ਮੂਡੀਜ਼ ਨੇ ਕੀਤੀ ਇਹ ਭਵਿੱਖਬਾਣੀ
Subscribe to
Notifications
Subscribe to
Notifications
ਦੇਸ਼ ਵਿੱਚ ਚੋਣਾਂ ਦਾ ਮਾਹੌਲ ਤਿਆਰ ਹੋ ਚੁੱਕਾ ਹੈ। ਇਸ ਦੌਰਾਨ ਅਰਥਵਿਵਸਥਾ ਨੂੰ ਲੈ ਕੇ ਵੱਡੀ ਖਬਰ ਆਈ ਹੈ। ਸਰਕਾਰ ਦੇ ਯਤਨਾਂ ਸਦਕਾ ਦੇਸ਼ ਵਿੱਚ ਆਰਥਿਕ ਵਿਕਾਸ ਦੀ ਦਰ ਵਿੱਚ ਵਾਧਾ ਹੋਇਆ ਹੈ। ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ‘ਚ ਦੇਸ਼ ਦੀ ਜੀਡੀਪੀ ਵਾਧਾ ਦਰ 8.4 ਫੀਸਦੀ ਰਹੀ ਹੈ। ਇਸ ਦੇ ਨਾਲ ਹੀ ਪੂਰੇ ਸਾਲ ਦੇ ਅਨੁਮਾਨ ਵੀ ਜਾਰੀ ਕਰ ਦਿੱਤੇ ਗਏ ਹਨ।
ਸਰਕਾਰੀ ਅੰਕੜਿਆਂ ਮੁਤਾਬਕ ਪੂਰੇ ਚਾਲੂ ਵਿੱਤੀ ਸਾਲ 2023-24 ‘ਚ ਦੇਸ਼ ਦੀ ਜੀਡੀਪੀ ਵਾਧਾ ਦਰ 7.6 ਫੀਸਦੀ ਰਹਿ ਸਕਦੀ ਹੈ। ਇਹ ਵਿੱਤੀ ਸਾਲ 2022-23 ਲਈ 7 ਫੀਸਦੀ ਦੇ ਸੋਧੇ ਅਨੁਮਾਨ ਤੋਂ ਜ਼ਿਆਦਾ ਹੈ।
ਚਾਲੂ ਵਿੱਤੀ ਸਾਲ ਦੀ ਪਹਿਲੀ ਅਤੇ ਦੂਜੀ ਤਿਮਾਹੀ ਲਈ ਜੀਡੀਪੀ ਦੇ ਅੰਕੜਿਆਂ ਨੂੰ ਸੋਧਿਆ ਗਿਆ ਹੈ ਅਤੇ ਇਸਨੂੰ ਕ੍ਰਮਵਾਰ 8.2 ਪ੍ਰਤੀਸ਼ਤ (7.8 ਪ੍ਰਤੀਸ਼ਤ ਦੇ ਬਦਲੇ) ਅਤੇ 8.1 ਪ੍ਰਤੀਸ਼ਤ (7.6 ਪ੍ਰਤੀਸ਼ਤ ਦੀ ਬਦਲੇ) ਕਰ ਦਿੱਤਾ ਗਿਆ ਹੈ। ਵਿੱਤੀ ਸਾਲ 2024 ਲਈ ਜੀਡੀਪੀ ਦੇ ਅਨੁਮਾਨ ਨੂੰ ਵੀ 7 ਫੀਸਦੀ ਤੋਂ ਵਧਾ ਕੇ 7.6 ਫੀਸਦੀ ਤੱਕ ਸੋਧ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ –
WITT: ਚੀਨ ਦਾ ਬਦਲ ਬਣ ਰਿਹਾ ਹੈ ਭਾਰਤ, ਮੋਦੀ ਸਰਕਾਰ ਦੀਆਂ ਨੀਤੀਆਂ ਬਣ ਰਹੀਆਂ ਕਾਰਨ
ਐਨਐਸਓ ਨੇ ਵਿੱਤੀ ਸਾਲ 2022-23 ਲਈ ਜੀਡੀਪੀ ਦੇ ਅੰਕੜਿਆਂ ਨੂੰ ਵੀ ਸੋਧਿਆ ਹੈ। ਇਸ ਨੂੰ ਪਹਿਲਾਂ 7.2% ਦੇ ਅਨੁਮਾਨ ਦੇ ਮੁਕਾਬਲੇ 7% ਤੱਕ ਘਟਾ ਦਿੱਤਾ ਗਿਆ ਹੈ।