ਯੂਕੇ ਵਿਚ ਖ਼ੁਦਕੁਸ਼ੀ ਕਰਨ ਵਾਲੀ ਬ੍ਰਿਟਿਸ਼-ਭਾਰਤੀ ਡਾਕਟਰ ਨੇ ਅਸਪਤਾਲ ‘ਤੇ ਲਾਇਆ ਦੋਸ਼

Published: 

24 Jan 2023 11:22 AM

ਜਾਂਚ-ਪੜਤਾਲ ਵਿੱਚ ਪਤਾ ਲੱਗਿਆ ਸੀ ਕਿ ਜੂਨੀਅਰ ਡਾਕਟਰ ਵੈਸ਼ਨਵੀ ਕੁਮਾਰ ਨੇ ਅਸਪਤਾਲ ਦੇ ਬਦਮਾਸ਼ੀ ਵਾਲੇ ਮਾਹੌਲ ਅਤੇ ਉਥੇ ਦੇ ਦਬਾਅ ਭਰੇ ਕਾਮਕਾਜੀ ਮਾਹੌਲ ਤੋਂ ਤੰਗ ਆ ਕੇ ਆਤਮਘਾਤੀ ਕਦਮ ਚੁੱਕਿਆ ਸੀ।

ਯੂਕੇ ਵਿਚ ਖ਼ੁਦਕੁਸ਼ੀ ਕਰਨ ਵਾਲੀ ਬ੍ਰਿਟਿਸ਼-ਭਾਰਤੀ ਡਾਕਟਰ ਨੇ ਅਸਪਤਾਲ ਤੇ ਲਾਇਆ ਦੋਸ਼

ਸੰਕੇਤਕ ਤਸਵੀਰ

Follow Us On

ਪਿਛਲੇ ਸਾਲ ਜੂਨ ਵਿੱਚ ਖੁਦਕੁਸ਼ੀ ਕਰ ਲੈਣ ਵਾਲੀ 35 ਸਾਲਾ ਦੀ ਇੱਕ ਭਾਰਤੀ ਡਾਕਟਰ ਨੇ ਆਪਣੀ ਮੌਤ ਵਾਸਤੇ ਹਸਪਤਾਲ ਦੇ ਮਹੌਲ ਨੂੰ ਦੋਸ਼ੀ ਠਹਿਰਾਇਆ। ਇਸ ਗੱਲ ਦਾ ਖੁਲਾਸਾ ਪੀੜਿਤ ਡਾਕਟਰ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਕੁੜੀ ਦੇ ਹੱਥੀਂ ਲਿਖੇ ਗਏ ਸੁਸਾਈਡ ਨੋਟ ਵਿੱਚ ਕੀਤਾ ਗਿਆ। ਬਰਮਿੰਘਮ ਸਥਿਤ ਕਵੀਨ ਐਲਿਜ਼ਬੇਥ ਅਸਪਤਾਲ ਵਿੱਚ ਕੰਮ ਕਰਨ ਵਾਲੀ ਜੂਨੀਅਰ ਡਾਕਟਰ ਵੈਸ਼ਨਵੀ ਕੁਮਾਰ ਨੇ ਆਪਣੇ ਸੁਸਾਇਡ ਨੋਟ ਵਿੱਚ ਲਿਖਿਆ ਸੀ, ਅਸਪਤਾਲ ਵਿੱਚ ਕੰਮ ਕਰਨ ਦੇ ਮਾਹੌਲ ਨੇ ‘ਮੈਨੂੰ ਤੋੜ ਦਿੱਤਾ ਹੈ।’

