ਦੱਖਣੀ ਕੋਰੀਆ ‘ਚ ਮਾਰਸ਼ਲ ਲਾਅ ਹਟਾਉਣ ਦਾ ਐਲਾਨ, ਰਾਸ਼ਟਰਪਤੀ ਯੂਨ ਨੇ ਵਾਪਸ ਲਏ ਹੁਕਮ

Published: 

04 Dec 2024 06:40 AM

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੇ ਮਾਰਸ਼ਲ ਲਾਅ ਹਟਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸੰਸਦ ਵਿੱਚ ਭਾਰੀ ਵਿਰੋਧ ਅਤੇ ਨੈਸ਼ਨਲ ਅਸੈਂਬਲੀ ਵਿੱਚ ਵੋਟਿੰਗ ਤੋਂ ਬਾਅਦ ਲਿਆ ਗਿਆ ਹੈ। ਵਿਧਾਨ ਸਭਾ ਦੇ 190 ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਮਾਰਸ਼ਲ ਲਾਅ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਥੋੜ੍ਹੀ ਦੇਰ ਬਾਅਦ, ਰਾਸ਼ਟਰਪਤੀ ਨੇ ਮਾਰਸ਼ਲ ਲਾਅ ਦਾ ਹੁਕਮ ਵਾਪਸ ਲੈ ਲਿਆ।

ਦੱਖਣੀ ਕੋਰੀਆ ਚ ਮਾਰਸ਼ਲ ਲਾਅ ਹਟਾਉਣ ਦਾ ਐਲਾਨ, ਰਾਸ਼ਟਰਪਤੀ ਯੂਨ ਨੇ ਵਾਪਸ ਲਏ ਹੁਕਮ

ਦੱਖਣੀ ਕੋਰੀਆ ਦੇ ਰਾਸ਼ਟਰਪਤੀ

Follow Us On

ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ-ਯੋਲ ਨੇ ਲਾਗੂ ਮਾਰਸ਼ਲ ਲਾਅ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸੰਸਦ ਵਿੱਚ ਭਾਰੀ ਵਿਰੋਧ ਤੇ ਵੋਟਿੰਗ ਤੋਂ ਬਾਅਦ ਲਿਆ ਗਿਆ ਹੈ। ਵੋਟਿੰਗ ਵਿੱਚ 300 ਵਿੱਚੋਂ 190 ਸੰਸਦ ਮੈਂਬਰਾਂ ਨੇ ਸਰਬਸੰਮਤੀ ਨਾਲ ਮਾਰਸ਼ਲ ਲਾਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮਾਰਸ਼ਲ ਲਾਅ ਦੀ ਘੋਸ਼ਣਾ ਤੋਂ ਬਾਅਦ ਉੱਥੇ ਦੇ ਲੋਕ ਵੀ ਸੜਕਾਂ ‘ਤੇ ਆ ਗਏ, ਫੌਜ ਦੇ ਟੈਂਕ ਸਿਓਲ ਦੀਆਂ ਗਲੀਆਂ ਵਿੱਚ ਘੁੰਮਣ ਲੱਗੇ।

ਹਾਲਾਂਕਿ ਵਿਗੜਦੇ ਹਾਲਾਤਾਂ ਅਤੇ ਵਧਦੇ ਵਿਰੋਧ ਕਾਰਨ ਰਾਸ਼ਟਰਪਤੀ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਯੂਨ ਨੇ ਕਿਹਾ ਕਿ ਮਾਰਸ਼ਲ ਲਾਅ ਨਾਲ ਜੁੜੇ ਫੌਜੀ ਬਲਾਂ ਨੂੰ ਵਾਪਸ ਲੈਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।

ਮਾਰਸ਼ਲ ਲਾਅ ਲਾਗੂ ਹੋਣ ਤੋਂ ਬਾਅਦ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਸੀ। ਸੱਤਾਧਾਰੀ ਪਾਰਟੀ ਦੇ ਕਈ ਆਗੂਆਂ ਨੇ ਵੀ ਇਸ ਨੂੰ ਗੈਰ-ਜਮਹੂਰੀ ਤੇ ਗੈਰ-ਸੰਵਿਧਾਨਕ ਦੱਸਿਆ। ਇਸ ਦੇ ਨਾਲ ਹੀ ਰਾਸ਼ਟਰਪਤੀ ਦੀ ਆਪਣੀ ਪਾਰਟੀ ਦੇ ਨੇਤਾ ਹਾਨ ਡੋਂਗ-ਹੂਨ ਨੇ ਵੀ ਇਸ ਫੈਸਲੇ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਅਤੇ ਸੰਸਦ ‘ਚ ਵੋਟਿੰਗ ‘ਚ ਵੀ ਹਿੱਸਾ ਲਿਆ। ਭਾਰੀ ਬਹੁਮਤ ਨਾਲ ਪਾਸ ਹੋਏ ਇਸ ਮਤੇ ਨੇ ਰਾਸ਼ਟਰਪਤੀ ਯੂਨ ਨੂੰ ਆਪਣਾ ਫੈਸਲਾ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ।

ਕੈਬਨਿਟ ਮੀਟਿੰਗ ਅਤੇ ਪ੍ਰਕਿਰਿਆ

ਰਾਸ਼ਟਰਪਤੀ ਯੂਨ ਨੇ ਕਿਹਾ ਕਿ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿੱਚ ਨੈਸ਼ਨਲ ਅਸੈਂਬਲੀ ਦੇ ਪ੍ਰਸਤਾਵ ਨੂੰ ਰਸਮੀ ਤੌਰ ‘ਤੇ ਮਨਜ਼ੂਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਰਸ਼ਲ ਲਾਅ ਨਾਲ ਜੁੜੇ ਸਾਰੇ ਫੌਜੀ ਬਲਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈਣ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ ਮੀਟਿੰਗ ਦਾ ਸਾਰਾ ਕਾਗਜ਼ੀ ਕੰਮ ਸਵੇਰ ਤੱਕ ਪੂਰਾ ਨਹੀਂ ਹੋ ਸਕਿਆ। ਇਸ ਲਈ ਯੂਨ ਨੇ ਭਰੋਸਾ ਦਿਵਾਇਆ ਕਿ ਜਿਵੇਂ ਹੀ ਕਾਗਜ਼ੀ ਕਾਰਵਾਈ ਪੂਰੀ ਹੋ ਜਾਵੇਗੀ, ਮਾਰਸ਼ਲ ਲਾਅ ਰਸਮੀ ਤੌਰ ‘ਤੇ ਖ਼ਤਮ ਕਰ ਦਿੱਤਾ ਜਾਵੇਗਾ।

Exit mobile version