ਮਜ਼ਦੂਰ ਦਿਵਸ ਦੇ ਦਿਨ ਹੋਇਆ ਜਨਮ, ਲੱਖਾਂ ਮਜ਼ਦੂਰਾਂ ਨੂੰ ਦਿੱਤਾ ਸਹਾਰਾ, ਅਰਬਾਂ ਦੇ ਮਾਲਕ ਆਨੰਦ ਮਹਿੰਦਰਾ ਇੰਝ ਬਣੇ ਕਿੰਗ

Published: 

01 May 2023 17:59 PM

Anand Mahindra Birthday: ਮਹਿੰਦਰਾ ਕਦੇ ਬਿਜ਼ਨਸ ਟਾਈਕੂਨ, ਅਰਬਪਤੀ ਅਤੇ ਮਾਈਕ੍ਰੋਸਾਫਟ ਦੇ ਮਾਲਕ ਬਿਲ ਗੇਟਸ ਕਲਾਸਮੇਟ ਵੀ ਰਹਿ ਚੁੱਕੇ ਹਨ। ਆਪਣੀ ਮਿਹਨਤ ਦੇ ਬਲ 'ਤੇ ਅੱਜ ਉਨ੍ਹਾਂ ਨੇ ਕਰੋੜਾਂ ਦੀ ਜਾਇਦਾਦ ਬਣਾ ਲਈ ਹੈ।

ਮਜ਼ਦੂਰ ਦਿਵਸ ਦੇ ਦਿਨ ਹੋਇਆ ਜਨਮ, ਲੱਖਾਂ ਮਜ਼ਦੂਰਾਂ ਨੂੰ ਦਿੱਤਾ ਸਹਾਰਾ, ਅਰਬਾਂ ਦੇ ਮਾਲਕ ਆਨੰਦ ਮਹਿੰਦਰਾ ਇੰਝ ਬਣੇ ਕਿੰਗ
Follow Us On

ਅੱਜ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਆਪਣਾ 68ਵਾਂ ਜਨਮਦਿਨ ਮਨਾ ਰਹੇ ਹਨ। ਆਪਣੀ ਮਿਹਨਤ ਦੇ ਬਲਬੂਤੇ ਉਨ੍ਹਾਂ ਨੇ ਆਪਣੇ ਗਰੁੱਪ ਨੂੰ ਸਫਲਤਾ ਦੇ ਸਿਖਰ ‘ਤੇ ਪਹੁੰਚਾਇਆ ਹੈ। 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਅਤੇ ਇਹ ਵੀ ਇਤਫ਼ਾਕ ਦੀ ਹੀ ਗੱਲ ਹੈ ਕਿ ਆਨੰਦ ਮਹਿੰਦਰਾ ਦਾ ਜਨਮ ਇਸੇ ਦਿਨ ਹੋਇਆ ਸੀ। ਅੱਜ ਆਟੋ ਸੈਕਟਰ ਤੋਂ ਲੈ ਕੇ ਆਈਟੀ ਅਤੇ ਏਰੋਸਪੇਸ ਤੱਕ, ਉਨ੍ਹਾਂ ਦਾ ਜਲਵਾ ਹੈ। ਅਜਿਹੇ ‘ਚ ਉਨ੍ਹਾਂ ਦੀ ਕੰਪਨੀ ਹੁਣ ਤੱਕ ਲੱਖਾਂ ਮਜ਼ਦੂਰਾਂ ਦੀ ਮਦਦ ਕਰ ਚੁੱਕੀ ਹੈ। ਸ਼ਾਇਦ ਹੀ ਕੋਈ ਜਾਣਦਾ ਹੋਵੇ, ਪਰ ਆਨੰਦ ਮਹਿੰਦਰਾ ਕਦੇ ਬਿਜ਼ਨਸ ਟਾਈਕੂਨ, ਅਰਬਪਤੀ ਅਤੇ ਮਾਈਕ੍ਰੋਸਾਫਟ ਦੇ ਮਾਲਕ ਬਿਲ ਗੇਟਸ ਦੇ ਸਹਿਪਾਠੀ ਵੀ ਰਹਿ ਚੁੱਕੇ ਹਨ। ਅੱਜ ਉਨ੍ਹਾਂ ਨੇ ਆਪਣੀ ਮਿਹਨਤ ਦੇ ਬਲ ‘ਤੇ ਕਰੋੜਾਂ ਦੀ ਜਾਇਦਾਦ ਬਣਾ ਲਈ ਹੈ।

