ਨੇਪਾਲ ਸੰਸਦ ਦੇ ਸਾਹਮਣੇ ਆਪਣੇ ਆਪ ਤੇ ਡੀਜ਼ਲ ਸੁੱਟ ਕੇ ਅੱਗ ਲਾਉਣ ਵਾਲੇ ਕਾਰੋਬਾਰੀ ਦੀ ਮੌਤ Punjabi news - TV9 Punjabi

ਨੇਪਾਲ ਸੰਸਦ ਦੇ ਸਾਹਮਣੇ ਆਪਣੇ ਆਪ ਤੇ ਡੀਜ਼ਲ ਸੁੱਟ ਕੇ ਅੱਗ ਲਾਉਣ ਵਾਲੇ ਕਾਰੋਬਾਰੀ ਦੀ ਮੌਤ

Published: 

27 Jan 2023 12:00 PM

ਪ੍ਰੇਮ ਪ੍ਰਸਾਦ ਆਚਾਰੀਆ ਆਪਣੇ ਕਈ ਸਾਲਾਂ ਤੋਂ ਚਲੇ ਆ ਰਹੇ ਖ਼ਰਾਬ ਮਾਲੀ ਹਾਲਾਤ ਅਤੇ ਮਾਨਸਿਕ ਹਾਲਾਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਉਂਦਾ ਰਹਿੰਦਾ ਸੀ। ਉਥੇ ਆਪਣੀਆਂ ਪੋਸਟਾਂ ਵਿੱਚ ਕਈ ਵਾਰ ਖੁਦਕੁਸ਼ੀ ਕਰ ਲੈਣ ਦੀ ਲੰਬੀ-ਲੰਬੀ ਪੋਸਟਾਂ ਸਾਝਾ ਕਰਦਾ ਸੀ।

ਨੇਪਾਲ ਸੰਸਦ ਦੇ ਸਾਹਮਣੇ ਆਪਣੇ ਆਪ ਤੇ ਡੀਜ਼ਲ ਸੁੱਟ ਕੇ ਅੱਗ ਲਾਉਣ ਵਾਲੇ ਕਾਰੋਬਾਰੀ ਦੀ ਮੌਤ
Follow Us On

ਕਾਠਮੰਡੂ:ਇੱਕ ਦਿਨ ਪਹਿਲਾਂ ਉਥੇ ਨੇਪਾਲ ਦੀ ਸੰਸਦ ਦੇ ਸਾਹਮਣੇ ਆਪਣੇ-ਆਪ ਨੂੰ ਅੱਗ ਲਾ ਲੈਣ ਵਾਲੇ 37 ਸਾਲ ਦੇ ਇੱਕ ਕਾਰੋਬਾਰੀ ਦੀ ਅਸਪਤਾਲ ਵਿੱਚ ਮੌਤ ਹੋ ਗਈ। ਇੱਕ ਦਿਨ ਪਹਿਲਾਂ ਹੀ ਨੇਪਾਲ ਦੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ਵਿੱਚ ਓਥੇ ਅੱਗ ਦੀ ਲਪਟਾਂ ‘ਚ ਘਿਰਿਆ ਇੱਕ ਵਿਅਕਤੀ ਨਜ਼ਰ ਆ ਰਿਹਾ ਸੀ ਅਤੇ ਆਲੇ-ਦੁਆਲੇ ਮੌਜੂਦ ਲੋਕੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਸਨ। ਬੁਰੀ ਤਰਾਂ ਜਲੀ ਹੋਈ ਹਾਲਤ ਵਿਚ ਉਸ ਵਿਅਕਤੀ ਨੂੰ ਉਥੇ ਕੀਰਤੀਪੁਰ ਦੇ ਸਕਿਨ ਬਰਨ ਅਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਜਿੱਥੇ ਉਸ ਦੀ ਹੁਣ ਮੌਤ ਹੋ ਗਈ।

