ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਨੇਪਾਲ ਸੰਸਦ ਦੇ ਸਾਹਮਣੇ ਆਪਣੇ ਆਪ ਤੇ ਡੀਜ਼ਲ ਸੁੱਟ ਕੇ ਅੱਗ ਲਾਉਣ ਵਾਲੇ ਕਾਰੋਬਾਰੀ ਦੀ ਮੌਤ

ਪ੍ਰੇਮ ਪ੍ਰਸਾਦ ਆਚਾਰੀਆ ਆਪਣੇ ਕਈ ਸਾਲਾਂ ਤੋਂ ਚਲੇ ਆ ਰਹੇ ਖ਼ਰਾਬ ਮਾਲੀ ਹਾਲਾਤ ਅਤੇ ਮਾਨਸਿਕ ਹਾਲਾਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਉਂਦਾ ਰਹਿੰਦਾ ਸੀ। ਉਥੇ ਆਪਣੀਆਂ ਪੋਸਟਾਂ ਵਿੱਚ ਕਈ ਵਾਰ ਖੁਦਕੁਸ਼ੀ ਕਰ ਲੈਣ ਦੀ ਲੰਬੀ-ਲੰਬੀ ਪੋਸਟਾਂ ਸਾਝਾ ਕਰਦਾ ਸੀ।

ਨੇਪਾਲ ਸੰਸਦ ਦੇ ਸਾਹਮਣੇ ਆਪਣੇ ਆਪ ਤੇ ਡੀਜ਼ਲ ਸੁੱਟ ਕੇ ਅੱਗ ਲਾਉਣ ਵਾਲੇ ਕਾਰੋਬਾਰੀ ਦੀ ਮੌਤ
Follow Us
tv9-punjabi
| Published: 27 Jan 2023 12:00 PM

ਕਾਠਮੰਡੂ:ਇੱਕ ਦਿਨ ਪਹਿਲਾਂ ਉਥੇ ਨੇਪਾਲ ਦੀ ਸੰਸਦ ਦੇ ਸਾਹਮਣੇ ਆਪਣੇ-ਆਪ ਨੂੰ ਅੱਗ ਲਾ ਲੈਣ ਵਾਲੇ 37 ਸਾਲ ਦੇ ਇੱਕ ਕਾਰੋਬਾਰੀ ਦੀ ਅਸਪਤਾਲ ਵਿੱਚ ਮੌਤ ਹੋ ਗਈ। ਇੱਕ ਦਿਨ ਪਹਿਲਾਂ ਹੀ ਨੇਪਾਲ ਦੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ਵਿੱਚ ਓਥੇ ਅੱਗ ਦੀ ਲਪਟਾਂ ‘ਚ ਘਿਰਿਆ ਇੱਕ ਵਿਅਕਤੀ ਨਜ਼ਰ ਆ ਰਿਹਾ ਸੀ ਅਤੇ ਆਲੇ-ਦੁਆਲੇ ਮੌਜੂਦ ਲੋਕੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਸਨ। ਬੁਰੀ ਤਰਾਂ ਜਲੀ ਹੋਈ ਹਾਲਤ ਵਿਚ ਉਸ ਵਿਅਕਤੀ ਨੂੰ ਉਥੇ ਕੀਰਤੀਪੁਰ ਦੇ ਸਕਿਨ ਬਰਨ ਅਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ ਜਿੱਥੇ ਉਸ ਦੀ ਹੁਣ ਮੌਤ ਹੋ ਗਈ।

ਇੱਲਮ ਦਾ ਕਾਰੋਬਾਰੀ ਸੀ

ਇਸ ਪੀੜਿਤ ਨੇਪਾਲੀ ਵਿਅਕਤੀ ਦੀ ਪਹਿਚਾਣ ਪ੍ਰੇਮ ਪ੍ਰਸਾਦ ਆਚਾਰੀਆ ਦੇ ਨਾਂ ਤੋਂ ਹੋਈ ਹੈ, ਜੋ ਨੇਪਾਲ ਦੇ ਜ਼ਿਲਾ ਇੱਲਮ ਦਾ ਰਹਿਣ ਵਾਲਾ ਇੱਕ ਕਾਰੋਬਾਰੀ ਸੀ। ਓਸਨੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਦੇ ਮੰਗਲਵਾਰ ਦੁਪਹਿਰ ਬਾਅਦ ਸੰਸਦ ਤੋਂ ਬਾਹਰ ਆਉਂਦੇ ਕਾਫਿਲੇ ਦੇ ਸਾਹਮਣੇ ਖੜੇ ਹੋ ਕੇ ਆਪਣੇ ਉੱਤੇ ਡੀਜ਼ਲ ਸੁੱਟ ਲਿਆ ‘ਤੇ ਅੱਗ ਲਾ ਲਈ ਸੀ। ਅਸਪਤਾਲ ਵੱਲੋਂ ਪੁਸ਼ਟੀ ਕਰਦੇ ਹੋਏ ਦੱਸਿਆ ਗਿਆ ਕਿ ਪੀੜਿਤ ਨੇ ਉਪਚਾਰ ਦੇ ਦੌਰਾਨ ਦਮ ਤੋੜ ਦਿੱਤਾ ਕਿਓਂਕਿ ਉਹ 80 ਫੀਸਦ ਜਲ ਚੁੱਕਿਆ ਸੀ।

