Car PPF Coating: ਕਾਰਾਂ ਨੂੰ ਵੀ ਇੰਜੈਕਸ਼ਨ ਲਾ ਕੇ ਕੀਤਾ ਜਾਂਦਾ ਹੈ ਠੀਕ? ਜਾਣੋ ਕੀ ਹੈ ਸਚਾਈ
Car PPF Coating: ਮਨੁੱਖਾਂ ਨੂੰ ਟੀਕੇ ਲੱਗਣਾ ਆਮ ਗੱਲ ਹੈ ਪਰ ਅੱਜਕੱਲ੍ਹ ਕਾਰਾਂ ਨੂੰ ਵੀ ਟੀਕੇ ਲਗਾਏ ਜਾਂਦੇ ਹਨ। ਕਾਰਾਂ ਨੂੰ ਕਿਹੜੀ ਬਿਮਾਰੀ ਹੈ ਕਿ ਉਹਨਾਂ ਨੂੰ ਵੀ ਸੂਈਆਂ ਦੀ ਲੋੜ ਹੈ? ਤੁਹਾਨੂੰ ਇਹ ਝੂਠ ਲੱਗ ਸਕਦਾ ਹੈ, ਪਰ ਇਹ ਸੱਚ ਹੈ ਕਿ ਸੂਈਆਂ ਦੀ ਵਰਤੋਂ ਕਾਰਾਂ ਲਈ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਅਜਿਹਾ ਕਿਉਂ ਕੀਤਾ ਜਾਂਦਾ ਹੈ।
ਅੱਜ ਕੱਲ੍ਹ ਵਾਹਨਾਂ ਨੂੰ ਵੀ ਲਗਾਈ ਜਾਂਦੀ ਹੈ 'ਸੂਈ', ਇਹ ਹੈ ਕਾਰਨ ( ਸੰਕੇਤਕ ਤਸਵੀਰ)- Pic Credit: Pixabay
Car Paint Protection Film PPF: ਜੇਕਰ ਸਾਨੂੰ ਕੋਈ ਬਿਮਾਰੀ ਹੋ ਜਾਵੇ ਤਾਂ ਡਾਕਟਰ ਇਲਾਜ ਕਰਨ ਲਈ ਟੀਕੇ ਵੀ ਲਗਾ ਦਿੰਦੇ ਹਨ।
ਬੱਚਿਆਂ ਦੇ ਨਾਲ-ਨਾਲ ਕਈ ਵਾਰ ਵੱਡਿਆਂ ਨੂੰ ਵੀ ਸੂਈ ਲੱਗਣ ਤੋਂ ਡਰ ਲੱਗਦਾ ਹੈ। ਮਨੁੱਖਾਂ ਨੂੰ ਟੀਕੇ ਲੱਗਦੇ ਹਨ ਇਹ ਤਾਂ ਸਮਝ ਵਿੱਚ ਆਉਂਦੇ ਹੈ ਪਰ ਹੁਣ ਤਾਂ ਵਾਹਨਾਂ ਨੂੰ ਵੀ ਟੀਕੇ ਲੱਗਣੇ ਸ਼ੁਰੂ ਹੋ ਗਏ ਹਨ। ਤੁਹਾਨੂੰ ਇਸ ਗੱਲ ‘ਤੇ ਯਕੀਨ ਨਹੀਂ ਹੋਵੇਗਾ, ਪਰ ਇਹ ਪੂਰੀ ਤਰ੍ਹਾਂ ਸੱਚ ਹੈ। ਸੂਈ ਦੀ ਵਰਤੋਂ ਵਾਹਨਾਂ ਵਿੱਚ ਹੋਣ ਵਾਲੀ ਸਮੱਸਿਆ ਨੂੰ ਹੱਲ ਕਰਨ ਲਈ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿ ਵਾਹਨਾਂ ਨੂੰ ਇੰਜੈਕਸ਼ਨ ਦੇ ਇਲਾਜ ਦੀ ਲੋੜ ਕਿਉਂ ਪੈਂਦੀ ਹੈ।
ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਕਾਰ ‘ਤੇ ਸਕ੍ਰੈਚ ਨਾ ਆਉਣ। ਇਸ ਤੋਂ ਬਚਣ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਪੇਂਟ ਪ੍ਰੋਟੈਕਸ਼ਨ ਫਿਲਮ (PPF) ਨੂੰ ਸਕ੍ਰੈਚ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ। PPF ਇੱਕ ਪਤਲੀ, ਪਾਰਦਰਸ਼ੀ ਪਲਾਸਟਿਕ ਦੀ ਫਿਲਮ ਹੁੰਦੀ ਹੈ ਜਿਸ ਨੂੰ ਕਾਰ ਦੀ ਬਾਡੀ ‘ਤੇ ਲਗਾਇਆ ਜਾਂਦਾ ਹੈ। ਇਹ ਫਿਲਮ ਸਕ੍ਰੈਚਾਂ ਅਤੇ ਯੂਵੀ ਕਿਰਨਾਂ ਕਾਰਨ ਕਾਰ ਦੇ ਪੇਂਟ ਨੂੰ ਹੋਏ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ।
