ਕਿ ਤੂਸੀ ਵੀ ਵਰਤਦੇ ਹੋ ਕੰਪਨੀ ਦੀ ਕਾਰ ਤਾਂ ਹੋ ਜਾਉ ਸਾਵਧਾਨ, ਦੇਣਾ ਪੈ ਸਕਦਾ ਹੈ ਮੋਟਾ ਟੈਕਸ

Updated On: 

19 Feb 2026 14:10 PM IST

ਜੇਕਰ ਤੁਸੀਂ ਇੱਕ ਸੈਲਰੀਡ ਇੰਪਲਾਈ ਹੋ ਅਤੇ ਦਫ਼ਤਰ ਵੱਲੋਂ ਦਿੱਤੀ ਗਈ ਕਾਰ ਦੀ ਵਰਤੋਂ ਕਰਦੇ ਹੋ, ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਜੇਬ 'ਤੇ ਬੋਝ ਵਧ ਸਕਦਾ ਹੈ। ਡਰਾਫਟ ਇਨਕਮ ਟੈਕਸ ਨਿਯਮ 2026 ਵਿੱਚ ਕਈ ਅਜਿਹੀਆਂ ਤਬਦੀਲੀਆਂ ਦੀ ਤਜਵੀਜ਼ ਰੱਖੀ ਗਈ ਹੈ, ਜੋ ਸਿੱਧੇ ਤੌਰ 'ਤੇ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨਗੀਆਂ।

ਕਿ ਤੂਸੀ ਵੀ ਵਰਤਦੇ ਹੋ ਕੰਪਨੀ ਦੀ ਕਾਰ ਤਾਂ ਹੋ ਜਾਉ ਸਾਵਧਾਨ, ਦੇਣਾ ਪੈ ਸਕਦਾ ਹੈ ਮੋਟਾ ਟੈਕਸ

ਕੰਪਨੀ ਦੀ ਕਾਰ ਵਰਤਣ ਵਾਲੇ ਹੋ ਜਾਣ ਸਾਵਧਾਨ, ਹੁਣ ਦੇਣਾ ਪਵੇਗਾ ਮੋਟਾ ਟੈਕਸ

ਜੇਕਰ ਤੁਸੀਂ ਇੱਕ ਸੈਲਰੀਡ ਇੰਪਲਾਈ ਹੋ ਅਤੇ ਦਫ਼ਤਰ ਵੱਲੋਂ ਦਿੱਤੀ ਗਈ ਕਾਰ ਦੀ ਵਰਤੋਂ ਕਰਦੇ ਹੋ, ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਜੇਬ ‘ਤੇ ਬੋਝ ਵਧ ਸਕਦਾ ਹੈ। ਡਰਾਫਟ ਇਨਕਮ ਟੈਕਸ ਨਿਯਮ 2026 ਵਿੱਚ ਕਈ ਅਜਿਹੀਆਂ ਤਬਦੀਲੀਆਂ ਦੀ ਤਜਵੀਜ਼ ਰੱਖੀ ਗਈ ਹੈ, ਜੋ ਸਿੱਧੇ ਤੌਰ ‘ਤੇ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਨਗੀਆਂ। ਜੇਕਰ ਸੰਸਦ ਵੱਲੋਂ ਇਨ੍ਹਾਂ ਡਰਾਫਟ ਨਿਯਮਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ, ਤਾਂ ਉਹ ਕਰਮਚਾਰੀ ਜਿਨ੍ਹਾਂ ਨੂੰ ਕੰਪਨੀ ਵੱਲੋਂ ਕਾਰ ਮਿਲੀ ਹੋਈ ਹੈ ਅਤੇ ਉਹ ਇਸ ਦੀ ਵਰਤੋਂ ਨਿੱਜੀ ਕੰਮਾਂ ਲਈ ਵੀ ਕਰਦੇ ਹਨ, ਉਨ੍ਹਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਇਨਕਮ ਟੈਕਸ ਅਦਾ ਕਰਨਾ ਪਵੇਗਾ।