ਨੇਪਾਲ ਸਰਕਾਰ ਦਾ ਕੋਈ ਬਿਆਨ ਨਹੀਂ

ਨੇਪਾਲ ਸਰਕਾਰ ਵੱਲੋਂ ਹਾਲੇ ਤੱਕ ਇਸ ਬੇਹੱਦ ਦਰਦਨਾਕ ਘਟਨਾ ਉੱਤੇ ਕੋਈ ਬਿਆਨ ਨਹੀਂ ਆਯਾ ਹੈ। ਸੋਸ਼ਲ ਮੀਡੀਆ ਤੇ ਹੀ ਨੇਪਾਲ ਦੇ ਕਈ ਹੋਰ ਯੂਜ਼ਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਚੁਪੀ ਤੇ ਸਵਾਲ ਚੁੱਕੇ ਗਏ ਹਨ ਕਿਉਂਕਿ ਕਾਰੋਬਾਰੀ ਨੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ਦੇ ਕਾਫਿਲੇ ਦੇ ਸਾਹਮਣੇ ਹੀ ਡੀਜ਼ਲ ਸੁੱਟ ਕੇ ਆਪਣੇ ਆਪ ਨੂੰ ਅੱਗ ਲਾਈ ਸੀ। ਅਸਲ ਵਿੱਚ ਪ੍ਰੇਮ ਪ੍ਰਸਾਦ ਆਚਾਰੀਆ ਕਈ ਸਾਲਾਂ ਤੋਂ ਚਲੇ ਆ ਰਹੇ ਆਪਣੇ ਖ਼ਰਾਬ ਮਾਲੀ ਹਾਲਾਤ ਅਤੇ ਮਾਨਸਿਕ ਹਾਲਾਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਾਉਂਦਾ ਰਹਿੰਦਾ ਸੀ।’

ਉਥੇ ਆਪਣੀਆਂ ਇਨ੍ਹਾਂ ਪੋਸਟਾਂ ਵਿੱਚ ਕਈ ਵਾਰ ਖੁਦਕੁਸ਼ੀ ਕਰ ਲੈਣ ਦੀ ਲੰਬੀ-ਲੰਬੀ ਪੋਸਟਾਂ ਉਥੇ ਸਾਝਾ ਕਰਦਾ ਸੀ। ਇੱਕ ਅਜਿਹੀ ਪੋਸਟ ਵਿੱਚ ਉਸ ਨੇ ਲਿਖਿਆ ਸੀ ਕਿ ਹੁਣ ਉਸ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੁਣ ਉਸ ਦੇ ਸਾਹਮਣੇ ਆਪਣੀ ਜਾਨ ਦੇ ਦੇਣ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ। ਉਸ ਨੇ ਆਪਣੀ ਇੱਕ ਪੋਸਟ ਵਿੱਚ ਇੱਥੇ ਤਕ ਦੱਸਿਆ ਸੀ ਕਿ ਉਹ ਪਹਿਲਾਂ ਵੀ ਜਾਨ ਦੇਣ ਦੀ ਕੋਸ਼ਿਸ਼ ਕਰ ਚੁਕਿਆ ਸੀ ਪਰ ਨਾਕਾਮ ਰਿਹਾ।

ਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅੱਜ ਅਦਾਲਤ 'ਚ ਕਰਨਗੇ ਵੱਡਾ ਖੁਲਾਸਾ, CM ਦੀ ਪਤਨੀ ਦਾ ਦਾਅਵਾ
ਦਿੱਲੀ ਸ਼ਰਾਬ ਘੁਟਾਲਾ: ਕੇਜਰੀਵਾਲ ਅੱਜ ਅਦਾਲਤ 'ਚ ਕਰਨਗੇ ਵੱਡਾ ਖੁਲਾਸਾ, CM ਦੀ ਪਤਨੀ ਦਾ ਦਾਅਵਾ...
Punjab Politics: ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ
Punjab Politics: ਪੰਜਾਬ ਦੀ ਸਿਆਸਤ ਚ ਇੱਕ ਹੋਰ ਵੱਡਾ ਧਮਾਕਾ, AAP ਛੱਡ BJP ਵਿੱਚ ਸ਼ਾਮਲ ਹੋਏ MP ਸੁਸ਼ੀਲ ਕੁਮਾਰ ਰਿੰਕੂ ਤੇ MLA ਸ਼ੀਤਲ ਅੰਗੁਰਾਲ...
J&K: ਜੰਮੂ-ਕਸ਼ਮੀਰ 'ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ 'ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ
J&K: ਜੰਮੂ-ਕਸ਼ਮੀਰ 'ਚੋਂ ਹਟਾਏਗਾ AFSPA, ਫੌਜ ਵਾਪਸ ਬੁਲਾਉਣ 'ਤੇ ਅਮਿਤ ਸ਼ਾਹ ਦੀ ਰਣਨੀਤੀ ਜਾਣੋ...
Himachal Pradesh By Election: ਭਾਜਪਾ ਨੇ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀਆਂ ਟਿਕਟਾਂ
Himachal Pradesh By Election: ਭਾਜਪਾ ਨੇ ਕਾਂਗਰਸ ਦੇ 6 ਬਾਗੀਆਂ ਨੂੰ ਦਿੱਤੀਆਂ ਟਿਕਟਾਂ...
ਕੰਗਨਾ ਰਣੌਤ ਨੇ ਆਪਣੇ 'ਤੇ ਵਿਵਾਦਤ ਟਿੱਪਣੀ ਬਾਰੇ ਕੀ ਕਿਹਾ? ਦੇਖੋ ਵੀਡੀਓ
ਕੰਗਨਾ ਰਣੌਤ ਨੇ ਆਪਣੇ 'ਤੇ ਵਿਵਾਦਤ ਟਿੱਪਣੀ ਬਾਰੇ ਕੀ ਕਿਹਾ? ਦੇਖੋ ਵੀਡੀਓ...
ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਰਵਨੀਤ ਸਿੰਘ ਬਿੱਟੂ ਭਾਜਪਾ 'ਚ ਹੋਏ ਸ਼ਾਮਲ
ਪੰਜਾਬ 'ਚ ਕਾਂਗਰਸ ਨੂੰ ਵੱਡਾ ਝਟਕਾ, ਰਵਨੀਤ ਸਿੰਘ ਬਿੱਟੂ ਭਾਜਪਾ 'ਚ ਹੋਏ ਸ਼ਾਮਲ...
ਜਾਖੜ ਨੇ ਦੱਸਿਆ ਕਿਉਂ ਨਹੀਂ ਹੋਵੇਗਾ BJP ਦਾ ਅਕਾਲੀ ਦਲ ਨਾਲ ਗਠਜੋੜ
ਜਾਖੜ ਨੇ ਦੱਸਿਆ ਕਿਉਂ ਨਹੀਂ ਹੋਵੇਗਾ BJP ਦਾ ਅਕਾਲੀ ਦਲ ਨਾਲ ਗਠਜੋੜ...
ਪੰਜਾਬ 'ਚ ਫਿਰ ਤੋਂ ਰੇਲਵੇ ਦੀ ਵੱਡੀ ਲਾਪਰਵਾਹੀ, ਗਲਤ ਰੂਟ 'ਤੇ ਚੱਲੀ Train, ਅੱਗੇ ਕੀ ਹੋਇਆ, ਦੇਖੋ ਰਿਪੋਰਟ
ਪੰਜਾਬ 'ਚ ਫਿਰ ਤੋਂ ਰੇਲਵੇ ਦੀ ਵੱਡੀ ਲਾਪਰਵਾਹੀ, ਗਲਤ ਰੂਟ 'ਤੇ ਚੱਲੀ Train, ਅੱਗੇ ਕੀ ਹੋਇਆ, ਦੇਖੋ ਰਿਪੋਰਟ...
ਕੀ ਅਰਵਿੰਦ ਕੇਜਰੀਵਾਲ ਦੀ ਥਾਂ ਕੋਈ ਹੋਰ ਬਣ ਸਕਦਾ CM?, ਅਨੁਰਾਗ ਢਾਂਡਾ ਦਾ ਬਿਆਨ
ਕੀ ਅਰਵਿੰਦ ਕੇਜਰੀਵਾਲ ਦੀ ਥਾਂ ਕੋਈ ਹੋਰ ਬਣ ਸਕਦਾ CM?, ਅਨੁਰਾਗ ਢਾਂਡਾ ਦਾ ਬਿਆਨ...
Stories