ਮੱਧ ਪੂਰਬ ਤਣਾਅ ਕਾਰਨ ਅੰਮ੍ਰਿਤਸਰ ਦੇ ਕਾਰੋਬਾਰੀਆਂ ‘ਤੇ ਪਿਆ ਅਸਰ, ਉਡਾਣ ਤਬਦੀਲੀਆਂ ਨਾਲ ਯਾਤਰਾ ਅਤੇ ਸੈਰ-ਸਪਾਟਾ ਖੇਤਰ ਪ੍ਰਭਾਵਿਤ
ਟ੍ਰੈਵਲ ਏਜੰਸੀਆਂ ਨਾਲ ਜੁੜੇ ਕਾਰੋਬਾਰੀ ਪਰਵੀਨ ਸਹਿਗਲ ਦਾ ਕਹਿਣਾ ਹੈ ਕਿ ਵਿਦੇਸ਼ੀ ਯਾਤਰਾ ਨਾਸ ਸੰਬੰਧਿਤ ਬੁਕਿੰਗ ਵਿੱਚ ਕਾਫੀ ਕੰਮੀ ਹੋ ਗਈ ਹੈ। ਖਾਸਕਰ ਦੁਬਈ, ਸ਼ਾਰਜਹਾਂ ਅਤੇ ਹੋਰ ਖਾੜੀ ਮੁਲਕਾਂ ਦੇ ਲਈ ਟਿਕਟਾਂ ਦੀ ਮੰਗ ਵਿੱਚ ਗਿਰਾਵਟ ਆਈ ਹੈ। ਉਡਾਣਾਂ ਵਿੱਚ ਅਨਿਸ਼ਚਿਤਤਾ ਦੇ ਕਾਰਨ, ਬਹੁਤ ਸਾਰੇ ਯਾਤਰੀਆਂ ਨੇ ਆਪਣੀ ਯਾਤਰਾ ਫਿਲਹਾਲ ਲਈ ਮੁਲਤਵੀ ਕਰ ਦਿੱਤੀ ਹੈ।
(Photo Credit: Getty images)
ਮੁੱਧ ਪੂਰਬ ਵਿੱਚ ਜੰਗ ਦੌਰਾਨ ਵੱਧ ਰਹੀ ਕੌਮਾਂਤਰੀ ਤਣਾਅ ਦੌਰਾਨ ਅੰਮ੍ਰਿਤਸਰ ਵਿੱਚ ਕਾਰੋਬਾਰ ‘ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕੌਮਾਂਤਰੀ ਉਡਾਣਾਂ ਵਿੱਚ ਬਦਲਾਅ ਅਤੇ ਕੁਝ ਉਡਾਣਾਂ ਦੇ ਰੱਦ ਹੋਣ ਨਾਲ ਟ੍ਰੈਵਲ ਏਜੰਸੀਆਂ, ਸੈਰ-ਸਪਾਟਾ ਅਤੇ ਹੋਟਲ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਚਿੰਤਾ ਵਧ ਗਈ ਹੈ।
ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਮੱਧ ਪੂਰਬ ਦੇ ਸ਼ਹਿਰਾਂ ਦੇ ਲਈ ਉਡਾਣਾਂ ਚੱਲਦਿਆਂ ਹਨ। ਹਾਲ ਹੀ ਦੇ ਦਿਨਾਂ ਵਿੱਚ ਖੇਤਰੀ ਹਾਲਾਤਾਂ ਦੇ ਕਾਰਨ ਕੁਝ ਉਡਾਣਾਂ ਵਿੱਚ ਸਮੇਂ ਦੇ ਬਦਲਾਅ ਅਤੇ ਰੂਟ ਡਾਇਵਰਜ਼ਨ ਦੀ ਸਥਿਤੀ ਬਣੀ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਦੇਸ਼ੀ ਬੁਕਿੰਗ ‘ਚ ਵੱਡੀ ਕਟੌਤੀ
