India China Relation: ਭਾਰਤੀ ਪੱਤਰਕਾਰ ਤੋਂ ਡਰਿਆ ਚੀਨ, ਨਹੀਂ ਵਧਾਇਆ ਵੀਜ਼ਾ, ਦੇਸ਼ ਛੱਡਣ ਦੇ ਹੁਕਮ

Published: 

12 Jun 2023 15:03 PM

India China Relation: ਚੀਨ ਵਿੱਚ ਆਖਰੀ ਭਾਰਤੀ ਪੱਤਰਕਾਰ ਇਸ ਮਹੀਨੇ ਘਰ ਪਰਤ ਆਉਣਗੇ। ਚੀਨ ਨੇ ਉਨ੍ਹਾਂ ਦਾ ਵੀਜ਼ਾ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਨੇ ਵੀ ਦੋ ਚੀਨੀ ਪੱਤਰਕਾਰਾਂ ਦੇ ਵੀਜ਼ਾ ਰੀਨਿਊ ਕਰਨ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।

India China Relation: ਭਾਰਤੀ ਪੱਤਰਕਾਰ ਤੋਂ ਡਰਿਆ ਚੀਨ, ਨਹੀਂ ਵਧਾਇਆ ਵੀਜ਼ਾ, ਦੇਸ਼ ਛੱਡਣ ਦੇ ਹੁਕਮ
Follow Us On

Indian Journalist In China: ਚੀਨ ਨੇ ਭਾਰਤੀ ਪੱਤਰਕਾਰ ਨੂੰ ਦੇਸ਼ ਛੱਡਣ ਲਈ ਕਿਹਾ ਹੈ। ਭਾਰਤ ਵੱਲੋਂ ਚੀਨੀ ਪੱਤਰਕਾਰਾਂ (Chinese Journalists) ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਚੀਨ ਨੇ ਇਹ ਕਦਮ ਚੁੱਕਿਆ ਹੈ। ਚੀਨ ਵਿੱਚ ਨਿਊਜ਼ ਏਜੰਸੀ ਪ੍ਰੈਸ ਟਰੱਸਟ ਆਫ ਇੰਡੀਆ ਦੇ ਇੱਕ ਪੱਤਰਕਾਰ ਹਨ। ਉਨ੍ਹਾਂ ਨੇ ਵੀਜ਼ਾ ਨਵਿਆਉਣ ਲਈ ਅਰਜ਼ੀ ਦਿੱਤੀ ਸੀ, ਪਰ ਚੀਨ ਨੇ ਮਨਜ਼ੂਰੀ ਨਹੀਂ ਦਿੱਤੀ। ਸਰਹੱਦ ‘ਤੇ ਚੱਲ ਰਹੇ ਤਣਾਅ ਵਿਚਾਲੇ ਚੀਨ ਦੇ ਇਸ ਕਦਮ ਨੇ ਦੋਵਾਂ ਦੇਸ਼ਾਂ ‘ਚ ਮੀਡੀਆ ਦੀ ਮੌਜੂਦਗੀ ਨੂੰ ਖਤਮ ਕਰ ਦਿੱਤਾ ਹੈ।

ਭਾਰਤੀ ਮੀਡੀਆ ਦੇ ਚਾਰ ਪੱਤਰਕਾਰ ਚੀਨ ਤੋਂ ਰਿਪੋਰਟਿੰਗ ਕਰ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਪੱਤਰਕਾਰ ਹਿੰਦੁਸਤਾਨ ਟਾਈਮਜ਼ ਦਾ, ਦੋ ਪ੍ਰਸਾਰ ਭਾਰਤੀ ਅਤੇ ਇੱਕ ਦ ਹਿੰਦੂ ਅਖ਼ਬਾਰ ਦਾ ਸੀ। ਅਪ੍ਰੈਲ ਮਹੀਨੇ ‘ਚ ਚੀਨ ਨੇ ਉਨ੍ਹਾਂ ਦਾ ਵੀਜ਼ਾ ਰੀਨਿਊ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਚੀਨੀ ਵਿਦੇਸ਼ ਮੰਤਰਾਲੇ ਅਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ‘ਤੇ ਕੋਈ ਟਿੱਪਣੀ ਨਹੀਂ ਕੀਤੀ। 2020 ਵਿੱਚ, ਪੂਰਬੀ ਲੱਦਾਖ ਵਿੱਚ ਹਿੰਸਕ ਝੜਪਾਂ ਤੋਂ ਬਾਅਦ ਭਾਰਤ-ਚੀਨ ਸਬੰਧ ਵਿਗੜ ਗਏ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਦੇਸ਼ ਕਈ ਮੋਰਚਿਆਂ ‘ਤੇ ਆਹਮੋ-ਸਾਹਮਣੇ ਹਨ।

