Happy New Year 2025: ਨਿਊਜ਼ੀਲੈਂਲ ਤੋਂ ਬਾਅਦ ਨਵੇਂ ਸਾਲ ਦੇ ਜਸ਼ਨ ‘ਚ ਡੁੱਬਿਆ ਆਸਟ੍ਰੇਲੀਆ, ਹੁਣ ਜਾਪਾਨ-ਦੱਖਣੀ ਕੋਰੀਆ ‘ਚ ਉਡੀਕ

Updated On: 

31 Dec 2024 19:21 PM

New Year 2025 : ਸਾਲ 2025 ਦਾ ਦੁਨੀਆ ਭਰ 'ਚ ਵੱਖ-ਵੱਖ ਸਮੇਂ 'ਤੇ ਸੁਆਗਤ ਕੀਤਾ ਜਾਵੇਗਾ ਕਿਉਂਕਿ ਵੱਖ-ਵੱਖ ਸਮਾਂ ਖੇਤਰ ਹੋਣ ਕਾਰਨ ਹਰ ਦੇਸ਼ ਦਾ ਨਵਾਂ ਸਾਲ ਵੱਖ-ਵੱਖ ਸਮੇਂ 'ਤੇ ਸ਼ੁਰੂ ਹੁੰਦਾ ਹੈ। ਨਵਾਂ ਸਾਲ ਸਭ ਤੋਂ ਪਹਿਲਾਂ ਕਿਰੀਟੀਮਾਟੀ ਟਾਪੂ (ਕ੍ਰਿਸਮਸ ਟਾਪੂ) ਵਿੱਚ ਮਨਾਇਆ ਗਿਆ। ਇਹ ਟਾਪੂ ਕਿਰੀਟੀਮਾਟੀ ਗਣਰਾਜ ਦਾ ਹਿੱਸਾ ਹੈ। ਇਹ ਭਾਰਤ ਤੋਂ 7.30 ਘੰਟੇ ਅੱਗੇ ਹੈ। ਕੁੱਲ 41 ਦੇਸ਼ ਭਾਰਤ ਤੋਂ ਪਹਿਲਾਂ ਨਵਾਂ ਸਾਲ ਮਨਾਉਂਦੇ ਹਨ।

Happy New Year 2025: ਨਿਊਜ਼ੀਲੈਂਲ ਤੋਂ ਬਾਅਦ ਨਵੇਂ ਸਾਲ ਦੇ ਜਸ਼ਨ ਚ ਡੁੱਬਿਆ ਆਸਟ੍ਰੇਲੀਆ, ਹੁਣ ਜਾਪਾਨ-ਦੱਖਣੀ ਕੋਰੀਆ ਚ ਉਡੀਕ

ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਆਸਟ੍ਰੇਲੀਆ, ਹੁਣ ਜਾਪਾਨ-ਦੱਖਣੀ ਕੋਰੀਆ 'ਚ ਉਡੀਕ

Follow Us On

New Year’s Eve 2025: ਸਿਡਨੀ ਅਤੇ ਪੂਰਬੀ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ 2025 ਸ਼ੁਰੂ ਹੋ ਚੁੱਕਾ ਹੈ। ਸਿਡਨੀ ਵਿੱਚ ਨਵੇਂ ਸਾਲ ਦੇ ਜਸ਼ਨ ਦੀ ਸ਼ੁਰੂਆਤ ਸਿਡਨੀ ਹਾਰਬਰ ਬ੍ਰਿਜ ‘ਤੇ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਹੋਈ। ਆਤਿਸ਼ਬਾਜ਼ੀ ਦਾ ਇਹ ਸ਼ੋਅ ਨਾ ਸਿਰਫ਼ ਸ਼ਹਿਰ ਵਾਸੀਆਂ ਲਈ ਸਗੋਂ ਦੁਨੀਆ ਭਰ ਦੇ ਦਰਸ਼ਕਾਂ ਲਈ ਵੀ ਇਕ ਖਾਸ ਮੌਕਾ ਬਣ ਗਿਆ ਹੈ। ਇਹ ਇਵੈਂਟ ਸਿਡਨੀ ਵਿੱਚ ਹਰ ਸਾਲ ਲੱਖਾਂ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ।

