Hyundai-Kia ਦੀਆਂ ਕਾਰਾਂ ਨੂੰ ਲੱਗ ਸਕਦੀ ਹੈ ਅੱਗ, ਕੰਪਨੀ ਵਾਪਸ ਮੰਗਾ ਰਹੀ ਕਾਰਾਂ, ਹੁਣ ਤੁਹਾਡੀ ਕਾਰ ਦਾ ਕੀ ਹੋਵੇਗਾ?

Updated On: 

07 Aug 2023 19:23 PM

ਜੇਕਰ ਤੁਹਾਡੇ ਕੋਲ ਵੀ ਹੈ Hyundai-Kia ਕਾਰ ਤਾਂ ਅੱਗ ਲੱਗ ਸਕਦੀ ਹੈ, ਕੰਪਨੀ ਨੇ ਇਹ ਗੱਡੀਆਂ ਵਾਪਸ ਮੰਗਵਾਈਆਂ ਹਨ, ਇੱਥੇ ਦੇਖੋ ਤੁਹਾਡੀ ਕਾਰ ਵੀ ਇਸ ਲਿਸਟ 'ਚ ਸ਼ਾਮਲ ਨਹੀਂ ਹੈ।

Hyundai-Kia ਦੀਆਂ ਕਾਰਾਂ ਨੂੰ ਲੱਗ ਸਕਦੀ ਹੈ ਅੱਗ, ਕੰਪਨੀ ਵਾਪਸ ਮੰਗਾ ਰਹੀ ਕਾਰਾਂ, ਹੁਣ ਤੁਹਾਡੀ ਕਾਰ ਦਾ ਕੀ ਹੋਵੇਗਾ?
Follow Us On

ਕਾਰ ਨੂੰ ਅੱਗ ਲੱਗਣ ਦੇ ਡਰੋਂ ਹੁੰਡਈ ਅਤੇ ਕੀਆ (Hyundai-Kia) ਨੇ ਮਿਲ ਕੇ ਅਮਰੀਕਾ ਚ 91,000 ਤੋਂ ਵੱਧ ਨਵੀਆਂ ਕਾਰਾਂ ਵਾਪਸ ਮੰਗਵਾਈਆਂ ਹਨ। ਰਿਪੋਰਟਾਂ ਮੁਤਾਬਕ ਇਸ ਮੁੱਦੇ ਲਈ ਲਗਭਗ 52,000 ਹੁੰਡਈ ਕਾਰਾਂ ਅਤੇ ਲਗਭਗ 40,000 ਕੀਆ ਕਾਰਾਂ ਨੂੰ ਵਾਪਸ ਬੁਲਾਇਆ ਗਿਆ ਹੈ। ਰੀਕਾਲ ਮੁਹਿੰਮ ਵਿੱਚ ਇਹ ਮਾਡਲ ਹਨ 2023-2024 Hyundai Palisade, 2023 Hyundai Tucson, Hyundai Sonata, Hyundai Elantra ਅਤੇ Hyundai Kona। ਕੀਆਜ਼, 2023-2024 ਸੇਲਟੋਸ ਅਤੇ 2023 ਸੋਲ ਐਂਡ ਸਪੋਰਟੇਜ ਨੂੰ ਵਾਪਸ ਬੁਲਾਇਆ ਗਿਆ ਹੈ।

ਹੁੰਡਈ ਅਤੇ ਕੀਆ ਦੀਆਂ ਕਾਰਾਂ ਨੂੰ ਅੱਗ ਲੱਗਣ ਦਾ ਖ਼ਤਰਾ

ਹੁੰਡਈ ਅਤੇ ਕੀਆ ਦੇ 6-4 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ, ਦੱਖਣੀ ਕੋਰੀਆ ਦੇ ਦੋਵੇਂ ਵਾਹਨ ਨਿਰਮਾਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਹਾਦਸਿਆਂ ਵਿੱਚ ਕਿਸੇ ਨੂੰ ਸੱਟ ਨਹੀਂ ਲੱਗੀ ਹੈ। ਰਿਪੋਰਟਾਂ ਦੇ ਅਨੁਸਾਰ, ਪ੍ਰਭਾਵਿਤ ਵਾਹਨਾਂ ਦੇ ਮਾਲਕਾਂ ਨੂੰ ਇਸ ਸਾਲ ਸਤੰਬਰ ਦੇ ਅੰਤ ਤੱਕ ਸੂਚਿਤ ਕੀਤਾ ਜਾਵੇਗਾ ਅਤੇ ਡੀਲਰ ਲੋੜ ਪੈਣ ‘ਤੇ, ਨੁਕਸਦਾਰ ਤੇਲ ਪੰਪ ਕੰਟਰੋਲਰਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਬਦਲ ਕੇ ਦੇਣਗੇ।

