ਪ੍ਰਸ਼ਾਸਨ ਖਰਾਬ ਫਸਲਾਂ ਦੀ ਗਿਰਦਾਵਰੀ ਦੀ ਪ੍ਰੀਕ੍ਰਿਆ ਜਲਦੀ ਪੂਰੀ ਕਰੇ-ਧਾਲੀਵਾਲ।
ਗੁਰਦਾਸਪੁਰ ਨਿਊਜ। ਪੰਜਾਬ ਦੇ ਪੰਚਾਇਤ ਮੰਤਰੀ
ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਵਲੋਂ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ। ਉਹਨਾਂ ਨਾਲ ਡੀਸੀ ਗੁਰਦਾਸਪੁਰ ਦੇ ਨਾਲ ਜ਼ਿਲ੍ਹੇ ਭਰ ਦੇ ਪ੍ਰਸ਼ਾਸ਼ਨ ਦੇ ਅਧਕਾਰੀ ਵੀ ਮੌਜੂਦ ਸਨ। ਉਥੇ ਹੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੇਮੌਸਮੀ ਬਰਸਾਤ ਨਾਲ ਬਰਬਾਦ ਹੋਇਆ ਫ਼ਸਲਾਂ ਦਾ ਜਾਇਜ਼ਾ ਲਿਆ। ਅਤੇ ਸਰਹੱਦੀ ਇਲਾਕੇ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ।
ਮੰਤਰੀ ਪੰਜਾਬ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਉਹ ਇਹ ਜਾਨਣ ਲਈ ਇੱਥੇ ਆਏ ਸਨ ਕਿ ਜੋ ਬਰਸਾਤ ਨਾਲ ਫ਼ਸਲ ਦਾ ਨੁਕਸਾਨ ਹੋਇਆ ਹੈ ਉਸਦੀ ਜ਼ਮੀਨੀ ਪੱਧਰ ‘ਤੇ
ਗਿਰਦਾਵਰੀ (Girdavari) ਦੀ ਪ੍ਰੀਕ੍ਰਿਆ ਸ਼ੁਰੂ ਹੋਈ ਹੈ ਜਾ ਨਹੀਂ। ਇੱਥੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡਾਂ ਚ ਸੰਬਧਿਤ ਪਟਵਾਰੀਆਂ ਅਤੇ ਹੋਰਨਾਂ ਅਧਕਾਰੀਆਂ ਵਲੋਂ ਮੌਕਾ ਦੇਖ ਕਰੀਬ ਕਰੀਬ ਗਿਰਦਾਵਰੀ ਦਾ ਕੰਮ ਮੁਕੰਮਲ ਹੋ ਚੁਕਾ ਹੈ।
ਪੰਜਾਬ ਸਰਕਾਰ ਨੂੰ ਜਲਦ ਭੇਜੀ ਜਾਵੇਗੀ ਰਿਪੋਰਟ-ਡੀਸੀ
ਮੰਤਰੀ ਧਾਲੀਵਾਲ ਨੇ ਕਿਹਾ ਕਿ ਸੂਬੇ ਦੇ 70 ਫੀਸਦੀ ਲੋਕ ਮੁੱਖ ਤੌਰ ਕਿਸਾਨੀ ‘ਤੇ ਨਿਰਭਰ ਹਨ। ਇਸ ਲਈ ਸਰਕਾਰ ਪੰਜਾਬ ਦੀ ਕਿਸਾਨੀ ਅਤੇ ਕਿਸਾਨ ਲਈ ਸੰਜ਼ੀਦਾ ਹਨ। ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ ਕਿ ਜੋ ਥੋੜਾ ਬਹੁਤਾ ਗਿਰਦਾਵਰੀ ਦਾ ਕੰਮ ਰਹਿੰਦਾ ਹੈ ਉਸਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਜੋਂ ਮੁੱਕ ਮੰਤਰੀ ਦੇ ਆਦੇਸ਼ ਅਨੂਸਾਰ 14 ਅਪ੍ਰੈਲ ਤੋਂ ਕਿਸਾਨਾਂ ਨੂੰ ਮੁਆਵਜਾ ਦੇਣਾ ਸ਼ੁਰੂ ਕੀਤਾ ਜਾਵੇ। ਡੀਸੀ ਗੁਰਦਾਸਪੁਰ ਦਾ ਕਹਿਣ ਸੀ ਕਿ ਉਹਨਾਂ ਵਲੋਂ ਜ਼ਿਲ੍ਹੇ ਭਰ ‘ਚ ਗਿਰਦਾਵਰੀ ਲਈ ਤੇਜ਼ੀ ਨਾਲ ਅਤੇ ਸਹੀ ਢੰਗ ਨਾਲ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਡੀਸੀ ਨੇ ਕਿਹਾ ਕਿ ਉਹ ਖੁਦ ਪਿੰਡਾਂ ਵਿੱਚ ਜਾ ਕੇ ਜਾਇਜ਼ਾ ਲੈ ਰਹੇ ਹਨ ਤੇ ਜਲਦੀ ਹੀ ਪੂਰੀ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