ਜੁਮੇ ਦੀ ਨਮਾਜ਼ ਦੌਰਾਨ ਇਸਲਾਮਾਬਾਦ ਦੀ ਮਸਜਿਦ ਵਿੱਚ ਧਮਾਕਾ, 50 ਦੀ ਤੋਂ ਵੱਧ ਮੌਤ, 70 ਤੋਂ ਵੱਧ ਜਖ਼ਮੀ

Updated On: 

06 Feb 2026 15:39 PM IST

Pakistan Bomb Blast :ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਇੱਕ ਮਸਜਿਦ ਵਿੱਚ ਜੁਮੇ ਦੀ ਨਮਾਜ਼ ਦੌਰਾਨ ਬੰਬ ਧਮਾਕਾ ਹੋਇਆ। ਆਤਮਘਾਤੀ ਹਮਲੇ ਤੋਂ ਬਾਅਦ, ਪੂਰੇ ਇਸਲਾਮਾਬਾਦ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਸੁਰੱਖਿਆ ਏਜੰਸੀਆਂ ਨੇ ਇਸਲਾਮਾਬਾਦ ਨੂੰ ਘੇਰ ਲਿਆ ਹੈ। ਇਹ 2026 ਵਿੱਚ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਦੀ ਰਾਜਧਾਨੀ ਵਿੱਚ ਇੰਨਾ ਵੱਡਾ ਧਮਾਕਾ ਹੋਇਆ ਹੈ। ਇਹ ਧਮਾਕਾ ਜੁਮੇ ਦੀ ਨਮਾਜ਼ ਦੌਰਾਨ ਹੋਇਆ।

ਜੁਮੇ ਦੀ ਨਮਾਜ਼ ਦੌਰਾਨ ਇਸਲਾਮਾਬਾਦ ਦੀ ਮਸਜਿਦ ਵਿੱਚ ਧਮਾਕਾ, 50 ਦੀ ਤੋਂ ਵੱਧ ਮੌਤ, 70 ਤੋਂ ਵੱਧ ਜਖ਼ਮੀ

ਇਸਲਾਮਾਬਾਦ ਮਸਜਿਦ ਵਿੱਚ ਧਮਾਕਾ

Follow Us On

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਤਰਲਾਈ ਇਲਾਕੇ ਵਿੱਚ ਇੱਕ ਮਸਜਿਦ ਵਿੱਚ ਜੁਮੇ ਦੀ ਨਮਾਜ਼ ਦੌਰਾਨ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿੱਚ 50 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ 70 ਤੋਂ ਵੱਧ ਦੇ ਜਖ਼ਮੀ ਹੋਣ ਦੀ ਖਬਰ ਹੈ, ਜਿਨ੍ਹਾਂ ਨੂੰ ਤਿੰਨ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਧਮਾਕੇ ਦੀਆਂ ਤਸਵੀਰਾਂ ਵਿੱਚ ਸਰੀਰ ਦੇ ਅੰਗ ਖਿੰਡੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਪਾਕਿਸਤਾਨੀ ਮੀਡੀਆ 10-12 ਲੋਕਾਂ ਦੀ ਮੌਤ ਦੀ ਗੱਲ ਕਹਿ ਰਹੀ ਹੈ।

ਇਸ ਧਮਾਕੇ ਨੂੰ ਆਤਮਘਾਤੀ ਹਮਲਾ ਦੱਸਿਆ ਜਾ ਰਿਹਾ ਹੈ। ਪੁਲਿਸ ਅਤੇ ਫੌਜ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਸਥਾਨਕ ਮੀਡੀਆ ਦੇ ਅਨੁਸਾਰ, ਇਹ ਧਮਾਕਾ ਕਸਰ-ਏ-ਖਦੀਜਤੁਲ ਕੁਬਰਾ ਮਸਜਿਦ ਵਿੱਚ ਹੋਇਆ ਹੈ, ਜਿਸਨੂੰ ਇਸਲਾਮਾਬਾਦ ਦੀ ਵੱਡੀ ਮਸਜਿਦ ਵੀ ਕਿਹਾ ਜਾਂਦਾ ਹੈ। ਘਟਨਾ ਦੀ ਵੀਡੀਓ ਫੁਟੇਜ ਵਾਇਰਲ ਹੋ ਗਈ ਹੈ, ਜਿਸ ਵਿੱਚ ਲੋਕਾਂ ਨੂੰ ਭੱਜਦੇ ਦੇਖਿਆ ਜਾ ਸਕਦਾ ਹੈ। ਸਾਵਧਾਨੀ ਦੇ ਤੌਰ ‘ਤੇ ਇਸਲਾਮਾਬਾਦ ਵਿੱਚ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਗਈ ਹੈ।

ਕਿਵੇਂ ਹੋਇਆ ਮਸਜਿਦ ‘ਤੇ ਹਮਲਾ?

ਮਸਜਿਦ ਵਿੱਚ ਲੋਕ ਦੁਪਹਿਰ 1 ਵਜੇ ਦੇ ਕਰੀਬ ਨਮਾਜ਼ ਲਈ ਇਕੱਠੇ ਹੋਣੇ ਸ਼ੁਰੂ ਹੋਏ ਸਨ। ਇਸੇ ਦੌਰਾਨ ਇੱਕ ਆਤਮਘਾਤੀ ਹਮਲਾਵਰ ਨੇ ਮਸਜਿਦ ਦੇ ਗੇਟ ਤੇ ਖੜੇ ਹੋ ਕੇ ਧਮਾਕਾ ਕਰ ਦਿੱਤਾ। ਇਸਲਾਮਾਬਾਦ ਪੁਲਿਸ ਦਾ ਕਹਿਣਾ ਹੈ ਕਿ ਆਤਮਘਾਤੀ ਹਮਲਾਵਰ ਦਾ ਸਬੰਧ ਅਫਗਾਨਿਸਤਾਨ ਨਾਲ ਸੀ। ਇਸਦਾ ਮਤਲਬ ਹੈ ਕਿ ਹਮਲੇ ਪਿੱਛੇ ਟੀਟੀਪੀ ਦਾ ਹੱਥ ਹੋਣ ਦਾ ਸ਼ੱਕ ਹੈ। ਹਾਲਾਂਕਿ, ਤਹਿਰੀਕ-ਏ-ਇਨਸਾਫ਼ (ਟੀਆਰਆਈ) ਨੇ ਅਜੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ।

ਸ਼ੀਆ ਮਸਜਿਦ ਵਿੱਚ ਧਮਾਕਾ

ਤਰਲਾਈ ਦੀ ਮਸਜਿਦ ਵਿੱਚ ਆਤਮਘਾਤੀ ਹਮਲਾ ਹੋਇਆ ਹੈ, ਉਸਨੂੰ ਸ਼ੀਆ ਭਾਈਚਾਰੇ ਦੀ ਮਸਜਿਦ ਮੰਨਿਆ ਜਾਂਦਾ ਹੈ। ਪਾਕਿਸਤਾਨ ਵਿੱਚ ਸ਼ੀਆ ਭਾਈਚਾਰੇ ਦੀ ਆਬਾਦੀ ਲਗਭਗ 20 ਮਿਲੀਅਨ ਹੈ, ਜੋ ਕਿ ਪਾਕਿਸਤਾਨ ਦੀ ਕੁੱਲ ਆਬਾਦੀ ਦਾ 10-12 ਪ੍ਰਤੀਸ਼ਤ ਹੈ। ਨਵੰਬਰ 2025 ਤੋਂ ਬਾਅਦ ਇਸਲਾਮਾਬਾਦ ਵਿੱਚ ਇਹ ਦੂਜਾ ਵੱਡਾ ਧਮਾਕਾ ਹੈ। ਨਵੰਬਰ 2025 ਵਿੱਚ, ਇਸਲਾਮਾਬਾਦ ਅਦਾਲਤ ਦੇ ਬਾਹਰ ਧਮਾਕਾ ਹੋਇਆ ਸੀ, ਜਿਸ ਵਿੱਚ 12 ਲੋਕ ਮਾਰੇ ਗਏ ਸਨ ਅਤੇ 36 ਜ਼ਖਮੀ ਹੋਏ ਸਨ। ਘਟਨਾ ਤੋਂ ਬਾਅਦ, ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਮੁੱਢਲੀ ਜਾਣਕਾਰੀ ਇਹ ਧਮਾਕਾ ਇੱਕ ਆਤਮਘਾਟੀ ਬੰਬ ਧਮਾਕਾ ਸੀ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋਈ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।