ਨਵੇਂ ਸਾਲ ਦੇ ਸਵਾਗਤ ਲਈ ਸਿਡਨੀ ਵਿੱਚ ਖਾਸ ਤਿਆਰੀਆਂ ਕੀਤੀਆਂ ਗਈਆਂ ਸਨ। ਸਿਡਨੀ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ ‘ਤੇ ‘ਫੈਮਿਲੀ ਫਾਇਰ ਵਰਕਸ’ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ। ਇਹ ਸਭ ਕੁਝ ਨਵੇਂ ਸਾਲ ਦੀ ਸ਼ੁਰੂਆਤ ‘ਤੇ ਕੀਤਾ ਗਿਆ। ਇਹ ਸ਼ੋਅ ਹਰ ਸਾਲ ਨਵਾਂ ਸਾਲ ਸ਼ੁਰੂ ਹੋਣ ਤੋਂ ਤਿੰਨ ਘੰਟੇ ਪਹਿਲਾਂ ਵੀ ਆਯੋਜਿਤ ਕੀਤਾ ਜਾਂਦਾ ਹੈ। ਤਾਂ ਜੋ ਲੋਕ ਆਪਣੇ ਪਰਿਵਾਰ ਸਮੇਤ ਇਸ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਣ।

ਸਿਡਨੀ ਹਾਰਬਰ ਬ੍ਰਿਜ ‘ਤੇ ਸ਼ਾਨਦਾਰ ਆਤਿਸ਼ਬਾਜ਼ੀ

ਸਿਡਨੀ ਹਾਰਬਰ ਬ੍ਰਿਜ ‘ਤੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਸ਼ੋਅ ਆਯੋਜਿਤ ਕੀਤਾ ਗਿਆ। ਕਈ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਵੀਡੀਓ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਨਿਊਜ਼ੀਲੈਂਡ ‘ਚ ਨਵੇਂ ਸਾਲ ਦਾ ਸਵਾਗਤ

ਇਸ ਤੋਂ ਪਹਿਲਾਂ ਨਿਊਜ਼ੀਲੈਂਡ ਵਿੱਚ ਨਵੇਂ ਸਾਲ ਦਾ ਸਵਾਗਤ ਹੋ ਚੁੱਕਾ ਹੈ। ਇੱਥੋਂ ਦੇ ਲੋਕਾਂ ਨੇ ਧੂਮ-ਧਾਮ ਨਾਲ ਨਵੇਂ ਸਾਲ 2025 ਦਾ ਸਵਾਗਤ ਕੀਤਾ। ਆਕਲੈਂਡ ਦੇ ਆਈਕੋਨਿਕ ਸਕਾਈ ਟਾਵਰ ਵਿਖੇ ਆਤਿਸ਼ਬਾਜ਼ੀ ਨਾਲ ਜਸ਼ਨ ਮਨਾਇਆ ਗਿਆ। ਉੱਧਰ ਦੇਸ਼ ‘ਚ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਨਵੇਂ ਸਾਲ ਨੂੰ ਲੈ ਕੇ ਉਤਸ਼ਾਹ ਦਾ ਮਾਹੌਲ ਹੈ।

#NewYear2025

ਕਿਰੀਟੀਮਾਟੀ ਆਈਲੈਂਡ ਵਿੱਚ ਨਵੇਂ ਸਾਲ ਦਾ ਆਗਾਜ਼

ਦੁਨੀਆ ‘ਚ ਪਹਿਲੀ ਵਾਰ ਕਿਰੀਟੀਮਾਟੀ ਟਾਪੂ (Christmas Island) ‘ਤੇ ਸਵੇਰੇ 3.30 ਵਜੇ ਨਵੇਂ ਸਾਲ ਦੀ ਸ਼ੁਰੂਆਤ ਹੋਈ। ਇਹ ਟਾਪੂ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਹੈ ਅਤੇ ਕਿਰੀਬਾਤੀ ਗਣਰਾਜ ਦਾ ਹਿੱਸਾ ਹੈ। ਇੱਥੇ ਸਮਾਂ ਭਾਰਤ ਤੋਂ 7.30 ਘੰਟੇ ਅੱਗੇ ਹੈ, ਯਾਨੀ ਕਿ ਜਦੋਂ ਭਾਰਤ ਵਿੱਚ 3:30 ਵਜੇ ਹਨ, ਕਿਰੀਟੀਮਾਟੀ ਵਿੱਚ ਨਵਾਂ ਸਾਲ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਚੈਥਮ ਆਈਲੈਂਡ ਵਾਸੀਆਂ ਨੇ ਨਵੇਂ ਸਾਲ 2025 ਦਾ ਸਵਾਗਤ ਕੀਤਾ।

