Pakistan Tax Revenue- ਪਾਕਿਸਤਾਨ: ਮਸਤੀ ਵਿੱਚ ਕਾਰੋਬਾਰੀ, ਬੇਹਾਲ ਜਨਤਾ…ਦੇਣਾ ਪੈ ਰਿਹਾ ਹੈ 1550% ਜ਼ਿਆਦਾ ਟੈਕਸ | Pakistan Government imf loan salaries class tax rised 1550 percent read full news details in Punjabi Punjabi news - TV9 Punjabi

Pakistan Tax Revenue- ਪਾਕਿਸਤਾਨ: ਮਸਤੀ ਵਿੱਚ ਕਾਰੋਬਾਰੀ, ਬੇਹਾਲ ਜਨਤਾਦੇਣਾ ਪੈ ਰਿਹਾ ਹੈ 1550% ਜ਼ਿਆਦਾ ਟੈਕਸ

Published: 

18 Oct 2024 18:00 PM

Pakistan Tax Revenue: ਪਾਕਿਸਤਾਨ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਭਾਰੀ ਟੈਕਸ ਇਕੱਠਾ ਕੀਤਾ ਹੈ। ਸ਼ਾਹਬਾਜ਼ ਸਰਕਾਰ ਨੇ ਜੁਲਾਈ ਤੋਂ ਸਤੰਬਰ ਦਰਮਿਆਨ ਤਨਖਾਹਦਾਰ ਵਰਗ ਤੋਂ 11 ਹਜ਼ਾਰ ਕਰੋੜ ਰੁਪਏ ਦਾ ਟੈਕਸ ਇਕੱਠਾ ਕੀਤਾ ਹੈ। ਸਰਕਾਰ ਨੇ ਹਾਲ ਹੀ ਵਿੱਚ ਜੂਨ ਵਿੱਚ ਟੈਕਸ ਦਰਾਂ ਵਿੱਚ ਵਾਧਾ ਕੀਤਾ ਸੀ, ਜਿਸ ਕਾਰਨ ਤਨਖਾਹਦਾਰ ਵਰਗ ਨੂੰ ਕਾਰੋਬਾਰੀਆਂ ਦੇ ਮੁਕਾਬਲੇ 1550 ਫੀਸਦੀ ਟੈਕਸ ਦੇਣਾ ਪੈਂ ਰਿਹਾ ਹੈ।

Pakistan Tax Revenue- ਪਾਕਿਸਤਾਨ: ਮਸਤੀ ਵਿੱਚ ਕਾਰੋਬਾਰੀ, ਬੇਹਾਲ ਜਨਤਾਦੇਣਾ ਪੈ ਰਿਹਾ ਹੈ 1550% ਜ਼ਿਆਦਾ ਟੈਕਸ
Follow Us On

ਪਾਕਿਸਤਾਨ ਸਰਕਾਰ ਨੇ ਭਾਵੇਂ IMF ਤੋਂ 7 ਬਿਲੀਅਨ ਡਾਲਰ ਦਾ ਕਰਜ਼ਾ ਲਿਆ ਹੈ ਪਰ ਇਸ ਦਾ ਸਾਰਾ ਬੋਝ ਮੱਧ ਵਰਗ ਦੇ ਤਨਖ਼ਾਹਦਾਰ ਮੁਲਾਜ਼ਮਾਂ ਨੂੰ ਝੱਲਣਾ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਪਾਕਿਸਤਾਨ ਦੇ ਤਨਖਾਹਦਾਰ ਵਰਗ ਨੇ 11,000 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ, ਜੋ ਸੱਤਾਧਾਰੀ ਪਾਰਟੀ ਦੇ ਚਹੇਤੇ ਕਾਰੋਬਾਰੀਆਂ ਵੱਲੋਂ ਅਦਾ ਕੀਤੇ ਟੈਕਸ ਤੋਂ 1,550 ਫੀਸਦੀ ਜ਼ਿਆਦਾ ਹੈ।

ਪਾਕਿਸਤਾਨ ਨੇ ਜੁਲਾਈ ਤੋਂ ਸ਼ੁਰੂ ਹੋਏ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ 11 ਹਜ਼ਾਰ ਕਰੋੜ ਰੁਪਏ ਦਾ ਟੈਕਸ ਇਕੱਠਾ ਕੀਤਾ ਹੈ, ਜੋ ਕਿ ਪਿਛਲੇ ਸਾਲ ਜੁਲਾਈ ਤੋਂ ਸਤੰਬਰ ਤੱਕ ਦੀ ਇਸੇ ਮਿਆਦ ਦੇ ਮੁਕਾਬਲੇ 56 ਫੀਸਦੀ ਹੈ, ਪਿੱਛਲੇ ਸਾਲ ਜੁਲਾਈ ਤੋਂ ਸਿਤੰਬਰ ਵਿਚਾਲੇ ਪਾਕਿਸਤਾਨ ਸਰਕਾਰ ਨੇ ਸੈਲਰੀਡ ਕਲਾਸ ਦੇ 7100 ਕਰੋੜ ਰੁਪਏ ਦਾ ਟੈਕਸ ਹਾਸਿਲ ਕੀਤਾ ਹੈ।

