ਤੁਹਾਡੇ ਸ਼ੇਅਰ ਨਿਵੇਸ਼ ਦੀ ਹੋ ਸਕਦੀ ਹੈ ਜਾਂਚ, ਸੇਬੀ ਨੇ ਤਿਆਰ ਕੀਤੀ ਇਹ ਯੋਜਨਾ

kusum-chopra
Published: 

09 Feb 2023 16:29 PM

ਸਟਾਕ ਐਕਸਚੇਂਜਾਂ ਨੇ ਮਾਰਕੀਟ ਵਿੱਚ ਟ੍ਰੇਡ ਕਰਨ ਵਾਲੇ ਅਜਿਹੇ ਟ੍ਰੇਡਰਸ ਦੀ ਪਛਾਣ ਕਰਨ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ ਜਿਨ੍ਹਾਂ ਦਾ ਸ਼ੇਅਰ ਮਾਰਕੀਟ ਵਿੱਚ ਐਕਸਪੋਜਰ ਉਨ੍ਹਾਂ ਦੀ ਘੋਸ਼ਿਤ ਆਮਦਨ ਤੋਂ ਵੱਧ ਹੈ।

ਤੁਹਾਡੇ ਸ਼ੇਅਰ ਨਿਵੇਸ਼ ਦੀ ਹੋ ਸਕਦੀ ਹੈ ਜਾਂਚ, ਸੇਬੀ ਨੇ ਤਿਆਰ ਕੀਤੀ ਇਹ ਯੋਜਨਾ

ਮੁਲਾਜ਼ਮਾਂ ਦੇ ਅਪਰੇਜ਼ਲ ਦਾ ਤਰੀਕਾ ਬਦਲੇਗਾ SEBI

Follow Us On

ਸ਼ੇਅਰ ਮਾਰਕੀਟ ਰੈਗੂਲੇਟਰ ਸੇਬੀ ਨੇ ਇੱਕ ਸਲਾਹ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਸਟਾਕ ਮਾਰਕੀਟ ਵਿੱਚ ਗਲਤ ਟ੍ਰੇ਼ਡ ਨੂੰ ਰੋਕਣ ਲਈ ਬ੍ਰੋਕਰਸ ਨੂੰ ਵਿਵਸਥਾ ਤਿਆਰ ਕਰਨੀ ਹੋਵੇਗੀ। ਜੇਕਰ ਕਿਸੇ ਬ੍ਰੋਕਰ ਜਾਂ ਬ੍ਰੋਕਿੰਗ ਕੰਪਨੀ ‘ਚ ਵਿਵਸਥਾ ਰਾਹੀਂ ਨਿਯਮਾਂ ਦੇ ਖਿਲਾਫ ਟ੍ਰੇਡ ਹੁੰਦਾ ਹੈ, ਤਾਂ ਉਸ ਬ੍ਰੋਕਰ ਜਾਂ ਬ੍ਰੋਕਿੰਗ ਕੰਪਨੀ ਦੇ ਸੀਨੀਅਰ ਅਧਿਕਾਰੀ ਜ਼ਿੰਮੇਵਾਰ ਹੋਣਗੇ।

ਸੇਬੀ ਨੇ ਸਾਰੇ ਹਿੱਸੇਦਾਰਾਂ ਦੀ ਰਾਏ ਮੰਗੀ

ਮਨੀ9 ਦੀ ਰਿਪੋਰਟ ਮੁਤਾਬਕ ਸੇਬੀ ਨੇ ਇਸ ਕੰਸਲਟੇਸ਼ਨ ਪੇਪਰ ‘ਤੇ ਸਾਰੇ ਹਿੱਸੇਦਾਰਾਂ ਦੀ ਰਾਏ ਮੰਗੀ ਹੈ। ਦੂਜੇ ਪਾਸੇ, ਸਟਾਕ ਐਕਸਚੇਂਜਾਂ ਨੇ ਮਾਰਕੀਟ ਵਿੱਚ ਵਪਾਰ ਕਰਨ ਵਾਲੇ ਅਜਿਹੇ ਟ੍ਰੇਡਰਸ ਦੀ ਪਛਾਣ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੀ ਸ਼ੇਅਰ ਮਾਰਕੀਟ ਵਿੱਚ ਐਕਸਪੋਜਰ ਉਨ੍ਹਾਂ ਦੀ ਘੋਸ਼ਿਤ ਆਮਦਨ ਤੋਂ ਵੱਧ ਹੈ। ਐਕਸਚੇਂਜ ਨੇ ਬ੍ਰੋਕਰਸ ਨੂੰ ਅਜਿਹੇ ਸਾਰੇ ਟ੍ਰੇਡਰਸ ਦੇ ਵੇਰਵੇ ਮੁਹੱਈਆ ਕਰਵਾਉਣ ਲਈ ਕਿਹਾ ਹੈ।