ਕਿੰਨੀ ਹੁੰਦੀ ਹੈ Engine Oil ਦੀ ਲਾਈਫ? ਖਰਾਬ ਤੇਲ ਕਰ ਦੇਵੇਗਾ ਤੁਹਾਡੀ ਗੱਡੀ ਦਾ ਸਤਿਆਨਾਸ਼

tv9-punjabi
Updated On: 

17 Mar 2025 13:15 PM

Auto Tips in Punjabi: ਇੰਜਣ ਤੇਲ ਨੂੰ ਸਹੀ ਸਮੇਂ 'ਤੇ ਬਦਲਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਵਾਹਨ ਦੀ ਉਮਰ ਵੀ ਘੱਟਣ ਲੱਗ ਪੈਂਦੀ ਹੈ। ਖ਼ਰਾਬ Engine Oil ਕਾਰਨ ਕਾਰ, ਬਾਈਕ ਅਤੇ ਸਕੂਟਰ ਦੀ ਪਰਫਾਰਮੈਂਸ ਤੇ ਬੁਰਾ ਅਸਰ ਪੈਂਦਾ ਹੈ ਪਰ ਨਾਲ ਹੀ ਮਾਈਲੇਜ ਵੀ ਘੱਟ ਹੋਣ ਲੱਗਦੀ ਹੈ। ਜੇਕਰ ਤੁਸੀਂ ਸਹੀ ਸਮੇਂ 'ਤੇ ਇੰਜਣ ਆਇਲ ਨਹੀਂ ਬਦਲਦੇ ਹੋ ਤਾਂ ਇਹ ਤੁਹਾਡੀ ਕਾਰ, ਸਕੂਟਰ ਅਤੇ ਬਾਈਕ ਦੀ ਪਰਫਾਰਮੈਂਸ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਕਿੰਨੀ ਹੁੰਦੀ ਹੈ Engine Oil ਦੀ ਲਾਈਫ? ਖਰਾਬ ਤੇਲ ਕਰ ਦੇਵੇਗਾ ਤੁਹਾਡੀ ਗੱਡੀ ਦਾ ਸਤਿਆਨਾਸ਼

ਕਿੰਨੀ ਹੁੰਦੀ ਹੈ Engine Oil ਦੀ ਲਾਈਫ?

Follow Us On

ਜੇਕਰ ਤੁਸੀਂ ਕਾਰ, ਬਾਈਕ ਜਾਂ ਸਕੂਟਰ ਚਲਾਉਂਦੇ ਹੋ, ਤਾਂ ਤੁਹਾਡੇ ਆਇਲ ਇੰਜਣ ਤੇਲ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸਹੀ ਜਾਣਕਾਰੀ ਦੀ ਘਾਟ ਕਾਰਨ, ਲੋਕ ਅਕਸਰ ਗਲਤੀਆਂ ਕਰ ਦਿੰਦੇ ਹਨ ਜੋ ਵਾਹਨ ਦੀ ਪਰਫਾਰਮੈਂਸ ਅਤੇ ਮਾਈਲੇਜ ਨੂੰ ਪ੍ਰਭਾਵਿਤ ਕਰਦੀਆਂ ਹਨ। ਆਪਣੇ ਆਪ ਤੋਂ ਇਹ ਸਵਾਲ ਪੁੱਛੋ: Engine Oil ਦੀ ਲਾਇਫ ਕਿੰਨੀ ਹੁੰਦੀ ਹੈ, ਕੀ ਤੁਸੀਂ ਜਾਣਦੇ ਹੋ? ਜੇਕਰ ਤੁਹਾਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ ਤਾਂ ਸਾਡੇ ਨਾਲ ਰਹੋ, ਕਿਉਂਕਿ ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

