G20 Meeting : ਇਨ੍ਹਾਂ ਦੇਸ਼ਾਂ ਵੱਜੇਗਾ ਭਾਰਤ ਦਾ ਡੰਕਾ, ਬਣੇਗਾ ਇਨ੍ਹਾਂ ਦੇਸ਼ਾਂ ਲਈ ਵੱਡਾ ਹਥਿਆਰ : ਆਰਥਿਕ ਸਕੱਤਰ

Published: 

21 Feb 2023 19:47 PM

Business News :ਇਸ ਮੀਟਿੰਗ ਦਾ ਮੁੱਖ ਉਦੇਸ਼ 2023 ਵਿੱਚ ਭਾਰਤ ਦੀ ਪ੍ਰਧਾਨਗੀ ਵਿੱਚ ਹੋਣ ਵਾਲੇ G20 ਵਿੱਤ ਟਰੈਕ ਦੀਆਂ ਸਾਰੀਆਂ ਕਾਰਜ ਧਾਰਾਵਾਂ ਲਈ ਆਦੇਸ਼ ਦੇਣਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਇਸ ਸਾਲ ਜੀ-20 ਦੇਸ਼ਾਂ ਦੀ ਸਾਲਾਨਾ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ।

G20 Meeting : ਇਨ੍ਹਾਂ ਦੇਸ਼ਾਂ ਵੱਜੇਗਾ ਭਾਰਤ ਦਾ ਡੰਕਾ, ਬਣੇਗਾ ਇਨ੍ਹਾਂ ਦੇਸ਼ਾਂ ਲਈ ਵੱਡਾ ਹਥਿਆਰ : ਆਰਥਿਕ ਸਕੱਤਰ

ਇਨ੍ਹਾਂ ਦੇਸ਼ਾਂ ਵੱਜੇਗਾ ਭਾਰਤ ਦਾ ਡੰਕਾ, ਬਣੇਗਾ ਇਨ੍ਹਾਂ ਦੇਸ਼ਾਂ ਲਈ ਵੱਡਾ ਹਥਿਆਰ : ਆਰਥਿਕ ਸਕੱਤਰ। G20 FMCBG first or second meeting in Bangluru

Follow Us On

ਬੈਂਗਲੁਰੂ ‘ਚ ਹੋਣ ਵਾਲੀ G20 ਦੀ ਪਹਿਲੀ FMCBG ਅਤੇ ਦੂਜੀ FCBD ਬੈਠਕ ਤੋਂ ਪਹਿਲਾਂ ਆਰਥਿਕ ਸਕੱਤਰ ਅਜੈ ਸੇਠ ਨੇ ਕਿਹਾ ਕਿ ਭਾਰਤ ‘ਚ ਹੋਣ ਵਾਲੀ ਜੀ20 ਬੈਠਕ (G-20 Meeting) ਬਹੁਤ ਮਹੱਤਵਪੂਰਨ ਹੈ। ਇਸ ਘਟਨਾ ਨਾਲ ਭਾਰਤ ਵਿਕਾਸਸ਼ੀਲ ਦੇਸ਼ ਲਈ ਇੱਕ ਵੱਡਾ ਹਥਿਆਰ ਬਣ ਜਾਵੇਗਾ। ਸੇਠ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਗਰੀਬ ਦੇਸ਼ਾਂ ਦੀ ਆਵਾਜ਼ ਬਣੇਗਾ ਜਿੱਥੇ ਵੱਖ-ਵੱਖ ਆਰਥਿਕ ਮੁੱਦਿਆਂ ‘ਤੇ ਕੰਮ ਕਰਨ ਦੀ ਲੋੜ ਹੈ।

