ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੱਡੀ ਦਾ ਨੰਬਰ ਪਾ ਕੇ ਕਿਵੇਂ ਚੈੱਕ ਕਰੀਏ ਚਲਾਨ? ਇਹ ਹੈ ਆਸਾਨ ਪ੍ਰਕਿਰਿਆ

How to Check Challan : ਪਤਾ ਨਹੀਂ ਲੱਗ ਪਾਉਂਦਾ ਕਿ ਤੁਹਾਡੀ ਗੱਡੀ ਦਾ ਚਲਾਨ ਕੱਟਿਆ ਹੈ ਜਾਂ ਨਹੀਂ? ਇਸ ਪ੍ਰੋਸੇਸ ਨਾਲ ਤੁਸੀਂ ਆਸਾਨੀ ਨਾਲ ਜਾਂਚ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਸਿਰਫ ਗੱਡੀ ਦੇ ਨੰਬਰ ਦੀ ਜ਼ਰੂਰਤ ਪਵੇਗੀ। ਇਸ ਤੋਂ ਬਾਅਦ, ਤੁਹਾਡੇ ਚਲਾਨ ਦੀ ਡਿਟੇਲ ਮਿੰਟਾਂ ਵਿੱਚ ਸਾਹਮਣੇ ਹੋਵੇਗੀ। ਇਸ ਤੋਂ ਬਾਅਦ ਤੁਸੀਂ ਸਮੇਂ 'ਤੇ ਚਲਾਨ ਦਾ ਭੁਗਤਾਨ ਕਰ ਸਕਦੇ ਹੋ ਅਤੇ ਭਵਿੱਖ ਲਈ ਆਪਣੇ ਆਪ ਨੂੰ ਜਾਗਰੂਕ ਕਰ ਸਕਦੇ ਹੋ।

ਗੱਡੀ ਦਾ ਨੰਬਰ ਪਾ ਕੇ ਕਿਵੇਂ ਚੈੱਕ ਕਰੀਏ ਚਲਾਨ? ਇਹ ਹੈ ਆਸਾਨ ਪ੍ਰਕਿਰਿਆ
ਗੱਡੀ ਦਾ ਨੰਬਰ ਪਾ ਕੇ ਕਿਵੇਂ ਕਰੀਏ ਚਲਾਨ ਚੈੱਕ?
Follow Us
tv9-punjabi
| Updated On: 30 Dec 2024 16:38 PM

ਕਈ ਵਾਰ ਕਾਰ ਜਾਂ ਬਾਈਕ ਦਾ ਚਲਾਨ ਤਾਂ ਕੱਟ ਜਾਂਦਾ ਹੈ ਪਰ ਉਸ ਦਾ ਪਤਾ ਨਹੀਂ ਲੱਗ ਪਾਉਂਦਾ ਹੈ। ਅਜਿਹੀ ਸਥਿਤੀ ਵਿੱਚ, ਕੋਈ ਕਿਵੇਂ ਜਾਂਚ ਕਰੇ ਕਿ ਵਾਹਨ ਦਾ ਚਲਾਨ ਕੱਟਿਆ ਹੈ ਜਾਂ ਨਹੀਂ? ਇਸ ਦੇ ਲਈ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਰਨਾ ਹੋਵੇਗਾ, ਤੁਹਾਨੂੰ ਸਿਰਫ ਆਨਲਾਈਨ ਇਕ ਛੋਟੀ ਜਿਹੀ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ। ਹਾਲਾਂਕਿ ਚਲਾਨ ਚੈੱਕ ਕਰਨ ਦੇ 2-3 ਤਰੀਕੇ ਹਨ ਪਰ ਕਈ ਵਾਰ ਜੇਕਰ ਤੁਹਾਨੂੰ ਵਾਹਨ ਦੇ ਸਾਰੀ ਡਿਟੇਲਸ ਨਹੀਂ ਪਤਾ ਹੁੰਦੀ ਤਾਂ ਤੁਸੀਂ ਗੱਡੀ ਦਾ ਨੰਬਰ ਦਰਜ ਕਰਕੇ ਵੀ ਚਲਾਨ ਦੀ ਡਿਟੇਲਸ ਚੈੱਕ ਕਰ ਸਕਦੇ ਹੋ।

