ਸਰਕਾਰ ਵਧਾਏਗੀ ਕਿਸਾਨਾਂ ਦੀ ਆਮਦਨ, ਝੋਨੇ, ਮਾਂਹ ਅਤੇ ਅਰਹਰ ਦਾਲ ਸਮੇਤ 14 ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਸਰਕਾਰ

Updated On: 

18 Jun 2024 17:11 PM

MSP On Arhar & Urad Daal: ਮਾਂਹ ਅਤੇ ਅਰਹਰ ਦਾਲ ਦੇ ਉਤਪਾਦਨ ਵਿੱਚ ਕਮੀ ਚਿੰਤਾਜਨਕ ਹੈ। ਅਜਿਹੇ 'ਚ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ, ਮਾਂਹ ਅਤੇ ਅਰਹਰ ਦੀ ਦਾਲ ਦਾ ਘੱਟੋ-ਘੱਟ ਸਮਰਥਨ ਮੁੱਲ 10 ਫੀਸਦੀ ਤੱਕ ਵਧ ਸਕਦਾ ਹੈ।

ਸਰਕਾਰ ਵਧਾਏਗੀ ਕਿਸਾਨਾਂ ਦੀ ਆਮਦਨ, ਝੋਨੇ, ਮਾਂਹ ਅਤੇ ਅਰਹਰ ਦਾਲ ਸਮੇਤ 14 ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਸਰਕਾਰ

ਝੋਨੇ, ਮਾਂਹ ਅਤੇ ਅਰਹਰ ਦੀ ਵੱਧ ਸਕਦੀ ਹੈ MSP

Follow Us On

ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਮੇਂ-ਸਮੇਂ ‘ਤੇ ਕਈ ਉਪਰਾਲੇ ਕਰਦੀ ਰਹਿੰਦੀ ਹੈ। ਇਸ ਸਬੰਧ ‘ਚ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਸਰਕਾਰ ਦਾਲਾਂ ਦਾ ਉਤਪਾਦਨ ਵਧਾਉਣ ਲਈ ਮਾਂਹ ਅਤੇ ਅਰਹਰ ਦਾਲ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ 10 ਫੀਸਦੀ ਤੱਕ ਦਾ ਵਾਧਾ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੇ ਨਾਲ ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ‘ਚ ਵੀ 5 ਤੋਂ 7 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਸਾਲ ਸਰਕਾਰ ਬੋਨਸ ਦਾ ਐਲਾਨ ਵੀ ਕਰ ਸਕਦੀ ਹੈ। ਸੀਏਸੀਪੀ ਨੇ ਸਰਕਾਰ ਨੂੰ ਆਪਣੀਆਂ ਸਿਫ਼ਾਰਸ਼ਾਂ ਵਿੱਚ ਇਹ ਗੱਲ ਕਹੀ ਹੈ।

ਮਾਂਹ ਅਤੇ ਅਰਹਰ ਦਾਲ ਦੇ ਉਤਪਾਦਨ ਵਿੱਚ ਕਮੀ ਚਿੰਤਾਜਨਕ ਹੈ। ਝੋਨੇ ਦੇ ਭਾਅ ਵਿੱਚ ਹਰ ਸਾਲ ਚਾਰ ਤੋਂ ਪੰਜ ਫੀਸਦੀ ਦਾ ਵਾਧਾ ਹੋ ਸਕਦਾ ਹੈ। ਸਰਕਾਰ ਝੋਨੇ ਸਮੇਤ 14 ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਦੀ ਹੈ।

CACP ਕੀ ਹੈ ਅਤੇ ਕਿਉਂ ਇਹ ਫਸਲਾਂ ਦਾ MSP ਤੈਅ ਕਰਦਾ ਹੈ?

ਸਰਕਾਰ ਖੇਤੀ ਲਾਗਤਾਂ ਅਤੇ ਕੀਮਤਾਂ ਲਈ ਕਮਿਸ਼ਨ (CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਹਰ ਸਾਲ 23 ਫ਼ਸਲਾਂ ਲਈ MSP ਦਾ ਐਲਾਨ ਕਰਦੀ ਹੈ।

ਇਸ ਵਿੱਚ ਸੱਤ ਅਨਾਜ (ਮੱਕੀ, ਜਵਾਰ, ਬਾਜਰਾ, ਝੋਨਾ, ਕਣਕ, ਜੌਂ ਅਤੇ ਰਾਗੀ), ਪੰਜ ਦਾਲਾਂ (ਮੂੰਗ, ਅਰਹਰ, ਛੋਲੇ, ਮਾਹ ਅਤੇ ਮਸਰ), ਸੱਤ ਤੇਲ ਬੀਜ (ਸੋਇਆਬੀਨ, ਤਿਲ, ਸੂਰਜਮੁਖੀ, ਕੁਸੁਮ, ਮੂੰਗਫਲਾ, ਤੋਰਿਆ-ਸਰੋ ਅਤੇ ਨਾਇਜਰ ਬੀਜ) ਸ਼ਾਮਲ ਹਨ। ਅਤੇ ਚਾਰ ਵਪਾਰਕ ਫਸਲਾਂ (ਕਪਾਹ, ਕੋਪਰਾ, ਗੰਨਾ ਅਤੇ ਕੱਚਾ ਜੂਟ)।

ਦਾਲਾਂ ਦੀ ਮਹਿੰਗਾਈ ਨੂੰ ਘਟ ਕਰਨ ਲਈ ਫੂਲਪਰੂਫ ਯੋਜਨਾ

ਦਾਲਾਂ ‘ਤੇ ਮਹਿੰਗਾਈ ਨੂੰ ਘੱਟ ਕਰਨ ਲਈ ਸਰਕਾਰ ਨੇ ਇਸ ਨੂੰ ਫੁਲਪਰੂਫ ਬਣਾ ਲਿਆ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਤਿੰਨ ਦਾਲਾਂ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ। ਜਿਸ ਵਿੱਚ ਛੋਲੇ, ਮਾਂਹ ਅਤੇ ਅਰਹਰ ਦੀਆਂ ਦਾਲਾਂ ਹਨ। ਜਿਨ੍ਹਾਂ ਦੀਆਂ ਕੀਮਤਾਂ ਪਿਛਲੇ 6 ਮਹੀਨਿਆਂ ਤੋਂ ਵਧੀਆਂ ਨਹੀਂ ਹਨ, ਪਰ ਉੱਚੀਆਂ ਬਣੀਆਂ ਹੋਈਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਫਿਲਹਾਲ ਅਜਿਹੇ ਕਈ ਉਪਾਅ ਕੀਤੇ ਜਾ ਰਹੇ ਹਨ ਜਿਸ ਨਾਲ ਇਨ੍ਹਾਂ ਤਿੰਨਾਂ ਦਾਲਾਂ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੇਗੀ।