'ਮੈਂ ਜਲਦੀ ਵਾਪਸ ਆਵਾਂਗੀ', ਸ਼ੇਖ ਹਸੀਨਾ ਨੇ ਆਪਣੇ ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ, ਦੱਸਿਆ ਕਿਉਂ ਛੱਡਿਆ ਬੰਗਲਾਦੇਸ਼ | I will come back soon Sheikh Hasina statement on bangladesh violence crisis Punjabi news - TV9 Punjabi

‘ਮੈਂ ਜਲਦੀ ਵਾਪਸ ਆਵਾਂਗੀ’, ਸ਼ੇਖ ਹਸੀਨਾ ਨੇ ਆਪਣੇ ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ

Updated On: 

12 Aug 2024 12:06 PM

ਰਿਜ਼ਰਵੇਸ਼ਨ ਅੰਦੋਲਨ ਅਤੇ ਵਿਦਿਆਰਥੀ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਹਸੀਨਾ ਨੇ ਕਿਹਾ, "ਮੈਂ ਬੰਗਲਾਦੇਸ਼ ਦੇ ਨੌਜਵਾਨ ਵਿਦਿਆਰਥੀਆਂ ਨੂੰ ਦੁਹਰਾਉਣਾ ਚਾਹਾਂਗੀ। ਮੈਂ ਤੁਹਾਨੂੰ ਕਦੇ ਵੀ ਰਜ਼ਾਕਾਰ ਨਹੀਂ ਕਿਹਾ। ਸਗੋਂ ਤੁਹਾਨੂੰ ਭੜਕਾਉਣ ਲਈ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਉਸ ਦਿਨ ਤੁਹਾਨੂੰ ਦੁਹਰਾਉਣਾ ਚਾਹਾਂਗੀ। ਮੈਂ ਤੁਹਾਨੂੰ ਪੂਰੀ ਵੀਡੀਓ ਦੇਖਣ ਲਈ ਬੇਨਤੀ ਕਰਦੀ ਹਾਂ, ਸਾਜ਼ਿਸ਼ਕਰਤਾਵਾਂ ਨੇ ਤੁਹਾਡੀ ਬੇਗੁਨਾਹੀ ਦਾ ਫਾਇਦਾ ਉਠਾਇਆ ਹੈ ਅਤੇ ਤੁਹਾਨੂੰ ਦੇਸ਼ ਨੂੰ ਅਸਥਿਰ ਕਰਨ ਲਈ ਵਰਤਿਆ ਹੈ।

ਮੈਂ ਜਲਦੀ ਵਾਪਸ ਆਵਾਂਗੀ, ਸ਼ੇਖ ਹਸੀਨਾ ਨੇ ਆਪਣੇ ਵਿਰੋਧੀਆਂ ਤੇ ਸਾਧਿਆ ਨਿਸ਼ਾਨਾ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ

Follow Us On

ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬੇਦਖਲ ਕੀਤੀ ਗਈ ਸ਼ੇਖ ਹਸੀਨਾ ਨੇ ਦੇਸ਼ ਛੱਡਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਉੱਥੇ ਦੀ ਸਥਿਤੀ ‘ਤੇ ਪ੍ਰਤੀਕਿਰਿਆ ਦਿੱਤੀ। ਸ਼ੇਖ ਹਸੀਨਾ ਨੇ ਆਪਣੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ ਉਹ ਜਲਦੀ ਹੀ ਬੰਗਲਾਦੇਸ਼ ਪਰਤ ਜਾਵੇਗੀ।

ਉਨ੍ਹਾਂ ਨੇ ਕਿਹਾ, “ਇਹ ਖਬਰ ਸੁਣ ਕੇ ਮੇਰਾ ਦਿਲ ਰੋ ਰਿਹਾ ਹੈ ਕਿ ਬਹੁਤ ਸਾਰੇ ਨੇਤਾ ਮਾਰੇ ਗਏ ਹਨ, ਵਰਕਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਘਰਾਂ ਨੂੰ ਤੋੜਿਆ ਗਿਆ ਹੈ ਅਤੇ ਅੱਗ ਲਗਾਈ ਗਈ ਹੈ। ਸਰਬਸ਼ਕਤੀਮਾਨ ਅੱਲ੍ਹਾ ਦੀ ਕਿਰਪਾ ਨਾਲ, ਮੈਂ ਜਲਦੀ ਹੀ ਵਾਪਸ ਆਵਾਂਗੀ। ਮੈਂ ਅਵਾਮੀ ਲੀਗ ਨੂੰ ਖੜ੍ਹਾ ਕੀਤਾ ਹੈ। ਬੰਗਲਾਦੇਸ਼ ਦੇ ਭਵਿੱਖ ਲਈ ਮੇਰੀ ਆਵਾਜ਼ ਬਾਰ-ਬਾਰ ਉੱਠੀ ਹੈ, ਉਹ ਰਾਸ਼ਟਰ ਜਿਸ ਲਈ ਮੇਰੇ ਪਿਤਾ ਅਤੇ ਪਰਿਵਾਰ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।