Challan ਇਸ ਤਰ੍ਹਾਂ ਆਨਲਾਈਨ ਕਰੋ ਚੈੱਕ

ਤੁਹਾਡੇ ਵ੍ਵਹੀਕਲ ਦਾ ਟ੍ਰੈਫਿਕ ਚਲਾਨ ਕੱਟਿਆ ਹੈ ਜਾਂ ਨਹੀਂ, ਇਹ ਚੈੱਕ ਕਰਨ ਲਈ ਤੁਹਾਨੂੰ ਈ-ਚਲਾਨ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਹੋਵੇਗਾ। ਇਸ ਲਿੰਕ ਨੂੰ ਕਾਪੀ ਅਤੇ ਪੇਸਟ ਕਰਕੇ ਤੁਸੀਂ ਸਿੱਧੀ ਸਾਈਟ ‘ਤੇ ਪਹੁੰਚ ਜਾਵੋਗੇ। https://echallan.parivahan.gov.in/index/accused-challan ‘ਤੇ ਜਾਓ। ਤੁਸੀਂ ਚਲਾਨ ਨੰਬਰ, ਵਾਹਨ ਨੰਬਰ ਅਤੇ ਡੀਐਲ ਨੰਬਰ ਦੁਆਰਾ ਚਲਾਨ ਦੀ ਜਾਂਚ ਕਰ ਸਕਦੇ ਹੋ।

ਚਲਾਨ ਨੰਬਰ ਦਾ ਪਤਾ ਨਹੀਂ ਹੈ ਤਾਂ ਵਾਹਨ ਦਾ ਨੰਬਰ ਦਰਜ ਕਰਕੇ ਚਲਾਨ ਬਾਰੇ ਵੇਰਵੇ ਪ੍ਰਾਪਤ ਕੀਤੇ ਜਾ ਸਕਦੇ ਹਨ। ਵਾਹਨ ਦਾ ਨੰਬਰ ਅਤੇ ਕੈਪਚਾ ਦਰਜ ਕਰਨ ਤੋਂ ਬਾਅਦ, Get Details ਵਿਕਲਪ ‘ਤੇ ਕਲਿੱਕ ਕਰੋ। ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ OTP ਆਵੇਗਾ। ਇੱਥੇ ਲੌਗਇਨ ਕਰਨਾ ਜ਼ਰੂਰੀ ਹੈ, ਬਿਨਾਂ ਲੌਗਇਨ ਦੇ ਤੁਸੀਂ ਅੱਗੇ ਪ੍ਰੋਸੀਡ ਨਹੀਂ ਕਰ ਪਾਵੋਗੇ।

ਓਟੀਪੀ ਦਰਜ ਕਰੋ

OTP ਦਾਖਲ ਕਰਨ ਤੋਂ ਬਾਅਦ, ਤੁਹਾਡੇ ਸਾਹਮਣੇ ਪੂਰਾ ਵੇਰਵਾ ਖੁੱਲ੍ਹ ਜਾਵੇਗਾ। ਇੱਥੇ ਤੁਹਾਡੀ ਕਾਰ ਨੰਬਰ, ਨਾਮ, ਚਲਾਨ ਨੰਬਰ, ਜਿੱਥੇ ਚਲਾਨ ਕੱਟਿਆ ਗਿਆ ਹੈ, ਚਲਾਨ ਕੱਟਣ ਦੀ ਤਰੀਕ, ਸਟੇਟਸ, ਪੇਮੈਂਟ ਸੋਰਸ ਅਤੇ ਪੇਮੈਂਟ ਲਿੰਕ ਸਮੇਤ ਤੁਹਾਡੇ ਨਿੱਜੀ ਵੇਰਵੇ ਸ਼ੋਅ ਹੋ ਜਾਣਗੇ।

ਕਿਵੇਂ ਭਰਨਾ ਹੈ ਆਨਲਾਈਨ ਚਲਾਨ?

