Good News: ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦੇਣ ਜਾ ਰਹੀ 6 ਲੱਖ ਨੌਕਰੀਆਂ, 70 ਫੀਸਦੀ ਔਰਤਾਂ ਦੀ ਹੋ ਸਕਦੀ ਹੈ ਹਿੱਸੇਦਾਰੀ | Apple's may create 600,000 jobs in which 70% for women to reach Made-in-India full detail in Punjabi Punjabi news - TV9 Punjabi

Good News: ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦੇਣ ਜਾ ਰਹੀ 6 ਲੱਖ ਨੌਕਰੀਆਂ, 70 ਫੀਸਦੀ ਔਰਤਾਂ ਦੀ ਹੋ ਸਕਦੀ ਹੈ ਹਿੱਸੇਦਾਰੀ

Updated On: 

27 Aug 2024 18:15 PM

Apple Jobs: Foxconn ਜਲਦੀ ਹੀ ਤਾਮਿਲਨਾਡੂ ਪਲਾਂਟ ਵਿੱਚ ਨਵੇਂ ਪ੍ਰੋਡੇਕਟ ਦਾ ਉਤਪਾਦਨ ਸ਼ੁਰੂ ਕਰੇਗੀ, ਜੋ ਕਿ iPhone 16 ਦਾ ਪ੍ਰੋ ਮਾਡਲ ਹੋਵੇਗਾ। ਕੰਪਨੀ ਨੇ ਇਸ ਸਬੰਧੀ ਲਾਂਚ ਇਨਵਾਈਟ ਵੀ ਭੇਜੇ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦਾ ਇਹ ਪ੍ਰੀਮੀਅਮ ਮਾਡਲ 9 ਸਤੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਦਿਨ ਕੰਪਨੀ iPhone 16 ਦੇ 4 ਵੇਰੀਐਂਟ ਪੇਸ਼ ਕਰ ਸਕਦੀ ਹੈ

Good News: ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਦੇਣ ਜਾ ਰਹੀ 6 ਲੱਖ ਨੌਕਰੀਆਂ, 70 ਫੀਸਦੀ ਔਰਤਾਂ ਦੀ ਹੋ ਸਕਦੀ ਹੈ ਹਿੱਸੇਦਾਰੀ

ਸੰਕੇਤਕ ਤਸਵੀਰ

Follow Us On

ਨੌਕਰੀਆਂ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਅਗਲੇ ਕੁਝ ਮਹੀਨਿਆਂ ਵਿੱਚ ਲੱਖਾਂ ਨੌਕਰੀਆਂ ਦੇਣ ਜਾ ਰਹੀ ਹੈ। ਤਕਨੀਕੀ ਗਿਆਨ ਰੱਖਣ ਵਾਲੇ ਨੌਜਵਾਨਾਂ ਤੋਂ ਇਲਾਵਾ ਨਾਨ-ਟੈਕਨੀਕਲ ਸਟਾਫ ਅਤੇ ਮਜ਼ਦੂਰ ਵਰਗ ਨੂੰ ਵੀ ਇਸ ਦਾ ਲਾਭ ਮਿਲੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਕੰਪਨੀ ਇਕੱਲੀ 6 ਲੱਖ ਨੌਕਰੀਆਂ ਪੈਦਾ ਕਰ ਸਕਦੀ ਹੈ। ਇਸ ਵਿਚੋਂ 2 ਲੱਖ ਨੌਕਰੀਆਂ ਸਿੱਧੀਆਂ ਅਤੇ 4 ਲੱਖ ਨੌਕਰੀਆਂ ਅਸਿੱਧੇ ਤੌਰ ‘ਤੇ ਪੈਦਾ ਹੋਣਗੀਆਂ।