ਪਾਕਿਸਤਾਨ: ਜੂਨ ‘ਚ ਟੈਕਸ ਵਧਾਇਆ ਗਿਆ ਸੀ

ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਸਾਲ ਜੂਨ ਵਿੱਚ ਤਨਖਾਹਦਾਰ ਵਰਗ ਲਈ ਟੈਕਸਾਂ ਵਿੱਚ ਬਹੁਤ ਵਾਧਾ ਕੀਤਾ ਹੈ। ਸਰਕਾਰ ਨੇ ਖਰਚਿਆਂ ਵਿੱਚ ਕਟੌਤੀ ਕਰਨ ਜਾਂ ਗੈਰ-ਟੈਕਸ ਵਾਲੇ ਖੇਤਰਾਂ ਨੂੰ ਟੈਕਸ ਦੇ ਘੇਰੇ ਵਿੱਚ ਲਿਆਉਣ ਦੀ ਬਜਾਏ, ਤਨਖਾਹਦਾਰ ਵਰਗ ਲਈ ਟੈਕਸ ਦਰ ਵਿੱਚ ਲਗਭਗ 40 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਸਰਕਾਰ ਨੇ ਚਾਲੂ ਮਾਲੀ ਸਾਲ ਲਈ 47 ਬਿਲੀਅਨ ਡਾਲਰ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਸੀ, ਜਿਸ ਦਾ ਖਮਿਆਜ਼ਾ ਆਮ ਲੋਕਾਂ ਖਾਸ ਕਰਕੇ ਮੱਧ ਵਰਗ ਨੂੰ ਝੱਲਣਾ ਪੈ ਰਿਹਾ ਹੈ।

ਵਪਾਰੀਆਂ ਦੇ ਮੁਕਾਬਲੇ 1550% ਟੈਕਸ ਅਦਾ ਕੀਤਾ

ਬਜਟ ‘ਚ ਪਾਕਿਸਤਾਨ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ‘ਚ 20 ਤੋਂ 25 ਫੀਸਦੀ ਦਾ ਵਾਧਾ ਕੀਤਾ ਹੈ। ਤਨਖ਼ਾਹਦਾਰ ਵਰਗ ਤੋਂ ਇਕੱਠੇ ਕੀਤੇ 11 ਹਜ਼ਾਰ ਕਰੋੜ ਰੁਪਏ ਦੇ ਟੈਕਸ ਵਿੱਚੋਂ ਸਰਕਾਰੀ ਮੁਲਾਜ਼ਮਾਂ ਦਾ ਯੋਗਦਾਨ ਸਿਰਫ਼ 2800 ਕਰੋੜ ਰੁਪਏ ਹੈ, ਬਾਕੀ 8300 ਕਰੋੜ ਰੁਪਏ ਨਿੱਜੀ ਖੇਤਰ ਦੇ ਮੁਲਾਜ਼ਮਾਂ ਤੋਂ ਵਸੂਲੇ ਗਏ ਹਨ ਜਿਨ੍ਹਾਂ ਨੂੰ ਹਰ ਸਾਲ ਤਨਖ਼ਾਹ ਵਿੱਚ ਕੋਈ ਖਾਸ ਵਾਧਾ ਵੀ ਨਹੀਂ ਮਿਲਦਾ।

ਜੇਕਰ ਅਸੀਂ ਤਨਖਾਹਦਾਰ ਵਰਗ ਤੋਂ ਇਲਾਵਾ ਵਪਾਰੀਆਂ ਤੋਂ ਪ੍ਰਾਪਤ ਟੈਕਸ ਦੀ ਗੱਲ ਕਰੀਏ ਤਾਂ ਇਹ ਬਹੁਤ ਘੱਟ ਹੈ। ਪਾਕਿਸਤਾਨ ਦੇ ਫੈਡਰਲ ਬੋਰਡ ਆਫ ਰੈਵੇਨਿਊ (ਐੱਫ. ਬੀ. ਆਰ.) ਨੇ ਵਪਾਰੀਆਂ ਤੋਂ ਸਿਰਫ 670 ਕਰੋੜ ਰੁਪਏ ਦਾ ਟੈਕਸ ਵਸੂਲਿਆ ਹੈ। ਇਸ ਦੇ ਮੁਕਾਬਲੇ ਸਰਕਾਰੀ ਅਤੇ ਪ੍ਰਾਈਵੇਟ ਮੁਲਾਜ਼ਮਾਂ ਤੋਂ ਪ੍ਰਾਪਤ ਟੈਕਸ 1550% ਵੱਧ ਹੈ।

