ਭਾਰਤ ‘ਚ ਹੀ ਨਹੀਂ, ਵਿਦੇਸ਼ਾਂ ‘ਚ ਵੀ ਧੂੰਮ ਮਚਾ ਰਹੀਆਂ ਇਹ ਮੇਡ ਇਨ ਇੰਡੀਆ ਕਾਰਾਂ, ਜਾਣੋ ਟਾਪ-5 ਦਾ ਹਾਲ
Auto News: ਭਾਰਤ ਦੀਆਂ ਕਾਰਾਂ ਵਿਦੇਸ਼ਾਂ ਵਿੱਚ ਵੀ ਲੋਕਾਂ ਦੀ ਪਹਿਲੀ ਪੰਸਦ ਬਣਦੀਆਂ ਜਾ ਰਹੀਆਂ ਹਨ। ਭਾਰਤੀ ਬਾਜ਼ਾਰ 'ਚ ਕਾਰਾਂ ਦੀ ਵਿਕਰੀ ਵਧਣ ਦੇ ਨਾਲ ਹੀ ਵਾਹਨ ਨਿਰਮਾਤਾ ਕੰਪਨੀਆਂ ਵੱਲੋਂ ਵੱਡੀ ਗਿਣਤੀ 'ਚ ਵਾਹਨ ਕਈ ਦੇਸ਼ਾਂ ਨੂੰ ਭੇਜੇ ਜਾ ਰਹੇ ਹਨ। ਅਗਸਤ ਵਿੱਚ ਕਿਸ ਕੰਪਨੀ ਦੀ ਕਿਹੜੀ ਕਾਰ ਦੇ ਕਿੰਨੇ ਯੂਨਿਟ ਵਿਦੇਸ਼ ਭੇਜੇ ਗਏ ਸਨ? ਇਸ ਬਾਰੇ ਦੱਸ ਰਹੀ ਹੈ ਸਾਡੀ ਇਹ ਖ਼ਾਸ ਰਿਪੋਰਟ
ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਵਾਹਨਾਂ ਦੀ ਮੰਗ ਵਧ ਰਹੀ ਹੈ। ਇਸ ਖਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਗਸਤ 2023 ਦੌਰਾਨ ਵਿਦੇਸ਼ਾਂ ‘ਚ ਕਿਸ ਕੰਪਨੀ ਦੀ ਸਭ ਤੋਂ ਜ਼ਿਆਦਾ ਮੰਗ ਰਹੀ। ਇਸ ਦੇ ਨਾਲ ਹੀ ਅਸੀਂ ਪਿਛਲੇ ਮਹੀਨੇ ਵਿੱਚ ਐਕਸਪੋਰਟ ਹੋਈਆਂ ਚੋਟੀ ਦੀਆਂ 5 ਕਾਰਾਂ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ।
ਕਿੰਨੀਆਂ ਕਾਰਾਂ ਹੋਈਆਂ ਐਕਸਪੋਰਟ?
ਰਿਪੋਰਟਾਂ ਮੁਤਾਬਕ ਮੇਡ ਇਨ ਇੰਡੀਆ ਕਾਰਾਂ ਦੀ ਮੰਗ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਵਧ ਰਹੀ ਹੈ। ਅਗਸਤ 2023 ਦੇ ਦੌਰਾਨ, ਦੇਸ਼ ਦੇ ਪ੍ਰਮੁੱਖ ਆਟੋਮੋਬਾਈਲ ਨਿਰਮਾਤਾਵਾਂ ਦੁਆਰਾ ਲਗਭਗ 64 ਹਜ਼ਾਰ ਯੂਨਿਟ ਕਾਰਾਂ ਦਾ ਨਿਰਯਾਤ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਕੁੱਲ 63883 ਯੂਨਿਟ ਵਾਹਨ ਵਿਦੇਸ਼ ਭੇਜੇ ਗਏ ਸਨ। ਸਾਲ ਦਰ ਸਾਲ ਆਧਾਰ ‘ਤੇ 16.79 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਮਾਰੂਤੀ ਬਲੇਨੋ
