ਪੇਟੀਐਮ ਨੇ ਚੌਧੀ ਤਿਮਾਹੀ ਦੇ ਨਤੀਜ਼ੇ ਕੀਤੇ ਜਾਰੀ, EBITDA ‘ਚ ਦਰਜ ਕੀਤਾ ₹81 ਕਰੋੜ ਦਾ ਮੁਨਾਫਾ

tv9-punjabi
Updated On: 

06 May 2025 20:10 PM

ਪੇਟੀਐਮ ਨੇ EBITDA (ESOP ਤੋਂ ਪਹਿਲਾਂ) ਵਿੱਚ ₹81 ਕਰੋੜ ਦਾ ਮੁਨਾਫਾ ਦਰਜ ਕੀਤਾ ਹੈ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹121 ਕਰੋੜ ਦਾ ਸੁਧਾਰ ਹੈ। ਕੁੱਲ EBITDA ₹88 ਕਰੋੜ ਰਿਹਾ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹135 ਕਰੋੜ ਵੱਧ ਹੈ। PAT (ਨੈੱਟ ਪ੍ਰੋਫਿਟ) ₹23 ਕਰੋੜ ਰਿਹਾ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹185 ਕਰੋੜ ਦਾ ਸੁਧਾਰ ਹੈ।

ਪੇਟੀਐਮ ਨੇ ਚੌਧੀ ਤਿਮਾਹੀ ਦੇ ਨਤੀਜ਼ੇ ਕੀਤੇ ਜਾਰੀ, EBITDA ਚ ਦਰਜ ਕੀਤਾ ₹81 ਕਰੋੜ ਦਾ ਮੁਨਾਫਾ

Paytm ਨੇ ਕਰ ਦਿਖਾਇਆ ਕਮਾਲ

Follow Us On

ਪੇਟੀਐਮ ਨੇ ਮਾਰਚ 2025 ਦੀ ਤਿਮਾਹੀ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਤਿਮਾਹੀ ਵਿੱਚ ਕੰਪਨੀ ਦਾ ਘਾਟਾ ਘੱਟ ਕੇ ₹545 ਕਰੋੜ ਹੋ ਗਿਆ ਹੈ, ਜਦੋਂ ਕਿ ਪਿਛਲੇ ਸਾਲ ਇਸੇ ਤਿਮਾਹੀ ਵਿੱਚ ਇਹ ₹551 ਕਰੋੜ ਸੀ। ਹਾਲਾਂਕਿ ਕਮਾਈ ਵਿੱਚ ਗਿਰਾਵਟ ਆਈ ਹੈ, ਪਰ ਖਰਚਿਆਂ ਵਿੱਚ ਕਟੌਤੀ ਅਤੇ ਵਿੱਤੀ ਸੇਵਾਵਾਂ ਤੋਂ ਆਮਦਨ ਵਿੱਚ ਵਾਧੇ ਨੇ ਕੰਪਨੀ ਨੂੰ ਰਾਹਤ ਦਿੱਤੀ ਹੈ। ਕੰਪਨੀ ਦੀ ਕੁੱਲ ਸੰਚਾਲਨ ਆਮਦਨ ਮਾਰਚ 2025 ਦੀ ਤਿਮਾਹੀ ਵਿੱਚ ₹1,911.5 ਕਰੋੜ ਰਹੀ, ਜੋ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ ₹2,267.1 ਕਰੋੜ ਦੇ ਮੁਕਾਬਲੇ ਲਗਭਗ 15.7% ਘੱਟ ਹੈ।

ਪੂਰੇ ਵਿੱਤੀ ਸਾਲ 2024-25 ਲਈ ਕੰਪਨੀ ਦੀ ਕੁੱਲ ਆਮਦਨ ₹6,900 ਕਰੋੜ ਰਹੀ, ਜੋ ਕਿ ਪਿਛਲੇ ਸਾਲ ₹9,977.8 ਕਰੋੜ ਤੋਂ ਲਗਭਗ 31% ਘੱਟ ਹੈ। ਪਰ ਇਸੇ ਸਮੇਂ ਦੌਰਾਨ, ਕੰਪਨੀ ਦਾ ਕੁੱਲ ਸਾਲਾਨਾ ਘਾਟਾ ਵਿੱਤੀ ਸਾਲ 24 ਵਿੱਚ ₹1,390.4 ਕਰੋੜ ਤੋਂ ਅੱਧੇ ਤੋਂ ਵੱਧ ਘੱਟ ਕੇ ₹645.2 ਕਰੋੜ ਹੋ ਗਿਆ।