ਟ੍ਰੈਵਲ ਏਜੰਸੀਆਂ ਨਾਲ ਜੁੜੇ ਕਾਰੋਬਾਰੀ ਪਰਵੀਨ ਸਹਿਗਲ ਦਾ ਕਹਿਣਾ ਹੈ ਕਿ ਵਿਦੇਸ਼ੀ ਯਾਤਰਾ ਨਾਸ ਸੰਬੰਧਿਤ ਬੁਕਿੰਗ ਵਿੱਚ ਕਾਫੀ ਕੰਮੀ ਹੋ ਗਈ ਹੈ। ਖਾਸਕਰ ਦੁਬਈ, ਸ਼ਾਰਜਹਾਂ ਅਤੇ ਹੋਰ ਖਾੜੀ ਮੁਲਕਾਂ ਦੇ ਲਈ ਟਿਕਟਾਂ ਦੀ ਮੰਗ ਵਿੱਚ ਗਿਰਾਵਟ ਆਈ ਹੈ। ਉਡਾਣਾਂ ਵਿੱਚ ਅਨਿਸ਼ਚਿਤਤਾ ਦੇ ਕਾਰਨ, ਬਹੁਤ ਸਾਰੇ ਯਾਤਰੀਆਂ ਨੇ ਆਪਣੀ ਯਾਤਰਾ ਫਿਲਹਾਲ ਲਈ ਮੁਲਤਵੀ ਕਰ ਦਿੱਤੀ ਹੈ।
ਸੈਰ-ਸਪਾਟਾ ਕਾਰੋਬਾਰ ‘ਤੇ ਵੀ ਪੈ ਰਿਹਾ ਅਸਰ
ਸੈਰ-ਸਪਾਟਾ ਕਾਰੋਬਾਰ ਤੇ ਵੀ ਇਸ ਦਾ ਅਸਰ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਵਾਲ ਸਿਟੀ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਘੱਟ ਹੋਣ ਦੀ ਸਥਿਤੀ ਵਿੱਚ ਹੋਟਲ, ਟੂਰ ਆਪ੍ਰੇਟਰ ਅਤੇ ਟੈਕਸੀ ਕਾਰੋਬਾਰੀਆਂ ਨਾਲ ਜੁੜੇ ਲੋਕਾਂ ਦੀ ਆਮਦਨ ਪ੍ਰਭਾਵਿਤ ਹੋ ਰਹੀ ਹੈ। ਸ਼ਹਿਰ ਵਿੱਚ ਆਉਣ ਵਾਲੇ ਸੈਲਾਨੀ ਦਰਬਾਰ ਸਾਹਿਬ ਅਤੇ ਆਟਾਰੀ ਬਰਾਡਰ ਦੇਖਣ ਆਉਂਦੇ ਹਨ, ਜਿਨ੍ਹਾਂ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਵੱਡੀ ਗਿਣਤੀ ਹੁੰਦੀ ਹੈ। ਪਰ ਹੁਣ ਇਸ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਸ ਕਾਰਨ ਹੋਟਲ ਦੀਆਂ ਬੁਕਿੰਗ ਰੱਦ ਹੋ ਗਈਆਂ ਹਨ।
ਬਲ ਕਲਾਂ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਨੇ ਦੱਸਿਆ ਕਿ ਜੇਕਰ ਮੁੱਧ-ਪੂਰਬ ਵਿੱਚ ਤਣਾਅ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ ਤਾਂ ਕੌਮਾਂਤਰੀ ਉਡਾਣਾਂ ਅਤੇ ਕਾਰਗੋ ਸੇਵਾਵਾਂ ‘ਤੇ ਇਸ ਦਾ ਅਸਰ ਪੈ ਸਕਦਾ ਹੈ। ਜਿਸ ਦਾ ਆਮਦ ਅਤੇ ਦਰਮਾਦ ਨਾਲ ਜੁੜੇ ਵਪਾਰ ‘ਤੇ ਵੀ ਅਸਰ ਪੈਣਾ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਪਾਰੀਆਂ ਦਾ ਸਮਾਨ ਕਈ ਥਾਵਾਂ ‘ਤੇ ਫਸਿਆ ਹੋਇਆ ਹੈ। ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