ਇਹ ਹੈ ਮੀਟਿੰਗ ਦਾ ਮਕਸਦ

ਇਸ ਮੀਟਿੰਗ ਦਾ ਮੁੱਖ ਉਦੇਸ਼ 2023 ਵਿੱਚ ਭਾਰਤ ਦੀ ਪ੍ਰਧਾਨਗੀ ਵਿੱਚ ਹੋਣ ਵਾਲੇ G20 ਵਿੱਤ ਟਰੈਕ ਦੀਆਂ ਸਾਰੀਆਂ ਕਾਰਜ ਧਾਰਾਵਾਂ ਲਈ ਜਨ ਆਦੇਸ਼ ਦੇਣਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਇਸ ਸਾਲ ਜੀ-20 ਦੇਸ਼ਾਂ ਦੀ ਸਾਲਾਨਾ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦੌਰਾਨ ਜੀ-20 ਦੇਸ਼ਾਂ ਦੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਅਤੇ ਪ੍ਰਤੀਨਿਧ ਮੰਡਲਾਂ ਦੀਆਂ ਬੈਠਕਾਂ ਦਾ ਦੌਰ ਸਾਲ ਭਰ ਚੱਲੇਗਾ। ਅਜਿਹੀ ਹੀ ਇੱਕ ਵੱਡੀ ਮੀਟਿੰਗ ਗਲੋਬਲ ਅਰਥਵਿਵਸਥਾ ‘ਤੇ ਚਰਚਾ ਕਰਨ ਲਈ ਹੋਈ ਹੈ। ਜਿਸ ਨੂੰ ਲੈ ਕੇ ਆਰਥਿਕ ਸਕੱਤਰ ਨੇ ਕਈ ਅਹਿਮ ਗੱਲਾਂ ਕਹੀਆਂ ਹਨ।

24-25 ਫਰਵਰੀ ਨੂੰ ਤਿੰਨ ਸੈਸ਼ਨਾਂ ਵਿੱਚ ਹੋਵੇਗੀ FMCBG ਮੀਟਿੰਗ

G20 ਵਿੱਤ ਟਰੈਕ ਦੀ ਪਹਿਲੀ FMCBG ਮੀਟਿੰਗ 24-25 ਫਰਵਰੀ ਨੂੰ ਤਿੰਨ ਸੈਸ਼ਨਾਂ ਵਿੱਚ ਹੋਵੇਗੀ। ਇਸ ਦਾ ਉਦੇਸ਼ 21ਵੀਂ ਸਦੀ ਵਿੱਚ ਆਉਣ ਵਾਲੀਆਂ ਗਲੋਬਲ ਚੁਣੌਤੀਆਂ ਦੇ ਹੱਲ ਲਈ ਬਹੁਪੱਖੀ ਵਿਕਾਸ ਬੈਂਕਾਂ ਨੂੰ ਮਜ਼ਬੂਤ ​​ਕਰਨਾ ਹੈ। ‘ਵਾਕ ਦ ਟਾਕ: ਪਾਲਿਸੀ ਇਨ ਐਕਸ਼ਨ’ ਨਾਂ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਬੈਂਗਲੁਰੂ ਦੀ ਮਸ਼ਹੂਰ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਆਯੋਜਿਤ ਕੀਤਾ ਜਾਵੇਗਾ ਤਾਂ ਜੋ ਜੀ-20 ਦੇ ਡੈਲੀਗੇਟ ਵੀ ਇਨ੍ਹਾਂ ਮੀਟਿੰਗਾਂ ਦੌਰਾਨ ਕਰਨਾਟਕ ਦੀ ਵਿਰਾਸਤ ਨੂੰ ਸਮਝ ਸਕਣ। ਇਸ ਦੇ ਨਾਲ ਹੀ ਬੈਠਕ ‘ਚ ਗਲੋਬਲ ਲੇਬਲ ‘ਤੇ ਚੁਣੌਤੀ ਨਾਲ ਕਿਵੇਂ ਨਜਿੱਠਣਾ ਹੈ, ਇਸ ‘ਤੇ ਵੀ ਚਰਚਾ ਕੀਤੀ ਜਾਵੇਗੀ।

ਆਰਥਿਕ ਸਕੱਤਰ ਅਜੈ ਸੇਠ ਨੇ ਦੱਸਿਆ ਕਿ ਜੀ-20 ਦੇ ਇਸ ਫੋਰਮ ‘ਚ ਸਰਹੱਦ ਪਾਰ ਟੈਕਸ ਵਿਵਸਥਾ, ਮਹਿੰਗਾਈ, ਅੰਤਰਰਾਸ਼ਟਰੀ ਕਰਜ਼, ਮਜ਼ਬੂਤ ​​ਵਿਕਾਸ ਟੀਚਿਆਂ, ਬੁਨਿਆਦੀ ਢਾਂਚੇ ਦੇ ਵਿਕਾਸ, ਵਿੱਤੀ ਪ੍ਰਣਾਲੀ ‘ਚ ਬਦਲਾਅ ਅਤੇ ਜਲਵਾਯੂ ਤਪਸ਼ ਨੂੰ ਰੋਕਣ ਦੇ ਉਪਾਵਾਂ ‘ਤੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਡਿਜੀਟਲ ਲੈਣ-ਦੇਣ ਅਤੇ ਗਲੋਬਲ ਊਰਜਾ ਵਰਗੇ ਮੁੱਦੇ ਵੀ ਉਠਾਏ ਜਾਣਗੇ।