Justine Trudeau : ਵਿਵਾਦਾਂ 'ਚ ਘਿਰੇ ਜਸਟਿਨ... ਉਹ 5 ਕਿੱਸੇ ਜਦੋਂ ਟਰੂਡੋ ਕਾਰਨ ਸ਼ਰਮਿੰਦਾ ਹੋਇਆ ਕੈਨੇਡਾ ! | canada-india-conflict-pm justin-trudeau-five-major-controversies of Canadian cm more detail in punjabi Punjabi news - TV9 Punjabi

Justine Trudeau : ਵਿਵਾਦਾਂ ‘ਚ ਘਿਰੇ ਜਸਟਿਨ… ਉਹ 5 ਕਿੱਸੇ ਜਦੋਂ ਟਰੂਡੋ ਕਾਰਨ ਸ਼ਰਮਿੰਦਾ ਹੋਇਆ ਕੈਨੇਡਾ !

Updated On: 

17 Oct 2024 16:40 PM

India Canada Conflict: ਭਾਰਤ ਨਾਲ ਤਣਾਅ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕੈਨੇਡਾ ਨੂੰ ਟਰੂਡੋ ਦੇ ਰਵੱਈਏ ਕਾਰਨ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਟਰੂਡੋ ਵਿਵਾਦਾਂ 'ਚ ਰਹੇ ਅਤੇ ਕਈ ਵਾਰ ਉਨ੍ਹਾਂ ਨੂੰ ਜਨਤਕ ਤੌਰ 'ਤੇ ਮੁਆਫੀ ਮੰਗਦੇ ਵੀ ਦੇਖਿਆ ਗਿਆ।

Justine Trudeau : ਵਿਵਾਦਾਂ ਚ ਘਿਰੇ ਜਸਟਿਨ... ਉਹ 5 ਕਿੱਸੇ ਜਦੋਂ ਟਰੂਡੋ ਕਾਰਨ ਸ਼ਰਮਿੰਦਾ ਹੋਇਆ ਕੈਨੇਡਾ !

ਜਸਟਿਨ ਟਰੂਡੋ, ਕੈਨੇਡਾ ਦੇ ਪ੍ਰਧਾਨ ਮੰਤਰੀ

Follow Us On

ਜਸਟਿਨ ਟਰੂਡੋਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ, ਇੱਕ ਅਜਿਹੀ ਸ਼ਖਸੀਅਤ ਜਿਸਨੂੰ ਹਰ ਭਾਰਤੀ ਪਿਛਲੇ ਇੱਕ ਸਾਲ ਵਿੱਚ ਜਾਣਮ ਅਤੇ ਪਛਾਣਨ ਲੱਗ ਪਿਆ ਹੈ। ਪਰ ਇਸ ਦੇ ਪਿੱਛੇ ਇਕ ਵਿਵਾਦ ਹੈ, ਜਿਸ ਦਾ ਮੁੱਖ ਕਾਰਨ ਬਿਨਾਂ ਕਿਸੇ ਸਬੂਤ ਦੇ ਭਾਰਤ ‘ਤੇ ਲਗਾਏ ਗਏ ਬੇਬੁਨਿਆਦ ਆਰੋਪ।

ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ ਵਿੱਚ ਖਾਲਿਸਤਾਨੀ ਅੱਤਵਾਦੀ ਨਿੱਝਰ ਦੀ ਹੱਤਿਆ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਆਰੋਪ ਲਾਇਆ ਸੀ। 18 ਜੂਨ ਨੂੰ ਕੈਨੇਡਾ ਦੇ ਇੱਕ ਗੁਰਦੁਆਰੇ ਦੇ ਪਾਰਕਿੰਗ ਏਰੀਆ ਵਿੱਚ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਕੁਝ ਮਹੀਨਿਆਂ ਬਾਅਦ ਹੀ ਟਰੂਡੋ ਨੇ ਨਿੱਝਰ ਕਤਲੇਆਮ ਨੂੰ ਲੈ ਕੇ ਭਾਰਤ ‘ਤੇ ਆਰੋਪ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਹੁਣ ਆਪਣੇ ਸਿਖਰ ‘ਤੇ ਹੈ। ਇਕ ਪਾਸੇ ਕੈਨੇਡਾ ਦੇ ਵਿਦੇਸ਼ ਮੰਤਰੀ ਭਾਰਤ ‘ਤੇ ਪਾਬੰਦੀਆਂ ਦੀ ਧਮਕੀ ਦੇ ਰਹੇ ਹਨ, ਉਥੇ ਹੀ ਦੂਜੇ ਪਾਸੇ ਭਾਰਤ ਨੇ ਵੀ ਉਸਦੇ 6 ਡਿਪਲੋਮੈਟਾਂ ਨੂੰ ਕੱਢ ਕੇ ਕੈਨੇਡਾ ਖਿਲਾਫ ਜਵਾਬੀ ਕਾਰਵਾਈ ਕੀਤੀ ਹੈ।

