ਮਲੇਸ਼ੀਆ ‘ਚ ਮਿਲਟਰੀ ਰਿਹਰਸਲ ਦੌਰਾਨ ਟਕਰਾਏ 2 ਹੈਲੀਕਾਪਟਰ, 10 ਦੀ ਮੌਤ
Malaysia helicopter collide: ਰਾਇਲ ਮਲੇਸ਼ੀਅਨ ਨੇਵੀ (ਟੀਐਲਡੀਐਮ) ਨੇ ਦੱਸਿਆ ਕਿ ਜਲ ਸੈਨਾ ਦੀ ਪਰੇਡ ਲਈ ਮਿਲਟਰੀ ਰਿਹਰਸਲ ਦੌਰਾਨ ਮਲੇਸ਼ੀਆ ਨੇਵੀ ਦੇ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ।
Malaysia helicopter Collide: ਮਲੇਸ਼ੀਆ ਤੋਂ ਅੱਜ ਯਾਨੀ 23 ਅਪ੍ਰੈਲ ਨੂੰ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਦੋ ਜਹਾਜ਼ ਆਪਸ ‘ਚ ਟਕਰਾ ਗਏ ਅਤੇ ਕਰੈਸ਼ ਹੋ ਗਏ। ਦਰਅਸਲ, ਰਾਇਲ ਮਲੇਸ਼ੀਅਨ ਨੇਵੀ ਪਰੇਡ ਲਈ ਮਿਲਟਰੀ ਰਿਹਰਸਲ ਦੌਰਾਨ ਮਲੇਸ਼ੀਅਨ ਨੇਵੀ ਦੇ ਦੋ ਹੈਲੀਕਾਪਟਰ ਹਵਾ ਵਿੱਚ ਟਕਰਾ ਗਏ ਸਨ।
ਹੈਲੀਕਾਪਟਰ ਦੇ ਹਵਾ ਵਿੱਚ ਟਕਰਾਉਣ ਕਾਰਨ 10 ਲੋਕਾਂ ਦੀ ਮੌਤ ਹੋ ਗਈ। ਰਾਇਲ ਮਲੇਸ਼ੀਅਨ ਨੇਵੀ (ਟੀਐਲਡੀਐਮ) ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਮੰਗਲਵਾਰ ਨੂੰ ਸਵੇਰੇ 9:30 ਵਜੇ (ਸਥਾਨਕ ਸਮੇਂ) ਉੱਤੇ ਲੁਮੁਟ, ਪੇਰਾਕ ਵਿੱਚ ਟੀਐਲਡੀਐਮ ਸਟੇਡੀਅਮ ਵਿੱਚ ਇੱਕ ਫਲਾਈ ਓਵਰ ਅਭਿਆਸ ਦੌਰਾਨ ਵਾਪਰੀ।
2 ਜਹਾਜ਼ ਹੋਏ ਕਰੈਸ਼
ਹਾਦਸੇ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਟੀਐਲਡੀਐਮ ਨੇ ਕਿਹਾ ਕਿ ਸਾਰੇ ਪੀੜਤਾਂ ਦੀ ਮੌਕੇ ਤੇ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਲਈ ਟੀਐਲਡੀਐਮ ਮਿਲਟਰੀ ਹਸਪਤਾਲ ਭੇਜਿਆ ਗਿਆ ਸੀ। ਮਲੇਸ਼ੀਆ ਵਿੱਚ ਇੱਕ ਹੈਲੀਕਾਪਟਰ ਦੀ ਟੱਕਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਹੈਲੀਕਾਪਟਰ ਮੱਧ ਹਵਾ ਵਿੱਚ ਦੂਜੇ ਹੈਲੀਕਾਪਟਰ ਦੇ ਪਿਛਲੇ ਹਿੱਸੇ ਨਾਲ ਟਕਰਾ ਜਾਂਦਾ ਹੈ ਅਤੇ ਦੋਵੇਂ ਤੁਰੰਤ ਜ਼ਮੀਨ ਉੱਤੇ ਡਿੱਗਦੇ ਹਨ। ਮਲੇਸ਼ੀਆ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ Fennec M502-6 ਅਤੇ ਇੱਕ HOM M503-3 ਵਿਚਕਾਰ ਟੱਕਰ ਹੋ ਗਈ।
BREAKING: 2 military helicopters crash after mid-air collision in Malaysia, killing all 10 people on board pic.twitter.com/4afNggr0x9
— BNO News (@BNONews) April 23, 2024
ਕਿੱਥੇ ਕ੍ਰੈਸ਼ ਹੋਏ ਜਹਾਜ਼?
ਇਕ ਹੋਰ ਰਿਪੋਰਟ ਮੁਤਾਬਕ ਫੇਨੇਕ ਹੈਲੀਕਾਪਟਰ ਵਿਚ ਚਾਲਕ ਦਲ ਦੇ ਤਿੰਨ ਮੈਂਬਰ ਸਨ। ਜਦੋਂਕਿ ਦੂਜੇ ਹੈਲੀਕਾਪਟਰ ਵਿੱਚ ਸੱਤ ਮੈਂਬਰੀ ਚਾਲਕ ਦਲ ਮੌਜੂਦ ਸੀ। ਫੈਨੇਕ ਹੈਲੀਕਾਪਟਰ ਸਪੋਰਟਸ ਕੰਪਲੈਕਸ ਦੇ ਸਵਿਮਿੰਗ ਪੂਲ ‘ਚ ਕ੍ਰੈਸ਼ ਹੋ ਗਿਆ, ਜਦਕਿ ਦੂਜਾ ਹੈਲੀਕਾਪਟਰ ਟੀਐੱਲਡੀਐੱਮ ਸਟੇਡੀਅਮ ਦੀਆਂ ਪੌੜੀਆਂ ‘ਤੇ ਕ੍ਰੈਸ਼ ਹੋ ਗਿਆ। ਟੀਐਲਡੀਐਮ ਨੇ ਅੱਗੇ ਕਿਹਾ ਕਿ ਰਿਹਰਸਲ ਦੌਰਾਨ ਜਹਾਜ਼ ਦੇ ਅਚਾਨਕ ਕਰੈਸ਼ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਜਾਂਚ ਸੰਸਥਾ ਦਾ ਗਠਨ ਕੀਤਾ ਜਾਵੇਗਾ।
ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਦੋਵਾਂ ਜਹਾਜ਼ਾਂ ਨੇ 9:03 ਵਜੇ (ਸਥਾਨਕ ਸਮਾਂ) ਟਕਰਾਉਣ ਤੋਂ ਪਹਿਲਾਂ ਪਡਾਂਗ ਸਿਟੀਆਵਾਨ ਤੋਂ ਉਡਾਣ ਭਰੀ, AW139 ਲੂਮਟ ਬੇਸ ਦੇ ਸਟੇਡੀਅਮ ਦੀਆਂ ਪੌੜੀਆਂ ‘ਤੇ ਕ੍ਰੈਸ਼ ਹੋ ਗਿਆ, ਜਦੋਂ ਕਿ AW139 ਫੇਨੇਚ ਅਧਾਰ ਦੇ ਸਪੋਰਟਸ ਸਵਿਮਿੰਗ ਪੂਲ ਵਿੱਚ ਡਿੱਗ ਗਿਆ।