ITR ਵਿੱਚ ਕੀਤਾ ਫੇਕ ਕਲੇਮ ਤਾਂ ਲੱਗੇਗੀ 200% ਦੀ ਪੈਨਲਟੀ, ਹੋ ਸਕਦੀ ਹੈ ਜੇਲ੍ਹ!

tv9-punjabi
Updated On: 

05 Jun 2025 17:49 PM

Section 80C ਦੇ ਤਹਿਤ ਜੇਕਰ ਕੋਈ ਟੈਕਸਦਾਤਾ PPF, EPF, NSC, ਲਾਈਫ ਇੰਸ਼ੋਰੈਂਸ 'ਤੇ ਟੈਕਸ ਸੇਵਿੰਗ ਪਾਉਣਆ ਚਾਹੁੰਦਾ ਹੈ, ਤਾਂ ਹੁਣ ਉਸ ਨੂੰ ਜਿਆਦਾ ਡਿਟੇਲ ਦੱਸਣੀ ਹੋਵੇਗੀ। ਸੈਕਸ਼ਨ 80E ਦੇ ਤਹਿਤ, ਜਦੋਂ ਕਿਸੇ ਬੱਚੇ, ਪਤੀ ਜਾਂ ਪਤਨੀ ਲਈ ਹੋਮ ਲੋਨ ਜਾਂ ਐਜੁਕੇਸ਼ਨ ਲੋਨ ਲਿਆ ਜਾਂਦਾ ਹੈ, ਤਾਂ ਇਸ ਧਾਰਾ ਦੀ ਵਰਤੋਂ ਇਸ ਲੋਨ ਦੇ ਵਿਆਜ 'ਤੇ ਟੈਕਸ ਬਚਾਉਣ ਦਾ ਦਾਅਵਾ ਕਰਨ ਲਈ ਕੀਤੀ ਜਾਂਦੀ ਹੈ।

ITR ਵਿੱਚ ਕੀਤਾ ਫੇਕ ਕਲੇਮ ਤਾਂ ਲੱਗੇਗੀ 200% ਦੀ ਪੈਨਲਟੀ, ਹੋ ਸਕਦੀ ਹੈ ਜੇਲ੍ਹ!
Follow Us On

ITR ਫਾਈਲਿੰਗ ਨੂੰ ਲੈ ਕੇ ਇਸ ਸਮੇਂ, ਟੈਕਸਦਾਤਾਵਾਂ ਕੋਲ ਲਈ ਓਲਡ ਟੈਕਸ ਰਿਜੀਮ ਅਤੇ ਨਿਊ ਟੈਕਸ ਰਿਜੀਮ ਦੋਵਾਂ ਦਾ ਹੀ ਆਪਸ਼ਨ ਹੈ। ਪਰ ਹੁਣ ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ ITR ਫਾਈਲ ਕਰਨਾ ਮੁਸ਼ਕਲ ਹੋ ਸਕਦਾ ਹੈ। ਕਿਉਂਕਿ ਆਮਦਨ ਕਰ ਵਿਭਾਗ ਨੇ ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਫਾਈਲਿੰਗ ਨਾਲ ਸਬੰਧਤ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਜੇਕਰ ਤੁਸੀਂ ITR ਫਾਈਲ ਵਿੱਚ ਕੋਈ ਗੜਬੜੀ ਕਰਦੇ ਹੋ, ਤਾਂ ਤੁਹਾਨੂੰ 200 ਪ੍ਰਤੀਸ਼ਤ ਜੁਰਮਾਨਾ ਭਰਨਾ ਪੈ ਸਕਦਾ ਹੈ ਅਤੇ ਜੇਲ੍ਹ ਵੀ ਜਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਡਿਟੇਲਸ ਬਾਰੇ।

ਕੀ ਹਨ ਬਦਲਾਅ ?

ਜਿਹੜੇ ਲੋਕ ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ ITR ਫਾਈਲ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਹੁਣ ਵੱਖ-ਵੱਖ ਸੈਕਸ਼ਨ ਦਾ ਪ੍ਰਾਫਿਟ ਪਾਉਣ ਲਈ ਜਿਆਦਾ ਡਿਟੇਲ ਅਤੇ ਦਸਤਾਵੇਜ਼ ਪ੍ਰਦਾਨ ਕਰਨ ਦੀ ਜ਼ਰੂਰਤ ਪਵੇਗੀ। ਇਹ ਬਦਲਾਅ ਆਮਦਨ ਕਰ ਦੁਆਰਾ ਖਾਸ ਕਰਕੇ ਧਾਰਾ 80C, 80D, HRA, 80EE, 80EEB ਵਿੱਚ ਕੀਤੇ ਗਏ ਹਨ।

Section 80C

Section 80C ਦੇ ਤਹਿਤ, ਜੇਕਰ ਕੋਈ ਟੈਕਸਪੇਅਰ PPF, EPF, NSC, ਲਾਈਫ ਇੰਸ਼ੌਰੈਂਸ ‘ਤੇ ਟੈਕਸ ਸੇਵਿੰਗ ਪਾਉਣਾ ਚਾਹੁੰਦਾ ਹੈ, ਤਾਂ ਹੁਣ ਉਸਨੂੰ ਜਿਆਦਾ ਡਿਟੇਲਸ ਦੱਸਣੀ ਹੋਵੇਗੀ। ਇਹਨਾਂ ਡਿਟੇਲਸ ਵਿੱਚ ਰਸੀਦ ਨੰਬਰ, ਪਾਲਿਸੀ ਜਾਂ ਦਸਤਾਵੇਜ਼ ਆਈਡੀ, ਖਾਤੇ ਦੇ ਵੇਰਵੇ ਅਤੇ ਭੁਗਤਾਨ ਕਰਨ ਵਾਲੇ ਵਿਅਕਤੀ ਦਾ ਨਾਮ ਸ਼ਾਮਲ ਹਨ।