ਭੜਕਾਉਣ ਲਈ ਸ਼ਬਦਾਂ ਨੂੰ ਭ ਤੋੜ ਮਰੋੜ ਕੇ ਪੇਸ਼ ਕੀਤਾ ਗਿਆ

ਰਿਜ਼ਰਵੇਸ਼ਨ ਅੰਦੋਲਨ ਅਤੇ ਵਿਦਿਆਰਥੀ ਪ੍ਰਦਰਸ਼ਨਾਂ ਦਾ ਜ਼ਿਕਰ ਕਰਦੇ ਹੋਏ ਹਸੀਨਾ ਨੇ ਕਿਹਾ, “ਮੈਂ ਬੰਗਲਾਦੇਸ਼ ਦੇ ਨੌਜਵਾਨ ਵਿਦਿਆਰਥੀਆਂ ਨੂੰ ਦੁਹਰਾਉਣਾ ਚਾਹਾਂਗੀ। ਮੈਂ ਤੁਹਾਨੂੰ ਕਦੇ ਵੀ ਰਜ਼ਾਕਾਰ ਨਹੀਂ ਕਿਹਾ। ਸਗੋਂ ਤੁਹਾਨੂੰ ਭੜਕਾਉਣ ਲਈ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਉਸ ਦਿਨ ਤੁਹਾਨੂੰ ਦੁਹਰਾਉਣਾ ਚਾਹਾਂਗੀ। ਮੈਂ ਤੁਹਾਨੂੰ ਪੂਰੀ ਵੀਡੀਓ ਦੇਖਣ ਲਈ ਬੇਨਤੀ ਕਰਦੀ ਹਾਂ, ਸਾਜ਼ਿਸ਼ਕਰਤਾਵਾਂ ਨੇ ਤੁਹਾਡੀ ਬੇਗੁਨਾਹੀ ਦਾ ਫਾਇਦਾ ਉਠਾਇਆ ਹੈ ਅਤੇ ਤੁਹਾਨੂੰ ਦੇਸ਼ ਨੂੰ ਅਸਥਿਰ ਕਰਨ ਲਈ ਵਰਤਿਆ ਹੈ।

ਸ਼ੇਖ ਹਸੀਨਾ ਦੇ ਬੇਟੇ ਨੂੰ ਅੰਤਰਿਮ ਸਰਕਾਰ ਨੂੰ ਘੇਰਿਆ

ਸ਼ੇਖ ਹਸੀਨਾ ਦੇ ਬੇਟੇ ਸਾਜਿਬ ਵਾਜੇਦ ਜੋਏ ਨੇ ਸ਼ਨੀਵਾਰ 10 ਅਗਸਤ ਦੀ ਰਾਤ ਨੂੰ ਆਪਣੇ ਵੈਰੀਫਾਈਡ ਫੇਸਬੁੱਕ ਪੇਜ ‘ਤੇ ਲਿਖਿਆ, ”ਅੱਜ ਪ੍ਰਦਰਸ਼ਨਕਾਰੀਆਂ ਨੇ ਸੁਪਰੀਮ ਕੋਰਟ ‘ਤੇ ਹਮਲਾ ਕਰਨ ਅਤੇ ਬੰਗਲਾਦੇਸ਼ ਦੇ ਚੀਫ ਜਸਟਿਸ ਦੇ ਘਰ ਨੂੰ ਸਾੜਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਅਦਾਲਤ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਤੇ ਆਪਣੇ ਨਾਮਜ਼ਦ ਵਿਅਕਤੀਆਂ ਲਈ ਨਿਯੁਕਤੀਆਂ ਦੀ ਸੂਚੀ ਦਿੱਤੀ ਹੈ।”

ਉਨ੍ਹਾਂ ਦਾਅਵਾ ਕੀਤਾ ਕਿ ਅੰਤਰਿਮ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਨੂੰ ਸਮਰਪਣ ਕਰ ਦਿੱਤਾ ਹੈ, “ਪ੍ਰਦਰਸ਼ਨਕਾਰੀਆਂ ਦੁਆਰਾ ਨਾਮਜ਼ਦ ਕੀਤੇ ਗਏ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਇੱਕ ਚੁਣੀ ਹੋਈ ਸੰਸਦ ਤੋਂ ਬਿਨਾਂ ਕਿਸੇ ਦੇਸ਼ ਦੀ ਸੁਪਰੀਮ ਕੋਰਟ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ?”

Exit mobile version