ਵੈਸ਼ਨਵੀ ਕੁਮਾਰ ਨੇ ਲਿਖਿਆ ਸੀ ਸੁਸਾਇਡ ਨੋਟ

ਪਿਛਲੇ ਸਾਲ ਉਹਨਾਂ ਦੀ ਮੌਤ ਦੀ ਜਾਂਚ ਪੜਤਾਲ ਦੌਰਾਨ ਪੇਸ਼ ਨਹੀਂ ਕੀਤੇ ਗਏ ਇਸ ਸੁਸਾਇਡ ਨੋਟ ਵਿੱਚ ਵੈਸ਼ਨਵੀ ਕੁਮਾਰ ਨੇ ਲਿਖਿਆ, ਮਾਂ, ਮੈਂ ਮਾਫੀ ਮੰਗਦੀ ਹਾਂ, ਪਰ ਮੈਂ ਆਪਣੀ ਮੌਤ ਵਾਸਤੇ ਕਵੀਨ ਐਲਿਜ਼ਬੇਥ ਅਸਪਤਾਲ ਦੇ ਬਦਮਾਸ਼ੀ ਵਾਲੇ ਮਾਹੌਲ ਨੂੰ ਜ਼ਿਮੇਂਦਾਰ ਮੰਨਦੀ ਹਾਂ।ਆਪਣੀ ਮਾਂ ਦੇ ਨਾਂ ਲਿਖੇ ਸੁਸਾਈਡ ਨੋਟ ਵਿੱਚ ਡਾਕਟਰ ਵੈਸ਼ਨਵੀ ਕੁਮਾਰ ਨੇ ਲਿਖਿਆ ਸੀ ਕਿ ਕਵੀਨ ਇਲਿਜ਼ਬੇਥ ਅਸਪਤਾਲ ਵਿੱਚ ਕੰਮ ਕਰਦੀਆਂ ਉਨ੍ਹਾਂ ਦੀ ਮਾਨਸਿਕ ਸਿਹਤ ਖਰਾਬ ਹੋ ਗਈ ਸੀ ਅਤੇ ਅੰਦਰੋਂ ਬੁਰੀ ਤਰਾਂ ਟੁੱਟ ਗਈ ਸੀ।

ਇਸ ਕਾਰਨ ਕੀਤਾ ਸੁਸਾਇਡ

ਉਨ੍ਹਾਂ ਦੀ ਮੌਤ ਦੇ ਬਾਅਦ ਜਾਂਚ ਪੜਤਾਲ ਵਿੱਚ ਪਤਾ ਲੱਗਿਆ ਸੀ ਕਿ ਜੂਨੀਅਰ ਡਾਕਟਰ ਵੈਸ਼ਨਵੀ ਕੁਮਾਰ ਨੇ ਅਸਪਤਾਲ ਦੇ ਬਦਮਾਸ਼ੀ ਵਾਲੇ ਮਾਹੌਲ ਅਤੇ ਉਥੇ ਦੇ ਦਬਾਅ ਭਰੇ ਕਾਮਕਾਜੀ ਮਾਹੌਲ ਤੋਂ ਤੰਗ ਆ ਕੇ ਆਤਮਘਾਤੀ ਕਦਮ ਚੁੱਕਿਆ ਸੀ ਅਤੇ ਉਹ ਹਸਪਤਾਲ ਤੋਂ ਰੋਂਦੇ ਹੋਏ ਘਰ ਵਾਪਸ ਆਉਂਦੀ ਸੀ। ਡਾਕਟਰ ਵੈਸ਼ਨਵੀ ਕੁਮਾਰ ਦੇ ਮਾ-ਪਿਆਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਆਪਣੀ ਬੇਟੀ ਦੇ ਹੱਥੀਂ ਲਿਖਿਆ ਉਸ ਦਾ ਸੁਸਾਈਡ ਨੋਟ ਇਸ ਕਰਕੇ ਸਾਹਮਣੇ ਲਿਆਣਾ ਪਿਆ ਤਾਂ ਜੋ ਉੱਥੇ ਅਸਪਤਾਲ ਵਿੱਚ ਕੰਮ ਕਰ ਰਹੇ ਹੋਰ ਜੂਨੀਅਰ ਡਾਕਟਰਾਂ ਦੀ ਮਦਦ ਕੀਤੀ ਜਾ ਸਕੇ।

