ਟਰੰਪ ਦੇ ਸਹੁੰ ਚੁੱਕਦੇ ਹੀ ਭਾਰਤੀ ਸ਼ੇਅਰ ਮਾਰਕੀਟ ਨੂੰ ਲੱਗਿਆ ਗ੍ਰਹਿਣ, ਇਨ੍ਹਾਂ ਫੈਸਲਿਆਂ ਕਾਰਨ ਕਰੈਸ਼ ਹੋਇਆ ਬਾਜ਼ਾਰ

Updated On: 

21 Jan 2025 13:43 PM

Donald Trump Effect on Share Market: ਜਿਵੇਂ ਹੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਸਹੁੰ ਚੁੱਕੀ, ਉਨ੍ਹਾਂ ਨੇ ਤੇਜ਼ੀ ਨਾਲ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਬਾਜ਼ਾਰ ਮਾਹਿਰਾਂ ਦੇ ਅਨੁਸਾਰ, ਟਰੰਪ 2.0 ਨੇ ਆਪਣੇ ਸੰਭਾਵੀ ਆਰਥਿਕ ਫੈਸਲਿਆਂ ਬਾਰੇ ਜਿਆਦਾ ਸਪੱਸ਼ਟਤਾ ਤੋਂ ਬਿਨਾਂ ਸ਼ੁਰੂਆਤ ਕੀਤੀ ਹੈ। ਜਿਸਦਾ ਅਸਰ ਭਾਰਤੀ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਟਰੰਪ ਦੇ ਆਉਂਦੇ ਹੀ, ਸ਼ੇਅਰ ਮਾਰਕੀਟ ਕਰੈਸ਼ ਹੋ ਗਿਆ ਅਤੇ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ।

ਟਰੰਪ ਦੇ ਸਹੁੰ ਚੁੱਕਦੇ ਹੀ ਭਾਰਤੀ ਸ਼ੇਅਰ ਮਾਰਕੀਟ ਨੂੰ ਲੱਗਿਆ ਗ੍ਰਹਿਣ, ਇਨ੍ਹਾਂ ਫੈਸਲਿਆਂ ਕਾਰਨ ਕਰੈਸ਼ ਹੋਇਆ ਬਾਜ਼ਾਰ

ਟਰੰਪ ਦੇ ਸਹੁੰ ਚੁੱਕਦੇ ਹੀ ਕਰੈਸ਼ ਹੋਇਆ ਬਾਜ਼ਾਰ

Follow Us On

ਅਮਰੀਕਾ ਵਿੱਚ ਟਰੰਪ ਦੇ ਆਉਣ ਨਾਲ ਭਾਰਤੀ ਸ਼ੇਅਰਾਂ ਦਾ ਮੂਡ ਵੀ ਬਦਲ ਗਿਆ। ਮੰਗਲਵਾਰ ਨੂੰ ਜਦੋਂ ਬਾਜ਼ਾਰ ਖੁੱਲ੍ਹਿਆ ਤਾਂ ਇਸਦੀ ਸ਼ੁਰੂਆਤ ਹਰੇ ਨਿਸ਼ਾਨ ਨਾਲ ਹੋਈ ਪਰ ਕੁਝ ਮਿੰਟਾਂ ਵਿੱਚ ਬਾਜ਼ਾਰ ਦਾ ਉਤਸ਼ਾਹ ਠੰਢਾ ਪੈ ਗਿਆ ਅਤੇ ਸੈਂਸੈਕਸ-ਨਿਫਟੀ ਗਿਰਾਵਟ ਦੇ ਨਾਲ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ। ਕਾਰੋਬਾਰ ਦੇ ਸਿਰਫ਼ ਇੱਕ ਘੰਟੇ ਬਾਅਦ ਹੀ ਸਟਾਕ ਮਾਰਕੀਟ ਕਰੈਸ਼ ਹੋ ਗਿਆ। ਜਿੱਥੇ ਸੈਂਸੈਕਸ ਵਿੱਚ 800 ਅੰਕਾਂ ਤੋਂ ਵੱਧ ਦੀ ਗਿਰਾਵਟ ਆਈ ਹੈ, ਉੱਥੇ ਹੀ ਨਿਫਟੀ ਵਿੱਚ ਵੀ 170 ਅੰਕਾਂ ਤੋਂ ਵੱਧ ਦੀ ਗਿਰਾਵਟ ਆਈ ਹੈ। ਖ਼ਬਰ ਲਿਖੇ ਜਾਣ ਤੱਕ, 12.11 ਮਿੰਟ ‘ਤੇ, ਸੈਂਸੈਕਸ 61 ਅੰਕਾਂ ਦੇ ਵਾਧੇ ਨਾਲ 77,141 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।

