ਆ ਗਈ ਅਮੀਰਾਂ ਦੀ ਲਿਸਟ... ਏਸ਼ੀਆ 'ਚ ਮੁਕੇਸ਼ ਅੰਬਾਨੀ ਨੰਬਰ-1, ਜਾਣੋ ਕੌਣ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ | Mukesh Ambani became Asia richest man in the Forbes list Punjabi news - TV9 Punjabi

ਆ ਗਈ ਅਮੀਰਾਂ ਦੀ ਲਿਸਟ… ਏਸ਼ੀਆ ‘ਚ ਮੁਕੇਸ਼ ਅੰਬਾਨੀ ਨੰਬਰ-1, ਜਾਣੋ ਕੌਣ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ

Published: 

03 Apr 2024 10:59 AM

ਫੋਰਬਸ ਨੇ ਹਾਲ ਹੀ 'ਚ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ, ਇਸ ਸੂਚੀ 'ਚ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਆਓ ਜਾਣਦੇ ਹਾਂ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਕੌਣ ਹੈ...

ਆ ਗਈ ਅਮੀਰਾਂ ਦੀ ਲਿਸਟ... ਏਸ਼ੀਆ ਚ ਮੁਕੇਸ਼ ਅੰਬਾਨੀ ਨੰਬਰ-1, ਜਾਣੋ ਕੌਣ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ

ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਤਸਵੀਰ

Follow Us On

ਦੁਨੀਆ ਦੇ ਅਮੀਰ ਲੋਕਾਂ ਦੀ ਜਾਣਕਾਰੀ ਦੇਣ ਵਾਲੀ ਵੈੱਬਸਾਈਟ ਫੋਰਬਸ ਨੇ ਹਾਲ ਹੀ ‘ਚ ਦੁਨੀਆ ਦੇ ਚੋਟੀ ਦੇ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਫੋਰਬਸ ਦੁਆਰਾ ਜਾਰੀ 2024 ਦੇ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਭਾਰਤ ਦੇ ਦਿੱਗਜ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਵਿੱਚ ਨੰਬਰ 1 ਹਨ।

ਇਸ ਦੇ ਨਾਲ ਹੀ ਉਹ ਫੋਰਬਸ ਦੀ ਸੂਚੀ ‘ਚ ਟਾਪ 10 ‘ਚ ਵੀ ਸ਼ਾਮਿਲ ਹਨ। ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ LVMH ਦਾ ਮਾਲਕ ਬਰਨਾਰਡ ਅਰਨੌਲਟ ਹੈ। ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਦੇ ਚੋਟੀ ਦੇ 10 ਅਮੀਰ ਲੋਕ ਅਤੇ ਉਨ੍ਹਾਂ ਦੀ ਜਾਇਦਾਦ।

ਫਰਾਂਸ ਦੇ ਬਰਨਾਰਡ ਅਰਨੌਲਟ ਨੇ ਮਾਰੀ ਬਾਜ਼ੀ

ਫੋਰਬਸ ਦੀ ਮੰਗਲਵਾਰ ਨੂੰ ਜਾਰੀ ਸੂਚੀ ‘ਚ ਫਰਾਂਸ ਦੇ ਬਰਨਾਰਡ ਅਰਨੌਲਟ ਅਤੇ ਉਨ੍ਹਾਂ ਦਾ ਪਰਿਵਾਰ ਪਹਿਲੇ ਨੰਬਰ ‘ਤੇ ਆ ਗਿਆ ਹੈ। ਬਰਨਾਰਡ ਅਰਨੌਲਟ 233 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਏ ਹਨ। ਇਸ ਸੂਚੀ ‘ਚ ਦੂਜੇ ਸਥਾਨ ‘ਤੇ ਅਮਰੀਕਾ ਦੀ ਟੈਸਲਾ ਅਤੇ ਸਪੇਸਐਕਸ ਕੰਪਨੀ ਦੇ ਮਾਲਕ ਐਲੋਨ ਮਸਕ ਹਨ, ਜਿਨ੍ਹਾਂ ਦੀ ਕੁੱਲ ਜਾਇਦਾਦ 195 ਅਰਬ ਡਾਲਰ ਦੱਸੀ ਜਾਂਦੀ ਹੈ।

ਤੀਜੇ ਨੰਬਰ ‘ਤੇ ਜੈਫ ਬੇਜੋਸ

ਇਸ ਸੂਚੀ ‘ਚ ਅਮਰੀਕਾ ਸਥਿਤ ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ 194 ਅਰਬ ਡਾਲਰ ਦੀ ਸੰਪਤੀ ਨਾਲ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਚੌਥੇ ਸਥਾਨ ‘ਤੇ ਮੈਟਾ ਦੇ ਸੰਸਥਾਪਕ ਅਮਰੀਕੀ ਕਾਰੋਬਾਰੀ ਮਾਰਕ ਜ਼ੁਕਰਬਰਗ ਹਨ। ਪੰਜਵੇਂ ਨੰਬਰ ‘ਤੇ ਓਰੀਕਲ ਕੰਪਨੀ ਚਲਾਉਣ ਵਾਲੇ ਲੈਰੀ ਐਲੀਸਨ ਹਨ, ਉਨ੍ਹਾਂ ਕੋਲ 141 ਬਿਲੀਅਨ ਡਾਲਰ ਦੀ ਜਾਇਦਾਦ ਹੈ। ਵਾਰੇਨ ਬਫੇਟ ਇਸ ਸੂਚੀ ਵਿੱਚ 6ਵੇਂ ਸਥਾਨ ‘ਤੇ ਹਨ, ਉਨ੍ਹਾਂ ਕੋਲ 133 ਬਿਲੀਅਨ ਡਾਲਰ ਦੀ ਜਾਇਦਾਦ ਦਰਜ ਹੈ।

ਸੱਤਵੇਂ ਤੇ ਬਿਲ ਗੇਟਸ, ਨੌਵੇਂ ਸਥਾਨ ‘ਤੇ ਅੰਬਾਨੀ

ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ 128 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਫੋਰਬਸ ਦੀ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਪਹੁੰਚ ਗਏ ਹਨ। ਅੱਠਵੇਂ ਨੰਬਰ ‘ਤੇ ਸਟੀਵ ਬਾਲਮਰ 121 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਹੈ। ਭਾਰਤ ਦੇ ਮੁਕੇਸ਼ ਅੰਬਾਨੀ 116 ਬਿਲੀਅਨ ਡਾਲਰ ਦੀ ਸੰਪਤੀ ਨਾਲ ਨੌਵੇਂ ਸਥਾਨ ‘ਤੇ ਹਨ। ਇਸ ਦੇ ਨਾਲ ਹੀ ਅਲਫਾਬੇਟ ਦੇ ਸੀਈਓ ਲੈਰੀ ਪੇਜ ਦਸਵੇਂ ਸਥਾਨ ‘ਤੇ ਹਨ, ਉਨ੍ਹਾਂ ਦੀ ਕੁੱਲ ਜਾਇਦਾਦ 114 ਬਿਲੀਅਨ ਡਾਲਰ ਹੈ।

Exit mobile version