ਭਾਰਤ ‘ਚ ਬਿਨਾਂ ਮੁਸ਼ਕਲ ਕੰਮ ਕਰ ਰਹੇ ਚੀਨੀ ਪੱਤਰਕਾਰ

ਭਾਰਤ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਭਾਰਤ ਵਿੱਚ ਚੀਨੀ ਪੱਤਰਕਾਰ ਬਿਨਾਂ ਕਿਸੇ ਮੁਸ਼ਕਲ ਦੇ ਆਪਣਾ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਚੀਨ ਵਿੱਚ ਭਾਰਤੀ ਪੱਤਰਕਾਰਾਂ ਨੂੰ ਅਜਿਹੀ ਛੋਟ ਨਹੀਂ ਦਿੱਤੀ ਗਈ ਹੈ। ਦੋਵਾਂ ਦੇਸ਼ਾਂ ਵਿਚ ਇਸ ਮੁੱਦੇ ‘ਤੇ ਲਗਾਤਾਰ ਚਰਚਾ ਹੋ ਰਹੀ ਸੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਦੇ ਅਨੁਸਾਰ, ਪਿਛਲੇ ਮਹੀਨੇ ਤੱਕ ਇੱਕ ਚੀਨੀ ਪੱਤਰਕਾਰ ਜੋ ਵੀਜ਼ਾ ਨਵਿਆਉਣ ਦੀ ਉਡੀਕ ਵਿੱਚ ਸੀ, ਇਸ ਤੋਂ ਪਹਿਲਾਂ ਭਾਰਤ ਨੇ ਸਿਨਹੂਆ ਨਿਊਜ਼ ਏਜੰਸੀ ਅਤੇ ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਦੋ ਪੱਤਰਕਾਰਾਂ ਦਾ ਵੀਜ਼ਾ ਰੀਨਿਊ ਨਹੀਂ ਕੀਤਾ ਸੀ।

ਭਾਰਤੀ ਪੱਤਰਕਾਰ ਕਰ ਰਹੇ ਸਨ ਸਹਾਇਕਾਂ ਦੀ ਭਰਤੀ

ਵੀਜ਼ਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਚੀਨ ਵਿੱਚ ਭਾਰਤੀ ਪੱਤਰਕਾਰ ਰਿਪੋਰਟਿੰਗ ਵਿੱਚ ਮਦਦ ਲਈ ਸਥਾਨਕ ਸਹਾਇਕਾਂ ਨੂੰ ਨਿਯੁਕਤ ਕਰ ਰਹੇ ਸਨ। ਚੀਨ ਨੇ ਇੱਕ ਨਿਯਮ ਬਣਾਇਆ ਹੈ ਕਿ ਇੱਕ ਵਾਰ ਵਿੱਚ ਸਿਰਫ਼ ਤਿੰਨ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਇਸ ਵਿੱਚ ਵੀ ਸਿਰਫ਼ ਉਹੀ ਲੋਕ ਹਨ ਜਿਨ੍ਹਾਂ ਨੂੰ ਚੀਨੀ ਅਧਿਕਾਰੀਆਂ ਵੱਲੋਂ ਤਿਆਰ ਕੀਤੇ ਪੂਲ ਵਿੱਚੋਂ ਹੀ ਆਉਣੇ ਚਾਹੀਦੇ ਹਨ। ਭਾਰਤ ਵਿੱਚ ਭਰਤੀ ਦੀ ਕੋਈ ਸੀਮਾ ਨਹੀਂ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