ਹਾਦਸਾ ਜਾਂ ਸਾਜ਼ਿਸ਼… ਟਰੰਪ ਇੰਟਰਨੈਸ਼ਨਲ ਹੋਟਲ ਦੇ ਬਾਹਰ ਸਾਈਬਰ ਟਰੱਕ ਧਮਾਕਾ, ਇੱਕ ਦੀ ਮੌਤ

Updated On: 

02 Jan 2025 07:05 AM

ਬੁੱਧਵਾਰ ਨੂੰ ਟਰੰਪ ਇੰਟਰਨੈਸ਼ਨਲ ਹੋਟਲ ਦੇ ਬਾਹਰ ਟੇਸਲਾ ਇਲੈਕਟ੍ਰਿਕ ਵਾਹਨ ਵਿੱਚ ਧਮਾਕਾ ਹੋਇਆ। ਇਸ ਤੋਂ ਬਾਅਦ ਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ। ਇਸ ਦੌਰਾਨ, ਟੇਸਲਾ ਦੇ ਮੁਖੀ ਐਲੋਨ ਮਸਕ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਧਮਾਕੇ ਦਾ ਵਾਹਨ ਨਾਲ ਕੋਈ ਸਬੰਧ ਨਹੀਂ ਹੈ। ਮਸਕ ਦੇ ਅਨੁਸਾਰ, ਧਮਾਕਾ ਸਾਈਬਰਟਰੱਕ ਵਿੱਚ ਪਹਿਲਾਂ ਤੋਂ ਮੌਜੂਦ ਪਟਾਕੇ ਵਾਲੇ ਬੰਬਾਂ ਕਾਰਨ ਹੋਇਆ ਸੀ।

ਹਾਦਸਾ ਜਾਂ ਸਾਜ਼ਿਸ਼... ਟਰੰਪ ਇੰਟਰਨੈਸ਼ਨਲ ਹੋਟਲ ਦੇ ਬਾਹਰ ਸਾਈਬਰ ਟਰੱਕ ਧਮਾਕਾ, ਇੱਕ ਦੀ ਮੌਤ

ਹਾਦਸਾ ਜਾਂ ਸਾਜ਼ਿਸ਼... ਟਰੰਪ ਇੰਟਰਨੈਸ਼ਨਲ ਹੋਟਲ ਦੇ ਬਾਹਰ ਸਾਈਬਰ ਟਰੱਕ ਧਮਾਕਾ, ਇੱਕ ਦੀ ਮੌਤ

Follow Us On

ਲਾਸ ਵੇਗਾਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਦੇ ਬਾਹਰ ਇੱਕ ਇਲੈਕਟ੍ਰਿਕ ਵਾਹਨ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਟੇਸਲਾ ਸਾਈਬਰ ਟਰੱਕ ਸੀ, ਪਰ ਕਾਰ ਦੇ ਬ੍ਰਾਂਡ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਫਾਇਰ ਵਿਭਾਗ ਨੇ ਹੋਟਲ ਦੇ ਵਾਲੀਟ ਏਰੀਏ ‘ਚ ਗੱਡੀ ‘ਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਹੈ।

ਇਸ ਦੌਰਾਨ ਨਵੇਂ ਚੁਣੇ ਗਏ ਡੋਨਾਲਡ ਟਰੰਪ ਦੇ ਬੇਟੇ ਐਰਿਕ ਟਰੰਪ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੋਟਲ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਾਰੇ ਮਹਿਮਾਨਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਹਨਾਂ ਨੇ ਲਾਸ ਵੇਗਾਸ ਫਾਇਰ ਡਿਪਾਰਟਮੈਂਟ ਅਤੇ ਸਥਾਨਕ ਪੁਲਿਸ ਦਾ ਉਹਨਾਂ ਦੀ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ।

ਪੁਲਿਸ ਜਾਂਚ ‘ਚ ਕੀ ਮਿਲਿਆ?

ਪੁਲਿਸ ਮੁਤਾਬਕ ਸਾਈਬਰਟਰੱਕ ਧਮਾਕਾ ਹੋਟਲ ਦੇ ਸ਼ੀਸ਼ੇ ਦੇ ਗੇਟ ਕੋਲ ਹੋਇਆ। ਵੀਡੀਓ ਫੁਟੇਜ ਵਿਚ ਛੋਟੇ ਧਮਾਕਿਆਂ ਨੂੰ ਦਿਖਾਇਆ ਗਿਆ ਹੈ ਜੋ ਵਾਹਨ ਨੂੰ ਅੱਗ ਲੱਗਣ ਤੋਂ ਬਾਅਦ ਫੁਹਾਰੇ ਵਰਗਾ ਸੀ। ਇਸ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਸੱਤ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਅਧਿਕਾਰੀਆਂ ਨੇ ਇਹ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਧਮਾਕਾ ਕਿਵੇਂ ਹੋਇਆ।

ਐਲੋਨ ਮਸਕ ਨੇ ਇਕ ਦਿੱਤਾ ਬਿਆਨ

ਟੇਸਲਾ ਦੇ ਮੁਖੀ ਐਲੋਨ ਮਸਕ ਨੇ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਧਮਾਕੇ ਦਾ ਵਾਹਨ ਨਾਲ ਕੋਈ ਸਬੰਧ ਨਹੀਂ ਸੀ। ਮਸਕ ਮੁਤਾਬਕ ਇਹ ਧਮਾਕਾ ਸਾਈਬਰਟਰੱਕ ‘ਚ ਪਹਿਲਾਂ ਤੋਂ ਮੌਜੂਦ ਪਟਾਕੇ ਵਾਲੇ ਬੰਬਾਂ ਕਾਰਨ ਹੋਇਆ, ਜੋ ਅੱਗ ਨਾਲ ਫਟ ਗਿਆ।

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸਪੱਸ਼ਟ ਕੀਤਾ ਕਿ ਇਹ ਧਮਾਕਾ ਸਾਈਬਰ ਟਰੱਕ ਦੀ ਤਕਨੀਕੀ ਖਰਾਬੀ ਕਾਰਨ ਨਹੀਂ ਹੋਇਆ ਸਗੋਂ ਵਾਹਨ ‘ਚ ਰੱਖੇ ਪਟਾਕਿਆਂ ਕਾਰਨ ਹੋਇਆ ਹੈ, ਹਾਲਾਂਕਿ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਸ ਅਤੇ ਸਬੰਧਤ ਅਧਿਕਾਰੀ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।