ਇੱਲਮ ਦਾ ਕਾਰੋਬਾਰੀ ਸੀ

ਇਸ ਪੀੜਿਤ ਨੇਪਾਲੀ ਵਿਅਕਤੀ ਦੀ ਪਹਿਚਾਣ ਪ੍ਰੇਮ ਪ੍ਰਸਾਦ ਆਚਾਰੀਆ ਦੇ ਨਾਂ ਤੋਂ ਹੋਈ ਹੈ, ਜੋ ਨੇਪਾਲ ਦੇ ਜ਼ਿਲਾ ਇੱਲਮ ਦਾ ਰਹਿਣ ਵਾਲਾ ਇੱਕ ਕਾਰੋਬਾਰੀ ਸੀ। ਓਸਨੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਦੇ ਮੰਗਲਵਾਰ ਦੁਪਹਿਰ ਬਾਅਦ ਸੰਸਦ ਤੋਂ ਬਾਹਰ ਆਉਂਦੇ ਕਾਫਿਲੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਉੱਤੇ ਡੀਜ਼ਲ ਸੁੱਟ ਲਿਆ ‘ਤੇ ਅੱਗ ਲਾ ਲਈ ਸੀ। ਅਸਪਤਾਲ ਵੱਲੋਂ ਪੁਸ਼ਟੀ ਕਰਦੇ ਹੋਏ ਦੱਸਿਆ ਗਿਆ ਕਿ ਪੀੜਿਤ ਨੇ ਉਪਚਾਰ ਦੇ ਦੌਰਾਨ ਦਮ ਤੋੜ ਦਿੱਤਾ ਕਿਓਂਕਿ ਉਹ 80 ਫੀਸਦ ਜਲ ਚੁੱਕਿਆ ਸੀ।

ਨੇਪਾਲ ਸਰਕਾਰ ਦਾ ਕੋਈ ਬਿਆਨ ਨਹੀਂ

ਨੇਪਾਲ ਸਰਕਾਰ ਵੱਲੋਂ ਹਾਲੇ ਤੱਕ ਇਸ ਬੇਹੱਦ ਦਰਦਨਾਕ ਘਟਨਾ ਉੱਤੇ ਕੋਈ ਬਿਆਨ ਨਹੀਂ ਆਯਾ ਹੈ। ਸੋਸ਼ਲ ਮੀਡੀਆ ਤੇ ਹੀ ਨੇਪਾਲ ਦੇ ਕਈ ਹੋਰ ਯੂਜ਼ਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਚੁਪੀ ਤੇ ਸਵਾਲ ਚੁੱਕੇ ਗਏ ਹਨ ਕਿਉਂਕਿ ਕਾਰੋਬਾਰੀ ਨੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਦੇ ਕਾਫਿਲੇ ਦੇ ਸਾਹਮਣੇ ਹੀ ਡੀਜ਼ਲ ਸੁੱਟ ਕੇ ਆਪਣੇ ਆਪ ਨੂੰ ਅੱਗ ਲਾਈ ਸੀ। ਅਸਲ ਵਿੱਚ ਪ੍ਰੇਮ ਪ੍ਰਸਾਦ ਆਚਾਰੀਆ ਕਈ ਸਾਲਾਂ ਤੋਂ ਚਲੇ ਆ ਰਹੇ ਆਪਣੇ ਖ਼ਰਾਬ ਮਾਲੀ ਹਾਲਾਤ ਅਤੇ ਮਾਨਸਿਕ ਹਾਲਾਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਉਂਦਾ ਰਹਿੰਦਾ ਸੀ।’

ਉਥੇ ਆਪਣੀਆਂ ਇਨ੍ਹਾਂ ਪੋਸਟਾਂ ਵਿੱਚ ਕਈ ਵਾਰ ਖੁਦਕੁਸ਼ੀ ਕਰ ਲੈਣ ਦੀ ਲੰਬੀ-ਲੰਬੀ ਪੋਸਟਾਂ ਉਥੇ ਸਾਝਾ ਕਰਦਾ ਸੀ। ਇੱਕ ਅਜਿਹੀ ਪੋਸਟ ਵਿੱਚ ਉਸ ਨੇ ਲਿਖਿਆ ਸੀ ਕਿ ਹੁਣ ਉਸ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੁਣ ਉਸ ਦੇ ਸਾਹਮਣੇ ਆਪਣੀ ਜਾਨ ਦੇ ਦੇਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ। ਉਸ ਨੇ ਆਪਣੀ ਇੱਕ ਪੋਸਟ ਵਿੱਚ ਇੱਥੇ ਤਕ ਦੱਸਿਆ ਸੀ ਕਿ ਉਹ ਪਹਿਲਾਂ ਵੀ ਜਾਨ ਦੇਣ ਦੀ ਕੋਸ਼ਿਸ਼ ਕਰ ਚੁਕਿਆ ਸੀ ਪਰ ਨਾਕਾਮ ਰਿਹਾ।

Exit mobile version