ਹੁਣ ਚੁਟਕਿਆਂ ਚ ਮਿਲੇਗਾ UPI ਰਾਹੀਂ ਮਿਲੇਗਾ ਲੋਨ, RBI ਨੇ ਕੀਤਾ ਵੱਡਾ ਐਲਾਨ
ਅਪ੍ਰੈਲ ਮਹੀਨੇ 'ਚ ਆਰਬੀਆਈ ਨੇ ਮੁਦਰਾ ਨੀਤੀ ਦੀ ਬੈਠਕ 'ਚ UPI ਦਾ ਦਾਇਰਾ ਵਧਾਉਣ ਲਈ ਇਸ 'ਚ ਕ੍ਰੈਡਿਟ ਲਾਈਨ ਜੋੜਨ ਦਾ ਪ੍ਰਸਤਾਵ ਰੱਖਿਆ ਸੀ। ਜਿਸ 'ਤੇ RBI ਨੇ ਸਾਰੇ ਬੈਂਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ।
ਹੁਣ ਲੋਨ ਲੈਣ ਲਈ ਤੁਹਾਨੂੰ ਬੈਂਕ ਜਾਣ ਜਾਂ ਨੈੱਟ ਬੈਂਕਿੰਗ ਰਾਹੀਂ ਲੌਗਇਨ ਕਰਨ ਦੀ ਲੋੜ ਨਹੀਂ ਪਵੇਗੀ। ਤੁਹਾਨੂੰ ਆਪਣੀ ਖੁਦ ਦੀ UPI ਰਾਹੀਂ ਲੋਨ ਦੀ ਸਹੂਲਤ ਮਿਲੇਗੀ। ਇਸ ਦੇ ਲਈ ਆਰਬੀਆਈ ਨੇ ਬੈਂਕਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹਨ। RBI ਨੇ ਦੇਸ਼ ਦੇ ਸਾਰੇ ਬੈਂਕਾਂ ਨੂੰ ਯੂਨੀਫਾਈਡ ਪੇਮੈਂਟ ਇੰਟਰਫੇਸ ਯਾਨੀ UPI ‘ਤੇ ਗਾਹਕਾਂ ਨੂੰ ਪਹਿਲਾਂ ਤੋਂ ਮਨਜ਼ੂਰ ਕਰਜ਼ੇ ਦੇਣ ਲਈ ਕਿਹਾ ਹੈ। RBI ਦੇ ਇਸ ਫੈਸਲੇ ਦਾ ਮੁੱਖ ਉਦੇਸ਼ UPI ਭੁਗਤਾਨ ਪ੍ਰਣਾਲੀ ਦਾ ਦਾਇਰਾ ਵਧਾਉਣਾ ਹੈ। ਆਓ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਇਸ ਸਬੰਧ ਵਿੱਚ ਆਰਬੀਆਈ ਨੇ ਕੀ ਕਿਹਾ ਹੈ।
ਤਾਂ ਜੋ UPI ਦਾ ਦਾਇਰਾ ਵਧਾਇਆ ਜਾਵੇ
ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਬਿਆਨ ‘ਚ ਕਿਹਾ ਕਿ ਮੌਜੂਦਾ ਸਮੇਂ ‘ਚ ਬਚਤ ਖਾਤਾ, ਓਵਰਡ੍ਰਾਫਟ ਖਾਤਾ, ਪ੍ਰੀਪੇਡ ਵਾਲੇਟ ਅਤੇ ਕ੍ਰੈਡਿਟ ਕਾਰਡ ਨੂੰ UPI ਨਾਲ ਲਿੰਕ ਕੀਤਾ ਜਾ ਸਕਦਾ ਹੈ। ਹੁਣ ਇਸ ਦਾ ਦਾਇਰਾ ਹੋਰ ਵੀ ਵਧਾਇਆ ਜਾ ਰਿਹਾ ਹੈ। UPI ਨੂੰ ਹੁਣ ਕ੍ਰੈਡਿਟ ਲਾਈਨਸ ਨੂੰ ਫੰਡਿੰਗ ਅਕਾਉਂਟ ਦੇ ਰੂਪ ਵਿੱਚ ਸ਼ਾਮਲ ਕਰਕੇ ਇਸਨੂੰ ਐਕਸਪੈਂਡ ਕੀਤਾ ਜਾਵੇਗਾ।
ਆਰਬੀਆਈ ਨੇ ਕਿਹਾ ਕਿ ਇਸ ਸਹੂਲਤ ਦੇ ਤਹਿਤ, ਸ਼ੈਡਊਲਡ ਕਮਰਸ਼ੀਅਲ ਬੈਂਕਾਂ ਦੁਆਰਾ ਵਿਅਕਤੀਗਤ ਗਾਹਕਾਂ ਨੂੰ ਪ੍ਰੀ-ਸੈਂਕਸ਼ੰਡ ਲੋਨ ਰਾਹੀਂ ਭੁਗਤਾਨ, ਯੂਪੀਆਈ ਪ੍ਰਣਾਲੀ ਦੀ ਵਰਤੋਂ ਕਰਕੇ ਲੈਣ-ਦੇਣ ਨੂੰ ਅਨੇਬਲ ਬਣਾਇਆ ਜਾਵੇਗਾ।