ਕਾਰਾਂ ਠੀਕ ਹੋਣ ਤੱਕ ਮਿਲੇਗੀ ਕਿਰਾਏ ਦੀ ਗੱਡੀ

ਨੈਸ਼ਨਲ ਹਾਈਵੇਅ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ (NHTSA) ਦੇ ਰੀਕਾਲ ਦਸਤਾਵੇਜ਼ ਦੇ ਅਨੁਸਾਰ, ਹੁੰਡਈ ਨੇ ਆਪਣੇ ਡੀਲਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰਭਾਵਿਤ ਵਾਹਨ ਮਾਲਕਾਂ ਨੂੰ ਉਦੋਂ ਤੱਕ ਕਿਰਾਏ ‘ਤੇ ਕਾਰਾਂ ਮੁਹੱਈਆ ਕਰਾਉਣ ਜਦੋਂ ਤੱਕ ਰੀਕਾਲ ਫਿਕਸ ਪੂਰਾ ਨਹੀਂ ਹੋ ਜਾਂਦਾ। ਇਸ ਦੇ ਨਾਲ ਹੀ, ਰਿਪੋਰਟਾਂ ਅਨੁਸਾਰ, ਵਾਹਨ ਨਿਰਮਾਤਾ ਨੇ ਡਰਾਈਵਰਾਂ ਜਾਂ ਮਾਲਕਾਂ ਨੂੰ ਡਰਾਈਵਿੰਗ ਕਰਨ ਤੋਂ ਬਚਣ ਅਤੇ ਸੜਨ ਜਾਂ ਪਿਘਲਣ ਦੀ ਬਦਬੂ ਦੀ ਸਥਿਤੀ ਵਿੱਚ ਵਾਹਨ ਨੂੰ ਨਜ਼ਦੀਕੀ ਡੀਲਰਾਂ ਕੋਲ ਲੈ ਜਾਣ ਲਈ ਵੀ ਕਿਹਾ ਹੈ।

ਹੁੰਡਈ ਅਤੇ ਕੀਆ ਕਾਰਾਂ ਵਿੱਚ ਪਰੇਸ਼ਾਨੀ

ਰਿਪੋਰਟ ਦੇ ਅਨੁਸਾਰ, ਦੱਖਣੀ ਕੋਰੀਆ ਦੀਆਂ ਦੋਵੇਂ ਕੰਪਨੀਆਂ ਨੇ ਸੰਭਾਵਿਤ ਤੌਰ ‘ਤੇ ਪ੍ਰਭਾਵਿਤ ਵਾਹਨਾਂ ਦੇ ਮਾਲਕਾਂ ਨੂੰ ਮੁਰੰਮਤ ਪੂਰੀ ਹੋਣ ਤੱਕ ਆਪਣੇ ਵਾਹਨਾਂ ਨੂੰ ਸਟ੍ਰਕਚਰ ਤੋਂ ਦੂਰ ਅਤੇ ਬਾਹਰ ਪਾਰਕ ਕਰਨ ਦੀ ਸਲਾਹ ਦਿੱਤੀ ਹੈ। Hyundai ਅਤੇ Kia ਦੁਆਰਾ ਆਈਡਲ ਸਟਾਪ ਅਤੇ ਗੋ ਆਇਲ ਪੰਪ ਅਸੈਂਬਲੀ ਦੇ ਇਲੈਕਟ੍ਰਾਨਿਕ ਕੰਟਰੋਲਰ ਵਿੱਚ ਇੱਕ ਸੰਭਾਵਿਤ ਨੁਕਸ ਦੀ ਰਿਪੋਰਟ ਕੀਤੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