Weather Change in Punjab: ਪੰਜਾਬ ‘ਚ ਮੀਂਹ ਅਤੇ ਗੜ੍ਹੇਮਾਰੀ ਨਾਲ ਲੋਕਾਂ ਨੂੰ ਮਿਲੀ ਰਾਹਤ ਤਾਂ ਕਿਸਾਨਾਂ ਦੇ ਵੀ ਖਿੜੇ ਚੇਹਰੇ , ਵੇਖੋ ਤਸਵੀਰਾਂ

Updated On: 

14 Jun 2023 22:09 PM

Heavy Rain in Punjab: ਬੁੱਧਵਾਰ ਦੁਪਿਹਰ ਬਾਅਦ ਅਚਾਨਕ ਪਏ ਮੀਂਹ ਅਤੇ ਗੜ੍ਹੇਮਾਰੀ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਲਈ ਵੱਡੀ ਰਾਹਤ ਲੈ ਕੇ ਆਏ ਹਨ। ਬੀਤੇ ਕਈ ਦਿਨਾਂ ਤੋਂ ਇੱਥੇ ਪਾਰਾ 45 ਡਿਗਰੀ ਦੇ ਨੇੜੇ ਚੱਲ ਰਿਹਾ ਸੀ। ਜਲੰਧਰ ਤੋਂ ਦਵਿੰਦਰ ਕੁਮਾਰ ਦੇ ਨਾਲ ਅੰਮ੍ਰਿਤਸਰ ਤੋਂ LALIT SHARMA ਦੀ ਰਿਪੋਰਟ।

Weather Change in Punjab: ਪੰਜਾਬ ਚ ਮੀਂਹ ਅਤੇ ਗੜ੍ਹੇਮਾਰੀ ਨਾਲ ਲੋਕਾਂ ਨੂੰ ਮਿਲੀ ਰਾਹਤ ਤਾਂ ਕਿਸਾਨਾਂ ਦੇ ਵੀ ਖਿੜੇ ਚੇਹਰੇ , ਵੇਖੋ ਤਸਵੀਰਾਂ
Follow Us On

ਜਲੰਧਰ/ਅਮ੍ਰਿਤਸਰ ਨਿਊਜ਼। ਪੰਜਾਬ ਸਮੇਤ ਕਈ ਸੂਬਿਆਂ ‘ਚ ਮੌਸਮ ਅਚਾਨਕ ਬਦਲ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਨੂੰ ਉਸ ਵੇਲ੍ਹੇ ਰਾਹਤ ਮਿਲੀ, ਜਦੋਂ ਬੁੱਧਵਾਰ ਦੁਪਹਿਰ ਨੂੰ ਅਚਾਨਕ ਤੇਜ਼ ਮੀਂਹ ਦੇ ਨਾਲ ਗੜ੍ਹੇਮਾਰੀ ਤੋਂ ਬਾਅਦ ਪਾਰਾ ਹੇਠਾਂ ਆ ਗਿਆ। ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਸਮੇਤ ਸੂਬੇ ਦੇ ਕਈ ਜ਼ਿਲਿਆਂ ‘ਚ ਮੀਂਹ ਦੇ ਨਾਲ-ਨਾਲ ਭਾਰੀ ਗੜ੍ਹੇਮਾਰੀ ਹੋਈ ਹੈ, ਜਿਸ ਤੋਂ ਬਾਅਦ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਦੇ ਵੀ ਚੇਹਰੇ ਖਿੜ ਗਏ ਹਨ।

ਜਲੰਧਰ ਵਿੱਚ ਬੁੱਧਵਾਰ ਦੁਪਹਿਰ ਤੋਂ ਹੀ ਕਾਲੇ ਬੱਦਲਾਂ ਨੇ ਸ਼ਹਿਰ ਨੂੰ ਢੱਕਣਾ ਸ਼ੁਰੂ ਕਰ ਦਿੱਤਾ ਸੀ ਅਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਸ਼ਾਮ ਹੁੰਦੇ-ਹੁੰਦੇ ਗੜੇਮਾਰੀ ਦੇ ਨਾਲ ਹੋਈ ਤੇਜ਼ ਬਾਰਿਸ਼ ਕਰਕੇ ਸ਼ਹਿਰ ਦੀਆਂ ਸੜਕਾਂ ਪਾਣੀ ‘ਚ ਡੁੱਬ ਗਈਆਂ | ਇੱਥੋਂ ਤੱਕ ਕਿ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਜਿਸ ਵਿੱਚ ਸੈਂਕੜੇ ਵਾਹਨ ਫਸ ਗਏ। ਜਲੰਧਰ ਦੇ ਮੋਰੀਆ ਪੁਲ ‘ਤੇ ਕਈ ਫੁੱਟ ਤੱਕ ਪਾਣੀ ਭਰ ਗਿਆ, ਜਿਸ ‘ਚੋਂ ਨਿਕਲਦੇ ਸਮੇਂ ਇਕ ਕਾਰ ਫੱਸ ਗਈ। ਕਾਰ ‘ਚ ਬੈਠੇ ਲੋਕਾਂ ਨੂੰ ਬੜੀ ਮਸ਼ਕੱਤ ਤੋਂ ਬਾਅਦ ਬਾਹਰ ਕੱਢਿਆ ਗਿਆ।

ਦੂਜੇ ਪਾਸੇ ਇਸ ਇਸ ਜਮ੍ਹਾ ਹੋਏ ਪਾਣੀ ਨੇ ਨਗਰ ਨਿਗਮ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹ ਕੇ ਰੱਖ ਦਿੱਤੀ ਹੈ। ਕਿਉਂਕਿ ਬਰਸਾਤ ਦਾ ਸੀਜ਼ਨ ਆਉਣਾ ਅਜੇ ਬਾਕੀ ਹੈ ਅਤੇ ਅਜਿਹੇ ਵਿੱਚ ਨਗਰ ਨਿਗਮ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿ ਜੇਕਰ ਕੁਝ ਘੰਟਿਆਂ ਦੀ ਬਰਸਾਤ ਕਾਰਨ ਸ਼ਹਿਰ ਦੀ ਅਜਿਹੀ ਹਾਲਤ ਹੋਈ ਹੈ ਤਾਂ ਅੱਗੇ ਆ ਰਹੇ ਮਾਨਸੂਨ ਦੌਰਾਨ ਇੱਥੇ ਕੀ ਹਾਲ ਹੋਵੇਗਾ?