ਭਾਰਤ ਨਾਲ ਪੰਗਾ ਲੈ ਕੇ ਘਿਰੇ ਟਰੂਡੋ

ਇਸ ਪੂਰੇ ਵਿਵਾਦ ਨੂੰ ਲੈ ਕੇ ਜਸਟਿਨ ਟਰੂਡੋ ਦੀ ਕਾਫੀ ਆਲੋਚਨਾ ਹੋ ਰਹੀ ਹੈ, ਉਨ੍ਹਾਂ ਨੇ ਬੁੱਧਵਾਰ ਨੂੰ ਖੁਦ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਨੇ ਨਿੱਝਰ ਕਤਲੇਆਮ ਨੂੰ ਲੈ ਕੇ ਭਾਰਤ ਨੂੰ ਕੋਈ ਠੋਸ ਸਬੂਤ ਨਹੀਂ ਦਿੱਤਾ ਹੈ। ਇਸ ਪੂਰੇ ਮਾਮਲੇ ਕਾਰਨ ਉਨ੍ਹਾਂ ਨੂੰ ਆਪਣੇ ਘਰ ਯਾਨੀ ਕੈਨੇਡਾ ‘ਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਕੈਨੇਡੀਅਨ ਮੀਡੀਆ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ‘ਕੂਟਨੀਤਕ ਜੰਗ’ ਦੱਸਿਆ ਹੈ, ਉਥੇ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਨਿੱਝਰ ਮੁੱਦੇ ‘ਤੇ ਟਰੂਡੋ ਦਾ ਰਵੱਈਆ ਉਨ੍ਹਾਂ ਦੀ ਗੈਰ-ਜਿੰਮੇਦਾਰਾਨਾ ਰਵਈਏ ਨੂੰ ਦਰਸਾਉਂਦਾ ਹੈ।

ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ਨੂੰ ਟਰੂਡੋ ਦੇ ਰਵੱਈਏ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਦੋਂ ਟਰੂਡੋ ਵਿਵਾਦਾਂ ‘ਚ ਰਹੇ ਅਤੇ ਕਈ ਵਾਰ ਉਨ੍ਹਾਂ ਨੂੰ ਜਨਤਕ ਤੌਰ ‘ਤੇ ਮੁਆਫੀ ਮੰਗਦੇ ਵੀ ਦੇਖਿਆ ਗਿਆ।

