‘ਸੋਕੇ’ ਦਾ ਸ਼ਿਕਾਰ ਰਿਹਾ ਜਨਵਰੀ ਮਹੀਨਾ, ਘੱਟ ਬਾਰਿਸ਼ ਪੰਜਾਬ ਲਈ ਚੰਗੇ ਸੰਕੇਤ ਨਹੀਂ

Updated On: 

31 Jan 2025 06:49 AM IST

ਜਨਵਰੀ 2025 ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਔਸਤਨ 19.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਇਸ ਮਹੀਨੇ ਸਿਰਫ਼ 8.3 ਮਿਲੀਮੀਟਰ ਮੀਂਹ ਹੀ ਪਿਆ ਹੈ। ਜਨਵਰੀ ਦੇ ਮਹੀਨੇ ਵਿੱਚ ਪੰਜਾਬ ਵਿੱਚ ਚਾਰ ਵੈਸਟਨ ਡਿਸਟਰਬੈਂਸ ਐਕਟਿਵ ਰਹੇ, ਪਰ ਪੰਜਾਬ ਜ਼ਿਆਦਾਤਰ ਸਮਾਂ ਸੋਕੇ ਦੀ ਲਪੇਟ ਵਿੱਚ ਰਿਹਾ।

ਸੋਕੇ ਦਾ ਸ਼ਿਕਾਰ ਰਿਹਾ ਜਨਵਰੀ ਮਹੀਨਾ, ਘੱਟ ਬਾਰਿਸ਼ ਪੰਜਾਬ ਲਈ ਚੰਗੇ ਸੰਕੇਤ ਨਹੀਂ

ਸੰਕੇਤਕ ਤਸਵੀਰ

Follow Us On

ਪੰਜਾਬ ਦੇ ਤਾਪਮਾਨ ਵਿੱਚ ਵਾਧਾ ਹੋਣ ਲੱਗ ਪਿਆ ਹੈ। ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲਣ ਸਕਦਾ ਹੈ। ਇਸ ਸਾਲ ਦੀ ਸ਼ੁਰੂਆਤੀ ਮਹੀਨੇ ਵਿੱਚ ਬਾਰਿਸ਼ ਘੱਟ ਹੋਈ ਹੈ। ਜਨਵਰੀ 2025 ਵਿੱਚ 56 ਪ੍ਰਤੀਸ਼ਤ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਜਦੋਂ ਕਿ ਪਿਛਲਾ ਸਾਲ ਵੀ ਪੰਜਾਬ ਲਈ ਸੁੱਕਾ ਰਿਹਾ। 2024 ਦੇ ਮਾਨਸੂਨ ਸੀਜ਼ਨ ਵਿੱਚ 314.6 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ ਔਸਤ 439.8 ਮਿਲੀਮੀਟਰ ਤੋਂ 28% ਘੱਟ ਸੀ।

ਇਸ ਦੇ ਨਾਲ ਹੀ, ਜੇਕਰ ਅਸੀਂ ਜਨਵਰੀ 2025 ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਔਸਤਨ 19.1 ਮਿਲੀਮੀਟਰ ਮੀਂਹ ਪੈਂਦਾ ਹੈ, ਪਰ ਹੁਣ ਤੱਕ ਇਸ ਮਹੀਨੇ ਸਿਰਫ਼ 8.3 ਮਿਲੀਮੀਟਰ ਮੀਂਹ ਹੀ ਪਿਆ ਹੈ। ਜਨਵਰੀ ਦੇ ਮਹੀਨੇ ਵਿੱਚ ਪੰਜਾਬ ਵਿੱਚ ਚਾਰ ਵੈਸਟਨ ਡਿਸਟਰਬੈਂਸ ਐਕਟਿਵ ਰਹੇ, ਪਰ ਪੰਜਾਬ ਜ਼ਿਆਦਾਤਰ ਸਮਾਂ ਸੋਕੇ ਦੀ ਲਪੇਟ ਵਿੱਚ ਰਿਹਾ। ਪਰ ਆਉਣ ਵਾਲੇ ਦਿਨਾਂ ਵਿੱਚ ਕੁਝ ਰਾਹਤ ਮਿਲਣ ਦੀ ਉਮੀਦ ਹੈ।

ਵੈਸਟਨ ਡਿਸਟਰਬੈਂਸ ਐਕਟਿਵ

29 ਜਨਵਰੀ ਤੋਂ ਇੱਕ ਨਵਾਂ ਵੈਸਟਨ ਡਿਸਟਰਬੈਂਸ ਐਕਟਿਵ ਹੈ। ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ 2 ਡਿਗਰੀ ਵਧ ਗਿਆ। ਜਿਸ ਤੋਂ ਬਾਅਦ ਤਾਪਮਾਨ ਆਮ ਨਾਲੋਂ 2.3 ​​ਡਿਗਰੀ ਵੱਧ ਰਹਿੰਦਾ ਹੈ। ਇਸ ਦੇ ਨਾਲ ਹੀ, ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.7 ਡਿਗਰੀ ਵੱਧ ਰਹਿੰਦਾ ਹੈ।

ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਗਲੇ 48 ਘੰਟਿਆਂ ਲਈ ਤਾਪਮਾਨ ਵਿੱਚ ਵਾਧਾ ਹੋਵੇਗਾ, ਪਰ ਉਸ ਤੋਂ ਬਾਅਦ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ।

ਫ਼ਰਵਰੀ ਵਿੱਚ ਮੀਂਹ ਦੀ ਸੰਭਾਵਨਾ

1 ਫ਼ਰਵਰੀ ਤੋਂ ਇੱਕ ਨਵਾਂ ਵੈਸਟਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਜਿਸ ਕਾਰਨ ਸੂਬੇ ਵਿੱਚ 5 ਫਰਵਰੀ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਅਤੇ 1 ਫਰਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਅਤੇ 3 ਤੋਂ 5 ਫਰਵਰੀ ਤੱਕ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਲੁਧਿਆਣਾ ਵਿੱਚ ਅੱਜ ਹਲਕੀ ਬੱਦਲਵਾਈ ਦਿਖਾਈ ਦੇਵੇਗੀ ਅਤੇ ਤਾਪਮਾਨ 8 ਡਿਗਰੀ ਤੋਂ ਲੈਕੇ 23 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਜਦੋਂ ਕਿ ਮੋਹਾਲੀ ਅਤੇ ਪਟਿਆਲਾ ਵਿੱਚ ਵੀ ਬੱਦਲਵਾਈ ਦਿਖਾਈ ਦੇਵੇਗੀ। ਪਟਿਆਲਾ ਦਾ ਤਾਪਮਾਨ 7 ਡਿਗਰੀ ਤੋਂ 23 ਡਿਗਰੀ ਜਦੋਂ ਕਿ ਮੋਹਾਲੀ ਦਾ ਤਾਪਮਾਨ 11 ਤੋਂ 25 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਉਮੀਦ ਹੈ।