ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਸਤੀਆਂ ਹੋਣਗੀਆਂ ਦਾਲਾਂ! ਸਰਕਾਰ ਨੇ ਬਣਾਇਆ ਗਜਬ ਦਾ ਪਲਾਨ

Published: 

07 Sep 2023 17:04 PM

ਮਾਨਸੂਨ ਦੇ ਆਉਣ ਨਾਲ ਦੇਸ਼ 'ਚ ਮਹਿੰਗਾਈ ਵਧ ਗਈ ਹੈ। ਖਾਸ ਕਰਕੇ ਦਾਲਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਅਰਹਰ ਦੀ ਦਾਲ 155 ਤੋਂ 160 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਅਜਿਹੇ 'ਚ ਗਰੀਬ ਆਦਮੀ ਦੀ ਥਾਲੀ 'ਚੋਂ ਦਾਲ ਗਾਇਬ ਹੋ ਗਈ ਹੈ। ਸਰਕਾਰ ਅਰਹਰ ਦੀ ਦਾਲ ਅਫਰੀਕੀ ਦੇਸ਼ਾਂ ਤੋਂ ਦਰਾਮਦ ਕਰ ਰਹੀ ਹੈ।

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਸਤੀਆਂ ਹੋਣਗੀਆਂ ਦਾਲਾਂ! ਸਰਕਾਰ ਨੇ ਬਣਾਇਆ ਗਜਬ ਦਾ ਪਲਾਨ

ਝੋਨੇ, ਮਾਂਹ ਅਤੇ ਅਰਹਰ ਦੀ ਵੱਧ ਸਕਦੀ ਹੈ MSP

Follow Us On

ਕੇਂਦਰ ਸਰਕਾਰ ਦਾਲਾਂ ਦੀਆਂ ਵਧਦੀਆਂ ਕੀਮਤਾਂ ‘ਤੇ ਰੋਕ ਲਗਾਉਣ ਦੀ ਤਿਆਰੀ ਕਰ ਰਹੀ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਮਸੂਰ ਦਾਲ ਦੇ ਅਣਐਲਾਨੇ ਸਟਾਕ ਨੂੰ ਜਮ੍ਹਾਖੋਰੀ ਮੰਨਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਦਾਲਾਂ ਦੇ ਲਾਜ਼ਮੀ ਸਟਾਕ ਦੇ ਖੁਲਾਸੇ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਅਜਿਹੇ ‘ਚ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਇਸ ਮਦਦ ਨਾਲ ਦਾਲਾਂ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ।

ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮਸੂਰ ਦਾਲ ਦੇ ਲਾਜ਼ਮੀ ਸਟਾਕ ਦਾ ਖੁਲਾਸਾ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਹੁਣ ਸਾਰੇ ਦਾਲਾਂ ਦੇ ਵਪਾਰੀਆਂ ਨੂੰ ਹਰ ਸ਼ੁੱਕਰਵਾਰ ਨੂੰ ਵਿਭਾਗ ਦੁਆਰਾ ਪ੍ਰਬੰਧਿਤ ਸਟਾਕ ਦਾ ਖੁਲਾਸਾ https://fcainfoweb.nic.in/psp ‘ਤੇ ਕਰਨਾ ਹੋਵੇਗਾ। ਜੇਕਰ ਕਿਸੇ ਵਪਾਰੀ ਕੋਲ ਮਸੂਲ ਦਾਲ ਦਾ ਅਣਐਲਾਨਿਆ ਸਟਾਕ ਪਾਇਆ ਜਾਂਦਾ ਹੈ ਤਾਂ ਇਸ ਨੂੰ ਜਮ੍ਹਾਖੋਰੀ ਮੰਨਿਆ ਜਾਵੇਗਾ। ਇਸ ਤੋਂ ਬਾਅਦ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਵਿਦੇਸ਼ਾਂ ਤੋਂ ਦਾਲਾਂ ਦੀ ਬੰਪਰ ਦਰਾਮਦ

ਹਫਤਾਵਾਰੀ ਕੀਮਤ ਸਮੀਖਿਆ ਮੀਟਿੰਗ ਦੌਰਾਨ ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਵਿਭਾਗ ਨੂੰ ਦਾਲਾਂ ਦੀ ਬਫਰ ਖਰੀਦ ਨੂੰ ਹੋਰ ਚੌੜਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਦੇਸ਼ ਐਮਐਸਪੀ ‘ਤੇ ਜਾਂ ਨੇੜੇ ਉਪਲਬਧ ਸਟਾਕਾਂ ਦੀ ਖ਼ਰੀਦ ਕਰਨਾ ਹੈ। ਇਸ ਦੇ ਨਾਲ ਹੀ ਰੋਹਿਤ ਕੁਮਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਜਲਦ ਹੀ ਦਾਲਾਂ ਦੀਆਂ ਕੀਮਤਾਂ ‘ਚ ਗਿਰਾਵਟ ਦੇਖ ਸਕਦੇ ਹਾਂ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਦਾਲਾਂ ਦੀ ਬੰਪਰ ਦਰਾਮਦ ਕੀਤੀ ਜਾ ਰਹੀ ਹੈ ਤਾਂ ਜੋ ਦੇਸ਼ ਵਿੱਚ ਦਾਲਾਂ ਦੀ ਕੋਈ ਕਮੀ ਨਾ ਰਹੇ।

ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਨਾ ਹੋਵੇ ਪਰੇਸ਼ਾਨੀ

ਰੋਹਿਤ ਕੁਮਾਰ ਸਿੰਘ ਅਨੁਸਾਰ ਕੇਂਦਰ ਸਰਕਾਰ ਨੇ ਕੈਨੇਡਾ ਤੋਂ ਮਸੂਰ ਦਾਲ ਅਤੇ ਅਫਰੀਕੀ ਦੇਸ਼ਾਂ ਤੋਂ ਅਰਹਰ ਦੀ ਦਾਲ ਦੀ ਦਰਾਮਦ ਵਧਾ ਦਿੱਤੀ ਹੈ। ਛੇਤੀ ਹੀ ਦੇਸ਼ ‘ਚ ਅਰਹਰ ਅਤੇ ਮਸਰਾਂ ਦੀ ਦਾਲ ਦਾ ਕਾਫੀ ਸਟਾਕ ਹੋ ਜਾਵੇਗਾ, ਜਿਸ ਕਾਰਨ ਕੀਮਤਾਂ ਹੇਠਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਹਾਲਾਂਕਿ ਸਰਕਾਰ ਦੇ ਇਨ੍ਹਾਂ ਯਤਨਾਂ ਦੇ ਬਾਵਜੂਦ ਕੁਝ ਦਾਲਾਂ ਦੀ ਕਾਲਾਬਾਜ਼ਾਰੀ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਜਦਕਿ ਸਰਕਾਰ ਹਰ ਚੀਜ਼ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਜਲਦ ਹੀ ਸਰਕਾਰ ਵੱਲੋਂ ਦਾਲਾਂ ਦਾ ਸਟਾਕ ਬਾਜ਼ਾਰ ‘ਚ ਜਾਰੀ ਕਰਨ ਲਈ ਸਖ਼ਤ ਕਦਮ ਚੁੱਕੇ ਜਾਣਗੇ, ਤਾਂ ਜੋ ਆਮ ਲੋਕਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਹਰ ਤਰ੍ਹਾਂ ਦੀਆਂ ਦਾਲਾਂ ਵਾਜਬ ਕੀਮਤ ‘ਤੇ ਮਿਲ ਸਕਣ।