ਟਰੂਡੋ ਨਾਲ ਜੁੜੇ 5 ਵਿਵਾਦਤ ਕਿੱਸੇ

  1. ਜਸਟਿਨ ਟਰੂਡੋ 2018 ‘ਚ ਪਹਿਲੀ ਵਾਰ ਕਿਸੇ ਸਰਕਾਰੀ ਦੌਰੇ ‘ਤੇ ਭਾਰਤ ਆਏ ਸਨ, ਜਿਸ ਦੌਰਾਨ ਖਾਲਿਸਤਾਨੀ ਵੱਖਵਾਦੀ ਜਸਪਾਲ ਅਟਵਾਲ ਨਾਲ ਟਰੂਡੋ ਦੀ ਤਸਵੀਰ ਨੂੰ ਲੈ ਕੇ ਵੱਡਾ ਵਿਵਾਦ ਹੋਇਆ ਸੀ। ਅਟਵਾਲ ਨੂੰ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੰਧੂ ਦੀ ਹੱਤਿਆ ਦੀ ਕੋਸ਼ਿਸ਼ ਦਾ ਆਰੋਪੀ ਪਾਇਆ ਗਿਆ ਸੀ ਅਤੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਮੰਤਰੀ ਸਿੰਧੂ 1986 ਵਿੱਚ ਵੈਨਕੂਵਰ ਗਏ ਸਨ ਜਿੱਥੇ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਸੀ। ਜਸਪਾਲ ਅਟਵਾਲ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਜੁੜਿਆ ਸਿੱਖ ਵੱਖਵਾਦੀ ਸੀ।
  2. 2016 ਵਿੱਚ, ਜਸਟਿਨ ਟਰੂਡੋ ਵਿਵਾਦਾਂ ਵਿੱਚ ਘਿਰ ਗਏ ਸਨ ਕਿਉਂਕਿ ਉਹ ਆਪਣੇ ਅਰਬਪਤੀ ਦੋਸਤ ਦੇ ਨਿੱਜੀ ਟਾਪੂ ‘ਤੇ ਛੁੱਟੀਆਂ ਮਨਾਉਣ ਗਏ ਸਨ। ਦਸੰਬਰ 2017 ਵਿੱਚ ਪਹਿਲੀ ਵਾਰ ਕੈਨੇਡਾ ਵਿੱਚ ਨੈਤਿਕ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ ਇਸ ਮਾਮਲੇ ਵਿੱਚ ਟਰੂਡੋ ਦੀ ਨਿੰਦਾ ਕਰਦਿਆਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਫਿਰ ਰਾਇਟਰਜ਼ ਨੇ ਰਿਪੋਰਟ ਦਿੱਤੀ ਕਿ ਟਰੂਡੋ ਅਤੇ ਉਸਦੇ ਅਧਿਕਾਰੀਆਂ ਲਈ ਲਾਬਿੰਗ ਕਰਨ ਲਈ ਆਗਾ ਖਾਨ ਦੀ ਫਾਊਂਡੇਸ਼ਨ ਅਧਿਕਾਰਤ ਤੌਰ ‘ਤੇ ਰਜਿਸਟਰ ਕੀਤੀ ਗਈ ਸੀ। ਇਸ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਉਹ ਆਪਣੀਆਂ ਭਵਿੱਖੀ ਛੁੱਟੀਆਂ ਲਈ ਵਾਚਡੌਗ ਦੀ ਮਨਜ਼ੂਰੀ ਲੈਣਗੇ।
  3. ਇਸ ਤੋਂ ਇਲਾਵਾ ਮਈ 2016 ਵਿੱਚ ਟਰੂਡੋ ਵੱਲੋਂ ਕੀਤੀ ਗਈ ਇੱਕ ਗਲਤੀ ਕਾਰਨ ਵੀ ਉਨ੍ਹਾਂ ਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ ਸੀ। ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਵਾਪਰੀ ਇੱਕ ਘਟਨਾ ਨੂੰ ਐਲਬੋਗੇਟ ਵਜੋਂ ਜਾਣਿਆ ਜਾਂਦਾ ਹੈ। ਦਰਅਸਲ, ਵਿਰੋਧੀ ਧਿਰ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਟਰੂਡੋ ਇਕ ਵਿਅਕਤੀ ਨੂੰ ਫੜਨ ਲਈ ਦੌੜੇ, ਜਿਸ ਦੌਰਾਨ ਗਲਤੀ ਨਾਲ ਉਨ੍ਹਾਂ ਦੀ ਕੂਹਣੀ ਇਕ ਔਰਤ ਦੀ ਛਾਤੀ ‘ਤੇ ਲੱਗ ਗਈ। ਟਰੂਡੋ ਨੇ ਇਸ ਘਟਨਾ ਲਈ ਕਈ ਵਾਰ ਮੁਆਫੀ ਮੰਗੀ ਹੈ। ਉਨ੍ਹਾਂ ਨੇ ਕਿਹਾ, ‘ਮੈਂ ਵੀ ਇਕ ਅਜਿਹਾ ਇਨਸਾਨ ਹਾਂ ਜੋ ਬਹੁਤ ਤਣਾਅ ਵਾਲਾ ਕੰਮ ਕਰ ਰਿਹਾ ਹਾਂ।’ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਦੁਬਾਰਾ ਅਜਿਹਾ ਨਹੀਂ ਕਰਨਗੇ।
  4. ਚੌਥਾ ਵਿਵਾਦ ਸਾਲ 2022 ਦਾ ਹੈ ਜਦੋਂ ਟਰੂਡੋ ਨੂੰ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਤੋਂ ਦੋ ਦਿਨ ਪਹਿਲਾਂ ਹੋਟਲ ਦੀ ਲਾਬੀ ਵਿੱਚ ਇੱਕ ਰੈਪ ਗੀਤ ਗਾਉਂਦੇ ਹੋਏ ਰਿਕਾਰਡ ਕੀਤਾ ਗਿਆ ਸੀ। ਵੀਡੀਓ ਵਿੱਚ, ਟਰੂਡੋ ਇੱਕ ਮਰੂਨ ਟੀ-ਸ਼ਰਟ ਅਤੇ ਗੂੜ੍ਹੀ ਜੀਨਸ ਪਹਿਨੇ ਪਿਆਨੋ ਦੇ ਬਿਲਕੁਲ ਕੋਲ ਖੜੇ ਹੋ ਕੇ ਫਰੈਡੀ ਮਰਕਰੀ ਦਾ ਹਿੱਟ ਗੀਤ ਗਾ ਰਹੇ ਸਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ ਸੀ, ਵੀਡੀਓ ‘ਚ ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਆਏ ਕੈਨੇਡੀਅਨ ਵਫਦ ਦੇ ਹੋਰ ਲੋਕ ਵੀ ਮੌਜੂਦ ਸਨ। ਟਰੂਡੋ ਦੀ ਇਸ ਕਾਰਵਾਈ ਦੀ ਸੋਸ਼ਲ ਮੀਡੀਆ ‘ਤੇ ਲੋਕਾਂ ਵਲੋਂ ਕਾਫੀ ਨਿੰਦਾ ਕੀਤੀ ਗਈ।
  5. ਤਾਜ਼ਾ ਵਿਵਾਦ ਸਾਲ 2023 ਦਾ ਹੈ, ਜਦੋਂ ਉਨ੍ਹਾਂ ਨੇ ਸਪੀਕਰ ਫਰਗਸ ਨੂੰ ਅੱਖ ਮਾਰੀ ਸੀ। ਜਸਟਿਨ ਟਰੂਡੋ ਨੂੰ ਇਸ ਲਈ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ ਹਾਊਸ ਆਫ ਕਾਮਨਜ਼ ਵਿੱਚ ਸਪੀਕਰ ਫਰਗਸ ਨੇ ਟਰੂਡੋ ਨੂੰ ਸਤਿਕਾਰਯੋਗ ਪ੍ਰਧਾਨ ਮੰਤਰੀ ਕਹਿ ਕੇ ਸੰਬੋਧਨ ਕੀਤਾ, ਜਦੋਂ ਕਿ ਟਰੂਡੋ ਨੇ ਤੁਰੰਤ ਉਨ੍ਹਾਂ ਨੂੰ ਟੋਕਦਿਆਂ ਬਹੁਤ ਸਤਿਕਾਰਯੋਗ ਕਿਹਾ। ਇਸ ਦੌਰਾਨ ਉਨ੍ਹਾਂ ਨੇ ਸਪੀਕਰ ਫਰਗਸ ਨੂੰ ਅੱਖ ਮਾਰੀ ਅਤੇ ਆਪਣੀ ਜੀਭ ਵੀ ਬਾਹਰ ਕੱਢੀ। ਉਨ੍ਹਾਂ ਦੀ ਇਹ ਹਰਕਤ ਕੈਮਰੇ ‘ਚ ਕੈਦ ਹੋ ਗਈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ।
Exit mobile version