ਇਕਨਾਮਿਕ ਟਾਈਮਜ਼ ਮੁਤਾਬਕ ਆਈਫੋਨ ਵਰਗੇ ਬ੍ਰਾਂਡ ਬਣਾਉਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਪਲ ਨੇ ਚੀਨ ਤੋਂ ਸਮੇਟ ਕੇ ਭਾਰਤ ਵਿੱਚ ਆਪਣਾ ਕਾਰੋਬਾਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੇਕ ਇਨ ਇੰਡੀਆ ਮੁਹਿੰਮ ਤੋਂ ਭਾਰਤ ਨੂੰ ਕਾਫੀ ਫਾਇਦਾ ਮਿਲ ਰਿਹਾ ਹੈ। ਚਾਲੂ ਵਿੱਤੀ ਸਾਲ ਦੇ ਅੰਤ ਤੱਕ ਇਸ ਕੰਪਨੀ ਦਾ ਦੇਸ਼ ਵਿੱਚ 2 ਲੱਖ ਸਿੱਧੀਆਂ ਨੌਕਰੀਆਂ ਪੈਦਾ ਕਰਨ ਦਾ ਟੀਚਾ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ 70 ਫੀਸਦੀ ਹਿੱਸੇਦਾਰੀ ਔਰਤਾਂ ਦੀ ਹੋ ਸਕਦੀ ਹੈ।

ਮਾਰਚ ਤੱਕ ਆਉਣਗੀਆਂ 6 ਲੱਖ ਨੌਕਰੀਆਂ

ਜੇਕਰ ਅਸੀਂ ਸਰਕਾਰ ਵੱਲੋਂ ਦਿੱਤੀਆਂ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਦੇ ਫਾਰਮੂਲੇ ਨੂੰ ਆਧਾਰ ਮੰਨੀਏ ਤਾਂ ਮਾਰਚ ਦੇ ਅੰਤ ਤੱਕ ਐਪਲ ਕੰਪਨੀ 5 ਤੋਂ 6 ਲੱਖ ਨੌਕਰੀਆਂ ਪੈਦਾ ਕਰ ਸਕਦੀ ਹੈ। ਸਰਕਾਰ ਦਾ ਫਾਰਮੂਲਾ ਹੈ ਕਿ ਇੱਕ ਸਿੱਧੀ ਨੌਕਰੀ 2 ਅਸਿੱਧੀਆਂ ਨੌਕਰੀਆਂ ਪੈਦਾ ਕਰਦੀ ਹੈ। ਜੇਕਰ ਇਸ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਜੇਕਰ 2 ਲੱਖ ਸਿੱਧੀਆਂ ਨੌਕਰੀਆਂ ਪੈਦਾ ਹੁੰਦੀਆਂ ਹਨ ਤਾਂ 3 ਤੋਂ 4 ਲੱਖ ਅਸਿੱਧੇ ਤੌਰ ਤੇ ਵੀ ਨੌਕਰੀਆਂ ਵੀ ਪੈਦਾ ਹੋ ਸਕਦੀਆਂ ਹਨ।

ਕੰਪਨੀ ਨੇ ਸ਼ੁਰੂ ਕੀਤੀ ਟ੍ਰੇਨਿੰਗ

ਐਪਲ ਨੇ ਤਾਮਿਲਨਾਡੂ ਵਿੱਚ ਆਪਣੀ ਫੈਕਟਰੀ ਵਿੱਚ ਹਜ਼ਾਰਾਂ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਕਰਮਚਾਰੀਆਂ ਨੂੰ ਆਈਫੋਨ 16 ਪ੍ਰੋ ਅਤੇ ਪ੍ਰੋ ਮੈਕਸ ਦੇ ਉਤਪਾਦਨ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕੰਪਨੀ ਜਲਦ ਹੀ ਇਨ੍ਹਾਂ ਦੋਵਾਂ ਮਾਡਲਾਂ ਨੂੰ ਗਲੋਬਲ ਪੱਧਰ ‘ਤੇ ਲਾਂਚ ਕਰ ਸਕਦੀ ਹੈ। ਇਸ ਤੋਂ ਪਹਿਲਾਂ ਮਨੀਕੰਟਰੋਲ ਨੇ ਦੱਸਿਆ ਸੀ ਕਿ ਐਪਲ ਆਪਣੇ ਟਾਪ ਮਾਡਲ ਆਈਫੋਨ ਪ੍ਰੋ ਅਤੇ ਪ੍ਰੋ ਮੈਕਸ ਨੂੰ ਭਾਰਤ ‘ਚ ਪਾਰਟਨਰ ਕੰਪਨੀ ਫਾਕਸਕਨ ਟੈਕਨਾਲੋਜੀ ਗਰੁੱਪ ਦੇ ਨਾਲ ਮਿਲ ਕੇ ਅਸੈਂਬਲ ਕਰਨ ਦੀ ਤਿਆਰੀ ਕਰ ਰਿਹਾ ਹੈ।

Exit mobile version