Semicon India 2024: ਸੈਮੀਕੰਡਕਟਰ ਸੈਕਟਰ ਵਿੱਚ ਭਾਰਤ ਖੇਡੇਗਾ ਵੱਡਾ ਦਾਅ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਇਹ ਐਲਾਨ

Updated On: 

11 Sep 2024 14:33 PM

Semicon India 2024: ਸੈਮੀਕੰਡਕਟਰ ਸੈਕਟਰ 'ਚ ਭਾਰਤ ਆਉਣ ਵਾਲੇ ਸਮੇਂ 'ਚ ਵੱਡਾ ਦਾਅ ਖੇਡਣ ਜਾ ਰਿਹਾ ਹੈ। ਪੀਐਮ ਨਰਿੰਦਰ ਮੋਦੀ ਨੇ ਵੀ 'ਸੈਮੀਕਾਨ ਇੰਡੀਆ 2024' ਵਿੱਚ ਇਸ ਸਬੰਧ ਵਿੱਚ ਵੱਡਾ ਐਲਾਨ ਕੀਤਾ ਹੈ। ਪੜ੍ਹੋ ਇਹ ਖਬਰ...

Semicon India 2024: ਸੈਮੀਕੰਡਕਟਰ ਸੈਕਟਰ ਵਿੱਚ ਭਾਰਤ ਖੇਡੇਗਾ ਵੱਡਾ ਦਾਅ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਇਹ ਐਲਾਨ

ਸੈਮੀਕੰਡਕਟਰ ਸੈਕਟਰ ਵਿੱਚ ਭਾਰਤ ਖੇਡੇਗਾ ਵੱਡਾ ਦਾਅ

Follow Us On

ਸੈਮੀਕੰਡਕਟਰ ਅੱਜ ਤੁਹਾਡੀ ਅਤੇ ਸਾਡੀ ਜ਼ਰੂਰਤ ਬਣ ਗਿਆ ਹੈ ਅਤੇ ਇਹ ਭਵਿੱਖ ਦੀ ਸਭ ਤੋਂ ਮਹੱਤਵਪੂਰਨ ਜ਼ਰੂਰਤਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ। ਇਸ ਲਈ ਭਾਰਤ ਇਸ ਖੇਤਰ ਵਿੱਚ ਵੱਡਾ ਦਾਅ ਖੇਡਣ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਸਬੰਧੀ ਵੱਡਾ ਐਲਾਨ ਕੀਤਾ ਹੈ। ਸੇਮੀਕੋਨ ਇੰਡੀਆ 2024 ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਡਾ ਸੁਪਨਾ ਹੈ ਕਿ ਦੁਨੀਆ ਦੇ ਹਰ ਇਲੈਕਟ੍ਰੋਨਿਕਸ ਵਿੱਚ ਭਾਰਤ ਵਿੱਚ ਬਣੀ ਇੱਕ ਚਿੱਪ ਲੱਗੀ ਹੋਵੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਸੈਮੀਕੰਡਕਟਰ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਨਿਵੇਸ਼ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਗਲੋਬਲ ਸਪਲਾਈ ਚੇਨ ‘ਚ ਜਗ੍ਹਾ ਬਣਾਉਣੀ ਹੈ ਤਾਂ ਇਸ ਲਈ ਪ੍ਰਤੀਯੋਗੀ ਹੋਣਾ ਜ਼ਰੂਰੀ ਸ਼ਰਤ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਸੈਮੀਕੰਡਕਟਰ ਸਮਾਰਟਫੋਨ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਅਤੇ AI ਤੱਕ ਹਰ ਚੀਜ਼ ਦਾ ਆਧਾਰ ਹਨ।

ਕੋਵਿਡਕਾਲ ਨੇ ਸੈਮੀਕੰਡਕਟਰ ਦੀ ਅਹਿਮੀਅਤ ਸਮਝਾਈ

ਸੈਮੀਕੌਨ ਇੰਡੀਆ 2024 ‘ਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੋਵਿਡ -19 ਵਰਗੀ ਵਿਸ਼ਵਵਿਆਪੀ ਮਹਾਂਮਾਰੀ ਨੇ ਸੈਮੀਕੰਡਕਟਰਾਂ ਅਤੇ ਉਨ੍ਹਾਂ ਦੀ ਸਪਲਾਈ ਚੇਨ ਦੀ ਜ਼ਰੂਰਤ ਨੂੰ ਸਾਹਮਣੇ ਲਿਆਂਦਾ ਹੈ। ਆਫ਼ਤ ਦੀ ਇਸ ਘੜੀ ਵਿੱਚ, ਮੌਕੇ ਦੀ ਪਛਾਣ ਕੀਤੀ ਗਈ ਸੀ। ਇਸ ਲਈ ਉਨ੍ਹਾਂ ਭਵਿੱਖ ਵਿੱਚ ਇਸ ਸਬੰਧੀ ਕਿਸੇ ਵੀ ਵਿਘਨ ਨੂੰ ਦੂਰ ਕਰਨ ਲਈ ਕਦਮ ਚੁੱਕਣ ਦੀ ਲੋੜ ਤੇ ਗੌਰ ਕੀਤਾ।