ਦਰਅਸਲ, ਜਿਵੇਂ ਹੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਸਹੁੰ ਚੁੱਕੀ, ਉਨ੍ਹਾਂ ਨੇ ਤੇਜ਼ੀ ਨਾਲ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਬਾਜ਼ਾਰ ਮਾਹਿਰਾਂ ਦੇ ਅਨੁਸਾਰ, ਟਰੰਪ 2.0 ਨੇ ਆਪਣੇ ਸੰਭਾਵੀ ਆਰਥਿਕ ਫੈਸਲਿਆਂ ਬਾਰੇ ਜਿਆਦਾ ਸਪੱਸ਼ਟਤਾ ਤੋਂ ਬਿਨਾਂ ਸ਼ੁਰੂਆਤ ਕੀਤੀ ਹੈ। ਜਿਸਦਾ ਅਸਰ ਭਾਰਤੀ ਬਾਜ਼ਾਰ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਉੱਧਰ, ਕੈਨੇਡਾ ਵੱਲੋਂ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਅਸਰ ਵੀ ਭਾਰਤੀ ਬਾਜ਼ਾਰ ‘ਤੇ ਦਿਖਾਈ ਦੇ ਰਿਹਾ ਹੈ।

ਬਾਜ਼ਾਰ ਨੂੰ ਲੱਗੀ ਟਰੰਪ ਦੇ ਫੈਸਲਿਆਂ ਦੀ ਨਜ਼ਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੁਆਂਢੀ ਦੇਸ਼ਾਂ ‘ਤੇ ਹਾਇਰ ਟ੍ਰੇਡ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਬਾਜ਼ਾਰ ਵਿੱਚ ਭਾਰੀ ਅਸਥਿਰਤਾ ਆਈ। ਟਰੰਪ ਨੇ ਸੱਤਾ ਸੰਭਾਲਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਗੁਆਂਢੀ ਦੇਸ਼ਾਂ ‘ਤੇ ਵਪਾਰ ਫੀਸ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ 1 ਫਰਵਰੀ ਤੋਂ ਮੈਕਸੀਕੋ ਅਤੇ ਕੈਨੇਡਾ ‘ਤੇ 25% ਟੈਰਿਫ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਜਿਸਦਾ ਅਸਰ ਅੱਜ ਭਾਰਤੀ ਸ਼ੇਅਰ ਬਾਜ਼ਾਰ ‘ਤੇ ਦੇਖਣ ਨੂੰ ਮਿਲਿਆ, ਵਿਦੇਸ਼ੀ ਨਿਵੇਸ਼ਕਾਂ ਨੇ ਵਿਕਰੀ ਸ਼ੁਰੂ ਕਰ ਦਿੱਤੀ ਅਤੇ ਬਾਜ਼ਾਰ ਕਰੈਸ਼ ਕਰ ਗਿਆ।

