ਲਾਸ ਏਂਜਲਸ ਵਿਖੇ ਹੋਈ ਗੋਲੀਬਾਰੀ ਵਿੱਚ 10 ਦੀ ਮੌਤ

Published: 

23 Jan 2023 15:48 PM

ਪੁਲਿਸ ਮੁਤਾਬਕ, ਉਥੇ ਮੋਂਟਰੀ ਪਾਰਕ ਇਲਾਕੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕਾ ਏ ਵਾਰਦਾਤ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਗੋਲੀਬਾਰੀ ਵਿੱਚ 10 ਮਰਣ ਵਾਲਿਆਂ ਤੋਂ ਇਲਾਵਾ 10 ਹੋਰ ਫੱਟੜ ਹੋਏ ਹਨ, ਜਿਨ੍ਹਾਂ ਵਿਚੋਂ ਘੱਟੋ-ਘੱਟ ਇੱਕ ਵਿਅਕਤੀ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।

ਲਾਸ ਏਂਜਲਸ ਵਿਖੇ ਹੋਈ ਗੋਲੀਬਾਰੀ ਵਿੱਚ 10 ਦੀ ਮੌਤ

ਪਤੀ ਨੇ ਭਰੇ ਬਾਜਾਰ 'ਚ ਪਤਨੀ ਤੇ ਗੰਡਾਸੇ ਨਾਲ ਕੀਤਾ ਹਮਲਾ, ਲੋਕਾਂ ਨੇ ਇੱਟਾ ਰੋੜੇ ਚਲਾ ਕੇ ਕੀਤਾ ਕਾਬੂ ਤਾਂ ਪੀ ਲਈ ਜ਼ਹਿਰੀਲੀ ਚੀਜ਼, ਦੋਵਾਂ ਦੀ ਹਾਲਤ ਨਾਜ਼ੂਕ

Follow Us On

ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿਖੇ ਇਕ ਬਾਲਰੂਮ ਵਿੱਚ ‘ਚਾਈਨੀਜ਼ ਲਿਊਨਰ ਨਿਊ ਇਅਰ’ ਮਨਾ ਰਹੇ ਲੋਕਾਂ ‘ਤੇ ਇੱਕ ਵਿਅਕਤੀ ਨੇ ਦਨਾਦਨ ਗੋਲੀਆਂ ਬਰਸਾ ਕੇ 10 ਲੋਕਾਂ ਨੂੰ ਹਲਾਕ ਕਰ ਦਿੱਤਾ। ਪੁਲਿਸ ਮੁਤਾਬਕ, ਉਥੇ ਮੋਂਟਰੀ ਪਾਰਕ ਇਲਾਕੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੰਦਿਗਧ ਹਮਲਾਵਰ ਮੌਕਾ-ਏ-ਵਾਰਦਾਤ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਗੋਲੀਬਾਰੀ ਵਿੱਚ ਮਰਣ ਵਾਲਿਆਂ ਤੋਂ ਇਲਾਵਾ 10 ਹੋਰ ਫੱਟੜ ਹੋਏ ਹਨ, ਜਿਨ੍ਹਾਂ ਵਿਚੋਂ ਘੱਟੋ-ਘੱਟ ਇੱਕ ਵਿਅਕਤੀ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ।
ਆਹਲਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਏਸ਼ੀਆਈ ਮੂਲ ਦਾ ਇਹ ਸੰਦਿਗਧ ਹਮਲਾਵਰ 30 ਤੋਂ 50 ਵਰ੍ਹਿਆਂ ਦੇ ਵਿੱਚ ਦੀ ਉਮਰ ਦਾ ਹੈ। ਆਹਲਾ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਹਮਲਾਵਰ ਨੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ਤੇ ਗੋਲੀਆਂ ਕਿਓਂ ਚਲਾਈਆਂ, ਹਾਲੇ ਇਸ ਬਾਰੇ ਉਸ ਦਾ ਮੰਤਵ ਪਤਾ ਨਹੀਂ।

