RBI Repo Rate: ਨਹੀਂ ਵਧੀ ਲੋਨ ਦੀ EMI, RBI ਨੇ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ

Published: 

06 Apr 2023 14:07 PM

Reserve Bank of India: ਪਿਛਲੇ ਇੱਕ ਸਾਲ ਵਿੱਚ ਆਰਬੀਆਈ ਨੇ 2.75 ਫੀਸਦੀ ਦਾ ਵਾਧਾ ਕੀਤਾ ਹੈ। ਪਿਛਲੇ ਵਿੱਤੀ ਸਾਲ 'ਚ ਆਰਬੀਆਈ ਨੇ 2.50 ਫੀਸਦੀ ਦਾ ਵਾਧਾ ਕੀਤਾ ਸੀ।

Follow Us On

RBI Repo Rate: ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੀ ਬੈਠਕ ਤੋਂ ਬਾਅਦ ਆਰਬੀਆਈ ਦੇ ਗਵਰਨਰ ਨੇ ਨੀਤੀਗਤ ਦਰਾਂ ਵਿੱਚ ਵਾਧਾ ਨਾ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। RBI MPC ਨੇ ਰੈਪੋ ਰੇਟ ਨੂੰ 6.50% ‘ਤੇ ਰੱਖਿਆ ਹੈ। ਇਸ ਫੈਸਲੇ ਤੋਂ ਬਾਅਦ ਆਮ ਲੋਕਾਂ ਦੀ EMI (Equated Monthly Instalment) ਵਿੱਚ ਕੋਈ ਵਾਧਾ ਨਹੀਂ ਹੋਵੇਗਾ। ਦੱਸ ਦੇਈਏ ਕਿ ਪਿਛਲੇ ਇੱਕ ਸਾਲ ਵਿੱਚ ਆਰਬੀਆਈ ਨੇ ਰੇਪੋ ਰੇਟ ਵਿੱਚ 2.50 ਫੀਸਦੀ ਦਾ ਵਾਧਾ ਕੀਤਾ ਹੈ।

ਕਲੰਡਰ ਈਅਰ ‘ਚ ਦੂਜੀ ਵਾਰ ਵਾਧਾ

ਆਰਬੀਆਈ ਗਵਰਨਰ ਨੇ ਕਲੰਡਰ ਈਅਰ ਵਿੱਚ ਦੂਜੀ ਵਾਰ ਰੈਪੋ ਦਰ ਵਿੱਚ ਵਾਧਾ ਨਹੀਂ ਕੀਤਾ। ਫਰਵਰੀ ਦੀ ਪਾਲਿਸੀ ਮੀਟਿੰਗ ਤੋਂ ਬਾਅਦ ਆਰਬੀਆਈ ਨੇ ਰੈਪੋ ਰੇਟ ਵਿੱਚ 0.25 ਫੀਸਦੀ ਦਾ ਵਾਧਾ ਕੀਤਾ ਹੈ। ਦਰਅਸਲ, ਫੇਡ ਅਤੇ ਯੂਰਪੀਅਨ ਸੈਂਟਰਲ ਬੈਂਕ ਅਤੇ ਬ੍ਰਿਟਿਸ਼ ਬੈਂਕਾਂ ਨੇ ਵਿੱਤੀ ਸੰਕਟ ਅਤੇ ਬੈਂਕਿੰਗ ਖੇਤਰ ਦੇ ਕਰੈਸ਼ ਹੋਣ ਤੋਂ ਬਾਅਦ ਵੀ ਨੀਤੀਗਤ ਦਰਾਂ ਵਿੱਚ ਵਾਧਾ ਕੀਤਾ ਹੈ। ਜਿਸ ਕਾਰਨ ਉਮੀਦ ਕੀਤੀ ਜਾ ਰਹੀ ਸੀ ਕਿ ਆਰਬੀਆਈ (RBI) ਵੀ ਵਿਆਜ ਦਰਾਂ ਵਧਾਏਗਾ।

ਆਰਬੀਆਈ ਜੀਡੀਪੀ ਅਨੁਮਾਨ

  • ਅਪ੍ਰੈਲ-ਜੂਨ 2023 ਦੀ ਜੀਡੀਪੀ ਦਰ 7.8 ਫੀਸਦ ‘ਤੇ ਬਰਕਰਾਰ
  • ਜੁਲਾਈ-ਸਤੰਬਰ 2023 ਜੀਡੀਪੀ ਵਿਕਾਸ ਦਰ 6.2 ਫੀਸਦ ‘ਤੇ ਬਰਕਰਾਰ ਹੈ।
  • ਅਕਤੂਬਰ-ਦਸੰਬਰ 2023 ਜੀਡੀਪੀ ਦਰ 6 ਫੀਸਦੀ ਤੋਂ ਵਧ ਕੇ 6.1 ਫੀਸਦੀ ਹੋ ਗਈ।
  • ਜਨਵਰੀ-ਮਾਰਚ 2024 ਜੀਡੀਪੀ ਦਰ ਅਨੁਮਾਨ 5.8 ਫੀਸਦ ਤੋਂ ਬਦਲ ਕੇ 5.9 ਫੀਸਦ ਕੀਤਾ

