ਦੱਖਣੀ ਕੋਰੀਆ ‘ਚ ਮਾਰਸ਼ਲ ਲਾਅ ਦਾ ਐਲਾਨ, ਰਾਸ਼ਟਰਪਤੀ ਨੇ ਕਿਹਾ- ਦੇਸ਼ ਨੂੰ ਕਮਿਊਨਿਸਟ ਤਾਕਤਾਂ ਤੋਂ ਬਚਾਉਣਾ ਜ਼ਰੂਰੀ

Updated On: 

04 Dec 2024 00:08 AM

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਦੇਸ਼ ਵਿੱਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਉੱਤਰੀ ਕਮਿਊਨਿਸਟ ਤਾਕਤਾਂ ਤੋਂ ਬਚਾਉਣ ਲਈ ਇਹ ਉਪਾਅ ਜ਼ਰੂਰੀ ਹੋ ਗਿਆ ਸੀ।

ਦੱਖਣੀ ਕੋਰੀਆ ਚ ਮਾਰਸ਼ਲ ਲਾਅ ਦਾ ਐਲਾਨ, ਰਾਸ਼ਟਰਪਤੀ ਨੇ ਕਿਹਾ- ਦੇਸ਼ ਨੂੰ ਕਮਿਊਨਿਸਟ ਤਾਕਤਾਂ ਤੋਂ ਬਚਾਉਣਾ ਜ਼ਰੂਰੀ
Follow Us On

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਨੇ ਦੇਸ਼ ਵਿੱਚ ਐਮਰਜੈਂਸੀ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਉੱਤਰੀ ਕਮਿਊਨਿਸਟ ਤਾਕਤਾਂ ਤੋਂ ਬਚਾਉਣ ਲਈ ਇਹ ਉਪਾਅ ਜ਼ਰੂਰੀ ਹੋ ਗਿਆ ਸੀ। ਯੂਨ ਨੇ ਇਹ ਘੋਸ਼ਣਾ ਇੱਕ ਟੈਲੀਵਿਜ਼ਨ ਬ੍ਰੀਫਿੰਗ ਦੌਰਾਨ ਕੀਤੀ, ਉੱਤਰੀ ਕੋਰੀਆ ਪੱਖੀ ਤਾਕਤਾਂ ਨੂੰ ਖਤਮ ਕਰਨ ਅਤੇ ਸੰਵਿਧਾਨਕ ਲੋਕਤੰਤਰੀ ਪ੍ਰਣਾਲੀ ਦੀ ਰੱਖਿਆ ਕਰਨ ਦੀ ਸਹੁੰ ਖਾਧੀ ਹੈ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਰਾਸ਼ਟਰਪਤੀ ਦੇ ਇਨ੍ਹਾਂ ਕਦਮਾਂ ਦਾ ਦੇਸ਼ ਦੇ ਸ਼ਾਸਨ ਅਤੇ ਲੋਕਤੰਤਰ ‘ਤੇ ਕੀ ਪ੍ਰਭਾਵ ਪਵੇਗਾ।

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਦੀ ਕੰਜ਼ਰਵੇਟਿਵ ਪੀਪਲਜ਼ ਪਾਵਰ ਪਾਰਟੀ ਅਗਲੇ ਸਾਲ ਦੇ ਬਜਟ ਬਿੱਲ ਨੂੰ ਲੈ ਕੇ ਉਦਾਰ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨਾਲ ਟਕਰਾਅ ਹੈ। ਉਹ ਉਨ੍ਹਾਂ ਦੀ ਪਤਨੀ ਤੇ ਉੱਚ ਅਧਿਕਾਰੀਆਂ ਦੇ ਘੁਟਾਲਿਆਂ ਦੀ ਸੁਤੰਤਰ ਜਾਂਚ ਦੀ ਮੰਗ ਨੂੰ ਵੀ ਰੱਦ ਕਰ ਰਹੇ ਹਨ, ਜਿਸ ਲਈ ਉਨ੍ਹਾਂ ਨੂੰ ਆਪਣੇ ਸਿਆਸੀ ਵਿਰੋਧੀਆਂ ਦੇ ਸਿਆਸੀ ਹਮਲਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਰੋਧੀ ਪਾਰਟੀ ਨੇ ਕੀਤੀ ਮੀਟਿੰਗ

ਰਾਸ਼ਟਰਪਤੀ ਵੱਲੋਂ ਮਾਰਸ਼ਲ ਲਾਅ ਦੇ ਐਲਾਨ ਤੋਂ ਬਾਅਦ ਹੀ ਦੇਸ਼ ਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਨੇ ਆਪਣੇ ਸੰਸਦ ਮੈਂਬਰਾਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਰਾਸ਼ਟਰਪਤੀ ਵਲੋਂ ਚੁੱਕੇ ਗਏ ਕਦਮਾਂ ਅਤੇ ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ‘ਤੇ ਵੀ ਚਰਚਾ ਹੋਵੇਗੀ।

ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਦੱਖਣੀ ਕੋਰੀਆ ਦੀ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਲੀ ਜਾਏ-ਮਯੁੰਗ ਨੇ ਕਿਹਾ ਹੈ ਕਿ ਮਾਰਸ਼ਲ ਲਾਅ ਦੀ ਘੋਸ਼ਣਾ ਗੈਰ-ਸੰਵਿਧਾਨਕ ਹੈ। ਦੂਜੇ ਪਾਸੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੱਤਾਧਾਰੀ ਪੀਪਲਜ਼ ਪਾਵਰ ਪਾਰਟੀ ਦੇ ਮੁਖੀ ਹਾਨ ਡੋਂਗ-ਹੂਨ ਨੇ ਵੀ ਮਾਰਸ਼ਲ ਲਾਅ ਨੂੰ ਗਲਤ ਕਰਾਰ ਦਿੰਦਿਆਂ ਇਸ ਨੂੰ ਰੋਕਣ ਦਾ ਅਹਿਦ ਲਿਆ ਹੈ।

ਰਾਸ਼ਟਰਪਤੀ ਨੇ ਕਿਹਾ- ਉਨ੍ਹਾਂ ਕੋਲ ਮਾਰਸ਼ਲ ਲਾਅ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ
ਯੂਨ ਨੇ ਕਿਹਾ ਕਿ ਉਸ ਕੋਲ ਮਾਰਸ਼ਲ ਲਾਅ ਦਾ ਸਹਾਰਾ ਲੈਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ, ਪਰ ਉਸ ਨੇ ਆਪਣੇ ਸੰਬੋਧਨ ਵਿਚ ਇਹ ਨਹੀਂ ਦੱਸਿਆ ਕਿ ਕੀ ਵਿਸ਼ੇਸ਼ ਉਪਾਅ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਦੇਸ਼ ਵਿੱਚੋਂ ਉੱਤਰੀ ਕੋਰੀਆ ਪੱਖੀ ਤਾਕਤਾਂ ਨੂੰ ਹਟਾਉਣ ਅਤੇ ਉਦਾਰ ਸੰਵਿਧਾਨਕ ਪ੍ਰਣਾਲੀ ਨੂੰ ਬਚਾਉਣ ਲਈ ਲਿਆ ਗਿਆ ਹੈ।

Exit mobile version