ਪੰਜਾਬ ‘ਚ ਹੋਰ ਵਧੇਗੀ ਠੰਡ, ਫਿਲਹਾਲ ਧੁੰਦ ਚ ਨਹੀਂ ਹੋਵੇਗਾ ਵਾਧਾ, ਪ੍ਰਦੂਸ਼ਣ ਚ ਹੋਇਆ ਵਾਧਾ
ਵਾਤਾਵਰਣ ਮਾਹਿਰਾਂ ਅਨੁਸਾਰ ਮੀਂਹ ਪੈਣ ਤੋਂ ਬਾਅਦ ਹੀ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਉੱਤਰੀ ਭਾਰਤ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਹਵਾ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਵੱਲ ਚਲਦੀ ਹੈ। ਜੇਕਰ ਹਵਾ ਪੂਰਬ ਤੋਂ ਪੱਛਮ ਵੱਲ ਚੱਲੇ ਤਾਂ ਅੰਮ੍ਰਿਤਸਰ ਤੋਂ ਲਾਹੌਰ ਤੱਕ ਦੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ।
ਸੰਕੇਤਕ ਤਸਵੀਰ
ਮੀਂਹ ਨਾਲ ਮਿਲੇਗੀ ਪ੍ਰਦੂਸ਼ਣ ਤੋਂ ਰਾਹਤ
ਵਾਤਾਵਰਣ ਮਾਹਿਰਾਂ ਅਨੁਸਾਰ ਮੀਂਹ ਪੈਣ ਤੋਂ ਬਾਅਦ ਹੀ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਉੱਤਰੀ ਭਾਰਤ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਹਵਾ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਵੱਲ ਚਲਦੀ ਹੈ। ਜੇਕਰ ਹਵਾ ਪੂਰਬ ਤੋਂ ਪੱਛਮ ਵੱਲ ਚੱਲੇ ਤਾਂ ਅੰਮ੍ਰਿਤਸਰ ਤੋਂ ਲਾਹੌਰ ਤੱਕ ਦੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਇਹ ਹਵਾ ਪੱਛਮ ਤੋਂ ਪੂਰਬ ਵੱਲ ਚਲਦੀ ਹੈ ਤਾਂ ਇਸ ਦਾ ਅਸਰ ਰਾਜਧਾਨੀ ਚੰਡੀਗੜ੍ਹ ਵੱਲ ਹੁੰਦਾ ਹੈ। ਇਹੀ ਕਾਰਨ ਹੈ ਕਿ ਅੱਜ ਰਾਜਧਾਨੀ’ਚ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਹੈ ਅਤੇ ਗੁਰੂ ਨਗਰੀ ‘ਚ ਰਾਹਤ ਮਿਲੀ ਹੈ।ਘਟੇ ਪਰਾਲੀ ਦੇ ਮਾਮਲੇ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਪੰਜਾਬ ‘ਚ ਇਸ ਸੀਜ਼ਨ ‘ਚ ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ‘ਚ 70 ਫੀਸਦੀ ਕਮੀ ਆਈ ਹੈ। ਪਿਛਲੇ ਸਾਲ 36 ਹਜ਼ਾਰ 663 ਘਟਨਾਵਾਂ ਵਾਪਰੀਆਂ ਸਨ। ਪਰ ਇਸ ਵਾਰ 15 ਸਤੰਬਰ ਤੋਂ 30 ਨਵੰਬਰ ਤੱਕ 10 ਹਜ਼ਾਰ 909 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਆਈ ਮਹੱਤਵਪੂਰਨ ਕਮੀ ਦਾ ਕਾਰਨ ਖੇਤੀ ਖੇਤਰ ਵਿੱਚ ਵੱਧ ਰਹੇ ਮਸ਼ੀਨੀਕਰਨ ਨੂੰ ਮੰਨਿਆ ਜਾ ਸਕਦਾ ਹੈ।
Follow Us
