Weather: ਸੰਘਣੀ ਧੁੰਦ ਦਾ ਅਲਰਟ, ਜਾਣੋ ਕਦੋਂ ਵਧੇਗੀ ਠੰਡ, ਪਵੇਗਾ ਮੀਂਹ

Updated On: 

02 Feb 2025 10:29 AM IST

ਸੋਮਵਾਰ, 3 ਫਰਵਰੀ ਤੋਂ ਇੱਕ ਨਵਾਂ ਵੈਸਟਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਹ ਫਰਵਰੀ ਦਾ ਪਹਿਲਾ ਵੈਸਟਨ ਡਿਸਟਰਬੈਂਸ ਹੈ। ਜਿਸਦਾ ਪ੍ਰਭਾਵ ਪੂਰੇ ਉੱਤਰੀ ਭਾਰਤ ਵਿੱਚ ਦਿਖਾਈ ਦੇਵੇਗਾ। 3 ਤੋਂ 5 ਫਰਵਰੀ ਤੱਕ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ।

Weather: ਸੰਘਣੀ ਧੁੰਦ ਦਾ ਅਲਰਟ, ਜਾਣੋ ਕਦੋਂ ਵਧੇਗੀ ਠੰਡ, ਪਵੇਗਾ ਮੀਂਹ
Follow Us On

ਮੌਸਮ ਵਿਭਾਗ ਵੱਲੋਂ ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸ਼ਨੀਵਾਰ ਰਾਤ ਤੋਂ ਹੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਛਾਉਣੀ ਸ਼ੁਰੂ ਹੋ ਗਈ ਸੀ। ਹਾਲਾਂਕਿ ਅੱਜ (ਐਤਵਾਰ ਨੂੰ) ਪੰਜਾਬ ਵਿੱਚ ਮੀਂਹ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸੀ, ਪਰ ਸੋਮਵਾਰ ਤੋਂ ਇੱਕ ਨਵਾਂ ਵੈਸਟਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਸ਼ਨੀਵਾਰ ਸਵੇਰੇ ਪੰਜਾਬ ਵਿੱਚ ਸੰਘਣੀ ਧੁੰਦ ਦੇਖੀ ਗਈ। ਦ੍ਰਿਸ਼ਟੀ 50 ਮੀਟਰ ਤੋਂ ਘੱਟ ਸੀ।

ਬੀਤੇ ਦਿਨ ਭਰ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲਵਾਈ ਰਹੀ। ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਦੇਖੀ ਗਈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਪੰਜਾਬ ਦਾ ਦਿਨ ਦਾ ਤਾਪਮਾਨ 2.3 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1.8 ਡਿਗਰੀ ਘੱਟ ਸੀ। ਪਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 3 ਡਿਗਰੀ ਤੱਕ ਡਿੱਗ ਸਕਦਾ ਹੈ। ਉਸ ਤੋਂ ਬਾਅਦ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ।

ਭਲਕੇ ਐਕਟਿਵ ਹੋਵੇਗਾ ਵੈਸਟਨ ਡਿਸਟਰਬੈਂਸ

ਸੋਮਵਾਰ, 3 ਫਰਵਰੀ ਤੋਂ ਇੱਕ ਨਵਾਂ ਵੈਸਟਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਹ ਫਰਵਰੀ ਦਾ ਪਹਿਲਾ ਵੈਸਟਨ ਡਿਸਟਰਬੈਂਸ ਹੈ। ਜਿਸਦਾ ਪ੍ਰਭਾਵ ਪੂਰੇ ਉੱਤਰੀ ਭਾਰਤ ਵਿੱਚ ਦਿਖਾਈ ਦੇਵੇਗਾ। 3 ਤੋਂ 5 ਫਰਵਰੀ ਤੱਕ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ, 3 ਅਤੇ 4 ਫਰਵਰੀ ਨੂੰ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਜਨਵਰੀ ਮਹੀਨੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 60 ਪ੍ਰਤੀਸ਼ਤ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਜਨਵਰੀ ਦੇ ਮਹੀਨੇ ਵਿੱਚ, ਪੰਜਾਬ ਵਿੱਚ 20.9 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਜਦੋਂ ਕਿ ਪੂਰੇ ਮਹੀਨੇ ਵਿੱਚ 4 ਵੈਸਟਨ ਡਿਸਟਰਬੈਂਸਾਂ ਦੇ ਸਰਗਰਮ ਹੋਣ ਦੇ ਬਾਵਜੂਦ, ਸਿਰਫ 8.3 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਜ਼ਿਆਦਾਤਰ ਥਾਵਾਂ ਤੇ ਮੌਸਮ ਰਹੇਗਾ ਸਾਫ਼

ਦਿਨ ਦੇ ਸਮੇਂ ਪੰਜਾਬ ਵਿੱਚ ਜ਼ਿਆਦਾਤਰ ਥਾਵਾਂ ਤੇ ਮੌਸਮ ਸਾਫ਼ ਦਿਖਾਈ ਦੇਵੇਗਾ। ਅੰਮ੍ਰਿਤਸਰ ਵਿੱਚ ਤਾਪਮਾਨ 9 ਡਿਗਰੀ ਤੋਂ ਲੈਕੇ 22 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਜਦੋਂ ਕਿ ਲੁਧਿਆਣਾ ਵਿੱਚ ਤਾਪਮਾਨ 9 ਡਿਗਰੀ ਤੋਂ ਲੈਕੇ 21 ਡਿਗਰੀ ਰਹਿਣ ਦੀ ਸੰਭਾਵਨਾ ਹੈ। ਜੇਕਰ ਗੱਲ ਕਰੀਏ ਮੋਹਾਲੀ ਦੀ ਤਾਂ ਐਥੇ 9 ਡਿਗਰੀ ਤੋਂ ਲੈਕੇ 23 ਡਿਗਰੀ ਤੱਕ ਤਾਪਮਾਨ ਰਹਿ ਸਕਦਾ ਹੈ। ਪਟਿਆਲਾ ਵਿੱਚ 10 ਡਿਗਰੀ ਤੋਂ ਲੈਕੇ 22 ਡਿਗਰੀ ਸੈਲਸੀਅਸ ਦੇ ਕਰੀਬ ਤਾਪਮਾਨ ਰਹਿਣ ਦੀ ਸੰਭਾਵਨਾ ਹੈ।