ਸ਼ੇਖ ਹਸੀਨਾ ਲਈ ਅਮਰੀਕਾ ਤੇ ਬਰਤਾਨੀਆ ਜਾਣ ਵਾਲੇ ਰਸਤੇ ਬੰਦ! ਹੁਣ ਕਿਹੜੇ ਦੇਸ਼ ਜਾਣ ਦਾ ਵਿਕਲਪ
Sheikh Hasina: ਭਾਰਤੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਸ਼ੇਖ ਹਸੀਨਾ ਬ੍ਰਿਟੇਨ 'ਚ ਸ਼ਰਨ ਲੈ ਸਕਦੀ ਹੈ। ਪਰ ਬਰਤਾਨੀਆ ਨੇ ਉਨ੍ਹਾਂ ਨੂੰ ਸ਼ਰਣ ਦੇਣ ਚ ਸਹਿਮਤ ਨਹੀਂ ਦਿਖਾ ਰਿਹਾ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ''ਅਸੀਂ ਭਾਰਤ 'ਚ ਰਹਿਣ ਦਾ ਫੈਸਲਾ ਸ਼ੇਖ ਹਸੀਨਾ 'ਤੇ ਛੱਡ ਦਿੱਤਾ ਹੈ ਕਿ ਉਹ ਭਾਰਤ 'ਚ ਕਿੰਨਾ ਸਮਾਂ ਰਹਿਣਾ ਚਾਹੁੰਦੀ ਹੈ।
Sheikh Hasina: ਬਾਂਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਅਵਾਮੀ ਲੀਗ ਦੀ ਨੇਤਾ ਸ਼ੇਖ ਹਸੀਨਾ ਦੀਆਂ ਮੁਸੀਬਤਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਸ਼ੇਖ ਹਸੀਨਾ ਫਿਲਹਾਲ ਭਾਰਤ ‘ਚ ਹੈ ਅਤੇ ਭਾਰਤ ‘ਚ ਉਨ੍ਹਾਂ ਦਾ ਠਹਿਰਾਅ ਹੋਰ ਵਧਾਇਆ ਜਾ ਸਕਦਾ ਹੈ। ਸੋਮਵਾਰ ਨੂੰ ਉਨ੍ਹਾਂ ਦੇ ਭਾਰਤ ਆਉਣ ਤੋਂ ਬਾਅਦ ਸੂਚਨਾ ਮਿਲੀ ਕਿ ਉਹ ਬ੍ਰਿਟੇਨ ‘ਚ ਸ਼ਰਨ ਲੈ ਸਕਦੇ ਹਨ। ਪਰ ਬਰਤਾਨੀਆ ਨੇ ਉਨ੍ਹਾਂ ਨੂੰ ਸ਼ਰਣ ਦੇਣ ਵਿਚ ਹਿਚਕਚਾਹਟ ਦਿਖਾਈ ਹੈ।
ਬਰਤਾਨੀਆ ਤੋਂ ਇਲਾਵਾ ਹਸੀਨਾ ਦੇ ਅਮਰੀਕਾ ਜਾਣ ਦੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਅਮਰੀਕਾ ਨੇ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਹੈ। ਮੰਗਲਵਾਰ ਨੂੰ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਦਨ ਨੂੰ ਬਾਂਗਲਾਦੇਸ਼ ਸੰਕਟ ‘ਤੇ ਭਾਰਤ ਦੇ ਰੁਖ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਭਾਰਤ ‘ਚ ਰਹਿਣ ਦਾ ਫੈਸਲਾ ਸ਼ੇਖ ਹਸੀਨਾ ‘ਤੇ ਛੱਡ ਦਿੱਤਾ ਹੈ, ਇਹ ਉਨ੍ਹਾਂ ਨੇ ਫੈਸਲਾ ਕਰਨਾ ਹੈ ਕਿ ਉਹ ਇੱਥੇ ਕਿੰਨਾ ਸਮਾਂ ਰਹਿਣਾ ਚਾਹੁੰਦੇ ਹਨ। ਭਾਰਤ ਹਸੀਨਾ ਦੇ ਮਾੜੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ, ਫਿਰ ਵੀ ਸਵਾਲ ਇਹ ਬਣਿਆ ਹੋਇਆ ਹੈ ਕਿ ਉਹ ਕਿਸ ਦੇਸ਼ ਵਿੱਚ ਪਨਾਹ ਲਣਗੇ।