ਭਾਰਤ ਦਾ ਸਮਾਂ ਕਿਸ ਦੇਸ਼ ‘ਚ ਨਵੇਂ ਸਾਲ ਦਾ ਆਗਾਜ਼ ਕਦੋਂ
3.30 ਕਿਰੀਟੀਮਾਟੀ ਦੱਵੀਪ
3.45 ਚੈਥਮ ਦੱਵੀਪ
4.30 ਨਿਊਜ਼ੀਲੈਂਡ
5.30 ਫਿਜੀ ਅਤੇ ਰੂਸ ਦੇ ਕੁਝ ਸ਼ਹਿਰ
6.30 ਆਸਟ੍ਰੇਲੀਆ ਦੇ ਕਈ ਸ਼ਹਿਰ
8.30 ਜਾਪਾਨ, ਦੱਖਣੀ ਕੋਰੀਆ
8.45 ਪੱਛਮੀ ਆਸਟ੍ਰੇਲੀਆ
9.30 ਚੀਨ, ਫਿਲੀਪੀਂਸ
10.3 ਇੰਡੋਨੇਸ਼ੀਆ

ਨਵੇਂ ਸਾਲ ‘ਤੇ ਇਨ੍ਹਾਂ ਥਾਵਾਂ ‘ਤੇ ਸਭ ਤੋਂ ਸ਼ਾਨਦਾਰ ਆਤਿਸ਼ਬਾਜ਼ੀ

ਨਵੇਂ ਸਾਲ ਦੇ ਮੌਕੇ ‘ਤੇ ਦੁਨੀਆ ਭਰ ‘ਚ ਸ਼ਾਨਦਾਰ ਆਤਿਸ਼ਬਾਜ਼ੀ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਿਡਨੀ (ਆਸਟ੍ਰੇਲੀਆ) ‘ਚ ਸਿਡਨੀ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ ‘ਤੇ ਜ਼ਬਰਦਸਤ ਆਤਿਸ਼ਬਾਜ਼ੀ ਹੁੰਦੀ ਹੈ, ਜਿਸ ਨੂੰ ਲੱਖਾਂ ਲੋਕ ਲਾਈਵ ਦੇਖਦੇ ਹਨ। ਦੁਬਈ (ਯੂਏਈ) ਦਾ ਬੁਰਜ ਖਲੀਫਾ ਫਾਇਰਵਰਕਸ ਸ਼ੋਅ ਆਪਣੀ ਤਕਨੀਕ ਅਤੇ ਲਾਈਟਾਂ ਲਈ ਮਸ਼ਹੂਰ ਹੈ। ਨਿਊਯਾਰਕ (ਅਮਰੀਕਾ) ਦੇ ਟਾਈਮਜ਼ ਸਕੁਏਅਰ ‘ਤੇ ਕਾਊਂਟਡਾਊਨ ਤੋਂ ਬਾਅਦ ਹੋਣ ਆਤਿਸ਼ਬਾਜ਼ੀ ਵਿਲੱਖਣ ਹੁੰਦੀ ਹੈ। ਰਿਓ ਡੀ ਜਨੇਰੀਓ (ਬ੍ਰਾਜ਼ੀਲ) ਵਿੱਚ ਕੋਪਾਕਾਬਾਨਾ ਬੀਚ ਅਤੇ ਕੈਨਬਰਾ (ਆਸਟ੍ਰੇਲੀਆ) ਵਿੱਚ ਲੇਕ ਬਰਲੇ ਗ੍ਰਿਫਿਨ ਵਿਖੇ ਵਿਸ਼ੇਸ਼ ਸ਼ੋਅ ਵੀ ਹੁੰਦੇ ਹਨ।

41 ਦੇਸ਼ਾਂ ‘ਚ ਭਾਰਤ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ

ਦੁਨੀਆ ਭਰ ਵਿੱਚ ਵੱਖ-ਵੱਖ ਸਮਾਂ ਖੇਤਰਾਂ ਦੇ ਕਾਰਨ, ਬਹੁਤ ਸਾਰੇ ਦੇਸ਼ ਹਨ ਜੋ ਇਸ ਸ਼੍ਰੇਣੀ ਵਿੱਚ ਆਉਂਦੇ ਹਨ। ਅਜਿਹੇ 41 ਦੇਸ਼ ਹਨ ਜੋ ਭਾਰਤ ਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕਰਦੇ ਹਨ। ਇਨ੍ਹਾਂ ਵਿੱਚ ਕਿਰੀਬਾਟੀ, ਸਮੋਆ ਅਤੇ ਟੋਂਗਾ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਪੂਆ ਨਿਊ ਗਿਨੀ, ਰੂਸ ਦੇ ਕੁਝ ਹਿੱਸੇ, ਮਿਆਂਮਾਰ, ਜਾਪਾਨ ਅਤੇ ਇੰਡੋਨੇਸ਼ੀਆ ਸ਼ਾਮਲ ਹਨ।