ਪਿਤਾ ਨੇ ਹਸਪਤਾਲ ‘ਤੇ ਲਾਏ ਦੋਸ਼

ਡਾਕਟਰ ਵੈਸ਼ਨਵੀ ਕੁਮਾਰ ਦੇ ਪਿਤਾ ਡਾਕਟਰ ਰਵੀ ਕੁਮਾਰ ਵੱਲੋਂ ਕਵੀਨ ਐਲਿਜ਼ਬੇਥ ਅਸਪਤਾਲ ਪ੍ਰਬੰਧਨ ‘ਤੇ ਉਨ੍ਹਾਂ ਦੀ ਬੇਟੀ ਦੀ ਜ਼ਿੰਦਗੀ ਬਰਬਾਦ ਕਰਨ ਦਾ ਇਲਜ਼ਾਮ ਲਾਉਂਦਿਆਂ ਉਨ੍ਹਾਂ ਨੇ ਦੱਸਿਆ, ਹਸਪਤਾਲ ਵਿੱਚ ਮੇਰੀ ਬੇਟੀ ਨੂੰ ਪਰਲੇ ਦਰਜੇ ਦੀ ਗੁੰਡਾਗਰਦੀ ਅਤੇ ਬੇਹੱਦ ਦਬਾਅ ਭਰੇ ਮਾਹੌਲ ਵਿਚ ਕੰਮ ਕਰਨਾ ਪਿਆ ਹੋਣਾ ਹੈ, ਨਹੀਂ ਤਾਂ ਮੇਰੀ ਬੇਟੀ ਇਸ ਤਰਾਂ ਮਰਨ ਵਾਲੀ ਨਹੀਂ ਸੀ। ਜਿੰਨਾ ਵੀ ਲੋਕਾਂ ਕਰਕੇ ਮੇਰੀ ਬੇਟੀ ਨੇ ਆਪਣਾ ਨੁਕਸਾਨ ਕੀਤਾ, ਉਨ੍ਹਾਂ ‘ਤੇ ਮੈਨੂੰ ਬੜਾ ਗੁੱਸਾ ਆਉਂਦਾ ਹੈ।

22 ਜੂਨ, 2022 ਨੂੰ ਕੀਤੀ ਸੀ ਖੁਦਕੁਸ਼ੀ

ਜਾਂਚ ਰਿਪੋਰਟ ਵਿੱਚ ਦੱਸਿਆ ਗਿਆ ਕਿ ਕਵੀਨ ਐਲਿਜ਼ਬੇਥ ਅਸਪਤਾਲ ਵਿੱਚ ਕੰਮ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਵੈਸ਼ਨਵੀ ਕੁਮਾਰ ਨੇ ‘ਸੈਂਡਵੈੱਲ’ ਅਤੇ ‘ਵੈਸਟ ਬਰਮਿੰਘਮ’ ਅਸਪਤਾਲਾਂ ਵਿੱਚ ਵੀ ਬਤੌਰ ਟ੍ਰੇਨੀ ਡਾਕਟਰ ਕੰਮ ਕੀਤਾ ਸੀ ਅਤੇ ਉਥੇ ਉਹਨਾਂ ਨੂੰ ਕੰਮ ਕਰਨ ਵਾਲੇ ਹੋਰ ਜੂਨੀਅਰ ਡਾਕਟਰਾਂ ਲਈ ਇੱਕ ਬੇਹੱਦ ਸ਼ਾਨਦਾਰ ਟ੍ਰੇਨੀ ਡਾਕਟਰ ਅਤੇ ਮੇਂਟਰ ਦੱਸਿਆ ਜਾਂਦਾ ਸੀ, ਓਦੇ ਕੋਲ ਬਹਿਤਰ ਲੀਡਰਸ਼ਿਪ ਸਕਿਲਸ ਦੀ ਕੋਈ ਘਾਟ ਨਹੀਂ ਸੀ।ਕਵੀਨ ਐਲਿਜ਼ਬੇਥ ਅਸਪਤਾਲ ਵਿੱਚ ਉਹਨਾਂ ਦੀ ਪਰੇਸ਼ਾਨੀ ਦਸੰਬਰ, 2021 ਨੂੰ ਸ਼ੁਰੂ ਹੋਈ ਅਤੇ ਉਹਨਾਂ ਨੇ 22 ਜੂਨ, 2022 ਨੂੰ ਖੁਦਕੁਸ਼ੀ ਕਰ ਲਈ।