Section 80D

ਧਾਰਾ 80D ਦੇ ਤਹਿਤ, ਜੇਕਰ ਕੋਈ ਟੈਕਸਪੇਅਰਸ ਬੀਮਾ ਪ੍ਰੀਮੀਅਮ ‘ਤੇ ਟੈਕਸ ਕਟੌਤੀ ਦਾ ਦਾਅਵਾ ਕਰਨਾ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਵੀ ਜਿਆਦਾ ਡਿਟੇਲ ਦੇਣੇ ਹੋਣਗੇ। ਜਿਵੇਂ ਕਿ ਬੀਮਾ ਲੈਣ ਵਾਲੇ ਦਾ ਨਾਮ, ਪਾਲਿਸੀ ਨੰਬਰ ਜਾਂ ਰਸੀਦ ਨੰਬਰ ਦਾ ਪਰੂਫ ਦੇਣਾ ਪਵੇਗਾ। ਜੇਕਰ ਤੁਸੀਂ ਕਿਸੇ ਹੋਰ ਲਈ ਬੀਮਾ ਲਿਆ ਹੈ, ਤਾਂ ਤੁਹਾਨੂੰ ਦੱਸਣਾ ਪਵੇਗਾ ਕਿ ਤੁਹਾਡਾ ਉਸ ਨਾਲ ਕੀ ਸਬੰਧ ਹੈ।

House Rent Allowance (HRA)

ਸੈਕਸ਼ਨ 10 (13A) ਦੇ ਤਹਿਤ, ਜੇਕਰ ਕੋਈ ਵਿਅਕਤੀ ਕਿਰਾਏ ਦਾ ਭੁਗਤਾਨ ਕਰਨ ਲਈ ਟੈਕਸ ਕਲੇਮ ਕਰਦਾ ਹੈ, ਤਾਂ ਉਸਨੂੰ ਵੀ ਜਾਣਕਾਰੀ ਦੇਣੀ ਹੋਵੇਗੀ। ਜਿਵੇਂ ਕਿ ਤੁਸੀਂ ਕਿੱਥੇ ਕੰਮ ਕਰਦੇ ਹੋ, HRA ਕਿਸ ਤਾਰੀਕ ਨੂੰ ਪ੍ਰਾਪਤ ਹੋਇਆ ਹੈ ਜਾਂ ਕਿੰਨਾ ਕਿਰਾਇਆ ਦਿੱਤਾ ਜਾ ਰਿਹਾ ਹੈ। ਇਸ ਵਿੱਚ ਕਿਰਾਏ ਦੀ ਰਸੀਦ ਜਾਂ ਮਕਾਨ ਮਾਲਕ ਦਾ ਨਾਮ, ਪੈਨ ਨੰਬਰ (ਜੇਕਰ ਤੁਹਾਡਾ ਕਿਰਾਇਆ 1 ਲੱਖ ਤੋਂ ਵੱਧ ਹੈ) ਸ਼ਾਮਲ ਹੈ।

ਸੈਕਸ਼ਨ 80E/EEB

ਸੈਕਸ਼ਨ 80E ਦੇ ਤਹਿਤ, ਜਦੋਂ ਕਿਸੇ ਬੱਚੇ, ਪਤੀ ਜਾਂ ਪਤਨੀ ਲਈ ਹੋਮ ਲੋਨ ਜਾਂ ਐਜੁਕੇਸ਼ਨ ਲੋਨ ਲਿਆ ਜਾਂਦਾ ਹੈ, ਤਾਂ ਇਸ ਧਾਰਾ ਦੀ ਵਰਤੋਂ ਇਸ ਲੋਨ ਦੇ ਵਿਆਜ ‘ਤੇ ਟੈਕਸ ਬਚਾਉਣ ਦਾ ਦਾਅਵਾ ਕਰਨ ਲਈ ਕੀਤੀ ਜਾਂਦੀ ਹੈ। ਇਸਦੇ ਲਈ, ਤੁਹਾਨੂੰ ਲੋਨ ਅਕਾਉਂਟ ਨੰਬਰ, ਇੰਟਰੈਸਟ ਪੇਮੈਂਟ ਸਰਟੀਫਿਕੇਟ ਅਤੇ ਵਿੱਤੀ ਸੰਸਥਾ ਦਾ ਨਾਮ ਅਤੇ ਉਸ ਵਿਅਕਤੀ ਦਾ ਨਾਮ ਦੱਸਣਾ ਹੋਵੇਗਾ ਜਿਸ ਲਈ ਲੋਨ ਲਿਆ ਗਿਆ ਹੈ। ਕਿਉਂਕਿ ਹੁਣ ਹਰ ਕਲੇਮ ਦੀ AIS ਸਿਸਟਮ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਇਸ ਲਈ ITR ਫਾਈਲ ਕਰਦੇ ਸਮੇਂ ਸਾਰੇ ਦਸਤਾਵੇਜ਼ ਤਿਆਰ ਰੱਖੋ।