US Elections: ਬਰਾਕ ਓਬਾਮਾ ਨੇ ਕਮਲਾ ਹੈਰਿਸ ਦੇ ਨਾਂ ਤੇ ਲਗਾਈ ਮੁਹਰ, ਪਤਨੀ ਮਿਸ਼ੇਲ ਨੇ ਵੀ ਕੀਤਾ ਸਮਰਥਨ | kamala-harris will elect us presidential election former-president-barack-obama-and-michelle-obama-endorse-her name detail in punjabi Punjabi news - TV9 Punjabi

US Elections: ਬਰਾਕ ਓਬਾਮਾ ਨੇ ਕਮਲਾ ਹੈਰਿਸ ਦੇ ਨਾਂ ‘ਤੇ ਲਗਾਈ ਮੁਹਰ, ਪਤਨੀ ਮਿਸ਼ੇਲ ਨੇ ਵੀ ਕੀਤਾ ਸਮਰਥਨ

Updated On: 

26 Jul 2024 17:15 PM

Kamla Harris: ਅਮਰੀਕਾ ਵਿੱਚ ਜਦੋਂ ਰਾਸ਼ਟਰਪਤੀ ਜੋਅ ਬਾਈਡੇਨ ਚੋਣ ਤੋਂ ਹਟ ਗਏ ਸਨ ਤਾਂ ਬਰਾਕ ਓਬਾਮਾ ਨੇ ਕਮਲਾ ਹੈਰਿਸ ਦਾ ਨਾਂ ਨਹੀਂ ਲਿਆ ਸੀ। ਉਦੋਂ ਉਨ੍ਹਾਂ ਕਿਹਾ ਸੀ ਕਿ ਪਾਰਟੀ ਇਸ ਸਬੰਧੀ ਫੈਸਲਾ ਲਵੇਗੀ। ਕਮਲਾ ਹੈਰਿਸ ਦਾ ਸਮਰਥਨ ਕਰਨ ਤੋਂ ਪਹਿਲਾਂ ਮਿਸ਼ੇਲ ਓਬਾਮਾ ਦੇ ਨਾਂ ਦੀ ਵੀ ਚਰਚਾ ਹੋ ਰਹੀ ਸੀ। ਹਾਲਾਂਕਿ ਹੁਣ ਦੋਵਾਂ ਨੇ ਹੈਰਿਸ ਦੇ ਨਾਂ ਦਾ ਸਮਰਥਨ ਕਰ ਦਿੱਤਾ ਹੈ।

US Elections: ਬਰਾਕ ਓਬਾਮਾ ਨੇ ਕਮਲਾ ਹੈਰਿਸ ਦੇ ਨਾਂ ਤੇ ਲਗਾਈ ਮੁਹਰ, ਪਤਨੀ ਮਿਸ਼ੇਲ ਨੇ ਵੀ ਕੀਤਾ ਸਮਰਥਨ

ਕਮਲਾ ਹੈਰਿਸ

Follow Us On

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਕਮਲਾ ਹੈਰਿਸ ਦਾ ਡੈਮੋਕ੍ਰੇਟਿਕ ਪਾਰਟੀ ਦਾ ਉਮੀਦਵਾਰ ਬਣਨਾ ਲਗਭਗ ਤੈਅ ਹੈ। ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਪਾਰਟੀ ਨੇਤਾ ਬਰਾਕ ਓਬਾਮਾ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਕਮਲਾ ਹੈਰਿਸ ਦੇ ਨਾਂ ਦਾ ਸਮਰਥਨ ਕੀਤਾ ਹੈ। ਓਬਾਮਾ ਦੇ ਖੁੱਲ੍ਹੇ ਸਮਰਥਨ ਤੋਂ ਬਾਅਦ ਹੁਣ ਇਹ ਲਗਭਗ ਤੈਅ ਹੈ ਕਿ ਹੈਰਿਸ ਰਿਪਬਲਿਕਨ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਚੋਣ ਲੜਨਗੇ।

ਓਬਾਮਾ ਅਤੇ ਮਿਸ਼ੇਲ ਨੇ ਹੈਰਿਸ ਦੇ ਸਮਰਥਨ ਵਿੱਚ ਇੱਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਹੈ। ਇਸ ‘ਚ ਉਨ੍ਹਾਂ ਕਿਹਾ ਕਿ ਇਸ ਹਫਤੇ ਦੇ ਸ਼ੁਰੂ ‘ਚ ਅਸੀਂ ਕਮਲਾ ਹੈਰਿਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਅਮਰੀਕਾ ਦੀ ਸ਼ਾਨਦਾਰ ਰਾਸ਼ਟਰਪਤੀ ਹੋਣਗੇ। ਉਨ੍ਹਾਂ ਨੂੰ ਸਾਡਾ ਪੂਰਾ ਸਮਰਥਨ ਹੈ। ਓਬਾਮਾ ਅਤੇ ਮਿਸ਼ੇਲ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਸਮਰਥਨ ਕਰਨ ਤੋਂ ਬਾਅਦ ਕਮਲਾ ਹੈਰਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਦੋਵਾਂ ਦਾ ਧੰਨਵਾਦ ਕੀਤਾ।

ਬਾਈਡੇਨ ਕਰ ਚੁੱਕੇ ਹਨ ਚੋਣ ਨਾ ਲੜਨ ਦਾ ਐਲਾਨ

ਅਮਰੀਕਾ ਵਿੱਚ, ਮੌਜੂਦਾ ਰਾਸ਼ਟਰਪਤੀ ਜੋ ਬਾਈਡੇਨ ਖੁਦ ਹੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਤੋਂ ਪਿੱਛੇ ਹਟ ਗਏ ਸਨ। ਆਪਣੇ ਕਦਮ ਪਿੱਛੇ ਹਟਣ ਤੋਂ ਬਾਅਦ ਬਾਈਡੇਨ ਨੇ ਕਮਲਾ ਹੈਰਿਸ ਦਾ ਨਾਂ ਅੱਗੇ ਰੱਖਿਆ। ਬਾਈਡੇਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟਣ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਤਰਫੋਂ ਹੈਰਿਸ ਦੀ ਉਮੀਦਵਾਰੀ ਦਾ ਸਮਰਥਨ ਕਰਨ ਦੇ ਉਨ੍ਹਾਂ ਦੇ ਫੈਸਲੇ ਦਾ ਉਦੇਸ਼ ਦੇਸ਼ ਨੂੰ ਇਕਜੁੱਟ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਵਾਗਡੋਰ ਸੌਂਪਣਾ ਹੈ।

ਬਾਈਡੇਨ ਨੇ ਦੱਸਿਆ- ਕਿਉਂ ਚੋਣ ਦੌੜ ਤੋਂ ਕਿਉਂ ਹਟ ਗਏ?

ਜੋ ਬਾਈਡੇਨ ਨੇ ਬੁੱਧਵਾਰ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਲੋਕਤੰਤਰ ਨੂੰ ਬਚਾਉਣ ਲਈ ਆਪਣੀ 2024 ਦੀ ਚੋਣ ਮੁਹਿੰਮ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਨਵੀਂ ਪੀੜ੍ਹੀ ਨੂੰ ਵਾਗਡੋਰ ਸੌਂਪਣਾ ਹੈ। ਇਹ ਵੀ ਸਾਡੇ ਦੇਸ਼ ਨੂੰ ਇਕਜੁੱਟ ਕਰਨ ਦਾ ਇਕ ਤਰੀਕਾ ਹੈ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰਪਤੀ ਦਫ਼ਤਰ ਦਾ ਸਨਮਾਨ ਕਰਦਾ ਹਾਂ, ਪਰ ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਜ਼ਿਆਦਾ ਪਿਆਰ ਹੈ।

5 ਨਵੰਬਰ ਨੂੰ ਹੈ ਚੋਣ

ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਇੱਕ ਪਾਸੇ ਡੋਨਾਲਡ ਟਰੰਪ ਹਨ ਜੋ ਇੱਕ ਤੋਂ ਬਾਅਦ ਇੱਕ ਰੈਲੀਆਂ ਕਰ ਰਹੇ ਹਨ ਅਤੇ ਡੈਮੋਕਰੇਟਸ ਨੂੰ ਚੁਣੌਤੀ ਦੇ ਰਹੇ ਹਨ। ਫਾਇਰਿੰਗ ਤੋਂ ਬਾਅਦ ਡੋਨਾਲਡ ਟਰੰਪ ਦੀ ਲੋਕਪ੍ਰਿਅਤਾ ‘ਚ ਵਾਧਾ ਹੋਇਆ ਹੈ। ਹੁਣ ਜੇਕਰ ਕਮਲਾ ਹੈਰਿਸ ਟਰੰਪ ਦੇ ਖਿਲਾਫ ਚੋਣ ਲੜਦੀ ਹੈ ਤਾਂ ਇਸ ਨੂੰ ਉਨ੍ਹਾਂ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।

Exit mobile version