Gold Price Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ, ਸੋਨਾ 61,279 ਰੁਪਏ

kusum-chopra
Published: 

11 May 2023 15:34 PM IST

Gold Rate: ਸੋਨਾ ਇਕ ਦਿਨ ਦੇ ਉੱਚੇ ਪੱਧਰ 61,297 ਰੁਪਏ ਅਤੇ ਇਕ ਦਿਨ ਦੇ ਹੇਠਲੇ ਪੱਧਰ 61,205 ਰੁਪਏ ਨੂੰ ਛੂਹ ਲਿਆ। ਪਿਛਲੇ ਹਫਤੇ, ਇਹ ਕਾਂਟ੍ਰੈਕਟ 61,845 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ਨੂੰ ਛੂਹ ਲਿਆ ਸੀ।

Gold Price Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ, ਸੋਨਾ 61,279 ਰੁਪਏ
Follow Us On
Today Gold Price : ਅੱਜ ਸੋਨੇ ਅਤੇ ਚਾਂਦੀ ਦੀਆਂ ਫਿਊਚਰ ਕੀਮਤਾਂ ‘ਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਸੋਨਾ ਵਾਇਦਾ ਅੱਜ ਉੱਚ ਪੱਧਰ ‘ਤੇ ਖੁੱਲ੍ਹਿਆ, ਪਰ ਥੋੜ੍ਹੇ ਸਮੇਂ ‘ਚ ਹੀ ਇਸ ‘ਚ ਗਿਰਾਵਟ ਦੇਖਣ ਨੂੰ ਮਿਲੀ। ਚਾਂਦੀ ਦਾ ਵਾਇਦਾ ਰੇਟ ਗਿਰਾਵਟ ਨਾਲ ਖੁੱਲ੍ਹਿਆ। ਸੋਨੇ ਦੀ ਫਿਊਚਰਜ਼ ਕੀਮਤ 61 ਹਜ਼ਾਰ ਤੋਂ ਉੱਪਰ ਅਤੇ ਚਾਂਦੀ ਦੀ ਕੀਮਤ 76 ਹਜ਼ਾਰ ਰੁਪਏ ਤੋਂ ਉੱਪਰ ਚੱਲ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨੇ ਦਾ ਬੈਂਚਮਾਰਕ ਜੂਨ ਕਾਂਟ੍ਰੈਕਟ 9 ਰੁਪਏ ਦੇ ਵਾਧੇ ਨਾਲ 61,279 ਰੁਪਏ ‘ਤੇ ਖੁੱਲ੍ਹਿਆ। ਹਾਲਾਂਕਿ ਕੁਝ ਸਮੇਂ ਬਾਅਦ ਇਸ ‘ਚ ਗਿਰਾਵਟ ਆਉਣ ਲੱਗੀ। ਖ਼ਬਰ ਲਿਖੇ ਜਾਣ ਤੱਕ ਇਹ ਕਾਂਟ੍ਰੈਕਟ 32 ਰੁਪਏ ਦੀ ਗਿਰਾਵਟ ਨਾਲ 61,238 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ।

ਚਾਂਦੀ ਦਾ ਵਾਇਦਾ ਭਾਅ ਵੀ ਸੁਸਤ ਰਿਹਾ

ਸੋਨੇ ਦੇ ਨਾਲ-ਨਾਲ ਅੱਜ ਚਾਂਦੀ ਦੀ ਕੀਮਤ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਵੀਰਵਾਰ ਨੂੰ, MCX ‘ਤੇ ਬੈਂਚਮਾਰਕ ਚਾਂਦੀ ਦਾ ਜੁਲਾਈ ਕਾਂਟ੍ਰੈਕਟ 133 ਰੁਪਏ ਦੀ ਗਿਰਾਵਟ ਨਾਲ 76,555 ਰੁਪਏ ‘ਤੇ ਖੁੱਲ੍ਹਿਆ। ਖ਼ਬਰ ਲਿਖੇ ਜਾਣ ਤੱਕ ਇਹ 238 ਰੁਪਏ ਦੀ ਗਿਰਾਵਟ ਨਾਲ 76,450 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਇਹ ਦਿਨ ਦੇ ਉੱਚੇ ਪੱਧਰ 76,574 ਰੁਪਏ ਅਤੇ ਦਿਨ ਦੇ ਹੇਠਲੇ ਪੱਧਰ 76,409 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਿਆ। ਪਿਛਲੇ ਹਫਤੇ ਚਾਂਦੀ ਦੀ ਫਿਊਚਰਜ਼ ਕੀਮਤ 78 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ ‘ਤੇ ਪਹੁੰਚ ਗਈ ਸੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