ਮਹਿੰਦਰਾ ਪਰਿਵਾਰ ਦੀ ਆਨੰਦ ਮਹਿੰਦਰਾ ਤੀਜੀ ਪੀੜ੍ਹੀ ਹੈ। ਆਓ, ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਨ੍ਹਾਂ ਨੇ ਆਪਣੀ ਕੰਪਨੀ ਦਾ ਵਿਸਥਾਰ ਕਿਵੇਂ ਕੀਤਾ, ਉਨ੍ਹਾਂ ਦੀ ਨੈੱਟਵਰਥ ਹੈ ਅਤੇ ਕਿਵੇਂ ਉਹ ਕਈ ਸੈਕਟਰਾਂ ‘ਚ ਰਾਜ ਕਰ ਰਹੇ ਹਨ।

ਬੱਚਿਆਂ ਨਾਲ ਮਨਾਇਆ ਜਨਮਦਿਨ

ਆਨੰਦ ਮਹਿੰਦਰਾ ਸਮਾਜਿਕ ਕੰਮਾਂ ਲਈ ਵੀ ਜਾਣੇ ਜਾਂਦੇ ਹਨ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸਮੇਂ-ਸਮੇਂ ‘ਤੇ ਟਵੀਟ ਕਰਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ। ਅੱਜ ਉਨ੍ਹਾਂ ਨੇ ਆਪਣੇ ਜਨਮ ਦਿਨ ਦੀ ਸ਼ੁਰੂਆਤ ਵੀ ਬੱਚਿਆਂ ਵਿਚਕਾਰ ਕੀਤੀ। ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਨੰਦ ਮਹਿੰਦਰਾ ਨੂੰ ਫੋਟੋਗ੍ਰਾਫੀ ਦਾ ਵੀ ਕਾਫੀ ਸ਼ੌਕ ਹੈ। ਉਨ੍ਹਾਂ ਨੇ ਅੱਜ ਦੇ ਦਿਨ ਦਾ ਨਾਂ ਬੱਚਿਆਂ ਦੇ ਨਾਂ ਕੀਤਾ ਅਤੇ ਸੋਸ਼ਲ ਮੀਡੀਆ ‘ਤੇ ਇਸ ਨੂੰ ਸੋਮਵਾਰ ਮੋਟੀਵੇਸ਼ਨ ਦਾ ਨਾਂ ਵੀ ਦਿੱਤਾ ਹੈ।

ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਆਨੰਦ ਮਹਿੰਦਰਾ

ਫੋਰਬਸ ਅਮੀਰਾਂ ਦੀ ਲਿਸਟ ਦੇ ਅਨੁਸਾਰ, ਆਨੰਦ ਮਹਿੰਦਰਾ ਦੀ ਰੀਅਲਟਾਈਮ ਦੌਲਤ 2.1 ਬਿਲੀਅਨ ਡਾਲਰ ਯਾਨੀ 17,000 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਮਹਿੰਦਰਾ ਐਂਡ ਮਹਿੰਦਰਾ ਦਾ ਟੋਟਲ ਰੈਵਨਿਊ ਲਗਭਗ 19 ਅਰਬ ਡਾਲਰ ਹੈ। ਹਾਰਵਰਡ ਬਿਜ਼ਨਸ ਸਕੂਲ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਮਹਿੰਦਰਾ ਯੂਜੀਨ ਸਟੀਲ ਵਿੱਚ ਪ੍ਰਬੰਧਨ ਸਿਖਿਆਰਥੀ ਵਜੋਂ ਜੁਆਇੰਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਕਾਮਯਾਬੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਉਨ੍ਹਾਂਨੇ ਇਕ ਤੋਂ ਬਾਅਦ ਇਕ ਕੰਪਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਉਚਾਈ ਦੇ ਸਿਖਰ ‘ਤੇ ਪਹੁੰਚਾਇਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