ਭਾਰਤ ਕਈ ਖੇਤਰਾਂ ਵਿੱਚ ਦੇ ਰਿਹਾ ਮੁਕਾਬਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਪਲਾਈ ਚੇਨ ਦਾ ਕਾਂਪੀਟੀਟਿਵ ਹੋਣਾ ਬਹੁਤ ਮਹੱਤਵਪੂਰਨ ਹੈ। ਭਾਰਤ ਆਪਣੀ ਅਰਥਵਿਵਸਥਾ ਦੇ ਕਈ ਖੇਤਰਾਂ ਵਿੱਚ ਇਸ ਨੂੰ ਵਿਕਸਤ ਕਰਨ ਲਈ ਕੰਮ ਕਰ ਰਿਹਾ ਹੈ, ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੀ ਮੌਜੂਦਾ ਸੁਧਾਰਵਾਦੀ ਸਰਕਾਰ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਦੇ ਲਈ ਸਰਕਾਰ ਨੇ ਸਥਿਰ ਨੀਤੀਆਂ ਬਣਾਈਆਂ ਹਨ। ਭਾਰਤ ਇਸ ਲਈ ਵੀ ਇੱਕ ਵੱਡਾ ਬਾਜ਼ਾਰ ਹੈ ਅਤੇ ਬਾਜ਼ਾਰ ਦੀ ਗੱਲ ਕਰੀਏ ਤਾਂ ਸਰਕਾਰ ਨੇ ਸੈਮੀਕੰਡਕਟਰ ਨਿਰਮਾਣ ਵਿੱਚ ਨਿਵੇਸ਼ ਲਈ ਮਜ਼ਬੂਤ ​​ਆਧਾਰ ਤਿਆਰ ਕੀਤਾ ਹੈ ਅਤੇ ਇਸ ਦੇ ਲਈ ਤਕਨਾਲੋਜੀ ਦੀ ਮਦਦ ਲਈ ਹੈ।

ਦੁਨੀਆ ਦੀ ਹਰ ਡਿਵਾਈਸ ‘ਚ ਹੋਵੇ ਭਾਰਤ ਦੀ ਚਿੱਪ

ਇਸ ਮੌਕੇ ‘ਤੇ ਪੀਐਮ ਮੋਦੀ ਨੇ ਆਪਣੇ ਇੱਕ ਸੁਪਨੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, ”ਸਾਡਾ ਸੁਪਨਾ ਹੈ ਕਿ ਦੁਨੀਆ ਦੀ ਹਰ ਡਿਵਾਈਸ ‘ਚ ਭਾਰਤ ‘ਚ ਬਣੀ ਚਿੱਪ ਹੋਵੇ। ਅਸੀਂ ਸੈਮੀਕੰਡਕਟਰ ਸੈਕਟਰ ਵਿੱਚ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।

ਉਨ੍ਹਾਂ ਨੇ ਸੈਮੀਕੰਡਕਟਰ ਨਿਰਮਾਣ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਚੁੱਕੇ ਗਏ ਕਦਮਾਂ ਦੀ ਚਰਚਾ ਕੀਤੀ। ਦੇਸ਼ ਵਿੱਚ ਚਿੱਪ ਨਿਰਮਾਣ ਲਈ “ਥ੍ਰੀ-ਡੀ ਪਾਵਰ” ਦੀ ਧਾਰਨਾ ‘ਤੇ ਫੋਕਸ ਕੀਤਾ ਗਿਆ ਹੈ, ਜਿਸ ਵਿੱਚ ਸੁਧਾਰਵਾਦੀ ਸਰਕਾਰ ਦੀਆਂ ਸਥਿਰ ਨੀਤੀਆਂ, ਮਜ਼ਬੂਤ ​​ਨਿਰਮਾਣ ਅਧਾਰ ਅਤੇ ਐਸਪਿਰੇਸ਼ਨਲ ਬਾਜ਼ਾਰ ਦੁਆਰਾ ਤਕਨਾਲੋਜੀ ਨੂੰ ਅਪਣਾਇਆ ਜਾਣਾ ਸ਼ਾਮਲ ਹੈ।

ਅੱਜ ਦਾ ਭਾਰਤ ਦੁਨੀਆ ਵਿੱਚ ਵਿਸ਼ਵਾਸ ਪੈਦਾ ਕਰਦਾ ਹੈ। ਜਦੋਂ ਮੁਸ਼ਕੱਲਾਂ ਆਉਂਦੀਆਂ ਹਨ ਤਾਂ ਤੁਸੀਂ ਭਾਰਤ ‘ਤੇ ਭਰੋਸਾ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਸੈਕਟਰ ਵਿੱਚ ਪਹਿਲਾਂ ਹੀ 1.5 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ ਅਤੇ ਕਈ ਪ੍ਰੋਜੈਕਟ ਪਾਈਪਲਾਈਨ ਵਿੱਚ ਹਨ।