ਫਰਾਂਸ 'ਚ ਓਲੰਪਿਕ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਹੰਗਾਮਾ, ਹਾਈ-ਸਪੀਡ ਰੇਲ ਨੈੱਟਵਰਕ | paris-olympic-opening-ceremony-attack on railway network in France know full detail in Punjabi Punjabi news - TV9 Punjabi

ਫਰਾਂਸ ਵਿੱਚ ਓਲੰਪਿਕ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਹੰਗਾਮਾ, ਹਾਈ-ਸਪੀਡ ਰੇਲ ਨੈੱਟਵਰਕ ਵਿੱਚ ਭੰਨਤੋੜ

Updated On: 

26 Jul 2024 17:01 PM

France Attack on Railway Network: ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਫਰਾਂਸ ਦੀਆਂ ਰੇਲ ਸੇਵਾਵਾਂ ਵਿੱਚ ਵਿਘਨ ਹੋ ਗਿਆ ਹੈ। ਫਰਾਂਸ ਦੇ ਟਰਾਂਸਪੋਰਟ ਮੰਤਰੀ ਨੇ ਰੇਲ ਨੈੱਟਵਰਕ ਦੇ ਖਿਲਾਫ ਇਨ੍ਹਾਂ ਹਮਲਿਆਂ ਨੂੰ ਅਪਰਾਧਕ ਦੱਸਿਆ ਹੈ। SNCF ਦੇ ਮੁੱਖ ਕਾਰਜਕਾਰੀ ਜੀਨ-ਪੀਅਰੇ ਨੇ ਕਿਹਾ ਹੈ ਕਿ ਲਗਭਗ 8 ਲੱਖ ਯਾਤਰੀ ਇਸ ਨਾਲ ਪ੍ਰਭਾਵਿਤ ਹੋਏ ਹਨ।

ਫਰਾਂਸ ਵਿੱਚ ਓਲੰਪਿਕ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਹੰਗਾਮਾ, ਹਾਈ-ਸਪੀਡ ਰੇਲ ਨੈੱਟਵਰਕ ਵਿੱਚ ਭੰਨਤੋੜ

ਫਰਾਂਸ 'ਚ ਓਲੰਪਿਕ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਹੰਗਾਮਾ

Follow Us On

ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਫਰਾਂਸ ਦੀਆਂ ਰੇਲ ਸੇਵਾਵਾਂ ਵਿੱਚ ਵਿਘਨ ਪਿਆ ਹੈ। ਫਰਾਂਸ ਦੇ ਰਾਸ਼ਟਰੀ ਰੇਲ ਆਪਰੇਟਰ ਐਸਐਨਸੀਐਫ ਨੇ ਸੂਚਿਤ ਕੀਤਾ ਹੈ ਕਿ ਇਸ ਦੇ ਹਾਈ-ਸਪੀਡ ਰੇਲ ਨੈਟਵਰਕ ਵਿੱਚ ਭੰਨਤੋੜ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ, ਜਿਸ ਕਾਰਨ ਰੇਲ ਸੇਵਾਵਾਂ ‘ਤੇ ਵੱਡੇ ਪੱਧਰ ਤੇ ਅਸਰ ਪਿਆ ਹੈ।

ਫਰਾਂਸੀਸੀ ਟਰੇਨ ਆਪਰੇਟਰ ਕੰਪਨੀ SNCF ਨੇ ਓਲੰਪਿਕ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਨਿਊਜ਼ ਏਜੰਸੀ ਏਐਫਪੀ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। SNCF ਨੇ ਕਿਹਾ ਹੈ ਕਿ ਫਰਾਂਸ ਦੇ ਹਾਈ-ਸਪੀਡ ਰੇਲ ਨੈੱਟਵਰਕ ‘ਤੇ ਅੱਗਜ਼ਨੀ ਨਾਲ ਹਮਲਾ ਕੀਤਾ ਗਿਆ ਸੀ। ਜਿਸ ਕਾਰਨ ਸਾਰਾ ਟਰਾਂਸਪੋਰਟ ਸਿਸਟਮ ਬੇਅਸਰ ਹੋ ਗਿਆ।

ਫਰਾਂਸ ਦੀ ਰੇਲ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ

ਜਾਣਕਾਰੀ ਮੁਤਾਬਕ ਫਰਾਂਸ ਦੇ ਪੱਛਮੀ, ਉੱਤਰੀ ਅਤੇ ਪੂਰਬੀ ਖੇਤਰਾਂ ਦੀਆਂ ਰੇਲਵੇ ਲਾਈਨਾਂ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਨਾ ਸਿਰਫ਼ ਘਰੇਲੂ ਰੇਲਗੱਡੀਆਂ ਬਲਕਿ ਚੈਨਲ ਟਨਲ ਰਾਹੀਂ ਗੁਆਂਢੀ ਮੁਲਕਾਂ ਬੈਲਜੀਅਮ ਅਤੇ ਲੰਡਨ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। ਜਾਣਕਾਰੀ ਅਨੁਸਾਰ ਇਸ ਭੰਨਤੋੜ ਅਤੇ ਅੱਗਜ਼ਨੀ ਕਾਰਨ ਹੋਏ ਨੁਕਸਾਨ ਨੂੰ ਠੀਕ ਕਰਨ ਲਈ ਘੱਟੋ-ਘੱਟ ਐਤਵਾਰ ਤੱਕ ਦਾ ਸਮਾਂ ਲੱਗ ਸਕਦਾ ਹੈ।