ਹੋਰ ਵਿਕਲਪਾਂ ਦੀ ਤਲਾਸ਼ ‘ਚ ਸ਼ੇਖ ਹਸੀਨਾ
ਲੰਡਨ ਜਾਣ ਵਿੱਚ ਅੜਿੱਕੇ ਦਾ ਸਾਹਮਣਾ ਕਰਨ ਤੋਂ ਬਾਅਦ, ਹਸੀਨਾ ਹੁਣ ਹੋਰ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ। ਖਬਰਾਂ ਮੁਤਾਬਕ ਹਸੀਨਾ ਦੇ ਪਰਿਵਾਰਕ ਮੈਂਬਰ ਵੀ ਫਿਨਲੈਂਡ ‘ਚ ਹਨ ਅਤੇ ਇਸ ਲਈ ਉਹ ਇਸ ਯੂਰਪੀ ਦੇਸ਼ ਜਾਣ ‘ਤੇ ਵੀ ਵਿਚਾਰ ਕਰ ਰਹੇ ਹਨ। ਸੂਤਰਾਂ ਮੁਤਾਬਕ ਉਹ ਯੂਏਈ, ਬੇਲਾਰੂਸ, ਕਤਰ, ਸਾਊਦੀ ਅਰਬ ਸਮੇਤ ਕਈ ਹੋਰ ਦੇਸ਼ਾਂ ‘ਚ ਰਹਿਣ ‘ਤੇ ਵਿਚਾਰ ਕਰ ਰਹੇ ਹਨ।
ਹਸੀਨਾ ਨੇ ਆਪਣੇ ਦੇਸ਼ ‘ਚ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸੋਮਵਾਰ ਨੂੰ C-130J ਫੌਜੀ ਜਹਾਜ਼ ‘ਚ ਹਿੰਡਨ ਏਅਰਬੇਸ ‘ਤੇ ਉਤਰੇ ਸਨ। ਸੰਸਦ ਵਿੱਚ ਇੱਕ ਬਿਆਨ ਵਿੱਚ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਹਸੀਨਾ ਨੇ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਅਸਤੀਫਾ ਦੇਣ ਦਾ ਫੈਸਲਾ ਕੀਤਾ ਸੀ ਅਤੇ ਬਹੁਤ ਘੱਟ ਨੋਟਿਸ ‘ਤੇ ਭਾਰਤ ਆਉਣ ਦੀ ਇਜਾਜ਼ਤ ਮੰਗੀ ਸੀ।
ਇਹ ਵੀ ਪੜ੍ਹੋ: ਫਾਈਨਲ ਚ ਪਹੁੰਚਣ ਤੋਂ ਖੁੰਝੀ ਟੀਮ ਇੰਡੀਆ, ਹੁਣ ਕਾਂਸੀ ਤਮਗੇ ਲਈ ਸਪੇਨ ਨਾਲ ਮੈਚ
ਇਹ ਵੀ ਪੜ੍ਹੋ
ਬਾਂਗਲਾਦੇਸ਼ ‘ਚ ਸ਼ੇਖ ਹਸੀਨਾ ਦੀ ਵਾਪਸੀ ਦੀ ਮੰਗ
ਬਾਂਗਲਾਦੇਸ਼ ‘ਚ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੇ ਵਿਦਿਆਰਥੀ ਨੇਤਾਵਾਂ ਨੇ ਇਕ ਪ੍ਰੈਸ ਕਾਨਫਰੰਸ ਕੀਤੀ ਅਤੇ ਮੰਗ ਕੀਤੀ ਕਿ ਦੇਸ਼ ਦੀ ਨਵੀਂ ਸਰਕਾਰ ਸ਼ੇਖ ਹਸੀਨਾ ਨੂੰ ਵਾਪਸ ਲਿਆਏ ਅਤੇ ਬਾਂਗਲਾਦੇਸ਼ ‘ਚ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾਵੇ।
ਬਾਂਗਲਾਦੇਸ਼ ‘ਚ ਲਗਭਗ ਇੱਕ ਮਹੀਨੇ ਤੋਂ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨ ‘ਚ ਕਰੀਬ 300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਮੌਤਾਂ ਲਈ ਸ਼ੇਖ ਹਸੀਨਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਅਤੇ ਪ੍ਰਦਰਸ਼ਨਕਾਰੀ ਸਜ਼ਾ ਦੀ ਮੰਗ ਕਰ ਰਹੇ ਹਨ।