ਹਨੇਰੀ ਕਰਕੇ ਡਿੱਗੀ ਬਿਲਡਿੰਗ ਅਤੇ ਦਰਖ਼ਤ

ਮੀਂਹ ਦੌਰਾਨ ਚੱਲ ਰਹੀਆਂ ਤੇਜ਼ ਹਵਾਵਾਂ ਕਰਕੇ ਜਲੰਧਰ ਦੇ ਮਾਡਲ ਟਾਊਣ ਚ ਲੰਘ ਰਹੇ ਵਾਹਨਾਂ ਦੇ ਦਰਖ਼ਤ ਡਿੱਗ ਪਏ, ਤਾਂ ਉੱਧਰ ਇੱਥੋ ਦੇ ਮੁਹੱਲਾ ਕਰਾਰਖਾਂ ‘ਚ ਇੱਕ ਪੁਰਾਣੀ ਅਤੇ ਖਸਤਾਹਾਲ ਇਮਾਰਤ ਵੀ ਢਹਿ ਢੇਰੀ ਹੋ ਗਈ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਤਾਂ ਖ਼ਬਰ ਨਹੀਂ ਹੈ। ਪਰ ਕਈ ਲੋਕਾਂ ਨੂੰ ਮਾਲੀ ਨੁਕਸਾਨ ਜਰੂਰ ਹੋਇਆ ਹੈ।

ਅੰਮ੍ਰਿਤਸਰ ਚ ਸੈਲਾਨੀ ਲੈ ਰਹੇ ਬਾਰਿਸ਼ ਦਾ ਆਨੰਦ

ਉੱਧਰ, ਅੰਮ੍ਰਿਤਸਰ ਵਿੱਚ ਵੀ ਭਾਰੀ ਮੀਂਹ ਅਤੇ ਹਨੇਰੀ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉੱਥੇ ਹੀ ਲੋਕਾਂ ਨੂੰ ਮਾਲੀ ਨੁਕਸਾਨ ਵੀ ਹੋਇਆ ਹੈ। ਇੱਥੇ ਦੁਪਹਿਰ ਬਾਅਦ ਹੋਈ ਤੇਜ ਬਾਰਿਸ਼ ਤੇ ਠੰਡੀਆਂ ਹਵਾਵਾਂ ਦਾ ਲੋਕਾਂ ਨੇ ਰੱਜ ਕੇ ਆਨੰਦ ਮਾਣਿਆ। ਮੀਂਹ ਨੇ ਹੋਈ ਗੜ੍ਹੇਮਾਰੀ ਨੇ ਮੌਸਮ ਨੂੰ ਹੋਰ ਰੰਗੀਲਾ ਕਰ ਦਿੱਤਾ। ਲ਼ੋਕ ਇਸ ਬਾਰਿਸ਼ ਦਾ ਆਨੰਦ ਮਾਣਦੇ ਨਜ਼ਰ ਆਏ। ਪਰ ਕੁਝ ਹੀ ਮਿੰਟਾਂ ਦੀ ਬਾਰਸ਼ ਨਾਲ ਇੱਥੇ ਦੀਆਂ ਸੜਕਾਂ ਤੇ ਵੀ ਪਾਣੀ ਇਕੱਠਾ ਹੋ ਗਿਆ, ਜਿਸ ਕਰਕੇ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜਰ ਆਏ। ਹਾਲਾਂਕਿ ਗੁਰੂ ਨਗਰੀ ਦੇ ਦੀਦਾਰ ਕਰਨ ਪਹੁੰਚੇ ਸੈਲਾਨੀਆਂ ਨੇ ਇਸ ਰੰਗੀਲੇ ਮੌਸਮ ਦਾ ਖੂਬ ਆਨੰਦ ਮਾਣਿਆ।

ਕਿਸਾਨਾਂ ਦੇ ਚੇਹਰੇ ਖਿੜੇ, ਝੋਨੇ ਦੀ ਬੁਆਈ ਹੋਣ ਵਾਲੀ ਹੈ ਸ਼ੁਰੂ

ਇਸ ਮੀਂਹ ਅਤੇ ਗੜ੍ਹੇਮਾਰੀ ਨੇ ਜਿੱਥੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਤਾਂ ਉੱਥੇ ਹੀ ਕਿਸਾਨਾਂ ਲਈ ਵੀ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ। ਪੰਜਾਬ ਚ ਝੋਨੇ ਦੀ ਬੁਆਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ਲਈ ਪਾਣੀ ਦੀ ਬੜੀ ਲੌੜ ਹੁੰਦੀ ਹੈ। ਅਜਿਹੇ ਵਿੱਚ ਇਸ ਮੀਂਹ ਅਤੇ ਗੜ੍ਹੇਮਾਰੀ ਨੇ ਕਾਫੀ ਹੱਦ ਤੱਕ ਕਿਸਾਨਾਂ ਅਤੇ ਸਰਕਾਰ ਨੂੰ ਰਾਹਤ ਦਾ ਅਹਿਸਾਸ ਕਰਵਾਇਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