Apple ਅਗਲੇ 3 ਸਾਲਾਂ 'ਚ ਦੇਣ ਜਾ ਰਿਹਾ 5 ਲੱਖ ਨੌਕਰੀਆਂ
ਆਈਫੋਨ ਬਣਾਉਣ ਵਾਲੀ ਕੰਪਨੀ ਐਪਲ ਜਲਦ ਹੀ ਭਾਰਤ ‘ਚ ਲੱਖਾਂ ਲੋਕਾਂ ਨੂੰ ਨੌਕਰੀਆਂ ਦੇਣ ਜਾ ਰਹੀ ਹੈ। ਕੰਪਨੀ ਨੇ ਅਗਲੇ 3 ਸਾਲਾਂ ‘ਚ ਭਾਰਤ ਦੇ ਅੰਦਰ ਆਪਣੇ ਨਿਰਮਾਣ ਨੂੰ ਤੇਜ਼ੀ ਨਾਲ ਵਧਾਉਣ ਦੀ ਯੋਜਨਾ ਬਣਾਈ ਹੈ, ਜਿਸ ਕਾਰਨ ਕੰਪਨੀ ਆਪਣੀ ਵਰਕ ਫੋਰਸ ਨੂੰ 3 ਗੁਣਾ ਵਧਾਉਣ ਜਾ ਰਹੀ ਹੈ।
ਚੀਨ ਤੋਂ ਆਪਣੀ ਦੂਰੀ ਵਧਾਉਂਦੇ ਹੋਏ ਐਪਲ ਹੁਣ ਭਾਰਤ ‘ਚ ਹੋਰ ਨਿਵੇਸ਼ ਕਰਨ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਕਾਂਟ੍ਰੈਕਟ ‘ਤੇ ਆਈਫੋਨ ਬਣਾਉਣ ਵਾਲੀਆਂ ਵੈਂਡਰ ਕੰਪਨੀਆਂ ਹੀ ਨਹੀਂ, ਸਗੋਂ ਐਪਲ ਪ੍ਰੋਡੈਕਟਸ ਦੇ ਪਾਰਟਸ ਬਣਾਉਣ ਵਾਲੀਆਂ ਕੰਪਨੀਆਂ ਅਤੇ ਹੋਰ ਸਪਲਾਇਰ ਵੀ ਮਿਲ ਕੇ ਇਹ ਨੌਕਰੀਆਂ ਜੈਨਰੇਟ ਕਰਨਗੇ।
5 ਲੱਖ ਲੋਕਾਂ ਨੂੰ ਨੌਕਰੀਆਂ ਦੇਣ ਦਾ ਪਲਾਨ
ਈਟੀ ਦੀ ਇਕ ਖਬਰ ਮੁਤਾਬਕ, ਐਪਲ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਅਗਲੇ 3 ਸਾਲਾਂ ‘ਚ ਕੁੱਲ 5 ਲੱਖ ਲੋਕਾਂ ਨੂੰ ਸਿੱਧੀਆਂ ਨੌਕਰੀਆਂ ਦੇਣਗੀਆਂ। ਇਸ ਨਾਲ ਐਪਲ ਨਾਲ ਜੁੜੇ ਕਰਮਚਾਰੀਆਂ ਦੀ ਗਿਣਤੀ ਵਿੱਚ 3 ਗੁਣਾ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਈ ਅਸਿੱਧੇ ਰੋਜ਼ਗਾਰ ਵੀ ਪੈਦਾ ਹੋਣਗੇ। ਐਪਲ ਆਪਣੀ ਸਪਲਾਈ ਚੇਨ ਦਾ ਅੱਧਾ ਹਿੱਸਾ ਚੀਨ ਤੋਂ ਭਾਰਤ ਵਿੱਚ ਮੂਵ ਕਰ ਰਿਹਾ ਹੈ। ਇਸ ਤੋਂ ਇਲਾਵਾ, ਆਪਣੇ ਪ੍ਰੋਡੇਕਸ਼ਨ ਵਿੱਚ ਭਾਰਤੀ ਸਪਲਾਇਰਾਂ ਦੀ ਹਿੱਸੇਦਾਰੀ ਨੂੰ ਵੀ ਵਧਾ ਰਿਹਾ ਹੈ।
