Upcoming Cars in April: ਲਾਂਚ ਹੋਣ ਵਾਲੀ ਹੈ ਕੀਆ ਦੀ ਇਹ ਨਵੀਂ 7 ਸੀਟਰ ਕਾਰ ! ਪੈਸੇ ਰੱਖੋ ਤਿਆਰ

tv9-punjabi
Updated On: 

12 Mar 2025 14:11 PM

Kia Carens Facelift Spied: ਗਾਹਕ Kia Carens ਨੂੰ ਬਹੁਤ ਪਸੰਦ ਕਰ ਰਹੇ ਹਨ, ਇਸੇ ਲਈ ਹੁਣ ਕੰਪਨੀ ਤੁਹਾਡੇ ਲਈ ਇਸ ਕਾਰ ਦਾ ਫੇਸਲਿਫਟ ਮਾਡਲ ਅਤੇ ਇਲੈਕਟ੍ਰਿਕ ਵਰਜ਼ਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕੀਆ ਕੇਰੇਂਸ ਫੇਸਲਿਫਟ ਅਤੇ ਇਲੈਕਟ੍ਰਿਕ ਮਾਡਲ ਕਦੋਂ ਲਾਂਚ ਕੀਤਾ ਜਾ ਸਕਦਾ ਹੈ?

Upcoming Cars in April: ਲਾਂਚ ਹੋਣ ਵਾਲੀ ਹੈ ਕੀਆ ਦੀ ਇਹ ਨਵੀਂ 7 ਸੀਟਰ ਕਾਰ ! ਪੈਸੇ ਰੱਖੋ ਤਿਆਰ

ਲਾਂਚ ਹੋਣ ਵਾਲੀ ਹੈ ਕੀਆ ਦੀ ਇਹ ਨਵੀਂ 7 ਸੀਟਰ ਕਾਰ

Follow Us On

ਕੀਆ ਦੀ ਮਸ਼ਹੂਰ MPV Carens ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ, ਕੰਪਨੀ ਨੇ ਤਿੰਨ ਸਾਲਾਂ ਵਿੱਚ ਇਸ ਕਾਰ ਦੀਆਂ 2 ਲੱਖ ਤੋਂ ਵੱਧ ਯੂਨਿਟਾਂ ਵੇਚੀਆਂ ਹਨ। ਇਸ ਕਾਰ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ, ਜਿਸ ਕਾਰਨ ਕੰਪਨੀ ਹੁਣ ਇਸ ਕਾਰ ਦਾ ਫੇਸਲਿਫਟ ਮਾਡਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕੀਆ ਕੇਰੇਂਸ ਫੇਸਲਿਫਟ ਨੂੰ ਟੈਸਟਿੰਗ ਦੌਰਾਨ ਕਈ ਵਾਰ ਸਪਾਟ ਕੀਤਾ ਗਿਆ ਹੈ।

ਬਦਲ ਜਾਵੇਗਾ ਐਕਸਟੀਰਿਅਰ-ਇੰਟੀਰਅਰ

ਇਸ ਕਾਰ ਦੇ ਸਾਈਜ਼ ਵਿੱਚ ਤਾਂ ਨਹੀਂ, ਪਰ ਕੀਆ ਕੇਰੇਂਸ ਦੇ ਅਪਗ੍ਰੇਡ ਕੀਤੇ ਮਾਡਲ ਵਿੱਚ, ਐਕਸਟੀਰਿਅਰ ਤੋਂ ਲੈ ਕੇ ਇੰਟੀਰਅਰ ਹਿੱਸੇ ਤੱਕ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਨਵੀਂ Kia Cirrus ਵਾਲਾ ਹੈੱਡਲਾਈਟ ਡਿਜ਼ਾਈਨ ਤੁਹਾਨੂੰ ਨਵੀਂ Kia Carens ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਬੂਟ ‘ਤੇ ਟੇਲ ਲੈਂਪ ਇੱਕ ਪਾਸੇ ਤੋਂ ਦੂਜੇ ਪਾਸੇ ਨਾਲ ਕੁਨੈਕੇਟੇਡ ਦਿਖਾਈ ਦੇਣਗੇ। ਇਸ ਗਾਹਕਾਂ ਦੀ ਪਸੰਦੀਦਾ ਕਾਰ ਵਿੱਚ ਨਵੇਂ ਅਲੌਏ ਵ੍ਹੀਲ ਵੀ ਦਿੱਤੇ ਜਾਣ ਦੀ ਉਮੀਦ ਹੈ।