ਸਹੁੰ ਤੋਂ ਪਹਿਲਾਂ ਹੀ ਉਛਲਿਆ ਸੀ ਬਾਜ਼ਾਰ

ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਜਿੱਥੇ ਬਾਜ਼ਾਰ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਉੱਥੇ ਹੀ ਕੱਲ੍ਹ ਸਹੁੰ ਚੁੱਕਣ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ। ਸੋਮਵਾਰ ਨੂੰ, ਸੈਂਸੈਕਸ 76,978.53 ‘ਤੇ ਖੁੱਲ੍ਹਿਆ, ਜੋ ਕਿ ਇਸਦੇ ਪਿਛਲੇ ਬੰਦ ਨਾਲੋਂ ਲਗਭਗ 300 ਅੰਕ ਵੱਧ ਸੀ, ਅਤੇ ਇਸ ਤੋਂ ਬਾਅਦ, ਇਹ ਲਗਭਗ 700 ਅੰਕ ਵਧ ਕੇ 77,318.94 ‘ਤੇ ਪਹੁੰਚ ਗਿਆ ਅਤੇ ਅੰਤ ਵਿੱਚ 454.11 ਅੰਕਾਂ ਦੀ ਛਾਲ ਮਾਰ ਕੇ 77,073.44 ‘ਤੇ ਬੰਦ ਹੋਇਆ।

ਸਭ ਤੋਂ ਵੱਧ ਨੁਕਸਾਨ ਵਾਲੇ ਸ਼ੇਅਰ

ਸੈਂਸੈਕਸ-ਸੂਚੀਬੱਧ 30 ਕੰਪਨੀਆਂ ਵਿੱਚੋਂ, ਜ਼ੋਮੈਟੋ, ਅਡਾਨੀ ਪੋਰਟਸ, ਕੋਟਕ ਮਹਿੰਦਰਾ ਬੈਂਕ, ਰਿਲਾਇੰਸ ਇੰਡਸਟਰੀਜ਼, ਐਨਟੀਪੀਸੀ, ਸਟੇਟ ਬੈਂਕ ਆਫ਼ ਇੰਡੀਆ, ਆਈਸੀਆਈਸੀਆਈ ਬੈਂਕ ਅਤੇ ਭਾਰਤੀ ਏਅਰਟੈੱਲ ਦੇ ਸ਼ੇਅਰ ਘਾਟੇ ਵਿੱਚ ਸਨ। ਅਲਟਰਾਟੈਕ ਸੀਮੈਂਟ, ਟਾਟਾ ਮੋਟਰਜ਼, ਸਨ ਫਾਰਮਾਸਿਊਟੀਕਲਜ਼, ਆਈਟੀਸੀ, ਐਚਸੀਐਲ ਟੈਕਨਾਲੋਜੀਜ਼, ਬਜਾਜ ਫਿਨਸਰਵ, ਏਸ਼ੀਅਨ ਪੇਂਟਸ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ ਵਿੱਚ ਤੇਜ਼ੀ ਰਹੀ।

ਗਲੋਬਲ ਮਾਰਕੀਟ ਦਾ ਹਾਲ

ਏਸ਼ੀਆਈ ਬਾਜ਼ਾਰਾਂ ਵਿੱਚ, ਜਾਪਾਨ ਦਾ ਨਿੱਕੀ, ਚੀਨ ਦਾ ਸ਼ੰਘਾਈ ਕੰਪੋਜ਼ਿਟ, ਹਾਂਗ ਕਾਂਗ ਦਾ ਹੈਂਗਸੇਂਗ ਅਤੇ ਦੱਖਣੀ ਕੋਰੀਆ ਦਾ ਕੋਸਪੀ ਫਾਇਦੇ ਵਿੱਚ ਰਹੇ। ਮਾਰਟਿਨ ਲੂਥਰ ਕਿੰਗ ਜੂਨੀਅਰ ਦਿਵਸ ਦੇ ਮੌਕੇ ‘ਤੇ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਬੰਦ ਰਹੇ। ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 0.05 ਪ੍ਰਤੀਸ਼ਤ ਵਧ ਕੇ 80.19 ਡਾਲਰ ਪ੍ਰਤੀ ਬੈਰਲ ‘ਤੇ ਵਪਾਰ ਕੀਤਾ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (FII) ਸੋਮਵਾਰ ਨੂੰ ਵਿਕਰੇਤਾ ਸਨ ਅਤੇ ਉਨ੍ਹਾਂ ਨੇ 4,336.54 ਕਰੋੜ ਰੁਪਏ ਦੇ ਸ਼ੇਅਰ ਵੇਚੇ।