ਫਰਾਂਸ ਦੇ ਅਧਿਕਾਰੀਆਂ ਨੇ ਨੈਸ਼ਨਲ ਪੁਲਿਸ ਦੀ ਅਗਵਾਈ ਦੇ ਅਨੁਸਾਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਨਸੀਐਫ ਨੇ ਇਨ੍ਹਾਂ ਘਟਨਾਵਾਂ ਨੂੰ ‘ਮੰਦਭਾਗਾ ਕਾਰਾ’ ਦੱਸਿਆ ਹੈ, ਪਰ ਤੋੜ-ਭੰਨ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ ਹੈ। ਫਰਾਂਸ ਦੇ ਸਰਕਾਰੀ ਅਧਿਕਾਰੀਆਂ ਨੇ ਪੈਰਿਸ ਓਲੰਪਿਕ ਦੇ ਉਦਘਾਟਨੀ ਸਮਾਰੋਹ ਤੋਂ ਕੁਝ ਘੰਟੇ ਪਹਿਲਾਂ ਵਾਪਰੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਫਰਾਂਸ ਦੇ ਕਈ ਹਿੱਸਿਆਂ ਵਿੱਚ ਓਲੰਪਿਕ ਖੇਡਾਂ ਦਾ ਆਯੋਜਨ ਕੀਤਾ ਜਾਣਾ ਹੈ, ਪਰ ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਦਾ ਪੈਰਿਸ ਓਲੰਪਿਕ ਨਾਲ ਸਿੱਧਾ ਸਬੰਧ ਹੈ ਜਾਂ ਨਹੀਂ।

8 ਲੱਖ ਰੇਲ ਯਾਤਰੀ ਪ੍ਰਭਾਵਿਤ

ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਫਰਾਂਸ ਦੇ ਖੇਡ ਮੰਤਰੀ ਨੇ ਇਸ ਹਿੰਸਾ ‘ਤੇ ਗੁੱਸਾ ਜ਼ਾਹਰ ਕੀਤਾ ਹੈ ਅਤੇ ਇਸ ਨੂੰ ਭਿਆਨਕ ਦੱਸਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਖੇਡਾਂ ਨੂੰ ਨਿਸ਼ਾਨਾ ਬਣਾਉਣਾ ਫਰਾਂਸ ਨੂੰ ਹੀ ਨਿਸ਼ਾਨਾ ਬਣਾਉਣ ਦੇ ਬਰਾਬਰ ਹੈ। ਉੱਥੇ ਹੀ ਫਰਾਂਸ ਦੇ ਟਰਾਂਸਪੋਰਟ ਮੰਤਰੀ ਨੇ ਰੇਲ ਨੈੱਟਵਰਕ ਦੇ ਖਿਲਾਫ ਇਨ੍ਹਾਂ ਹਮਲਿਆਂ ਨੂੰ ਅਪਰਾਧਕ ਦੱਸਿਆ ਹੈ। SNCF ਦੇ ਮੁੱਖ ਕਾਰਜਕਾਰੀ ਜੀਨ-ਪੀਅਰੇ ਨੇ ਕਿਹਾ ਹੈ ਕਿ ਲਗਭਗ 8 ਲੱਖ ਯਾਤਰੀ ਇਸ ਨਾਲ ਪ੍ਰਭਾਵਿਤ ਹੋਏ ਹਨ।

ਸੀਨ ਨਦੀ ‘ਤੇ ਪੈਰਿਸ ਓਲੰਪਿਕ ਦੀ ਓਪਨਿੰਗ ਸੈਰੇਮਨੀ

ਪੈਰਿਸ ਓਲੰਪਿਕ ਦਾ ਉਦਘਾਟਨੀ ਸਮਾਰੋਹ ਫਰਾਂਸ ਵਿੱਚ ਅਨੋਖੇ ਅੰਦਾਜ਼ ਵਿੱਚ ਹੋਣ ਜਾ ਰਿਹਾ ਹੈ। ਉਦਘਾਟਨੀ ਸਮਾਰੋਹ ਦਾ ਪੂਰਾ ਪ੍ਰੋਗਰਾਮ ਆਈਫਲ ਟਾਵਰ ਅਤੇ ਸੀਨ ਨਦੀ ‘ਤੇ ਹੋਣਾ ਹੈ। ਇਸ ਈਵੈਂਟ ਵਿੱਚ 10500 ਐਥਲੀਟ ਹਿੱਸਾ ਲੈਣਗੇ। ਇਸ ਤੋਂ ਇਲਾਵਾ ਇਸ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਅਤੇ ਮਹਿਮਾਨ ਸ਼ਾਮਲ ਹੋਣ ਵਾਲੇ ਹਨ। ਓਲੰਪਿਕ ਖੇਡਾਂ ਦੀ ਸ਼ੁਰੂਆਤ 1896 ਵਿੱਚ ਹੋਈ ਸੀ, ਉਦੋਂ ਤੋਂ ਹੁਣ ਤੱਕ ਉਦਘਾਟਨੀ ਸਮਾਰੋਹ ਸਟੇਡੀਅਮ ਵਿੱਚ ਹੀ ਹੁੰਦਾ ਆਇਆ ਹੈ। ਇਹ ਪਹਿਲੀ ਵਾਰ ਹੈ ਕਿ ਸਟੇਡੀਅਮ ਦੇ ਬਾਹਰ ਇਸ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਪਰ ਇਹ ਦੇਖਣਾ ਬਾਕੀ ਹੈ ਕਿ ਫਰਾਂਸ ਦੇ ਰੇਲ ਨੈੱਟਵਰਕ ‘ਤੇ ਹੋਏ ਇਸ ਹਮਲੇ ਦਾ ਉਦਘਾਟਨ ਸਮਾਰੋਹ ‘ਤੇ ਕੋਈ ਅਸਰ ਪਵੇਗਾ ਜਾਂ ਨਹੀਂ।

Exit mobile version