ਇੰਟੀਰੀਅਰ ਦੀ ਗੱਲ ਕਰੀਏ ਤਾਂ, ਕੈਰੇਂਸ ਦੇ ਫੇਸਲਿਫਟ ਮਾਡਲ ਵਿੱਚ ਇੱਕ ਪੈਨੋਰਾਮਿਕ ਸਨਰੂਫ, ਡੁਅਲ TFT ਸਕ੍ਰੀਨ ਜਿਸ ਵਿੱਚੋਂ ਇੱਕ ਇਨਫੋਟੇਨਮੈਂਟ ਲਈ ਹੋਵੇਗੀ ਅਤੇ ਦੂਜੀ ਇੰਸਟਰੂਮੈਂਟ ਕਲੱਸਟਰ ਲਈ ਹੋਵੇਗੀ। ਇਸ ਕਾਰ ਵਿੱਚ ਕਲਾਈਮੈਟ ਕੰਟ੍ਰੈਲ ਸੈਟਿੰਗਸ ਲਈ ਟੱਚ ਪੈਨਲ ਅਤੇ ਵੈਂਟਿਲੈਟੇਡ ਸੀਟਸ ਵੀ ਦਿੱਤੀਆਂ ਜਾ ਸਕਦੀਆਂ ਹਨ।

Kia Carens EV Launch Date

ਅਪ੍ਰੈਲ ਵਿੱਚ Kia Carens ਦੇ ਫੇਸਲਿਫਟ ਮਾਡਲ ਨੂੰ ਲਾਂਚ ਕਰਨ ਤੋਂ ਬਾਅਦ, ਕੰਪਨੀ ਗਾਹਕਾਂ ਲਈ ਇਸ ਕਾਰ ਦਾ ਇਲੈਕਟ੍ਰਿਕ ਵਰਜ਼ਨ ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, Kia Carens EV ਇਸ ਸਾਲ ਜੂਨ ਵਿੱਚ ਲਾਂਚ ਕੀਤੀ ਜਾ ਸਕਦੀ ਹੈ। ਇਸ Kia ਕਾਰ ਦਾ ਇਲੈਕਟ੍ਰਿਕ ਵਰਜ਼ਨ 42kWh ਅਤੇ 51.4kWh ਬੈਟਰੀ ਓਪਸ਼ਨ ਵਿੱਚ ਲਾਂਚ ਕੀਤਾ ਜਾ ਸਕਦਾ ਹੈ।

ਕੀ ਬਦਲ ਜਾਵੇਗਾ ਇੰਜਣ?

ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੌਜੂਦਾ ਮਾਡਲ ਵਿੱਚ ਉਪਲਬਧ ਪੈਟਰੋਲ ਅਤੇ ਡੀਜ਼ਲ ਇੰਜਣ ਫੇਸਲਿਫਟ ਮਾਡਲ ਵਿੱਚ ਵੀ ਦਿੱਤੇ ਜਾ ਸਕਦੇ ਹਨ। ਪੈਟਰੋਲ ਵੇਰੀਐਂਟ ਨੂੰ 1.5 ਲੀਟਰ ਨੈਚੁਰਲੀ ਐਸਪੀਰੇਟਿਡ ਅਤੇ 1.5 ਲੀਟਰ ਟਰਬੋ ਪੈਟਰੋਲ ਇੰਜਣਾਂ ਨਾਲ ਲਾਂਚ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਡੀਜ਼ਲ ਵੇਰੀਐਂਟ ਨੂੰ 1.5 ਲੀਟਰ ਇੰਜਣ ਦੇ ਨਾਲ ਲਿਆਂਦਾ ਜਾ ਸਕਦਾ ਹੈ।