ਬ੍ਰਿਟੇਨ ਦੇ ਹੀਥਰੋ ਹਵਾਈ ਅੱਡੇ ‘ਤੇ ਪਰਮਾਣੂ ਬੰਬ ਬਣਾਉਣ ਲਈ ਵਰਤੇ ਜਾਣ ਵਾਲਾ ਯੂਰੇਨੀਅਮ ਮਿਲਣ ਨਾਲ ਦਹਿਸ਼ਤ

Published: 

12 Jan 2023 18:09 PM

ਅਸਲ 'ਚ ਯੂਰੇਨੀਅਮ ਦੀ ਵਰਤੋਂ ਐਟਮ ਬੰਬ ਤੋਂ ਲੈ ਕੇ ਪਰਮਾਣੂ ਊਰਜਾ ਉਤਪਾਦਨ ਤੱਕ ਹਰ ਚੀਜ਼ ਲਈ ਹੁੰਦੀ ਹੈ ਅਤੇ ਇਹ ਕਾਫੀ ਖਤਰਨਾਕ ਹੈ। ਇਸ ਕਾਰਨ ਬ੍ਰਿਟੇਨ 'ਚ ਪਹਿਲਾਂ ਹੀ ਅੱਤਵਾਦ ਵਿਰੋਧੀ ਜਾਂਚ ਸ਼ੁਰੂ ਹੋ ਚੁੱਕੀ ਹੈ, ਕਈ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।

ਬ੍ਰਿਟੇਨ ਦੇ ਹੀਥਰੋ ਹਵਾਈ ਅੱਡੇ ਤੇ ਪਰਮਾਣੂ ਬੰਬ ਬਣਾਉਣ ਲਈ ਵਰਤੇ ਜਾਣ ਵਾਲਾ ਯੂਰੇਨੀਅਮ ਮਿਲਣ ਨਾਲ ਦਹਿਸ਼ਤ
Follow Us On

ਬ੍ਰਿਟੇਨ ਦੇ ਹੀਥਰੋ ਹਵਾਈ ਅੱਡੇ ‘ਤੇ ਪ੍ਰਮਾਣੂ ਬੰਬ ਬਣਾਉਣ ਲਈ ਵਰਤੇ ਜਾਣ ਵਾਲੇ ਯੂਰੇਨੀਅਮ ਦਾ ਪੈਕੇਟ ਮਿਲਣ ਤੋਂ ਬਾਅਦ ਦਹਿਸ਼ਤ ਫੈਲ ਗਈ। ਯੂਰੇਨੀਅਮ ਦਾ ਇਹ ਪੈਕੇਟ ਪਾਕਿਸਤਾਨ ਤੋਂ ਓਮਾਨ ਦੇ ਰਸਤੇ ਬ੍ਰਿਟੇਨ ਪਹੁੰਚਿਆ ਸੀ। ਸੁਰੱਖਿਆ ਏਜੰਸੀਆਂ ਨੇ ਯੂਰੇਨੀਅਮ ਜਬਤ ਕਰਕੇ ਅੱਤਵਾਦ ਵਿਰੋਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਕਈ ਦੇਸ਼ਾਂ ਦੀਆਂ ਸੁਰੱਖਿਆ ਅਤੇ ਜਾਂਚ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ ਦੇ ਹੀਥਰੋ ਹਵਾਈ ਅੱਡੇ ‘ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਪੈਕੇਟ ‘ਚ ਯੂਰੇਨੀਅਮ ਪਾਇਆ ਗਿਆ। ਇਹ ਪੈਕੇਟ ਈਰਾਨ ਨਾਲ ਜੁੜੀ ਬ੍ਰਿਟੇਨ ਸਥਿਤ ਫਰਮ ਦੇ ਪਤੇ ‘ਤੇ ਭੇਜਿਆ ਗਿਆ ਸੀ। ਉਕਤ ਪੈਕਟ ਪਾਕਿਸਤਾਨ ‘ਚ ਬਣਾਇਆ ਗਿਆ ਸੀ, ਜਿਸ ਨੂੰ ਓਮਾਨ ਦੇ ਰਸਤੇ ਬ੍ਰਿਟੇਨ ਭੇਜਿਆ ਗਿਆ ਸੀ। ਯੂਰੇਨੀਅਮ ਦੀ ਬਰਾਮਦਗੀ ਤੋਂ ਬਾਅਦ, ਹਵਾਈ ਅੱਡੇ ‘ਤੇ ਸੁਰੱਖਿਆ ਬਲਾਂ ਨੇ ਬ੍ਰਿਟੇਨ ਦੇ ਅੱਤਵਾਦ ਵਿਰੋਧੀ ਕਮਾਂਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਕਮਾਂਡਰ ਰਿਚਰਡ ਸਮਿਥ ਨੇ ਯੂਰੇਨੀਅਮ ਮਿਲਣ ਦੀ ਪੁਸ਼ਟੀ ਕੀਤੀ ਕਰਦਿਆਂ ਭਰੋਸਾ ਦਿਵਾਇਆ ਕਿ ਇਸ ਨਾਲ ਜਨਤਾ ਨੂੰ ਕੋਈ ਖ਼ਤਰਾ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਅਸਲ ‘ਚ ਯੂਰੇਨੀਅਮ ਦੀ ਵਰਤੋਂ ਐਟਮ ਬੰਬ ਤੋਂ ਲੈ ਕੇ ਪਰਮਾਣੂ ਊਰਜਾ ਉਤਪਾਦਨ ਤੱਕ ਹਰ ਚੀਜ਼ ਲਈ ਹੁੰਦੀ ਹੈ ਅਤੇ ਇਹ ਕਾਫੀ ਖਤਰਨਾਕ ਹੈ। ਇਸ ਕਾਰਨ ਬ੍ਰਿਟੇਨ ‘ਚ ਪਹਿਲਾਂ ਹੀ ਅੱਤਵਾਦ ਵਿਰੋਧੀ ਜਾਂਚ ਸ਼ੁਰੂ ਹੋ ਚੁੱਕੀ ਹੈ, ਕਈ ਹੋਰ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਯੂਰੇਨੀਅਮ ਦੀ ਪੂਰੀ ਗਤੀਵਿਧੀ ਦੀ ਜਾਂਚ ਕੀਤੀ ਜਾ ਰਹੀ ਹੈ। ਪੈਕਟ ਦਾ ਪਾਕਿਸਤਾਨੀ ਕੁਨੈਕਸ਼ਨ ਹੋਣ ਕਾਰਨ ਇਸ ਦੀ ਅੱਤਵਾਦੀ ਸੰਗਠਨਾਂ ਨਾਲ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੀ ਤਰਜਮਾਨ ਮੁਮਤਾਜ ਜ਼ਾਹਰਾ ਨੇ ਇਸ ਪੈਕਟ ਨੂੰ ਪਾਕਿਸਤਾਨ ਤੋਂ ਨਹੀਂ ਭੇਜਣ ਦੀ ਗੱਲ ਕਹੀ ਹੈ।