ਤਨਖਾਹ ਦੇ ਹਿਸਾਬ ਨਾਲ ਟੈਕਸ ਦੀ ਗਣਨਾ

ਟੈਕਸ ਮਾਹਿਰਾਂ ਦੀ ਗਣਨਾ ਅਨੁਸਾਰ, ਜਿਨ੍ਹਾਂ ਕਰਮਚਾਰੀਆਂ ਦੀ ਸਾਲਾਨਾ ਸੈਲਰੀ 25 ਲੱਖ ਰੁਪਏ ਹੈ, ਉਨ੍ਹਾਂ ਨੂੰ ਲਗਭਗ 8,387 ਰੁਪਏ ਵਾਧੂ ਟੈਕਸ ਦੇਣਾ ਪਵੇਗਾ। ਇਸੇ ਤਰ੍ਹਾਂ 15 ਲੱਖ ਰੁਪਏ ਦੀ ਸਾਲਾਨਾ ਸੈਲਰੀ ਵਾਲੇ ਕਰਮਚਾਰੀਆਂ ਲਈ ਇਹ ਟੈਕਸ ਬੋਝ 4,352 ਰੁਪਏ ਤੱਕ ਹੋ ਸਕਦਾ ਹੈ। ਇਹ ਗਣਨਾ ਨਵੇਂ ਟੈਕਸ ਰਿਜੀਮ (New Tax Regime) ਦੇ ਅਨੁਸਾਰ ਹੈ, ਕਿਉਂਕਿ ਸੁਵਿਧਾਵਾਂ (Perks) ‘ਤੇ ਲੱਗਣ ਵਾਲਾ ਟੈਕਸ ਪੁਰਾਣੇ ਜਾਂ ਨਵੇਂ ਰਿਜੀਮ ਤੋਂ ਪ੍ਰਭਾਵਿਤ ਨਹੀਂ ਹੁੰਦਾ।

ਕਿਵੇਂ ਤੈਅ ਹੋਵੇਗੀ ਟੈਕਸ ਦੀ ਰਕਮ?

ਮਾਹਿਰਾਂ ਮੁਤਾਬਕ ਜੇਕਰ ਕੰਪਨੀ ਆਪਣੇ ਕਰਮਚਾਰੀ ਨੂੰ ਆਫਿਸ ਅਤੇ ਨਿੱਜੀ ਦੋਵਾਂ ਕੰਮਾਂ ਲਈ ਕਾਰ ਦਿੰਦੀ ਹੈ ਅਤੇ ਉਸ ਦਾ ਤੇਲ ਤੇ ਮੇਨਟੇਨੈਂਸ ਖਰਚ ਵੀ ਖੁਦ ਉਠਾਉਂਦੀ ਹੈ, ਤਾਂ ਟੈਕਸ ਯੋਗ ‘ਪਰਕ’ (Perk) 5,000 ਰੁਪਏ ਪ੍ਰਤੀ ਮਹੀਨਾ ਤੈਅ ਕੀਤਾ ਗਿਆ ਹੈ। ਜੇਕਰ ਕਾਰ ਦੇ ਨਾਲ ਡਰਾਈਵਰ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ, ਤਾਂ ਇਸ ਵਿੱਚ 3,000 ਰੁਪਏ ਪ੍ਰਤੀ ਮਹੀਨਾ ਹੋਰ ਜੁੜ ਜਾਣਗੇ। ਇਸ ਤਰ੍ਹਾਂ ਕੁੱਲ ਟੈਕਸ ਯੋਗ ਰਾਸ਼ੀ 8,000 ਰੁਪਏ ਪ੍ਰਤੀ ਮਹੀਨਾ ਜਾਂ 96,000 ਰੁਪਏ ਸਾਲਾਨਾ ਬਣੇਗੀ, ਜਿਸ ਨੂੰ ਕਰਮਚਾਰੀ ਦੀ ਕੁੱਲ ਟੈਕਸ ਯੋਗ ਤਨਖਾਹ ਵਿੱਚ ਜੋੜ ਦਿੱਤਾ ਜਾਵੇਗਾ।

ਨਿਯਮ 2026 ਵਿੱਚ ਕੀ ਹੈ ਖ਼ਾਸ?