ਮਹਿੰਗਾਈ ਦੀ ਭਵਿੱਖਬਾਣੀ

  • ਵਿੱਤੀ ਸਾਲ 2023-24 ਲਈ ਸੀਪੀਆਈ ਮਹਿੰਗਾਈ ਦਾ ਅਨੁਮਾਨ ਪਹਿਲਾਂ ਦੇ 5.3 ਪ੍ਰਤੀਸ਼ਤ ਤੋਂ ਘਟਾ ਕੇ 5.2 ਫੀਸਦ ਹੋਇਆ।
  • ਅਪ੍ਰੈਲ-ਜੂਨ 2023 ਸੀਪੀਆਈ ਮਹਿੰਗਾਈ ਦਾ ਅਨੁਮਾਨ ਪਹਿਲਾਂ 5 ਫੀਸਦ ਤੋਂ ਵਧ ਕੇ 5.1 ਫੀਸਦ ਹੋਇਆ।
  • ਜੁਲਾਈ-ਸਤੰਬਰ 2023 ਲਈ ਸੀਪੀਆਈ ਮਹਿੰਗਾਈ ਦਾ ਅਨੁਮਾਨ 5.4 ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ।
  • ਅਕਤੂਬਰ-ਦਸੰਬਰ 2023 CPI ਮਹਿੰਗਾਈ ਪੂਰਵ ਅਨੁਮਾਨ ਨੂੰ 5.4 ਫੀਸਦ ‘ਤੇ ਬਰਕਰਾਰ ਰੱਖਿਆ ਗਿਆ ਹੈ।
  • ਜਨਵਰੀ-ਮਾਰਚ 2024 ਸੀਪੀਆਈ ਮਹਿੰਗਾਈ ਦਾ ਅਨੁਮਾਨ ਪਹਿਲਾਂ ਦੇ 5.6 ਫੀਸਦੀ ਤੋਂ ਘੱਟ ਕੇ 5.2 ਫੀਸਦੀ ‘ਤੇ ਹੋਇਆ ਹੈ।

ਪਿਛਲੇ ਇੱਕ ਸਾਲ ‘ਚ 2.50 ਫੀਸਦ ਦਾ ਵਾਧਾ

ਦੂਜੇ ਪਾਸੇ, ਮਈ 2022 ਤੋਂ ਹੁਣ ਤੱਕ ਯਾਨੀ ਇੱਕ ਸਾਲ ਵਿੱਚ, ਆਰਬੀਆਈ ਨੇ ਵਿਆਜ ਦਰਾਂ ਵਿੱਚ 2.50 ਫੀਸਦ ਦਾ ਵਾਧਾ ਕੀਤਾ ਹੈ। ਅੰਕੜਿਆਂ ਮੁਤਾਬਕ, ਮਈ 2022 ਵਿੱਚ, ਨੀਤੀਗਤ ਦਰ ਵਿੱਚ 40 ਅਧਾਰ ਅੰਕ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਆਰਬੀਆਈ ਨੇ ਲਗਾਤਾਰ ਤਿੰਨ ਵਾਰ 50 ਆਧਾਰ ਅੰਕ ਵਧਾਏ। ਇਸ ਤੋਂ ਬਾਅਦ ਦਸੰਬਰ 2022 ‘ਚ 0.35 ਫੀਸਦੀ ਦਾ ਵਾਧਾ ਕਰਕੇ ਆਰਬੀਆਈ ਨੇ ਆਪਣਾ ਰੁਖ ਥੋੜ੍ਹਾ ਘਟਾ ਦਿੱਤਾ। ਨਵੰਬਰ ਅਤੇ ਦਸੰਬਰ ‘ਚ ਮਹਿੰਗਾਈ ਵੀ 6 ਫੀਸਦੀ ਤੋਂ ਘੱਟ ਰਹੀ।
ਜਨਵਰੀ ‘ਚ ਮਹਿੰਗਾਈ ਦਰ (Inflation rate) ‘ਚ ਉਛਾਲ ਆਇਆ ਅਤੇ ਫਰਵਰੀ ‘ਚ ਵਿਆਜ ਦਰਾਂ ‘ਚ 0.25 ਫੀਸਦੀ ਦਾ ਵਾਧਾ ਕਰਨਾ ਪਿਆ। ਵੈਸੇ ਤਾਂ ਫਰਵਰੀ ‘ਚ ਵੀ ਮਹਿੰਗਾਈ 6 ਫੀਸਦੀ ਤੋਂ ਜ਼ਿਆਦਾ ਰਹੀ। ਮਾਰਚ ‘ਚ ਮਹਿੰਗਾਈ ਦਰ 5.50 ਫੀਸਦੀ ‘ਤੇ ਆਉਣ ਦੀ ਉਮੀਦ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