ਕਾਰ ਦੇ ਬੇਸ ਮਾਡਲ ‘ਚ ਲੱਗਵਾਉਣ ਜਾ ਰਹੋ ਹੋ ਲਾਊਡ ਮਿਊਜ਼ਿਕ ਸਿਸਟਮ, ਡੁੱਬ ਜਾਣਗੇ ਇੰਸ਼ੋਰੈਂਸ ਦੇ ਪੈਸੇ
Car Insurance Claim: ਜੇਕਰ ਤੁਸੀਂ ਵੀ ਕਾਰ 'ਚ ਮੋਡੀਫਿਕੇਸ਼ਨ ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ। ਅਜਿਹਾ ਕਰਨ ਨਾਲ ਬੀਮੇ ਦੇ ਇੰਸ਼ੋਰੈਂਸ ਦੇ ਪੈਸੇ ਡੁੱਬ ਜਾਣਗੇ।
ਕਾਰ ‘ਚ ਇਹ ਮੋਡੀਫਿਕੇਸ਼ਨ ਕਰਨਾ ਪਵੇਗਾ ਭਾਰੀ
- ਇੰਜਣ ਮੋਡੀਫ਼ਿਕੇਸ਼ਨ: ਜੇਕਰ ਤੁਸੀਂ ਕਾਰ ਦੇ ਬੇਸ ਮਾਡਲ ਦਾ ਇੰਜਣ ਮੋਡੀਫਾਈ ਕਰਵਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡਾ ਇਹ ਫ਼ੈਸਲਾ ਨੁਕਸਾਨ ਪਹੁੰਚਾ ਸਕਦਾ ਹੈ। ਕਾਰ ਦੀ ਪਰਫਾਰਮੈਂਸ ਵਧਾਉਣ ਜਾਂ ਸਾਧਾਰਨ ਰਫਤਾਰ ਤੋਂ ਤੇਜ਼ ਰਫਤਾਰ ‘ਤੇ ਗੱਡੀ ਚਲਾਉਣ ਨਾਲ ਦੁਰਘਟਨਾ ਹੋ ਸਕਦੀ ਹੈ, ਜਿਸ ਤੋਂ ਬਾਅਦ ਤੁਸੀਂ ਕਾਰ ਦਾ ਇੰਸ਼ੋਰੈਂਸ ਕਲੇਮ ਨਹੀਂ ਕਰ ਸਕੋਗੇ।
- ਕਾਰ ਦਾ ਪੇਂਟ: ਜੇਕਰ ਤੁਸੀਂ ਆਪਣੀ ਕਾਰ ਦਾ ਪੇਂਟ ਬਦਲਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਆਪਣੇ ਕਾਰ ਇੰਸ਼ੋਰੈਂਸ ਪ੍ਰੋਵਾਈਡਰ ਨੂੰ ਇਸ ਬਾਰੇ ਸੂਚਿਤ ਕਰੋ, ਭਵਿੱਖ ਵਿੱਚ ਕਾਰ ਬੀਮਾ ਕਲੇਮ ਕਰਨ ਲਈ ਇਹ ਜ਼ਰੂਰੀ ਹੈ।
- ਵ੍ਹੀਲ ਮੋਡੀਫਿਕੇਸ਼ਨ : ਜੇਕਰ ਤੁਸੀਂ ਕਾਰ ਦੇ ਫੈਕਟਰੀ ਟਾਇਰਾਂ ਨੂੰ ਬਦਲ ਕੇ ਆਪਣੀ ਕਾਰ ਦੇ ਵ੍ਹੀਲ ਨੂੰ ਮੋਡੀਫਾਈ ਕਰਵਾਉਂਦੇ ਹੋ, ਤਾਂ ਇਹ ਕਾਰ ਦੀ ਮਾਈਲੇਜ ਨੂੰ ਪ੍ਰਭਾਵਿਤ ਕਰਦਾ ਹੈ।
- ਕਾਰ ਮਿਊਜ਼ਿਕ ਸਿਸਟਮ: ਕਾਰ ‘ਚ ਸਾਧਾਰਨ ਮਿਊਜ਼ਿਕ ਸਿਸਟਮ ਦੀ ਬਜਾਏ, ਕਾਰ ‘ਚ ਲਾਊਡ ਮਿਊਜ਼ਿਕ ਸਿਸਟਮ ਲਗਾਉਣਾ ਤੁਹਾਨੂੰ ਪਰੇਸ਼ਾਨੀ ‘ਚ ਪਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕਾਰ ਦੇ ਇੰਟੀਰੀਅਰ ਬ੍ਰੇਕ ਅਤੇ ਸਸਪੈਂਸ਼ਨ ‘ਚ ਮੋਡੀਫਿਕੇਸ਼ਨ ਕਰਦੇ ਹੋ, ਤਾਂ ਤੁਸੀਂ ਕਾਰ ਦੇ ਇੰਸ਼ੋਰੈਂਸ ਲਈ ਕਲੇਮ ਨਹੀਂ ਕਰ ਸਕੋਗੇ।
Follow Us