ਮਾਰੂਤੀ ਦੀ ਬਲੇਨੋ ਕਾਰ ਦੀ ਵਿਦੇਸ਼ਾਂ ਵਿੱਚ ਸਭ ਤੋਂ ਵੱਧ ਮੰਗ ਹੈ। ਇਸ ਹੈਚਬੈਕ ਕਾਰ ਦੇ ਵੱਧ ਤੋਂ ਵੱਧ ਯੂਨਿਟ ਪਿਛਲੇ ਮਹੀਨੇ ਐਕਸਪੋਰਟ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਇਸ ਕਾਰ ਦੇ ਕੁੱਲ 5947 ਯੂਨਿਟ ਐਕਸਪੋਰਟ ਕੀਤੇ ਗਏ ਹਨ। ਸਾਲ ਦਰ ਸਾਲ ਆਧਾਰ ‘ਤੇ ਕੰਪਨੀ ਨੇ ਇਸ ਕਾਰ ਦੀ ਵਿਕਰੀ ‘ਚ 108 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਹੈ।
ਹੁੰਡਈ ਵਰਨਾ
Verna ਦੇ ਫੇਸਲਿਫਟ ਵਰਜ਼ਨ ਨੂੰ ਹੁੰਡਈ ਨੇ ਮਾਰਚ 2023 ਦੌਰਾਨ ਪੇਸ਼ ਕੀਤਾ ਸੀ। ਕੰਪਨੀ ਦੀ ਇਸ ਕਾਰ ਦੀ ਵਿਦੇਸ਼ਾਂ ‘ਚ ਵੀ ਕਾਫੀ ਮੰਗ ਹੈ। ਪਿਛਲੇ ਮਹੀਨੇ ਇਸ ਕਾਰ ਦੇ ਕੁੱਲ 5403 ਯੂਨਿਟ ਦੁਨੀਆ ਦੇ ਕਈ ਦੇਸ਼ਾਂ ਨੂੰ ਭੇਜੇ ਗਏ ਹਨ। ਸਾਲ ਦਰ ਸਾਲ ਇਸ ਕਾਰ ਦੀ ਵਿਕਰੀ ‘ਚ ਕਰੀਬ 32 ਫੀਸਦੀ ਦਾ ਵਾਧਾ ਹੋਇਆ ਹੈ।
ਹੁੰਡਈ ਆਈ-10
ਹੁੰਡਈ ਆਈ-10 ਨੂੰ ਵੀ ਟਾਪ-3 ਕਾਰਾਂ ‘ਚ ਜਗ੍ਹਾ ਮਿਲੀ ਹੈ। ਕੰਪਨੀ ਦੀ ਇਸ ਹੈਚਬੈਕ ਕਾਰ ਦੇ ਕੁੱਲ 4421 ਯੂਨਿਟ ਪਿਛਲੇ ਮਹੀਨੇ ਭਾਰਤ ਤੋਂ ਵਿਦੇਸ਼ ਭੇਜੇ ਗਏ ਹਨ। ਸਾਲ ਦਰ ਸਾਲ ਆਧਾਰ ‘ਤੇ ਇਸ ਕਾਰ ਦੀ ਵਿਕਰੀ ‘ਚ 52.66 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ
ਕੀਆ ਸੋਨੇਟ
ਕੀਆ ਕਾਰਾਂ ਨੂੰ ਭਾਰਤ ‘ਚ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਬਹੁਤ ਘੱਟ ਸਮੇਂ ‘ਚ ਕੰਪਨੀ ਦੀਆਂ ਕਾਰਾਂ ਨੇ ਭਾਰਤ ‘ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ ਪਰ ਹੁਣ ਕੰਪਨੀ ਦੀਆਂ ਭਾਰਤ ‘ਚ ਬਣੀਆਂ ਕਾਰਾਂ ਵਿਦੇਸ਼ਾਂ ‘ਚ ਵੀ ਮਸ਼ਹੂਰ ਹੋ ਰਹੀਆਂ ਹਨ। ਕੀਆ ਦੀ ਸੋਨੇਟ ਪਿਛਲੇ ਮਹੀਨੇ ਬਰਾਮਦ ਕੀਤੀਆਂ ਗਈਆਂ ਕਾਰਾਂ ਵਿੱਚੋਂ ਇੱਕ ਸੀ। ਕੰਪਨੀ ਨੇ ਸੋਨੇਟ ਦੇ ਕੁੱਲ 3874 ਯੂਨਿਟ ਬਰਾਮਦ ਕੀਤੇ।
ਮਾਰੂਤੀ ਡਿਜ਼ਾਇਰ
ਮਾਰੂਤੀ ਦੀ ਕੰਪੈਕਟ ਸੇਡਾਨ ਕਾਰ ਡਿਜ਼ਾਇਰ ਦੀ ਪਿਛਲੇ ਮਹੀਨੇ ਵਿਦੇਸ਼ਾਂ ‘ਚ ਵੀ ਮੰਗ ਰਹੀ ਸੀ। ਕੰਪਨੀ ਦੀ ਇਸ ਕਾਰ ਦੀ ਕੁੱਲ ਵਿਕਰੀ 3266 ਯੂਨਿਟ ਸੀ। ਸਾਲ ਦਰ ਸਾਲ ਆਧਾਰ ‘ਤੇ ਇਸ ਕਾਰ ਦੀ ਵਿਕਰੀ 35.74 ਫੀਸਦੀ ਵਧੀ ਹੈ।