Car Engine Oil Life

ਜੇਕਰ ਤੁਸੀਂ ਕੰਪਨੀ ਦੇ ਆਥੋਰਾਈਜ਼ਡ ਸਰਵਿਸਸ ਸੈਂਟਰ ਤੋਂ ਕਾਰ ਦੀ ਸਰਵਿਸ ਕਰਵਾਉਂਦੇ ਹੋ, ਤਾਂ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਅਗਲੀ ਸਰਵਿਸ 10,000 ਕਿਲੋਮੀਟਰ ਜਾਂ 1 ਸਾਲ (ਜੋ ਵੀ ਪਹਿਲਾਂ ਹੋਵੇ) ਤੇ ਕਰਵਾਉਣੀ ਪਵੇਗੀ। ਇਸਦਾ ਮਤਲਬ ਹੈ ਕਿ ਕਾਰ ਦੀ ਆਥੋਰਾਈਜ਼ਡ ਸਰਵਿਸਸ ਸੈਂਟਰ ਨੂੰ ਲੱਗਦਾ ਹੈ ਕਿ ਇੰਜਣ ਆਇਲ ਦੀ ਉਮਰ 10,000 ਕਿਲੋਮੀਟਰ ਜਾਂ 1 ਸਾਲ ਵਿੱਚ ਖਤਮ ਹੋ ਜਾਂਦੀ ਹੈ ਅਤੇ ਇਸਨੂੰ ਬਦਲਣ ਦੀ ਲੋੜ ਹੁੰਦੀ ਹੈ।

Bike Engine Oil Life

ਬਾਈਕ ਅਤੇ ਸਕੂਟਰ ਦੀ ਸਰਵਿਸ ਕਰਦੇ ਸਮੇਂ ਇੰਜਣ ਆਇਲ ਪਾਇਆ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਬਾਈਕ ਵਿੱਚ ਪਾਏ ਗਏ ਇੰਜਣ ਆਇਲ ਦੀ ਉਮਰ ਕਿੰਨੀ ਹੈ? ਆਮ ਤੌਰ ‘ਤੇ, ਸਰਵਿਸਸ ਸੈਂਟਰ ਸੂਚਿਤ ਕਰਦਾ ਹੈ ਕਿ ਅਗਲੀ ਸਰਵਿਸਿੰਗ ਘੱਟੋ-ਘੱਟ 2,000 ਕਿਲੋਮੀਟਰ ਅਤੇ ਵੱਧ ਤੋਂ ਵੱਧ 2,500 ਕਿਲੋਮੀਟਰ ਤੋਂ ਬਾਅਦ ਕੀਤੀ ਜਾਣੀ ਚਾਹੀਦੀ ਹੈ। ਇਸਦਾ ਮਤਲਬ ਹੈ ਕਿ ਸਰਵਿਸ ਸੈਂਟਰ ਨੂੰ ਲੱਗਦਾ ਹੈ ਕਿ ਇੰਜਣ ਆਇਲ ਦੀ ਉਮਰ 2000 ਤੋਂ 2500 ਕਿਲੋਮੀਟਰ ਬਾਅਦ ਖਤਮ ਹੋ ਜਾਂਦੀ ਹੈ।

ਸਹੀ ਸਮੇਂ ‘ਤੇ ਨਹੀਂ ਬਦਲਵਾਇਆ ਆਇਲ ਤਾਂ ਕੀ ਹੋਵੇਗਾ?

ਜੇਕਰ ਤੁਸੀਂ ਸਹੀ ਸਮੇਂ ‘ਤੇ ਇੰਜਣ ਆਇਲ ਨਹੀਂ ਬਦਲਦੇ ਹੋ ਤਾਂ ਇਹ ਤੁਹਾਡੀ ਕਾਰ, ਸਕੂਟਰ ਅਤੇ ਬਾਈਕ ਦੀ ਪਰਫਾਰਮੈਂਸ ਨੂੰ ਪ੍ਰਭਾਵਿਤ ਕਰੇਗਾ। ਇੱਕ ਵਾਰ ਜਦੋਂ ਤੁਹਾਡੇ ਵਾਹਨ ਦੀ ਕਾਰਗੁਜ਼ਾਰੀ ਘੱਟ ਜਾਂਦੀ ਹੈ, ਤਾਂ ਇਸਦਾ ਸਿੱਧਾ ਅਸਰ ਮਾਈਲੇਜ ‘ਤੇ ਪਵੇਗਾ ਅਤੇ ਤੁਹਾਡਾ ਵਾਹਨ ਘੱਟ ਮਾਈਲੇਜ ਦੇਣਾ ਸ਼ੁਰੂ ਕਰ ਦੇਵੇਗਾ।