ਕਾਰ ਵੇਚਣ ਵੇਲੇ ਧੋਖਾਧੜੀ ਤੋਂ ਬਚੋ ਅਤੇ ਪਾਓ ਸਹੀ ਕੀਮਤ, ਜਾਣੋ ਕਿਉਂ ਅਧਿਕਾਰਤ ਡੀਲਰ ਹਨ ਸਭ ਤੋਂ ਸੁਰੱਖਿਅਤ
ਬਹੁਤ ਸਾਰੇ ਲੋਕਾਂ ਲਈ ਆਪਣੀ ਪੁਰਾਣੀ ਕਾਰ ਵੇਚਣਾ ਨਵੀਂ ਕਾਰ ਖਰੀਦਣ ਨਾਲੋਂ ਵੀ ਜ਼ਿਆਦਾ ਚੁਣੌਤੀਪੂਰਨ ਕੰਮ ਲੱਗਦਾ ਹੈ। ਆਨਲਾਈਨ ਵਿਗਿਆਪਨ ਪਾਉਣਾ, ਅਣਜਾਣ ਲੋਕਾਂ ਨਾਲ ਗੱਲਬਾਤ ਕਰਨਾ ਅਤੇ ਕਾਗਜ਼ੀ ਕਾਰਵਾਈ ਨੂੰ ਸੰਭਾਲਣਾ ਕਾਫ਼ੀ ਪਰੇਸ਼ਾਨੀ ਭਰਿਆ ਹੋ ਸਕਦਾ ਹੈ।
ਕਾਰ ਵੇਚਣ ਵੇਲੇ ਧੋਖਾਧੜੀ ਤੋਂ ਬਚੋ, ਜਾਣੋ ਕਿਉਂ ਅਧਿਕਾਰਤ ਡੀਲਰ ਹਨ ਸਭ ਤੋਂ ਬੇਸਟ
ਬਹੁਤ ਸਾਰੇ ਲੋਕਾਂ ਲਈ ਆਪਣੀ ਪੁਰਾਣੀ ਕਾਰ ਵੇਚਣਾ ਨਵੀਂ ਕਾਰ ਖਰੀਦਣ ਨਾਲੋਂ ਵੀ ਜ਼ਿਆਦਾ ਚੁਣੌਤੀਪੂਰਨ ਕੰਮ ਲੱਗਦਾ ਹੈ। ਆਨਲਾਈਨ ਵਿਗਿਆਪਨ ਪਾਉਣਾ, ਅਣਜਾਣ ਲੋਕਾਂ ਨਾਲ ਗੱਲਬਾਤ ਕਰਨਾ ਅਤੇ ਕਾਗਜ਼ੀ ਕਾਰਵਾਈ ਨੂੰ ਸੰਭਾਲਣਾ ਕਾਫ਼ੀ ਪਰੇਸ਼ਾਨੀ ਭਰਿਆ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਅਧਿਕਾਰਤ ਡੀਲਰ ਅਤੇ ਪ੍ਰਮਾਣਿਤ ਸ਼ੋਰੂਮ ਇੱਕ ਆਸਾਨ ਅਤੇ ਸੁਰੱਖਿਅਤ ਵਿਕਲਪ ਵਜੋਂ ਸਾਹਮਣੇ ਆਉਂਦੇ ਹਨ।
ਕਾਨੂੰਨੀ ਸੁਰੱਖਿਆ ਅਤੇ ਦਸਤਾਵੇਜ਼ੀ ਕਾਰਵਾਈ
ਜਦੋਂ ਤੁਸੀਂ ਆਪਣੀ ਕਾਰ ਕਿਸੇ ਪ੍ਰਾਈਵੇਟ ਵਿਅਕਤੀ ਨੂੰ ਵੇਚਦੇ ਹੋ, ਤਾਂ ਸਭ ਤੋਂ ਵੱਡਾ ਖ਼ਤਰਾ ਕਾਗਜ਼ਾਂ ਦਾ ਹੁੰਦਾ ਹੈ। ਜੇਕਰ ਗੱਡੀ ਦੀ ਮਲਕੀਅਤ ਸਮੇਂ ਸਿਰ ਤਬਦੀਲ ਨਹੀਂ ਹੁੰਦੀ, ਤਾਂ ਬਾਅਦ ਵਿੱਚ ਕੋਈ ਵੀ ਚਲਾਨ ਜਾਂ ਕਾਨੂੰਨੀ ਨੋਟਿਸ ਤੁਹਾਡੇ ਪਤੇ ‘ਤੇ ਆ ਸਕਦੇ ਹਨ। ਇਸ ਦੇ ਉਲਟ, ਅਧਿਕਾਰਤ ਡੀਲਰ ਸਾਰੇ ਜ਼ਰੂਰੀ ਦਸਤਾਵੇਜ਼ ਸਹੀ ਅਤੇ ਪਾਰਦਰਸ਼ੀ ਤਰੀਕੇ ਨਾਲ ਪੂਰੇ ਕਰਦੇ ਹਨ, ਜਿਸ ਨਾਲ ਤੁਹਾਡੀ ਜ਼ਿੰਮੇਵਾਰੀ ਤੁਰੰਤ ਖ਼ਤਮ ਹੋ ਜਾਂਦੀ ਹੈ।
ਸੁਰੱਖਿਅਤ ਭੁਗਤਾਨ ਦੀ ਗਾਰੰਟੀ