ਬੈਂਕ ਨੂੰ ਪਹਿਲਾਂ ਲੈਣੀ ਹੋਵੇਗਾ ਬੋਰਡ ਤੋਂ ਮਨਜ਼ੂਰੀ
ਦੂਜੇ ਪਾਸੇ, ਇਸ ਪ੍ਰਕਿਰਿਆ ਨੂੰ ਲਾਗੂ ਕਰਨ ਤੋਂ ਪਹਿਲਾਂ, ਸਾਰੇ ਬੈਂਕਾਂ ਨੂੰ ਇੱਕ ਨੀਤੀ ਬਣਾਉਣੀ ਹੋਵੇਗੀ ਅਤੇ ਆਪਣੇ ਬੋਰਡ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸ ਪਾਲਿਸੀ ਵਿੱਚ ਕਿੰਨਾ ਲੋਨ ਦਿੱਤਾ ਜਾ ਸਕਦਾ ਹੈ। ਕਿਹੜੇ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ। ਲੋਨ ਦੀ ਮਿਆਦ ਕੀ ਹੋਵੇਗੀ। ਨਾਲ ਹੀ, ਕਰਜ਼ੇ ‘ਤੇ ਕਿੰਨਾ ਵਿਆਜ ਵਸੂਲਿਆ ਜਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਫੈਸਲਾ ਕੀਤਾ ਜਾਵੇਗਾ। ਉਸ ਤੋਂ ਬਾਅਦ ਕਰਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। 6 ਅਪ੍ਰੈਲ ਨੂੰ, ਕੇਂਦਰੀ ਬੈਂਕ ਨੇ ਆਪਣੀ ਮੁਦਰਾ ਨੀਤੀ ਦੀ ਮੀਟਿੰਗ ਦੌਰਾਨ ਬੈਂਕਾਂ ਤੋਂ ਪੂਰਵ-ਪ੍ਰਵਾਨਿਤ ਕ੍ਰੈਡਿਟ ਲਾਈਨਾਂ ਦੇ ਟ੍ਰਾਂਸਫਰ ਰਾਹੀਂ ਭੁਗਤਾਨ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਦਿੱਤਾ ਸੀ। ਇਸ ਦਾ ਮਕਸਦ UPI ਦਾ ਦਾਇਰਾ ਵਧਾਉਣਾ ਸੀ।
ਅਗਸਤ ਵਿੱਚ ਹੋਇਆ ਸੀ ਰਿਕਾਰਡ UPI ਲੈਣ-ਦੇਣ
1 ਸਤੰਬਰ ਨੂੰ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਅਨੁਸਾਰ, UPI ਨੇ ਅਗਸਤ ਵਿੱਚ ਪਹਿਲੀ ਵਾਰ ਇੱਕ ਮਹੀਨੇ ਵਿੱਚ 10 ਬਿਲੀਅਨ ਟ੍ਰਾਂਜੈਕਸ਼ਨ ਨੂੰ ਪਾਰ ਕਰ ਲਿਆ ਹੈ। 30 ਅਗਸਤ ਤੱਕ, UPI ਨੇ ਮਹੀਨੇ ਦੌਰਾਨ 10.24 ਬਿਲੀਅਨ ਟ੍ਰਾਂਜੈਕਸ਼ਨਸ ਦੀ ਰਿਪੋਰਟ ਕੀਤੀ, ਜਿਸਦੀ ਕੀਮਤ 15.18 ਲੱਖ ਕਰੋੜ ਰੁਪਏ ਹੈ। ਜੁਲਾਈ ‘ਚ UPI ਪਲੇਟਫਾਰਮ ‘ਤੇ 9.96 ਅਰਬ ਟ੍ਰਾਂਜੈਕਸ਼ਨ ਹੋਏ ਸਨ। ਅਗਸਤ ਮਹੀਨੇ ਦੌਰਾਨ UPI ਰਾਹੀਂ ਪ੍ਰਤੀ ਦਿਨ ਲਗਭਗ 330 ਮਿਲੀਅਨ ਲੈਣ-ਦੇਣ ਹੋਏ ਸਨ।