ਮੌਕਾ-ਏ-ਵਾਰਦਾਤ ਤੋਂ ਫ਼ਰਾਰ ਹੋਇਆ ਹਮਲਾਵਰ

ਚਾਈਨੀਜ਼ ਲਿਊਨਰ ਨਿਊ ਇਅਰ ਦਾ ਜਸ਼ਨ ਮਨਾਉਣ ਵਾਸਤੇ ਉੱਥੇ ਕਈ ਸੜਕਾਂ ‘ਤੇ ਰਸਤੇ ਬੰਦ ਕਰ ਦਿੱਤੇ ਜਾਂਦੇ ਹਨ ਜਦੋਂ ਹਜ਼ਾਰੋਂ-ਹਜ਼ਾਰ ਦੀ ਗਿਣਤੀ ਵਿੱਚ ਇਕੱਠੇ ਹੋਏ ਲੋਕੀਂ ਉਥੇ ਨੱਚ-ਟੱਪ ਕੇ ਨਵੇਂ ਸਾਲ ਦੀ ਖੁਸ਼ੀਆਂ ਮਨਾਉਂਦੇ ਹਨ। ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਇਸ ਵਾਰਦਾਤ ਤੋਂ ਬਾਅਦ ਮਨਾਏ ਜਾ ਰਹੇ ਨਵੇਂ ਸਾਲ ਦੇ ਸਾਰੇ ਜਸ਼ਨ ਰੱਦ ਕਰ ਦਿੱਤੇ ਗਏ ਹਨ।
ਉਥੇ ਜਿਸ ਮੌਂਟਰੀ ਪਾਰਕ ਇਲਾਕੇ ਵਿੱਚ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਲਾਸ ਏਂਜਲਸ ਤੋਂ ਕਰੀਬ 11 ਕਿਲੋਮੀਟਰ ਦੂਰ ਹੈ ਅਤੇ ਉੱਥੇ 60 ਹਜ਼ਾਰ ਲੋਕਾਂ ਦਾ ਬਸਾਵ ਹੈ, ਜਿਨ੍ਹਾਂ ਵਿੱਚੋਂ ਦੋ-ਤਿਹਾਈ ਲੋਕੀ ਏਸ਼ੀਆਈ ਮੂਲ ਦੇ ਹੀ ਹਨ। ਆਹਲਾ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਹਾਲੇ ਇਹ ਵੀ ਪਤਾ ਨਹੀਂ ਕਿ ਹਮਲਾਵਰ ਨੇ ਇਸ ਵਾਰਦਾਤ ਨੂੰ ਨਸਲਵਾਦ ਤੋਂ ਪ੍ਰੇਰਿਤ ਹੋ ਕੇ ਤਾਂ ਅੰਜਾਮ ਨਹੀਂ ਸੀ ਦਿੱਤਾ?

ਲੂਟਪਾਟ ਵਿੱਚ ਭਾਰਤੀ ਮੂਲ ਦੇ ਸ਼ਕਸ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ ਦੇ ਫ਼ਿਲੇਡੈਲਫ਼ੀਆ ਵਿੱਚ ਭਾਰਤੀ ਮੂਲ ਦੇ 61 ਵਰ੍ਹਿਆਂ ਦੇ ਪੈਟਰੋ ਸ਼ਿਵਰਾਮ ਨਾਂ ਵਾਲੇ ਇੱਕ ਵਿਅਕਤੀ ਦੀ ਉਥੇ ਕੁੱਝ ਹਥਿਆਰਬੰਦ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸ਼ਿਵਰਾਮ ਉੱਥੇ ਇੱਕ ਗੈਸ ਸਟੇਸ਼ਨ ਤੇ ਕੰਮ ਕਰਦੇ ਸਨ। ਫ਼ਿਲੇਡੈਲਫ਼ੀਆ ਪੁਲਿਸ ਵੱਲੋਂ ਜਾਰੀ ਕੀਤੇ ਗਏ ਇੱਕ ਸਰਵਿਲਾਂਸ ਵੀਡੀਓ ਵਿੱਚ ਤਿੰਨ ਹਮਲਾਵਰ ਪੀੜਿਤ ਸ਼ਿਵਰਾਮ ਨਾਲ ਲੁੱਟਖੋਹ ਕਰਨ ਦੇ ਇਰਾਦੇ ਨਾਲ ਪੁੱਜੇ ਨਜ਼ਰ ਆਉਂਦੇ ਹਨ। ਉੱਥੇ ਦੀ ਜਾਂਚ ਏਜੰਸੀ ਦੇ ਮੁਤਾਬਕ, ਗੋਲੀ ਚਲਾਉਣ ਵਾਲਾ ਹਮਲਾਵਰ ਏਸ਼ੀਆਈ ਮੂਲ ਦਾ 30 ਤੋਂ 50 ਵਰ੍ਹਿਆਂ ਦੇ ਵਿੱਚ ਦੀ ਉਮਰ ਦਾ ਸੀ। ਦਸਿਆ ਜਾਂਦਾ ਹੈ ਕਿ ਪੁਲਿਸ ਜਦੋਂ ਉਥੇ ਮੌਕਾ-ਏ-ਵਾਰਦਾਤ ‘ਤੇ ਪੁੱਜੀ ਤਾਂ ਲੋਕਾਂ ਵਿੱਚ ਭੱਜਨੱਠ ਮੱਚੀ ਹੋਈ ਸੀ।