ਪੇਟੀਐਮ ਨੇ EBITDA ਵਿੱਚ ₹81 ਕਰੋੜ ਦਾ ਮੁਨਾਫਾ ਦਰਜ ਕੀਤਾ ਹੈ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹121 ਕਰੋੜ ਦਾ ਸੁਧਾਰ ਦਿਖਾ ਰਿਹਾ ਹੈ। ਕੁੱਲ EBITDA ₹88 ਕਰੋੜ ਰਿਹਾ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹135 ਕਰੋੜ ਵੱਧ ਹੈ। PAT (ਨੈੱਟ ਪ੍ਰੋਫਿਟ) ₹23 ਕਰੋੜ ਰਿਹਾ, ਜੋ ਕਿ ਪਿਛਲੀ ਤਿਮਾਹੀ ਨਾਲੋਂ ₹185 ਕਰੋੜ ਦਾ ਸੁਧਾਰ ਹੈ।

ਕੰਪਨੀ ਨੂੰ ਇਸ ਵਿੱਤੀ ਸਾਲ ਵਿੱਚ ₹70 ਕਰੋੜ ਦੇ UPI ਪ੍ਰੋਤਸਾਹਨ ਪ੍ਰਾਪਤ ਹੋਏ ਹਨ। ਕੁੱਲ GMV (ਕੁੱਲ ਵਪਾਰਕ ਮੁੱਲ) ₹5.1 ਲੱਖ ਕਰੋੜ ਸੀ। UPI ਪ੍ਰੋਤਸਾਹਨ ਸਮੇਤ ਸ਼ੁੱਧ ਭੁਗਤਾਨ ਮਾਰਜਿਨ ₹578 ਕਰੋੜ ਰਿਹਾ ਹੈ।

ਮਾਰਚ 2025 ਤੱਕ ਵਪਾਰੀ ਡਿਵਾਈਸਾਂ ਲਈ ਗਾਹਕਾਂ ਦੀ ਗਿਣਤੀ 12.4 ਮਿਲੀਅਨ ਹੋ ਗਈ ਹੈ, ਜੋ ਕਿ ਤਿਮਾਹੀ ਦੌਰਾਨ 0.8 ਮਿਲੀਅਨ ਦਾ ਵਾਧਾ ਹੈ। ਵਿੱਤੀ ਸੇਵਾਵਾਂ ਦੀ ਆਮਦਨ ₹545 ਕਰੋੜ ਰਹੀ, ਜੋ ਪਿਛਲੀ ਤਿਮਾਹੀ ਨਾਲੋਂ 9% ਵੱਧ ਹੈ। ਇਹ ਵਾਧਾ ਕਰਜ਼ਾ ਵੰਡ ਅਤੇ ਬੀਮਾ ਸੇਵਾਵਾਂ ਵਰਗੇ ਖੇਤਰਾਂ ਵਿੱਚ ਵਿਸਥਾਰ ਦੇ ਕਾਰਨ ਹੋਇਆ ਹੈ।

ਖਰਚਿਆਂ ‘ਚ ਕਟੌਤੀ

ਪੇਟੀਐਮ ਨੇ ਤਿਮਾਹੀ ਦੌਰਾਨ ਆਪਣੇ ਅਸਿੱਧੇ ਖਰਚਿਆਂ ਵਿੱਚ 1% ਦੀ ਕਮੀ ਕੀਤੀ ਹੈ, ਜਿਸ ਨਾਲ ਇਹ ਘੱਟ ਕੇ ₹991 ਕਰੋੜ ਹੋ ਗਿਆ ਹੈ। ਇਹ ਕਟੌਤੀ ਸਾਲਾਨਾ ਆਧਾਰ ‘ਤੇ 16% ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਗੈਰ-ਵਿਕਰੀ ਕਰਮਚਾਰੀਆਂ ‘ਤੇ ਖਰਚ 36% ਘਟਾਇਆ ਗਿਆ ਸੀ। ਪੇਟੀਐਮ ਦੇ ਸੰਸਥਾਪਕ ਅਤੇ ਸੀਈਓ ਵਿਜੇ ਸ਼ੇਖਰ ਸ਼ਰਮਾ ਨੇ ਆਪਣੇ 2.1 ਕਰੋੜ ESOPs (ਕਰਮਚਾਰੀ ਸਟਾਕ ਵਿਕਲਪ) ਛੱਡ ਦਿੱਤੇ ਹਨ। ਇਸ ਨਾਲ ਭਵਿੱਖ ‘ਚ ESOP ਨਾਲ ਜੁੜੇ ਖਰਚੇ ਘੱਟ ਜਾਣਗੇ।

ਇਸ ਨਾਲ ਵਿੱਤੀ ਸਾਲ 25 ਦੀ ਚੌਥੀ ਤਿਮਾਹੀ ਵਿੱਚ ₹492 ਕਰੋੜ ਦਾ ਇੱਕ ਵਾਰ ਦਾ ਗੈਰ-ਨਕਦੀ ਖਰਚਾ ਵਧਿਆ ਹੈ, ਪਰ ESOP ਲਾਗਤਾਂ FY26 ਦੀ ਪਹਿਲੀ ਤਿਮਾਹੀ ਤੋਂ ₹75-100 ਕਰੋੜ ਤੱਕ ਸੀਮਿਤ ਹੋ ਸਕਦੀਆਂ ਹਨ।