ਭਾਰਤ ਵਿੱਚ ਬਣਦੇ ਹਨ ਦੁਨੀਆ ਦੇ 7% ਐਪਲ ਆਈਫੋਨ
ਵਰਤਮਾਨ ਵਿੱਚ, ਦੁਨੀਆ ਵਿੱਚ ਵਿਕਣ ਵਾਲੇ ਸਾਰੇ ਐਪਲ ਆਈਫੋਨਾਂ ਵਿੱਚੋਂ 7 ਪ੍ਰਤੀਸ਼ਤ ਭਾਰਤ ਵਿੱਚ ਨਿਰਮਿਤ ਹਨ। ਜਦੋਂ ਕਿ 2030 ਤੱਕ ਇਸ ਦੀ ਗਿਣਤੀ ਵਧ ਕੇ 25 ਫੀਸਦੀ ਹੋ ਸਕਦੀ ਹੈ। ਵਰਤਮਾਨ ਵਿੱਚ, ਐਪਲ ਉਤਪਾਦਾਂ ਦੇ ਭਾਰਤੀ ਸਪਲਾਇਰਾਂ ਦਾ ਵੈਲਿਊ ਐਡੀਸ਼ਨ ਲਗਭਗ 11-12 ਪ੍ਰਤੀਸ਼ਤ ਹੈ, ਜਦੋਂ ਕਿ ਚੀਨ ਵਿੱਚ ਇਹ ਲੋਕਲ ਵੈਲਿਊ ਐਡੀਸ਼ਨ 28 ਪ੍ਰਤੀਸ਼ਤ ਹੈ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਧ ਹੈ।
ਐਪਲ ਅਗਲੇ 3 ਸਾਲਾਂ ‘ਚ ਆਪਣੀ ਇਸ ਲੋਕਲ ਵੈਲਿਊ ਐਡੀਸ਼ਨ 15 ਤੋਂ 18 ਫੀਸਦੀ ਤੱਕ ਵਧਾਉਣਾ ਚਾਹੁੰਦਾ ਹੈ। ਜੇਕਰ ਇਸ ਨੂੰ ਵੈਲਿਊ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਭਾਰਤ ਤੋਂ ਆਈਫੋਨ ‘ਚ ਲੋਕਲ ਵੈਲਿਊ ਐਡੀਸ਼ਨ ਸਿਰਫ 14 ਫੀਸਦੀ ਹੈ, ਜਦੋਂ ਕਿ ਚੀਨ ‘ਚ ਇਹ 41 ਫੀਸਦੀ ਹੈ। ਜੇਕਰ ਐਪਲ ਦੀ ਲੋਕਲ ਵੈਲਿਊ ਐਡੀਸ਼ਨ ਵਧਦੀ ਹੈ ਤਾਂ ਭਾਰਤ ‘ਚ ਆਈਫੋਨ ਦੀ ਕੀਮਤ ਵੀ ਘੱਟ ਸਕਦੀ ਹੈ।
ਭਾਰਤ ‘ਚ ਆਈਫੋਨ ਦੀ ਵਿਕਰੀ ਬਹੁਤ ਤੇਜ਼ੀ ਨਾਲ ਵਧੀ ਹੈ। ਐਪਲ ਦੀ ਕੁੱਲ ਆਮਦਨ ਵਿੱਚ ਭਾਰਤ ਦੀ ਮਾਰਕੀਟ ਹਿੱਸੇਦਾਰੀ ਲਗਭਗ 6 ਫੀਸਦੀ ਹੈ। ਭਾਰਤ ਦਾ ਟਾਟਾ ਗਰੁੱਪ ਵੀ ਜਲਦੀ ਹੀ ਆਈਫੋਨ ਦੇ ਸਪਲਾਇਰਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ।