24 ਘੰਟਿਆਂ ‘ਚ ਹੀ ਬਦਲੇ ਟਰੰਪ ਦੇ ਤੇਵਰ, ਈਰਾਨ ਜੰਗ ਖ਼ਤਮ ਕਰਨ ਲਈ ਜਿਨਪਿੰਗ ਕੋਲ ਪਹੁੰਚੇ ਅਮਰੀਕੀ ਰਾਸ਼ਟਰਪਤੀ
ਈਰਾਨ ਨਾਲ ਚੱਲ ਰਹੀ ਜੰਗ ਦੇ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਜਿੰਗ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇੱਕ ਅਹਿਮ ਮੁਲਾਕਾਤ ਕੀਤੀ ਹੈ। ਚੀਨ ਦੇ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਦੋਵਾਂ ਆਗੂਆਂ ਵਿਚਾਲੇ ਨਾ ਸਿਰਫ਼ ਈਰਾਨ ਜੰਗ ਸਗੋਂ ਯੂਕਰੇਨ ਅਤੇ ਰੂਸ ਦਰਮਿਆਨ ਚੱਲ ਰਹੇ ਸੰਘਰਸ਼ ਨੂੰ ਲੈ ਕੇ ਵੀ ਵਿਸਥਾਰਪੂਰਵਕ ਚਰਚਾ ਹੋਈ ਹੈ।
ਈਰਾਨ ਨਾਲ ਚੱਲ ਰਹੀ ਜੰਗ ਦੇ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਜਿੰਗ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਇੱਕ ਅਹਿਮ ਮੁਲਾਕਾਤ ਕੀਤੀ ਹੈ। ਚੀਨ ਦੇ ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਦੋਵਾਂ ਆਗੂਆਂ ਵਿਚਾਲੇ ਨਾ ਸਿਰਫ਼ ਈਰਾਨ ਜੰਗ ਸਗੋਂ ਯੂਕਰੇਨ ਅਤੇ ਰੂਸ ਦਰਮਿਆਨ ਚੱਲ ਰਹੇ ਸੰਘਰਸ਼ ਨੂੰ ਲੈ ਕੇ ਵੀ ਵਿਸਥਾਰਪੂਰਵਕ ਚਰਚਾ ਹੋਈ ਹੈ। ਟਰੰਪ ਦੀ ਇਹ ਮੁਲਾਕਾਤ ਉਨ੍ਹਾਂ ਦੇ ਉਸ ਦਾਅਵੇ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਈਰਾਨ ਜੰਗ ਨੂੰ ਰੋਕਣ ਲਈ ਉਨ੍ਹਾਂ ਨੂੰ ਚੀਨ ਦੀ ਕੋਈ ਜ਼ਰੂਰਤ ਨਹੀਂ ਹੈ।
ਸੀਐਨਐਨ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਟਰੰਪ ਨੇ ਜਿਨਪਿੰਗ ਨਾਲ ਮਿਡਲ ਈਸਟ ਵਿੱਚ ਸ਼ਾਂਤੀ ਬਹਾਲ ਕਰਨ ਬਾਰੇ ਗੱਲਬਾਤ ਕੀਤੀ ਹੈ, ਹਾਲਾਂਕਿ ਇਸ ਗੱਲਬਾਤ ਦੇ ਪੂਰੇ ਵੇਰਵੇ ਅਜੇ ਜਨਤਕ ਨਹੀਂ ਕੀਤੇ ਗਏ। ਚੀਨ ਨੂੰ ਈਰਾਨ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ ਅਤੇ ਅਮਰੀਕਾ ਪਿਛਲੇ ਲਗਭਗ 3 ਮਹੀਨਿਆਂ ਤੋਂ ਈਰਾਨ ਨਾਲ ਜੰਗ ਵਿੱਚ ਉਲਝਿਆ ਹੋਇਆ ਹੈ। ਟਰੰਪ ਪ੍ਰਸ਼ਾਸਨ ਇਸ ਜੰਗ ਵਿੱਚੋਂ ਬਾਹਰ ਨਿਕਲਣ ਲਈ ਹਰ ਰੋਜ਼ ਨਵੀਆਂ ਰਣਨੀਤੀਆਂ ਤਿਆਰ ਕਰ ਰਿਹਾ ਹੈ, ਪਰ ਹੁਣ ਤੱਕ ਕੋਈ ਵੱਡੀ ਸਫਲਤਾ ਹੱਥ ਨਹੀਂ ਲੱਗੀ ਹੈ।
24 ਘੰਟੇ ਪਹਿਲਾਂ ਦਿੱਤੇ ਬਿਆਨ ਤੋਂ ਪਲਟੇ ਟਰੰਪ?
ਦਿਲਚਸਪ ਗੱਲ ਇਹ ਹੈ ਕਿ ਜਦੋਂ ਡੋਨਾਲਡ ਟਰੰਪ ਬੀਜਿੰਗ ਦੌਰੇ ਲਈ ਅਮਰੀਕਾ ਤੋਂ ਰਵਾਨਾ ਹੋ ਰਹੇ ਸਨ, ਤਾਂ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬੜੇ ਸਖ਼ਤ ਲਹਿਜੇ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਈਰਾਨ ਨਾਲ ਕਿਸੇ ਵੀ ਸਮਝੌਤੇ ਲਈ ਚੀਨ ਦੀ ਮਦਦ ਦੀ ਲੋੜ ਨਹੀਂ ਹੈ। ਪਰ ਪਰਦੇ ਦੇ ਪਿੱਛੇ ਟਰੰਪ ਪ੍ਰਸ਼ਾਸਨ ਨੇ ਚੀਨ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ।
ਅਮਰੀਕੀ ਵਿਦੇਸ਼ ਮੰਤਰੀ ਨੇ ਬੀਜਿੰਗ ਪਹੁੰਚਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਅਮਰੀਕਾ ਚਾਹੁੰਦਾ ਹੈ ਕਿ ਚੀਨ ਈਰਾਨ ‘ਤੇ ਆਪਣਾ ਪ੍ਰਭਾਵ ਵਰਤ ਕੇ ਦਬਾਅ ਪਾਵੇ, ਤਾਂ ਜੋ ਖਾੜੀ ਦੇਸ਼ਾਂ ਵਿੱਚ ਈਰਾਨ ਦੇ ਰਵੱਈਏ ਨੂੰ ਬਦਲਿਆ ਜਾ ਸਕੇ। ਵਿਦੇਸ਼ ਮੰਤਰੀ ਨੇ ਇਹ ਵੀ ਮੰਨਿਆ ਕਿ ਜੇਕਰ ਚੀਨ ਇਸ ਮਾਮਲੇ ਵਿੱਚ ਦਖ਼ਲ ਦਿੰਦਾ ਹੈ ਤਾਂ ਗੱਲ ਬਣ ਸਕਦੀ ਹੈ। ਦੂਜੇ ਪਾਸੇ ਚੀਨ ਨੇ ਵੀ ਵਿਚੋਲਗੀ ਦੀ ਪ੍ਰਕਿਰਿਆ ਵਿੱਚ ਆਪਣੀ ਭੂਮਿਕਾ ਵਧਾ ਦਿੱਤੀ ਹੈ ਅਤੇ ਪਾਕਿਸਤਾਨ ਨਾਲ ਵੀ ਇਸ ਸਬੰਧੀ ਗੱਲਬਾਤ ਤੇਜ਼ ਕਰ ਦਿੱਤੀ ਹੈ।
ਈਰਾਨ ਜੰਗ ਖ਼ਤਮ ਕਰਨ ਲਈ ਚੀਨ ਦੀ ਅਹਿਮੀਅਤ ਕਿਉਂ?
ਇਸ ਜੰਗ ਨੂੰ ਖ਼ਤਮ ਕਰਨ ਲਈ ਚੀਨ ਦਾ ਸਾਥ ਲੈਣਾ ਅਮਰੀਕਾ ਲਈ ਕਈ ਕਾਰਨਾਂ ਕਰਕੇ ਜ਼ਰੂਰੀ ਹੋ ਗਿਆ ਹੈ:
ਇਹ ਵੀ ਪੜ੍ਹੋ
ਆਰਥਿਕ ਅਤੇ ਫੌਜੀ ਸਾਂਝ: ਈਰਾਨ ਅਤੇ ਚੀਨ ਦੇ ਸਬੰਧ ਬਹੁਤ ਡੂੰਘੇ ਹਨ। ਚੀਨ ਈਰਾਨ ਤੋਂ ਸਭ ਤੋਂ ਵੱਧ ਤੇਲ ਖਰੀਦਦਾ ਹੈ ਅਤੇ ਬਦਲੇ ਵਿੱਚ ਉਸ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਹੈ। ਅਜਿਹੀ ਸਥਿਤੀ ਵਿੱਚ ਈਰਾਨ ਲਈ ਚੀਨ ਦੀ ਗੱਲ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਿਲ ਹੈ।
ਭਰੋਸੇਯੋਗ ਗਾਰੰਟਰ ਦੀ ਲੋੜ: ਬੀਜਿੰਗ ਵਿੱਚ ਈਰਾਨੀ ਦੂਤ ਨੇ ਹਾਲ ਹੀ ਵਿੱਚ ਬਿਆਨ ਦਿੱਤਾ ਸੀ ਕਿ ਜੇਕਰ ਚੀਨ ਜੰਗ ਦਾ ਗਾਰੰਟਰ ਬਣਦਾ ਹੈ, ਤਾਂ ਇਹ ਟਕਰਾਅ ਜਲਦੀ ਖ਼ਤਮ ਹੋ ਸਕਦਾ ਹੈ। ਯਾਦ ਰਹੇ ਕਿ ਚੀਨ ਦੇ ਕਹਿਣ ‘ਤੇ ਹੀ ਪਹਿਲਾਂ ਵੀ ਸੀਜ਼ਫਾਇਰ ਦੀ ਘੋਸ਼ਣਾ ਹੋਈ ਸੀ।
ਅਮਰੀਕਾ ‘ਤੇ ਭਰੋਸੇ ਦੀ ਕਮੀ: ਈਰਾਨ ਦਾ ਮੰਨਣਾ ਹੈ ਕਿ ਅਮਰੀਕਾ ਭਰੋਸੇਯੋਗ ਨਹੀਂ ਹੈ ਅਤੇ ਉਹ ਦੁਬਾਰਾ ਹਮਲਾ ਕਰ ਸਕਦਾ ਹੈ। ਇਸ ਲਈ ਈਰਾਨ ਅਜਿਹੇ ਗਾਰੰਟਰ ਦੀ ਮੰਗ ਕਰ ਰਿਹਾ ਹੈ ਜੋ ਅਮਰੀਕਾ ‘ਤੇ ਦਬਾਅ ਪਾਉਣ ਦੀ ਤਾਕਤ ਰੱਖਦਾ ਹੋਵੇ। ਫਿਲਹਾਲ ਵਿਚੋਲਗੀ ਕਰ ਰਹੇ ਹੋਰ ਦੇਸ਼ਾਂ ਕੋਲ ਇੰਨੀ ਸਿਆਸੀ ਜਾਂ ਫੌਜੀ ਤਾਕਤ ਨਹੀਂ ਹੈ ਕਿ ਉਹ ਅਮਰੀਕਾ ਨੂੰ ਰੋਕ ਸਕਣ, ਜਿਸ ਕਾਰਨ ਸਾਰੀਆਂ ਨਜ਼ਰਾਂ ਚੀਨ ‘ਤੇ ਟਿਕੀਆਂ ਹੋਈਆਂ ਹਨ।