ਐਫਬੀਆਰ ਦੇ ਅੰਦਾਜ਼ੇ ਤੋਂ ਵੱਧ ਟੈਕਸ ਇਕੱਠਾ ਹੋਇਆ

ਪਾਕਿਸਤਾਨ ਸਰਕਾਰ ਨੇ ਅਸਮਾਨ ਛੂਹ ਰਹੀ ਮਹਿੰਗਾਈ ਦਰਮਿਆਨ ਲੋਕਾਂ ਨੂੰ ਰਾਹਤ ਦਿੰਦਿਆਂ ਟੈਕਸਾਂ ਵਿੱਚ ਭਾਰੀ ਵਾਧਾ ਕੀਤਾ ਹੈ। ਪਿਛਲੇ ਬਜਟ ‘ਚ ਸ਼ਾਹਬਾਜ਼ ਸਰਕਾਰ ਨੇ ਤਨਖਾਹਦਾਰ ਵਰਗ ‘ਤੇ 39 ਫੀਸਦੀ ਅਤੇ ਗੈਰ-ਤਨਖ਼ਾਹਦਾਰ ਵਰਗ ‘ਤੇ 50 ਫੀਸਦੀ ਟੈਕਸ ਵਧਾ ਦਿੱਤਾ ਸੀ। ਐਫਬੀਆਰ ਦੇ ਚੇਅਰਮੈਨ ਰਸ਼ੀਦ ਲੰਬੜਿਆਲ ਨੇ ਖੁਦ ਇਸ ਨੂੰ ਬੇਇਨਸਾਫ਼ੀ ਦੱਸਿਆ ਹੈ। ਐਫਬੀਆਰ ਨੇ ਅਨੁਮਾਨ ਲਗਾਇਆ ਸੀ ਕਿ ਸਰਕਾਰ ਦੁਆਰਾ ਕੀਤੇ ਗਏ ਟੈਕਸ ਵਾਧੇ ਤੋਂ ਬਾਅਦ ਪਿਛਲੇ ਸਾਲ ਦੇ ਮੁਕਾਬਲੇ ਤਨਖਾਹਦਾਰ ਵਰਗ ਤੋਂ 8500 ਕਰੋੜ ਰੁਪਏ ਵੱਧ ਟੈਕਸ ਵਸੂਲੇ ਜਾਣਗੇ। ਜਦਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ‘ਚ ਹੀ ਸ਼ਾਹਬਾਜ਼ ਸਰਕਾਰ ਤਨਖਾਹਦਾਰ ਵਰਗ ਤੋਂ 4000 ਕਰੋੜ ਰੁਪਏ ਹੋਰ ਟੈਕਸ ਵਸੂਲਣ ‘ਚ ਸਫਲ ਰਹੀ ਹੈ।

ਇਹ ਵੀ ਪੜ੍ਹੋ- ਨਿੱਝਰ ਮਾਮਲੇ ਚ ਭਾਰਤ ਨੂੰ ਨਹੀਂ ਦਿੱਤੇ ਗਏ ਸਬੂਤ, ਕੈਨੇਡਾ ਦੇ PM ਜਸਟਿਨ ਟਰੂਡੋ ਦਾ ਬਿਆਨ

ਪਾਕਿਸਤਾਨ ਨੂੰ ਪਿਛਲੇ ਮਹੀਨੇ ਤੋਂ IMF ਤੋਂ 7 ਅਰਬ ਡਾਲਰ ਦੇ ਕਰਜ਼ੇ ਦੀ ਪਹਿਲੀ ਕਿਸ਼ਤ ਮਿਲੀ ਹੈ। ਇਸ ਕਰਜ਼ੇ ਲਈ IMF ਨੇ ਸ਼ਾਹਬਾਜ਼ ਸਰਕਾਰ ਨੂੰ ਟੈਕਸ ਵਧਾਉਣ ਅਤੇ ਕਈ ਮੰਤਰਾਲਿਆਂ ਨੂੰ ਬੰਦ ਕਰਨ ਲਈ ਕਿਹਾ ਸੀ। ਪਾਕਿਸਤਾਨ ਦੀ ਸਰਕਾਰ IMF ਤੋਂ ਕਰਜ਼ਾ ਲੈ ਕੇ ਅਮੀਰ ਹੋ ਗਈ ਪਰ ਜਨਤਾ ਨੂੰ ਇਹ ਕਰਜ਼ਾ ਜ਼ਿਆਦਾ ਟੈਕਸ ਦੇ ਕੇ ਮੋੜਨਾ ਪੈਂ ਰਿਹਾ ਹੈ।

Exit mobile version