ਕਾਰ ਵੇਚਣ ਵੇਲੇ ਪੈਸਿਆਂ ਦੀ ਅਦਾਇਗੀ ਇੱਕ ਵੱਡੀ ਚਿੰਤਾ ਹੁੰਦੀ ਹੈ। ਨਿੱਜੀ ਸੌਦਿਆਂ ਵਿੱਚ ਧੋਖਾਧੜੀ, ਗਲਤ ਟ੍ਰਾਂਸਫਰ ਜਾਂ ਚੈੱਕ ਬਾਊਂਸ ਹੋਣ ਦਾ ਡਰ ਬਣਿਆ ਰਹਿੰਦਾ ਹੈ। ਦੂਜੇ ਪਾਸੇ, ਡੀਲਰ ਨਾਲ ਕੀਤਾ ਗਿਆ ਸੌਦਾ ਸੁਰੱਖਿਅਤ ਬੈਂਕ ਟ੍ਰਾਂਸਫਰ ਰਾਹੀਂ ਹੁੰਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਵਾਰ-ਵਾਰ ਅਣਜਾਣ ਲੋਕਾਂ ਨੂੰ ਮਿਲਣ ਜਾਂ ਟੈਸਟ ਡਰਾਈਵ ਕਰਵਾਉਣ ਦੀ ਲੋੜ ਵੀ ਨਹੀਂ ਪੈਂਦੀ।
ਆਸਾਨ ਅਤੇ ਤੇਜ਼ ਪ੍ਰਕਿਰਿਆ
ਨਿੱਜੀ ਤੌਰ ‘ਤੇ ਕਾਰ ਵੇਚਣ ਵਿੱਚ ਕਈ ਦਿਨ ਜਾਂ ਹਫ਼ਤੇ ਲੱਗ ਸਕਦੇ ਹਨ। ਇਸ ਲਈ ਫੋਟੋਆਂ ਖਿੱਚਣਾ, ਇਸ਼ਤਿਹਾਰ ਦੇਣਾ ਅਤੇ ਵਾਰ-ਵਾਰ ਕਾਲਾਂ ਦੇ ਜਵਾਬ ਦੇਣੇ ਪੈਂਦੇ ਹਨ। ਪਰ ਡੀਲਰ ਕੋਲ ਤੁਸੀਂ ਕੁਝ ਹੀ ਘੰਟਿਆਂ ਵਿੱਚ ਪੂਰੀ ਪ੍ਰਕਿਰਿਆ ਮੁਕੰਮਲ ਕਰ ਸਕਦੇ ਹੋ। ਇਹ ਤਰੀਕਾ ਨਾ ਸਿਰਫ਼ ਸਮਾਂ ਬਚਾਉਂਦਾ ਹੈ, ਸਗੋਂ ਬਿਨਾਂ ਕਿਸੇ ਝੰਜਟ ਦੇ ਹੁੰਦਾ ਹੈ।
ਸਹੀ ਕੀਮਤ ਅਤੇ ਮੁਰੰਮਤ ਦੀ ਕੋਈ ਲੋੜ ਨਹੀਂ
ਡੀਲਰ ਤੁਹਾਡੀ ਕਾਰ ਦੀ ਹਾਲਤ ਦੇਖ ਕੇ ਉਸ ਦੀ ਸਹੀ ਅਤੇ ਵਾਜਬ ਕੀਮਤ ਦੱਸਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਨੂੰ ਕਾਰ ਵੇਚਣ ਤੋਂ ਪਹਿਲਾਂ ਉਸ ਨੂੰ ਠੀਕ ਕਰਵਾਉਣ, ਪਾਲਿਸ਼ ਕਰਨ ਜਾਂ ਸਰਵਿਸ ਕਰਵਾਉਣ ਦੀ ਲੋੜ ਨਹੀਂ ਹੁੰਦੀ। ਡੀਲਰ ਕਾਰ ਨੂੰ ਉਸੇ ਹਾਲਤ ਵਿੱਚ ਖਰੀਦ ਲੈਂਦੇ ਹਨ ਜਿਸ ਵਿੱਚ ਉਹ ਹੁੰਦੀ ਹੈ।
ਇਹ ਵੀ ਪੜ੍ਹੋ
ਐਕਸਚੇਂਜ ਦਾ ਵਾਧੂ ਫਾਇਦਾ
ਜੇਕਰ ਤੁਸੀਂ ਨਵੀਂ ਕਾਰ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਡੀਲਰ ਪੁਰਾਣੀ ਕਾਰ ਨੂੰ ਐਕਸਚੇਂਜ ਵਿੱਚ ਲੈ ਲੈਂਦੇ ਹਨ। ਇਸ ਨਾਲ ਤੁਹਾਡੀ ਪੁਰਾਣੀ ਕਾਰ ਦੀ ਕੀਮਤ ਨਵੀਂ ਕਾਰ ਦੀ ਕੀਮਤ ਵਿੱਚ ਐਡਜਸਟ ਹੋ ਜਾਂਦੀ ਹੈ ਅਤੇ ਕਈ ਡੀਲਰ ਵਾਧੂ ‘ਐਕਸਚੇਂਜ ਬੋਨਸ’ ਵੀ ਦਿੰਦੇ ਹਨ।