ਇਨਕਮ ਟੈਕਸ ਨਿਯਮ 2026 ਦਾ ਨਿਯਮ 15 (ਜੋ ਪਹਿਲਾਂ 1962 ਦੇ ਨਿਯਮ 3 ਦੇ ਬਰਾਬਰ ਸੀ) ਇਹ ਨਿਰਧਾਰਤ ਕਰਦਾ ਹੈ ਕਿ ਕਰਮਚਾਰੀ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਕੀਮਤ ਕਿਵੇਂ ਤੈਅ ਕੀਤੀ ਜਾਵੇਗੀ। ਭਾਵੇਂ ਨਵਾਂ ਟੈਕਸ ਰਿਜੀਮ ਘੱਟ ਟੈਕਸ ਦਰਾਂ ਦੀ ਪੇਸ਼ਕਸ਼ ਕਰਦਾ ਹੈ, ਪਰ ‘ਪਰਕ’ ਦੀ ਵੈਲਿਊ ਤੈਅ ਕਰਨ ਦਾ ਤਰੀਕਾ ਦੋਵਾਂ ਰਿਜੀਮਾਂ ਵਿੱਚ ਇੱਕੋ ਜਿਹਾ ਹੀ ਰਹੇਗਾ।

ਮੋਟਰ ਕਾਰ ਪਕਰਸ ਵਿੱਚ ਵੱਡੀ ਤਬਦੀਲੀ

ਡਰਾਫਟ ਨਿਯਮ 2026 ਦੇ ਤਹਿਤ ਮੋਟਰ ਕਾਰ ਦੀ ਪਕਰਸ ਵੈਲਿਊ ਵਿੱਚ ਕਾਫੀ ਬਦਲਾਅ ਪ੍ਰਸਤਾਵਿਤ ਹਨ:

1.6 ਲੀਟਰ ਇੰਜਣ ਤੱਕ: ਜੇਕਰ ਕਾਰ ਦਾ ਇਸਤੇਮਾਲ ਅੱਧਾ ਆਫਿਸ ਅਤੇ ਅੱਧਾ ਨਿੱਜੀ ਕੰਮ ਲਈ ਹੁੰਦਾ ਹੈ, ਤਾਂ ਪਕਰਸ ਵੈਲਿਊ 5,000 ਰੁਪਏ ਮਹੀਨਾ ਹੋਵੇਗੀ (ਜੋ ਪਹਿਲਾਂ 1,800 ਰੁਪਏ ਸੀ)।

1.6 ਲੀਟਰ ਤੋਂ ਵੱਧ ਇੰਜਣ: ਇਸ ਸ਼੍ਰੇਣੀ ਲਈ 7,000 ਰੁਪਏ ਮਹੀਨਾ ਪਕਰਸ ਵੈਲਿਊ ਹੋਵੇਗੀ (ਜੋ ਪਹਿਲਾਂ 2,400 ਰੁਪਏ ਸੀ)।

ਡਰਾਈਵਰ ਦੀ ਸਹੂਲਤ: ਹੁਣ ਡਰਾਈਵਰ ਲਈ 3,000 ਰੁਪਏ ਮਹੀਨਾ ਜੋੜੇ ਜਾਣਗੇ, ਜਦਕਿ ਪੁਰਾਣੇ ਨਿਯਮਾਂ ਵਿੱਚ ਇਹ ਰਾਸ਼ੀ ਸਿਰਫ਼ 900 ਰੁਪਏ ਸੀ।

Follow Us