ਚਲਾਨ ਆਨਲਾਈਨ ਭਰਨ ਲਈ, ਅਧਿਕਾਰਤ ਟਰਾਂਸਪੋਰਟ ਵੈੱਬਸਾਈਟ (E-Parivahan) ‘ਤੇ ਜਾਣਾ ਹੋਵੇਗਾ। ਇੱਥੇ ਆਪਣਾ ਵਾਹਨ ਨੰਬਰ ਜਾਂ ਚਲਾਨ ਨੰਬਰ ਦਰਜ ਕਰੋ। ਇਸ ਤੋਂ ਬਾਅਦ ਕੈਪਚਾ ਕੋਡ ਐਂਟਰ ਕਰੋ ਅਤੇ Get Details ਦੇ ਵਿਕਲਪ ਤੇ ਕਲਿੱਕ ਕਰੋ। ਚਲਾਨ ਦੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ, ਤੁਹਾਨੂੰ ਹੇਠਾਂ “ਪੇਮੈਂਟ” ਦਾ ਵਿਕਲਪ ਦਿਖਾਈ ਦੇਵੇਗਾ, ਇਸ ‘ਤੇ ਕਲਿੱਕ ਕਰੋ।

ਔਨਲਾਈਨ ਭੁਗਤਾਨ ਲਈ ਤੁਸੀਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਨੰਬਰ ਦਰਜ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ UPI ਰਾਹੀਂ ਵੀ ਭੁਗਤਾਨ ਕਰ ਸਕਦੇ ਹੋ। ਰਜਿਸਟਰਡ ਮੋਬਾਈਲ ਨੰਬਰ ਦਰਜ ਕਰੋ, OTP ਦਰਜ ਕਰੋ ਅਤੇ ਕੰਨਫਰਮ ਕਰੋ। ਓਕੇ ਤੇ ਕਲਿਕ ਕਰੋ।

PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ
PM ਮੋਦੀ ਨੇ ਗਾਇਕ ਦਿਲਜੀਤ ਦੋਸਾਂਝ ਨਾਲ ਕੀਤੀ ਮੁਲਾਕਾਤ, ਕਿਹਾ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ...
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ
ਇਹਨਾਂ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਕੀਤਾ ਐਲਾਨ...
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?
ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਪੰਜਾਬ, ਜਾਣੋ ਕੀ ਬੋਲੇ ਲੋਕ?...
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ
ਇਸ ਸ਼ਰਤ 'ਤੇ ਮਰਨ ਵਰਤ ਖ਼ਤਮ ਕਰਨਗੇ ਡੱਲੇਵਾਲ, ਖ਼ਰਾਬ ਹੋ ਰਹੀ ਸਿਹਤ...
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ
CM ਆਤਿਸ਼ੀ ਨੇ ਕਰੋਲ ਬਾਗ ਸਥਿਤ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਨਮਾਨ ਯੋਜਨਾ ਦੀ ਕੀਤੀ ਸ਼ੁਰੂਆਤ...
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset
New Year 2025: ਲਾਹੌਲ ਅਤੇ ਸਪੀਤੀ ਵਿੱਚ ਬਰਫ਼ ਨਾਲ ਢੱਕੀਆਂ ਪਹਾੜੀਆਂ ਦੇ ਵਿਚਕਾਰ ਦੇਖਿਆ ਗਿਆ ਸਾਲ 2024 ਦਾ ਆਖਰੀ Sunset...
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ
Delhi Election 2025: ਦਿੱਲੀ ਦੇ ਪੁਜਾਰੀ ਅਤੇ ਗ੍ਰੰਥੀ ਨੂੰ ਹਰ ਮਹੀਨੇ 18,000 ਰੁਪਏ ਦੇਵੇਗੀ ਕੇਜਰੀਵਾਲ ਸਰਕਾਰ, ਕੀਤਾ ਐਲਾਨ...
ਕਿਸਾਨਾਂ ਨੇ ਦਿੱਤਾ ਪੰਜਾਬ ਬੰਦ ਦਾ ਸੱਦਾ, ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ
ਕਿਸਾਨਾਂ ਨੇ ਦਿੱਤਾ ਪੰਜਾਬ ਬੰਦ ਦਾ ਸੱਦਾ, ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ...
ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ
ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਕੀਤਾ ਪ੍ਰਗਟਾਵਾ...