ਵਾਹਨ ‘ਤੇ ਪੇਂਟ ਪ੍ਰੋਟੈਕਸ਼ਨ ਫਿਲਮ (PPF) ਲਗਾਉਣ ਵੇਲੇ ਸੂਈ ਦੀ ਵਰਤੋਂ ਕੀਤੀ ਜਾਂਦੀ ਹੈ। ਵਾਹਨ ਦੀ ਬਾਡੀ ‘ਤੇ PPF ਚਿਪਕਾਉਣ ਸਮੇਂ ਕਈ ਵਾਰ ਹਵਾ ਦੇ ਬੱਬਲ ਬਣ ਜਾਂਦੇ ਹਨ। ਇਹ ਫਿਲਮ ਲਈ ਚੰਗਾ ਨਹੀਂ ਹੈ, ਕਿਉਂਕਿ ਇਹ ਕਾਰ ਨੂੰ ਬਦਸੂਰਤ ਬਣਾਉਂਦਾ ਹੈ। PPF ਨੂੰ ਸਾਫ਼-ਸੁਥਰਾ ਲੁੱਕ ਦੇਣ ਲਈ ਇਨ੍ਹਾਂ ਬੱਬਲਸ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਨੂੰ ਸੂਈ ਦੀ ਮਦਦ ਨਾਲ ਹਟਾ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ- ਕੀ ਮੀਂਹ ਦਾ ਪਾਣੀ ਬਾਈਕ ਦੀ ਚ ਵੜ ਗਿਆ? ਜਾਣੋ ਇਸ ਨੂੰ ਕਿਵੇਂ ਕਰਨਾ ਹੈ ਅਲੱਗ
ਜੇਕਰ PPF ਵਿੱਚ ਬੱਬਲ ਰਹਿ ਗਏ ਤਾਂ ਬਾਡੀ ਦੀ ਸੁਰੱਖਿਆ ਵੀ ਘੱਟ ਹੋ ਸਕਦੀ ਹੈ। PPF ਮਾਹਿਰ ਇਨ੍ਹਾਂ ਬੱਬਲਸ ਨੂੰ ਹਟਾਉਣ ਲਈ ਸਪੈਸ਼ਲ ਸੂਈ ਦਾ ਇਸਤੇਮਾਲ ਕਰਦੇ ਹਨ। ‘ਸੂਈ’ ਨੂੰ ਬੱਬਲ ਦੇ ਵਿਚਕਾਰ ਹੌਲੀ-ਹੌਲੀ ਚੁਭਿਆ ਜਾਂਦਾ ਹੈ, ਜਿਸ ਕਾਰਨ ਹਵਾ ਨਿਕਲਦੀ ਹੈ ਅਤੇ ਬੱਬਲ ਗਾਇਬ ਹੋ ਜਾਂਦੇ ਹਨ। ਇਸੇ ਤਰ੍ਹਾਂ, ਜਿੱਥੇ ਕਿਤੇ ਵੀ ਬੱਬਲ ਹੁੰਦੇ ਹਨ, ਉਨ੍ਹਾਂ ਨੂੰ ਸੂਈ ਨਾਲ ਹਟਾ ਦਿੱਤਾ ਜਾਂਦਾ ਹੈ ਤਾਂ ਜੋ PPF ਨੂੰ ਕਾਰ ਦੀ ਬਾਡੀ ਨਾਲ ਚੰਗੀ ਤਰ੍ਹਾਂ ਕੋਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ
ਪੇਂਟ ਪ੍ਰੋਟੈਕਸ਼ਨ ਫਿਲਮ (PPF) ਤੁਹਾਡੀ ਕਾਰ ਦੇ ਪੇਂਟ ਨੂੰ ਸੁਰੱਖਿਅਤ ਕਰਨ ਦਾ ਵਧੀਆ ਤਰੀਕਾ ਹੈ। ਜੇਕਰ ਤੁਸੀਂ PPF ਲਗਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਯਕੀਨੀ ਬਣਾਓ ਕਿ ਤੁਸੀਂ ਕਿਸੇ ਤਜਰਬੇਕਾਰ ਪ੍ਰੋਫੈਸ਼ਨਲ ਤੋਂ ਹੀ ਇਹ ਕੰਮ ਕਰਵਾਓ। ਇਹ ਵੀ ਧਿਆਨ ਵਿੱਚ ਰੱਖੋ ਕਿ PPF ਅਪਲਾਈ ਕਰਨ ਤੋਂ ਬਾਅਦ ਵੀ ਤੁਹਾਨੂੰ ਆਪਣੀ ਕਾਰ ਦੀ ਦੇਖਭਾਲ ਕਰਨੀ ਪਵੇਗੀ। ਸਿਰਫ਼ PPF ‘ਤੇ ਭਰੋਸਾ ਕਰਨਾ ਤੁਹਾਡੀ ਕਾਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਇਹ ਸਕ੍ਰੈਚਾਂ ਤੋਂ ਪੂਰੀ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦਾ ਹੈ। ਇਸ ਲਈ ਕਾਰ ਦਾ ਧਿਆਨ ਰੱਖਣਾ ਜ਼ਰੂਰੀ ਹੈ।